ਵਿੱਤ ਮੰਤਰਾਲਾ
ਮੰਦਿਰ ਦੇ ਸੋਨੇ ਦੇ ਭੰਡਾਰਾਂ ਦੇ ਮੁਦਰੀਕਰਣ ਸਬੰਧੀ ਕੀਤੇ ਗਏ ਝੂਠੇ ਦਾਅਵਿਆਂ ਬਾਰੇ ਸਪੱਸ਼ਟੀਕਰਣ
प्रविष्टि तिथि:
19 MAY 2026 9:37AM by PIB Chandigarh
ਕੁਝ ਮੀਡੀਆ ਰਿਪੋਰਟਾਂ ਅਤੇ ਸੋਸ਼ਲ ਮੀਡੀਆ ਪੋਸਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਸਰਕਾਰ ਮੰਦਿਰਾਂ ਦੇ ਸੋਨੇ ਦੇ ਭੰਡਾਰਾਂ ਦੇ ਬਦਲੇ ਵਿੱਚ ਮੰਦਿਰਾਂ ਨੂੰ ਸੋਨੇ ਦੇ ਬਾਂਡ ਜਾਰੀ ਕਰਨ ਦੀ ਯੋਜਨਾ ਬਣਾ ਰਹੀ ਹੈ ਜਾਂ ਮੰਦਿਰਾਂ ਦੇ ਸੋਨੇ ਦੇ ਭੰਡਾਰਾਂ ਦੇ ਮੁਦਰੀਕਰਣ ਲਈ ਇੱਕ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਦੇਸ਼ ਭਰ ਵਿੱਚ ਮੰਦਿਰ ਟਰੱਸਟਾਂ ਜਾਂ ਕਿਸੇ ਵੀ ਧਾਰਮਿਕ ਸੰਸਥਾ ਕੋਲ ਮੌਜੂਦਾ ਸੋਨੇ ਦਾ ਮੁਦਰੀਕਰਣ ਦੀ ਯੋਜਨਾ ਸ਼ੁਰੂ ਕਰਨ ਦੀ ਸਰਕਾਰ ਦੀਆਂ ਯੋਜਨਾਵਾਂ ਨਾਲ ਸਬੰਧਿਤ ਅਟਕਲਾਂ ਅਤੇ ਅਫਵਾਹਾਂ ਪੂਰੀ ਤਰ੍ਹਾਂ ਨਾਲ ਝੂਠੀਆਂ, ਗੁੰਮਰਾਹਕੁੰਨ ਅਤੇ ਬੇਬੁਨਿਆਦ ਹਨ।
ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ ਕਿ ਮੰਦਿਰ ਦੇ ਟਾਵਰਾਂ, ਦਰਵਾਜ਼ਿਆਂ ਜਾਂ ਹੋਰ ਮੰਦਿਰਾਂ ਦੇ ਢਾਂਚਿਆਂ 'ਤੇ ਲੱਗੀਆਂ ਸੋਨੇ ਦੀਆਂ ਪਲੇਟਾਂ ਨੂੰ "ਭਾਰਤ ਦਾ ਰਣਨੀਤਕ ਸੋਨੇ ਦਾ ਭੰਡਾਰ" ਮੰਨਿਆ ਜਾਣ ਦਾ ਦਾਅਵਾ ਵੀ ਪੂਰੀ ਤਰ੍ਹਾਂ ਨਾਲ ਝੂਠਾ, ਗੁੰਮਰਾਹਕੁੰਨ ਅਤੇ ਬੇਬੁਨਿਆਦ ਹੈ।
ਨਾਗਰਿਕਾਂ ਨੂੰ ਬੇਨਤੀ ਹੈ ਕਿ ਉਹ ਅਜਿਹੀਆਂ ਅਫਵਾਹਾਂ 'ਤੇ ਵਿਸ਼ਵਾਸ ਨਾ ਕਰਨ ਅਤੇ ਨਾ ਹੀ ਉਨ੍ਹਾਂ ਨੂੰ ਫੈਲਾਉਣ। ਗੈਰ-ਪ੍ਰਮਾਣਿਤ ਜਾਣਕਾਰੀ ਫੈਲਾਉਣ ਨਾਲ ਬੇਲੋੜੀ ਉਲਝਣ ਪੈਦਾ ਹੁੰਦੀ ਹੈ ਅਤੇ ਜਨਤਾ ਗੁੰਮਰਾਹ ਹੋ ਸਕਦੀ ਹੈ।
ਸਰਕਾਰ ਸਾਰੇ ਨਾਗਰਿਕਾਂ ਨੂੰ ਬੇਨਤੀ ਕਰਦੀ ਹੈ ਕਿ ਉਹ ਸਿਰਫ਼ ਅਧਿਕਾਰਤ ਚੈਨਲਾਂ ਰਾਹੀਂ ਜਾਰੀ ਕੀਤੀ ਗਈ ਅਧਿਕਾਰਤ ਸੂਚਨਾਵਾਂ 'ਤੇ ਹੀ ਭਰੋਸਾ ਕਰਨ। ਨੀਤੀਗਤ ਫੈਸਲਿਆਂ ਜਾਂ ਸਰਕਾਰੀ ਯੋਜਨਾਵਾਂ ਨਾਲ ਸਬੰਧਿਤ ਕੋਈ ਵੀ ਜਾਣਕਾਰੀ ਅਧਿਕਾਰਤ ਪ੍ਰੈੱਸ ਰਿਲੀਜ਼ਾਂ, ਸਰਕਾਰੀ ਵੈੱਬਸਾਈਟਾਂ ਅਤੇ ਪ੍ਰਮਾਣਿਤ ਜਨਤਕ ਸੰਚਾਰ ਪਲੈਟਫਾਰਮਾਂ ਰਾਹੀਂ ਸਾਂਝੀ ਕੀਤੀ ਜਾਵੇਗੀ।
****************
ਐੱਨਬੀ/ਕੇਐੱਮਐੱਨ/ਏਕੇ
(रिलीज़ आईडी: 2262868)
आगंतुक पटल : 52
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Bengali
,
Bengali-TR
,
Assamese
,
Gujarati
,
Tamil
,
Telugu
,
Kannada
,
Malayalam