ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਦੀ ਮੌਜੂਦਗੀ ਵਿੱਚ ਸੈਮੀਕੰਡਕਟਰ ਨਿਰਮਾਣ ਲਈ ਏਐੱਸਐੱਮਐੱਲ ਅਤੇ ਟਾਟਾ ਇਲੈਕਟ੍ਰੌਨਿਕਸ ਦਰਮਿਆਨ ਸਮਝੌਤੇ ’ਤੇ ਹਸਤਾਖ਼ਰ

प्रविष्टि तिथि: 16 MAY 2026 10:30PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਨੀਦਰਲੈਂਡਜ਼ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਰੌਬ ਜੇਟਨ ਦੀ ਮੌਜੂਦਗੀ ਵਿੱਚ ਅੱਜ ਗੁਜਰਾਤ ਦੇ ਧੋਲੇਰਾ ਵਿੱਚ ਸੈਮੀਕੰਡਕਟਰ ਫੈਬ ਨੂੰ ਸਹਿਯੋਗ ਪ੍ਰਦਾਨ ਕਰਨ ਲਈ ਟਾਟਾ ਇਲੈਕਟ੍ਰੌਨਿਕਸ ਅਤੇ ਏਐੱਸਐੱਮਐੱਲ ਦਰਮਿਆਨ ਇੱਕ ਸਮਝੌਤੇ ’ਤੇ ਹਸਤਾਖ਼ਰ ਕੀਤੇ ਗਏ।

ਦੋਵਾਂ ਪ੍ਰਧਾਨ ਮੰਤਰੀਆਂ ਨੇ ਗੁਜਰਾਤ ਵਿੱਚ ਭਾਰਤ ਦੇ ਪਹਿਲੇ ਫਰੰਟ-ਐਂਡ ਸੈਮੀਕੰਡਕਟਰ ਫੈਬ ਲਈ ਟਾਟਾ ਇਲੈਕਟ੍ਰੌਨਿਕਸ ਅਤੇ ਏਐੱਸਐੱਮਐੱਲ ਵੱਲੋਂ ਮਿਲ ਕੇ ਕੰਮ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਇਸ ਭਾਈਵਾਲੀ ਨੂੰ ਦੇਸ਼ ਵਿੱਚ ਸੈਮੀਕੰਡਕਟਰ ਈਕੋਸਿਸਟਮ ਵਿਕਸਿਤ ਕਰਨ ਦੀ ਭਾਰਤ ਦੀ ਯਾਤਰਾ ਵਿੱਚ ਇੱਕ ਮਹੱਤਵਪੂਰਨ ਕਦਮ ਦੱਸਿਆ।

ਏਐੱਸਐੱਮਐੱਲ ਇੱਕ ਡੱਚ ਬਹੁ-ਰਾਸ਼ਟਰੀ ਕੰਪਨੀ ਹੈ ਅਤੇ ਇਹ ਹਾਈ-ਪ੍ਰੀਸਿਜ਼ਨ ਲਿਥੋਗ੍ਰਾਫੀ ਇਕੁਇਪਮੈਂਟ (ਉਪਕਰਨਾਂ) ਦੇ ਪ੍ਰਮੁੱਖ ਸਪਲਾਇਰਾਂ ਵਿੱਚੋਂ ਇੱਕ ਹੈ, ਜੋ ਸੈਮੀਕੰਡਕਟਰ ਚਿਪਸ ਦੇ ਨਿਰਮਾਣ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜ਼ਰੂਰਤ ਹੈ। ਟਾਟਾ ਸਮੂਹ ਦੀ ਸਹਾਇਕ ਕੰਪਨੀ, ਟਾਟਾ ਇਲੈਕਟ੍ਰੌਨਿਕਸ, ਇੱਕ ਭਾਰਤੀ ਇਲੈਕਟ੍ਰੋਨਿਕਸ ਅਤੇ ਸੈਮੀਕੰਡਕਟਰ ਨਿਰਮਾਣ ਕੰਪਨੀ ਹੈ, ਜੋ ਗੁਜਰਾਤ ਵਿੱਚ ਇੱਕ ਸੈਮੀਕੰਡਕਟਰ ਨਿਰਮਾਣ ਸਹੂਲਤ ਸਥਾਪਿਤ ਕਰ ਰਹੀ ਹੈ।

ਪ੍ਰਮੁੱਖ ਡੱਚ ਮੁੱਖ ਕਾਰਜਕਾਰੀ ਅਧਿਕਾਰੀਆਂ ਦੇ ਨਾਲ ਰਾਊਂਡਟੇਬਲ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਦਾ ਸੰਬੋਧਨ ਇੱਥੇ [ਲਿੰਕ] ਦੇਖਿਆ ਜਾ ਸਕਦਾ ਹੈ।

***

ਐੱਮਜੇਪੀਐੱਸ/ਐੱਸਐੱਸ/ਐੱਸਟੀ


(रिलीज़ आईडी: 2261937) आगंतुक पटल : 47
इस विज्ञप्ति को इन भाषाओं में पढ़ें: English , Urdu , हिन्दी , Assamese , Bengali , Bengali-TR , Manipuri , Gujarati , Odia , Tamil , Telugu , Kannada , Malayalam