ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਕੌਮਨਵੈਲਥ ਗੇਮਸ ਤੋਂ ਪਹਿਲਾਂ, ਸਪੋਰਟਸ ਅਥਾਰਿਟੀ ਆਫ਼ ਇੰਡੀਆ ਅਤੇ ਮਾਈਭਾਰਤ ਨੇ ਦੇਸ਼-ਵਿਆਪੀ ਜਾਗਰੂਕਤਾ ਮੁਹਿੰਮਾਂ ਸ਼ੁਰੂ ਕੀਤੀਆਂ ਹਨ
ਦੇਸ਼ ਭਰ ਦੇ ਨੌਜਵਾਨਾਂ ਨੂੰ ਕੌਮਨਵੈਲਥ ਗੇਮਸ ਦੀਆਂ ਮੁਹਿੰਮਾਂ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ
ਇਹ ਤਿੰਨੋਂ ਪਹਿਲਕਦਮੀਆਂ ਮੁਫ਼ਤ ਹਨ ਅਤੇ ਇਨ੍ਹਾਂ ਦਾ ਉਦੇਸ਼, ਖਾਸ ਕਰਕੇ ਨੌਜਵਾਨਾਂ ਵਿੱਚ ਜਨਤਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਹੈ
Posted On:
12 MAY 2026 12:16PM by PIB Chandigarh
ਗੁਜਰਾਤ ਦੇ ਅਹਿਮਦਾਬਾਦ ਵਿੱਚ ਹੋਣ ਵਾਲੀਆਂ ਕੌਮਨਵੈਲਥ ਗੇਮਸ (ਸੀਡਬਲਿਊਜੀ) 2030 ਦੀਆਂ ਤਿਆਰੀਆਂ ਲਈ, ਸਪੋਰਟਸ ਅਥਾਰਿਟੀ ਆਫ ਇੰਡੀਆ (ਐੱਸਏਆਈ) ਨੇ ਮਾਈਭਾਰਤ ਦੇ ਸਹਿਯੋਗ ਨਾਲ ਤਿੰਨ ਦੇਸ਼-ਵਿਆਪੀ ਜਾਗਰੂਕਤਾ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ।
ਇਨ੍ਹਾਂ ਪਹਿਲਕਦਮੀਆਂ ਦਾ ਉਦੇਸ਼ ਦੇਸ਼ ਭਰ ਵਿੱਚ ਖੇਡ ਭਾਵਨਾ, ਰਚਨਾਤਮਕਤਾ ਅਤੇ ਨੌਜਵਾਨਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਹੈ। ਇਸ ਮੁਹਿੰਮ ਦੇ ਤਹਿਤ, ਭਾਗੀਦਾਰ 'ਕੌਮਨਵੈਲਥ ਗੇਮਸ 2030 ਮਸ਼ਾਲ ਡਿਜ਼ਾਈਨ ਪ੍ਰਤੀਯੋਗਿਤਾ' (Torch Design Contest), 'ਕੌਮਨਵੈਲਥ ਗੇਮਸ ਰੀਲ ਚੈਲੇਂਜ' ਅਤੇ 'ਕੌਮਨਵੈਲਥ ਗੇਮਸ 2030 ਕੁਇਜ਼' ਵਿੱਚ ਹਿੱਸਾ ਲੈ ਸਕਦੇ ਹਨ।
ਇਨ੍ਹਾਂ ਪ੍ਰਤੀਯੋਗਿਤਾਵਾਂ ਵਿੱਚ ਮਾਈਭਾਰਤ ਦੇ ਸਾਰੇ ਉਪਭੋਗਤਾ ਸ਼ਾਮਲ ਹੋ ਸਕਦੇ ਹਨ। ਇਨ੍ਹਾਂ ਦਾ ਉਦੇਸ਼ '#ਸੀਡਬਲਿਊਜੀ2030 ਇਨ ਭਾਰਤ' ਦੇ ਵਿਜ਼ਨ ਲਈ ਜਾਗਰੂਕਤਾ ਅਤੇ ਉਤਸ਼ਾਹ ਪੈਦਾ ਕਰਨਾ ਹੈ।
*ਕੌਮਨਵੈਲਥ ਗੇਮਸ 2030 ਮਸ਼ਾਲ ਡਿਜ਼ਾਈਨ ਪ੍ਰਤੀਯੋਗਿਤਾ*

"ਕੌਮਨਵੈਲਥ ਗੇਮਸ 2030 ਮਸ਼ਾਲ ਡਿਜ਼ਾਈਨ ਪ੍ਰਤੀਯੋਗਿਤਾ" ਵਿੱਚ ਨਾਗਰਿਕਾਂ ਨੂੰ ਭਾਰਤ ਦੇ ਸੱਭਿਆਚਾਰ, ਵਿਰਾਸਤ, ਨਵੀਨਤਾ, ਟਿਕਾਊ ਵਿਕਾਸ ਅਤੇ ਖੇਡ ਉੱਤਮਤਾ ਤੋਂ ਪ੍ਰੇਰਿਤ ਮਸ਼ਾਲ ਦਾ ਡਿਜ਼ਾਈਨ ਪੇਸ਼ ਕਰਨ ਲਈ ਸੱਦਾ ਦਿੱਤਾ ਗਿਆ ਹੈ। ਐਂਟਰੀਆਂ ਡਿਜੀਟਲ ਜਾਂ ਹੱਥ ਲਿਖਤ ਫਾਰਮੈੱਟ ਵਿੱਚ ਜਮ੍ਹਾਂ ਕੀਤੀਆਂ ਜਾ ਸਕਦੀਆਂ ਹਨ, ਜਿਸ ਵਿੱਚ 200 ਸ਼ਬਦਾਂ ਤੱਕ ਦਾ ਇੱਕ ਵਿਕਲਪਿਕ ਸੰਕਲਪ ਨੋਟ ਹੁੰਦਾ ਹੈ।
ਇਹ ਪ੍ਰਤੀਯੋਗਿਤਾ 11 ਮਈ, 2026 ਤੋਂ 20 ਮਈ, 2026 ਤੱਕ ਔਨਲਾਈਨ ਆਯੋਜਿਤ ਕੀਤੀ ਜਾਵੇਗੀ। ਭਾਗੀਦਾਰ ਸਿਰਫ਼ ਇੱਕ ਹੀ ਐਂਟਰੀ ਜਮ੍ਹਾਂ ਕਰ ਸਕਦੇ ਹਨ। ਚੁਣੇ ਗਏ ਜੇਤੂਆਂ ਨੂੰ ਫਿਟ ਇੰਡੀਆ ਤੋਹਫ਼ੇ ਅਤੇ ਮਾਨਤਾ ਸਰਟੀਫਿਕੇਟ ਪ੍ਰਾਪਤ ਹੋਣਗੇ, ਜਦਕਿ ਯੋਗ ਭਾਗੀਦਾਰਾਂ ਨੂੰ ਡਿਜੀਟਲ ਭਾਗੀਦਾਰੀ ਸਰਟੀਫਿਕੇਟ ਪ੍ਰਾਪਤ ਹੋਣਗੇ।
ਵਧੇਰੇ ਜਾਣਕਾਰੀ ਲਈ, ਇਸ ਲਿੰਕ ‘ਤੇ ਜਾਓ:
https://mybharat.gov.in/pages/event_detail?event_name=CWG-2030-Torch-Design-Contest&key=644159126644
*ਕੌਮਨਵੈਲਥ ਗੇਮਸ ਰੀਲ ਚੈਲੇਂਜ*

'ਕੌਮਨਵੈਲਥ ਗੇਮਸ ਦੀ ਰੀਲ ਚੈਲੇਂਜ' ਭਾਗੀਦਾਰਾਂ ਨੂੰ ਭਾਰਤ ਦੇ ਵਧ ਰਹੇ ਖੇਡ ਸੱਭਿਆਚਾਰ, ਸਥਾਨਕ ਖੇਡ ਬੁਨਿਆਦੀ ਢਾਂਚੇ, ਤੰਦਰੁਸਤੀ ਅਤੇ ਸੀਡਬਲਿਊਜੀ 2030 ਦੀ ਮੇਜ਼ਬਾਨੀ ਲਈ ਉਤਸ਼ਾਹ ਨੂੰ ਦਰਸਾਉਂਦੀਆਂ ਅਸਲੀ ਰੀਲਾਂ ਬਣਾਉਣ ਲਈ ਉਤਸ਼ਾਹਿਤ ਕਰਦਾ ਹੈ।
ਭਾਗੀਦਾਰਾਂ ਨੂੰ ਕੌਮਨਵੈਲਥ ਗੇਮਸ 2030 ਲਈ ਭਾਰਤ ਦੀਆਂ ਤਿਆਰੀਆਂ ਦਾ ਸਮਰਥਨ ਕਰਨ ਵਾਲੇ ਸੁਨੇਹੇ ਸ਼ਾਮਲ ਕਰਨ ਅਤੇ ਕੌਮਨਵੈਲਥ ਗੇਮਸ 2026 ਵਿੱਚ ਭਾਰਤੀ ਟੀਮ ਦੀ ਸਫਲਤਾ ਦੀ ਕਾਮਨਾ ਕਰਨ ਲਈ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ। ਰੀਲ ਦੀ ਲੰਬਾਈ 60 ਸਕਿੰਟਾਂ ਤੋਂ ਵੱਧ ਨਹੀਂ ਹੋਣੀ ਚਾਹੀਦੀ।
ਇਹ ਪ੍ਰਤੀਯੋਗਿਤਾ 7 ਮਈ, 2026 ਤੋਂ 16 ਮਈ, 2026 ਤੱਕ ਚੱਲੇਗੀ, ਜਿਸ ਵਿੱਚ ਹਰੇਕ ਭਾਗੀਦਾਰ ਨੂੰ ਸਿਰਫ਼ ਇੱਕ ਵਾਰ ਹਿੱਸਾ ਲੈਣ ਦੀ ਇਜਾਜ਼ਤ ਹੋਵੇਗੀ। ਚੋਟੀ ਦੇ ਪੰਜ ਰੀਲ ਨਿਰਮਾਤਾਵਾਂ ਨੂੰ ਐੱਸਏਆਈ ਤੋਂ ਫਿਟ ਇੰਡੀਆ ਗਿਫਟ ਬੁੱਕਲੇਟ ਪ੍ਰਾਪਤ ਹੋਣਗੀਆਂ।
ਹੋਰ ਜਾਣਕਾਰੀ ਲਈ, ਇੱਥੇ ਜਾਓ:
https://mybharat.gov.in/pages/event_detail?event_name=CWG-Reel-Challenge&key=139158851139
*ਕੌਮਨਵੈਲਥ ਗੇਮਸ2030 ਕੁਇਜ਼*

'ਕੌਮਨਵੈਲਥ ਗੇਮਸ 2030 ਕੁਇਜ਼' ਭਾਰਤ ਦੀ ਖੇਡ ਵਿਰਾਸਤ ਦਾ ਜਸ਼ਨ ਹੈ ਅਤੇ ਇਸ ਦਾ ਉਦੇਸ਼ ਕੌਮਨਵੈਲਥ ਗੇਮਸ ਵਿੱਚ ਦੇਸ਼ ਦੀਆਂ ਉਪਲਬਧੀਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।
ਇਸ ਕੁਇਜ਼ ਵਿੱਚ 10 ਮਲਟੀਪਲ-ਚੁਆਇਸ ਪ੍ਰਸ਼ਨ ਹਨ ਜੋ 5 ਮਿੰਟਾਂ ਦੇ ਅੰਦਰ ਪੂਰੇ ਕਰਨੇ ਜ਼ਰੂਰੀ ਹਨ। ਭਾਗੀਦਾਰਾਂ ਨੂੰ ਪਾਸ ਹੋਣ ਲਈ ਘੱਟੋ-ਘੱਟ 8 ਅੰਕ ਪ੍ਰਾਪਤ ਕਰਨੇ ਜ਼ਰੂਰੀ ਹਨ। ਹਰੇਕ ਭਾਗੀਦਾਰ ਨੂੰ ਸਿਰਫ਼ ਇੱਕ ਕੋਸ਼ਿਸ਼ ਕਰਨ ਦੀ ਇਜਾਜ਼ਤ ਹੈ।
ਇਹ ਕੁਇਜ਼ 9 ਮਈ, 2026 ਤੋਂ 26 ਸਤੰਬਰ, 2026 ਤੱਕ ਖੁੱਲ੍ਹਾ ਰਹੇਗਾ, ਅਤੇ ਹਰ ਹਫ਼ਤੇ ਚੋਟੀ ਦੇ ਪੰਜ ਜੇਤੂਆਂ ਦਾ ਐਲਾਨ ਕੀਤਾ ਜਾਵੇਗਾ। ਭਾਗੀਦਾਰੀ ਸਰਟੀਫਿਕੇਟ ਵੀ ਦਿੱਤੇ ਜਾਣਗੇ।
ਹੋਰ ਜਾਣਕਾਰੀ ਲਈ, ਇੱਥੇ ਕਲਿੱਕ ਕਰੋ:
https://mybharat.gov.in/quiz/quiz_dashboard/c09vUVNQUjlMKytsTStSQUkyVFhWQT09
ਇਹ ਤਿੰਨੋਂ ਪਹਿਲਕਦਮੀਆਂ ਮੁਫ਼ਤ ਹਨ ਅਤੇ ਇਨ੍ਹਾਂ ਦਾ ਉਦੇਸ਼ ਭਾਰਤ ਦੇ ਖੇਡ ਅੰਦੋਲਨ ਵਿੱਚ ਜਨਤਾ, ਖਾਸ ਕਰਕੇ ਨੌਜਵਾਨਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਹੈ, ਨਾਲ ਹੀ ਕੌਮਨਵੈਲਥ ਗੇਮਸ 2030 ਦੀ ਸਫਲਤਾਪੂਰਵਕ ਮੇਜ਼ਬਾਨੀ ਲਈ ਰਚਨਾਤਮਕਤਾ, ਰਾਸ਼ਟਰੀ ਮਾਣ ਅਤੇ ਸਮੂਹਿਕ ਉਤਸ਼ਾਹ ਨੂੰ ਵਧਾਉਣਾ ਹੈ।
*****
ਆਯੁਸ਼ਮਾਨ ਕੁਮਾਰ/ਏਕੇ
(Release ID: 2260475)
ਵਿਜ਼ੀਟਰ ਕਾਊਂਟਰ : 6
Read this release in:
English
,
Urdu
,
Marathi
,
हिन्दी
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam