ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਮੰਤਰਾਲੇ ਨੇ ਇੱਕ ਏਕੀਕ੍ਰਿਤ, ਯੋਗਤਾ-ਅਧਾਰਿਤ ਢਾਂਚੇ ਦੇ ਤਹਿਤ ਫਰੰਟਲਾਈਨ ਹੈਲਥਕੇਅਰ ਡਿਲੀਵਰੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਪ੍ਰਾਇਮਰੀ ਹੈਲਥਕੇਅਰ ਟੀਮਾਂ ਲਈ ਏਕੀਕ੍ਰਿਤ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤਾ


ਏਕੀਕ੍ਰਿਤ ਸਿਖਲਾਈ ਮਾਡਲ ਭਾਈਚਾਰਾ-ਅਧਾਰਿਤ ਕਾਰਜਬਲ ਦੀ ਸਮਰੱਥਾ ਨੂੰ ਮਜ਼ਬੂਤ ਕਰੇਗਾ ਤਾਂ ਜੋ ਹਮਦਰਦੀ, ਜਵਾਬਦੇਹੀ ਅਤੇ ਉੱਚ-ਗੁਣਵੱਤਾ ਵਾਲੀ ਦੇਖਭਾਲ ਪ੍ਰਦਾਨ ਕੀਤੀ ਜਾ ਸਕੇ

ਪ੍ਰਧਾਨ ਮੰਤਰੀ ਦੇ ਨਾਰੀ ਸ਼ਕਤੀ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਂਦੇ ਹੋਏ, ਇਹ ਪਹਿਲਕਦਮੀ ਪ੍ਰਾਇਮਰੀ ਸਿਹਤ ਸੰਭਾਲ ਕਾਰਜਬਲ (ਆਸ਼ਾ, ਏਐੱਨਐੱਮ, ਸੀਐੱਚਓ ਸਮੇਤ) ਵਿੱਚ ਸ਼ਾਮਲ 70 ਪ੍ਰਤੀਸ਼ਤ ਤੋਂ ਵੱਧ ਔਰਤਾਂ ਨੂੰ ਸਸ਼ਕਤ ਬਣਾਏਗੀ

ਇਹ ਪਹਿਲ ਆਖਰੀ ਮੀਲ ਤੱਕ ਹੈਲਥਕੇਅਰ ਡਿਲੀਵਰੀ ਨੂੰ ਵਧਾਉਂਦੀ ਹੈ, ਫਰੰਟਲਾਈਨ ਸਿਹਤ ਸੰਭਾਲ ਕਰਮਚਾਰੀਆਂ ਦੀ ਸਮਰੱਥਾ ਨੂੰ ਵਿਕਸਿਤ ਕਰਦੀ ਹੈ ਅਤੇ ਸਾਲ 2047 ਤੱਕ ਇੱਕ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਂਦੀ ਹੈ

Posted On: 08 MAY 2026 12:19PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਵਿਆਪਕ ਮੁੱਢਲੀ ਸਿਹਤ ਸੰਭਾਲ ਪ੍ਰਤੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੇ ਹੋਏ ਅਤੇ ਫਰੰਟਲਾਈਨ ਹੈਲਥਕੇਅਰ ਪ੍ਰੋਵਾਈਡਰਸ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ, "ਨਵੀਨਤਾ ਅਤੇ ਸ਼ਮੂਲੀਅਤ: ਭਾਰਤ ਦੇ ਸਿਹਤ ਭਵਿੱਖ ਨੂੰ ਆਕਾਰ ਦੇਣ ਵਾਲੇ ਸਭ ਤੋਂ ਵਧੀਆ ਅਭਿਆਸ" ਵਿਸ਼ੇ 'ਤੇ 10ਵੇਂ ਰਾਸ਼ਟਰੀ ਸਿਹਤ ਸੰਮੇਲਨ ਦੌਰਾਨ ਮੁੱਢਲੀ ਸਿਹਤ ਸੰਭਾਲ ਟੀਮਾਂ ਲਈ ਏਕੀਕ੍ਰਿਤ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।

ਇਹ ਏਕੀਕ੍ਰਿਤ ਟ੍ਰੇਨਿੰਗ ਪ੍ਰਾਇਮਰੀ ਹੈਲਥਕੇਅਰ ਟੀਮਾਂ ਲਈ, ਸਮਰੱਥਾ ਵਿਕਾਸ ਤੋਂ ਪਰ੍ਹੇ, ਇੱਕ ਸਿੰਗਲ, ਢਾਂਚਾਗਤ ਅਤੇ ਯੋਗਤਾ-ਅਧਾਰਿਤ  ਢਾਂਚੇ ਵੱਲ ਇੱਕ ਨਿਰਣਾਇਕ ਤਬਦੀਲੀ ਦੀ ਪ੍ਰਤੀਕ ਹੈ। ਇਹ ਦੇਸ਼ ਦੇ ਫਰੰਟਲਾਈਨ ਸਿਹਤ ਕਰਮਚਾਰੀਆਂ ਨੂੰ ਆਖਰੀ ਮੀਲ 'ਤੇ ਵੀ ਵਿਆਪਕ, ਲੋਕ-ਕੇਂਦ੍ਰਿਤ ਦੇਖਭਾਲ ਦੇ ਭਰੋਸੇਮੰਦ ਪ੍ਰਦਾਤਾ ਬਣਨ ਦੇ ਯੋਗ ਬਣਾਏਗੀ।

IMG_257

 

ਭਾਰਤ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਨਿਵੇਸ਼ ਕਰਨ ਵਾਲੇ ਮੋਹਰੀ ਦੇਸ਼ਾਂ ਵਿੱਚੋਂ ਇੱਕ ਹੈ। ਹਾਲ ਹੀ ਦੇ ਵਰ੍ਹਿਆਂ  ਵਿੱਚ, ਵਿਆਪਕ ਪ੍ਰਾਇਮਰੀ ਹੈਲਥਕੇਅਰ ਅਤੇ ਭਾਈਚਾਰਕ ਭਾਗੀਦਾਰੀ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ, ਜੋ ਇਸ ਵਿਸ਼ਵਾਸ ਨੂੰ ਦਰਸਾਉਂਦਾ ਹੈ ਕਿ ਸਿਹਤ ਸੰਭਾਲ ਸਾਰਿਆਂ ਲਈ ਬਰਾਬਰ ਅਤੇ ਪਹੁੰਚਯੋਗ ਹੋਣੀ ਚਾਹੀਦੀ ਹੈ। ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਆਯੁਸ਼ਮਾਨ ਭਾਰਤ ਪ੍ਰੋਗਰਾਮ ਦੀ ਸ਼ੁਰੂਆਤ ਸੀ, ਜਿਸ ਨੇ ਆਯੁਸ਼ਮਾਨ ਅਰੋਗਯ ਮੰਦਿਰਾਂ ਨੂੰ ਰੋਕਥਾਮ, ਪ੍ਰੋਤਸਾਹਨ ਅਤੇ ਇਲਾਜ ਸਬੰਧੀ ਦੇਖਭਾਲ ਲਈ ਕੇਂਦਰ ਵਜੋਂ ਸਥਾਪਿਤ ਕੀਤਾ। ਜਨ ਅਰੋਗਯ ਸਮਿਤੀਆਂ (Jan Arogya Samitis), ਮਹਿਲਾ ਅਰੋਗਯ ਸਮਿਤੀਆਂ (Mahila Arogya Samitis), ਗ੍ਰਾਮ ਸਿਹਤ ਅਤੇ ਸੈਨੀਟੇਸ਼ਨ ਕਮੇਟੀਆਂ ਅਤੇ ਆਯੁਸ਼ਮਾਨ ਆਰੋਗਯ ਮੰਦਿਰ ਸ਼ਿਵਿਰ (AAM Shivirs) ਵਰਗੇ ਪਲੈਟਫਾਰਮਾਂ ਰਾਹੀਂ ਸਮਾਜਿਕ ਭਾਗੀਦਾਰੀ ਦੀ ਤੀਬਰਤਾ ਇਸ ਪਹੁੰਚ ਦੀ ਇੱਕ ਮੁੱਖ ਵਿਸ਼ੇਸ਼ਤਾ ਰਹੀ ਹੈ।

ਜਿਵੇਂ-ਜਿਵੇਂ ਭਾਰਤ ਟਿਕਾਊ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਨੇੜੇ ਪਹੁੰਚ ਰਿਹਾ ਹੈ ਅਤੇ ਇੱਕ ਵਧੇਰੇ ਖੁਸ਼ਹਾਲ ਭਵਿੱਖ ਵੱਲ ਵਧ ਰਿਹਾ ਹੈ, ਪਹੁੰਚਯੋਗ ਅਤੇ ਉੱਚ-ਗੁਣਵੱਤਾ ਵਾਲੀਆਂ ਸਿਹਤ ਸੰਭਾਲ ਸੇਵਾਵਾਂ ਦੀ ਜ਼ਰੂਰਤ ਵਧਦੀ ਜਾ ਰਹੀ ਹੈ। ਦੇਸ਼ ਭਰ ਵਿੱਚ ਹਜ਼ਾਰਾਂ ਪ੍ਰਾਇਮਰੀ ਹੈਲਥਕੇਅਰ ਟੀਮਾਂ ਚੁਣੌਤੀਪੂਰਨ ਹਾਲਤਾਂ ਵਿੱਚ ਸਮਰਪਿਤ ਭਾਵਨਾ ਨਾਲ ਭਾਈਚਾਰਿਆਂ ਦੀ ਸੇਵਾ ਕਰ ਰਹੀਆਂ ਹਨ, ਜਿੱਥੇ ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਦੇਖਭਾਲ ਪ੍ਰਦਾਨ ਕਰਨ ਦੀ ਉਨ੍ਹਾਂ ਦੀ ਯੋਗਤਾ ਨਾ ਸਿਰਫ਼ ਬੁਨਿਆਦੀ ਢਾਂਚੇ 'ਤੇ, ਸਗੋਂ ਉਨ੍ਹਾਂ ਦੇ ਗਿਆਨ, ਹੁਨਰ ਅਤੇ ਉਨ੍ਹਾਂ ਦੇ ਕੰਮ ਵਿੱਚ ਵਿਸ਼ਵਾਸ 'ਤੇ ਵੀ ਨਿਰਭਰ ਕਰਦੀ ਹੈ।

ਉੱਚ-ਪੱਧਰੀ ਸਿਹਤ ਸੰਭਾਲ ਪ੍ਰਣਾਲੀਆਂ 'ਤੇ ਬੋਝ ਘਟਾਉਣ ਅਤੇ ਸਿਹਤ ਪ੍ਰਣਾਲੀ ਵਿੱਚ ਜਨਤਾ ਦੇ ਵਿਸ਼ਵਾਸ ਨੂੰ ਮਜ਼ਬੂਤ ਕਰਨ ਲਈ ਇੱਕ ਟ੍ਰੇਂਡ ਅਤੇ ਆਤਮਵਿਸ਼ਵਾਸੀ ਪ੍ਰਾਇਮਰੀ ਸਿਹਤ ਸੰਭਾਲ ਕਾਰਜਬਲ ਦਾ ਹੋਣਾ ਜ਼ਰੂਰੀ ਹੈ। ਇਹ ਭਾਰਤ ਦੀ, ਰੋਕਥਾਮ ਅਤੇ ਪ੍ਰੋਤਸਾਹਨ ਸਿਹਤ ਸੰਭਾਲ ਪ੍ਰਤੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰੇਗਾ - ਇੱਕ ਸਿਹਤਮੰਦ ਅਤੇ ਵਧੇਰੇ ਉਤਪਾਦਕ ਰਾਸ਼ਟਰ ਬਣਾਉਣ ਲਈ ਮੁੱਖ ਥੰਮ੍ਹ - ਅਤੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 2047 ਤੱਕ ਇੱਕ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਵਿੱਚ ਯੋਗਦਾਨ ਪਾਵੇਗਾ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲੋਕ-ਕੇਂਦ੍ਰਿਤ ਸਿਹਤ ਸੰਭਾਲ ਦੇ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਕਰਦੇ ਹੋਏ ਇਸ ਗੱਲ 'ਤੇ ਜ਼ੋਰ ਦਿੱਤਾ ਕਿ, "ਸੱਚੀ ਤਰੱਕੀ ਲੋਕ-ਕੇਂਦ੍ਰਿਤ ਹੀ ਹੁੰਦੀ ਹੈ। ਡਾਕਟਰੀ ਵਿਗਿਆਨ ਭਾਵੇਂ ਕਿੰਨੀ ਵੀ ਤਰੱਕੀ ਕਰੇ, ਸਾਰਿਆਂ ਲਈ ਸਿਹਤ ਸੰਭਾਲ ਤੱਕ ਪਹੁੰਚ ਯਕੀਨੀ ਬਣਾਈ ਜਾਣੀ ਚਾਹੀਦੀ ਹੈ।"

ਪ੍ਰਾਇਮਰੀ ਹੈਲਥ ਕੇਅਰ ਟੀਮਾਂ ਲਈ ਏਕੀਕ੍ਰਿਤ ਟ੍ਰੇਨਿੰਗ ਇਸ ਨੀਂਹ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਵੱਖ-ਵੱਖ ਪ੍ਰੋਗਰਾਮ-ਅਧਾਰਿਤ ਟ੍ਰੇਨਿੰਗਾਂ ਨੂੰ ਇੱਕ ਸਿੰਗਲ, ਢਾਂਚਾਗਤ ਅਤੇ ਯੋਗਤਾ-ਅਧਾਰਿਤ ਢਾਂਚੇ ਵਿੱਚ ਜੋੜ ਕੇ, ਇਹ ਪਹਿਲਕਦਮੀ ਸਿੱਖਣ ਦੀ ਪ੍ਰਕਿਰਿਆ ਨੂੰ ਸਰਲ ਬਣਾਉਂਦੀ ਹੈ ਅਤੇ ਫਰੰਟਲਾਈਨ ਹੈਲਥਕੇਅਰ ਪ੍ਰੋਵਾਈਡਰਸ ਦੀਆਂ ਸਮਰੱਥਾਵਾਂ ਨੂੰ ਵਧਾਉਂਦੀ ਹੈ। ਇਹ ਉਨ੍ਹਾਂ ਨੂੰ ਰੋਕਥਾਮ ਅਤੇ ਸ਼ੁਰੂਆਤੀ ਖੋਜ ਤੋਂ ਲੈ ਕੇ ਇਲਾਜ ਅਤੇ ਫਾਲੋ-ਅਪ ਦੇਖਭਾਲ ਤੱਕ ਵਿਆਪਕ ਦੇਖਭਾਲ ਪ੍ਰਦਾਨ ਕਰਨ ਦੇ ਯੋਗ ਬਣਾਉਂਦੀ ਹੈ, ਇਹ ਯਕੀਨੀ ਬਣਾਉਂਦੀ ਹੈ ਕਿ ਲੋਕਾਂ ਨੂੰ ਸਹੀ ਸਮੇਂ 'ਤੇ, ਉਨ੍ਹਾਂ ਦੇ ਘਰਾਂ ਦੇ ਨੇੜੇ ਸਹੀ ਦੇਖਭਾਲ ਮਿਲੇ। ਆਈਜੀਓਟੀ (iGOT) ਕਰਮਯੋਗੀ ਵਰਗੇ ਡਿਜੀਟਲ ਪਲੈਟਫਾਰਮ ਦੇਸ਼ ਦੀ ਤਕਨੀਕੀ ਤਰੱਕੀ ਵਿੱਚ ਨਿਰੰਤਰ ਟ੍ਰੇਨਿੰਗ ਨੂੰ ਜੋੜ ਕੇ ਕਾਰਜਬਲ ਨੂੰ ਭਵਿੱਖ ਲਈ ਤਿਆਰ ਕਰਨਗੇ।

ਏਕੀਕ੍ਰਿਤ ਟ੍ਰੇਨਿੰਗ ਮਾਡਲ ਭਾਈਚਾਰਾ-ਅਧਾਰਿਤ  ਕਾਰਜਬਲ ਦੀ ਸਮਰੱਥਾ ਨੂੰ ਮਜ਼ਬੂਤ ਕਰੇਗਾ ਤਾਂ ਜੋ ਹਮਦਰਦੀ, ਜਵਾਬਦੇਹ ਅਤੇ ਉੱਚ-ਗੁਣਵੱਤਾ ਵਾਲੀ ਦੇਖਭਾਲ ਪ੍ਰਦਾਨ ਕੀਤੀ ਜਾ ਸਕੇ। ਪ੍ਰਧਾਨ ਮੰਤਰੀ ਦੇ ਨਾਰੀ ਸ਼ਕਤੀ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਂਦੇ ਹੋਏ, ਇਹ ਪਹਿਲਕਦਮੀ ਔਰਤਾਂ ਨੂੰ ਸਸ਼ਕਤ ਬਣਾਏਗੀ, ਜੋ ਕਿ ਪ੍ਰਾਇਮਰੀ ਸਿਹਤ ਸੰਭਾਲ ਕਾਰਜਬਲ (ਆਸ਼ਾ, ਏਐੱਨਐੱਮ, ਸੀਐੱਚਓ ਸਮੇਤ) ਦਾ 70 ਪ੍ਰਤੀਸ਼ਤ ਤੋਂ ਵੱਧ ਹਿੱਸਾ ਬਣਦੀਆਂ ਹਨ। ਇਹ ਪਹਿਲਕਦਮੀ ਉਸ ਨਾਰੀ ਸ਼ਕਤੀ ਦ੍ਰਿਸ਼ਟੀਕੋਣ ਦੀ ਇੱਕ ਸ਼ਕਤੀਸ਼ਾਲੀ ਉਦਾਹਰਣ ਹੈ, ਜਿਸਦੇ ਤਹਿਤ ਸਭ ਤੋਂ ਅੱਗੇ ਫਰੰਟਲਾਈਨ ਔਰਤਾਂ ਵਿੱਚ ਨਿਵੇਸ਼ ਕਰਕੇ, ਭਾਰਤ ਭਾਈਚਾਰਿਆਂ ਵਿੱਚ ਪਰਿਵਰਤਨਸ਼ੀਲ ਤਬਦੀਲੀ ਲਿਆ ਰਿਹਾ ਹੈ।

ਏਕੀਕ੍ਰਿਤ ਟ੍ਰੇਨਿੰਗ ਮੌਡਿਊਲ ਪ੍ਰਾਇਮਰੀ ਹੈਲਥਕੇਅਰ ਟੀਮਾਂ ਨੂੰ ਸੰਪੂਰਨ, ਲੋਕ-ਕੇਂਦ੍ਰਿਤ ਦੇਖਭਾਲ ਪ੍ਰਦਾਨ ਕਰਨ ਦੇ ਯੋਗ ਬਣਾਉਣਗੇ, ਨਾਲ ਹੀ ਭਾਈਚਾਰਿਆਂ ਅਤੇ ਸਿਹਤ ਪ੍ਰਣਾਲੀ ਵਿਚਕਾਰ ਵਿਸ਼ਵਾਸ ਨੂੰ ਵੀ ਮਜ਼ਬੂਤ ਕਰਨਗੇ। ਇਹ ਸਿਰਫ਼ ਇੱਕ ਟ੍ਰੇਨਿੰਗ ਰਿਫੌਰਮ ਨਹੀਂ ਹੈ, ਸਗੋਂ ਦੇਸ਼ ਵਿੱਚ ਜਨਤਕ ਸਿਹਤ ਦੇ ਭਵਿੱਖ ਵਿੱਚ ਇੱਕ ਰਣਨੀਤਿਕ ਨਿਵੇਸ਼ ਹੈ।

*****

ਐੱਸਆਰ/ ਏਕੇ

HFW–Integrated Training for Primary Healthcare Teams/8th May 2026/1


(Release ID: 2259241) ਵਿਜ਼ੀਟਰ ਕਾਊਂਟਰ : 12