ਭਾਰਤ ਚੋਣ ਕਮਿਸ਼ਨ
2026 ਦੀਆਂ ਵਿਧਾਨ ਸਭਾ ਦੀਆਂ ਆਮ ਚੋਣਾਂ ਅਤੇ ਉਪ ਚੋਣਾਂ
1400 ਕਰੋੜ ਰੁਪਏ ਤੋਂ ਵੱਧ ਦੀ ਨਕਦੀ, ਸ਼ਰਾਬ ਅਤੇ ਨਸ਼ੀਲੇ ਪਦਾਰਥ ਜ਼ਬਤ
Posted On:
07 MAY 2026 2:26PM by PIB Chandigarh
-
ਭਾਰਤੀ ਚੋਣ ਕਮਿਸ਼ਨ (ECI) ਨੇ ਅਸਾਮ, ਕੇਰਲ, ਪੁਡੂਚੇਰੀ, ਤਮਿਲ ਨਾਡੂ ਅਤੇ ਪੱਛਮੀ ਬੰਗਾਲ ਦੀਆਂ ਵਿਧਾਨ ਸਭਾਵਾਂ ਦੀਆਂ ਆਮ ਚੋਣਾਂ ਅਤੇ 5 ਰਾਜਾਂ ਦੀਆਂ 7 ਵਿਧਾਨ ਸਭਾ ਸੀਟਾਂ ਲਈ ਉਪ ਚੋਣਾਂ ਦੌਰਾਨ ਆਦਰਸ਼ ਚੋਣ ਜ਼ਾਬਤੇ (ਮਾਡਲ ਕੋਡ ਆਫ ਕੰਡਕਟ-MCC) ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਕਈ ਉਪਾਅ ਕੀਤੇ ਸਨ। ਪੱਛਮੀ ਬੰਗਾਲ ਦੇ 144-ਫਾਲਤਾ ਵਿਧਾਨ ਸਭਾ ਹਲਕੇ ਨੂੰ ਛੱਡ ਕੇ ਇਨ੍ਹਾਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਹੁਣ MCC ਲਾਗੂ ਨਹੀਂ ਹੈ।
-
ਚੋਣਾਂ ਦੌਰਾਨ, ਕਮਿਸ਼ਨ ਨੇ ਚੋਣ ਵਾਲੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਉਨ੍ਹਾਂ ਦੇ ਸਰਹੱਦੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ, CEOs, DGPs ਅਤੇ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਮੁਖੀਆਂ ਨਾਲ ਕਈ ਸਮੀਖਿਆ ਮੀਟਿੰਗਾਂ ਆਯੋਜਿਤ ਕੀਤੀਆਂ।
-
ਹਿੰਸਾ-ਮੁਕਤ, ਧਮਕੀ-ਮੁਕਤ ਅਤੇ ਪ੍ਰੇਰਕ-ਮੁਕਤ ਚੋਣਾਂ ਨੂੰ ਯਕੀਨੀ ਬਣਾਉਣ ਲਈ IRS (IT), IRS (C&IT), IA&AS, IRAS, IDAS, IP&TAFS ਅਤੇ ICAS ਤੋਂ ਲਏ ਗਏ 376 ਖਰਚਾ ਨਿਰੀਖਕਾਂ (Expenditure Observers), 7,470 ਫਲਾਇੰਗ ਸਕੁਐਡ ਟੀਮਾਂ (FSTs) ਅਤੇ 7,470 ਸਟੈਟਿਕ ਸਰਵੀਲਾਂਸ ਟੀਮਾਂ (SSTs) ਨੂੰ ਵੀ ਤਾਇਨਾਤ ਕੀਤਾ ਗਿਆ ਸੀ।
-
ਆਈਟੀ ਪਲੈਟਫਾਰਮ-ਇਲੈਕਸ਼ਨ ਸੀਜ਼ਰ ਮੈਨੇਜਮੈਂਟ ਸਿਸਟਮ (ESMS) – ਦੀ ਮਦਦ ਨਾਲ ਜ਼ਬਤ ਕੀਤੀ ਇਹ ਕਾਰਵਾਈ ਸੰਭਵ ਹੋ ਸਕੀ ਸੀ। ਇਸ ਨਾਲ ਅੰਤਰ-ਏਜੰਸੀ ਦਰਮਿਆਨ ਤਾਲਮੇਲ ਵਧਿਆ ਅਤੇ ਉਪਯੋਗੀ ਜਾਣਕਾਰੀ ਸਾਂਝੀ ਕੀਤੀ ਜਾ ਸਕੀ। 26 ਫਰਵਰੀ, 2026 ਨੂੰ ESMS ਦੇ ਸਰਗਰਮ ਹੋਣ ਤੋਂ ਬਾਅਦ, 6 ਮਈ, 2026 ਤੱਕ ਜ਼ਬਤੀਆਂ ਦਾ ਕੁੱਲ ਵੇਰਵਾ ਹੇਠਾਂ ਦਿੱਤਾ ਗਿਆ ਹੈ:
|
ਲੜੀ ਨੰ.
|
ਰਾਜ
|
ਨਗਦ
(ਕਰੋੜ ਰੁਪਏ ਵਿੱਚ)
|
ਸ਼ਰਾਬ ਦੀ ਮਾਤਰਾ
(ਲੀਟਰ)
|
ਸ਼ਰਾਬ ਦਾ ਮੁੱਲ (ਕਰੋੜ ਰੁਪਏ ਵਿੱਚ)
|
ਨਸ਼ੀਲੇ ਪਦਾਰਥਾਂ ਦਾ ਮੁੱਲ (ਕਰੋੜ ਰੁਪਏ ਵਿੱਚ)
|
ਕੀਮਤੀ ਧਾਤਾਂ ਦਾ ਮੁੱਲ (ਕਰੋੜ ਰੁਪਏ ਵਿੱਚ)
|
ਮੁਫ਼ਤ ਦੀ ਸਮੱਗਰੀ/ ਹੋਰ (ਕਰੋੜ ਰੁਪਏ ਵਿੱਚ)
|
ਕੁੱਲ (ਕਰੋੜ ਰੁਪਏ ਵਿੱਚ)
|
|
1.
|
ਤਮਿਲ ਨਾਡੂ
|
105. 22
|
137248. 53
|
4. 94
|
78. 61
|
165. 86
|
307. 65
|
662. 28
|
|
2.
|
ਪੱਛਮੀ ਬੰਗਾਲ
|
31.14
|
5858648. 98
|
151. 86
|
130. 28
|
69. 36
|
190. 77
|
573. 41
|
|
3.
|
ਅਸਾਮ
|
6.07
|
828248. 33
|
22. 71
|
70. 08
|
3. 68
|
14. 7
|
117. 24
|
|
4.
|
ਕੇਰਲ
|
12. 12
|
78215. 3
|
2. 51
|
58. 47
|
2. 25
|
5. 33
|
80. 67
|
|
5.
|
ਪੁਡੂਚੇਰੀ
|
0. 33
|
18340. 35
|
0. 39
|
0
|
8.99
|
0.02
|
9. 72
|
|
ਕੁੱਲ
|
154. 89
|
6988793. 38
|
183. 33
|
337. 88
|
250. 14
|
518. 73
|
1444. 96
|
-
ਇਨ੍ਹਾਂ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ 2021 ਦੀਆਂ ਆਮ ਚੋਣਾਂ ਦੇ ਮੁਕਾਬਲੇ ਇਨ੍ਹਾਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਜ਼ਬਤੀਆਂ ਦਾ ਮਾਤਰਾ 40.14% ਵਧੀ ਹੈ। 2021 ਵਿੱਚ ਇਹ ਰਾਸ਼ੀ 1029.93 ਕਰੋੜ ਰੁਪਏ ਸੀ। ਪੱਛਮੀ ਬੰਗਾਲ ਵਿੱਚ ਜ਼ਬਤੀਆਂ ਵਿੱਚ ਸਭ ਤੋਂ ਵੱਧ 68.92% ਵਾਧਾ ਦੇਖਿਆ ਗਿਆ ਅਤੇ ਤਮਿਲ ਨਾਡੂ ਵਿੱਚ 2026 ਵਿੱਚ ਜ਼ਬਤੀਆਂ ਦੀ ਮਾਤਰਾ ਵਿੱਚ 48.40% ਦਾ ਵਾਧਾ ਹੋਇਆ, ਜਦਕਿ 2021 ਦੀਆਂ ਆਮ ਚੋਣਾਂ ਦੌਰਾਨ ਇਹ ਵਾਧਾ ਇਸੇ ਮਿਆਦ ਦੇ ਮੁਕਾਬਲੇ ਵਿੱਚ ਜ਼ਿਆਦਾ ਸੀ।
**********
ਪੀਕੇ/ਜੀਡੀਐੱਚ/ਆਰਪੀ/ਏਕੇ
(Release ID: 2258919)
ਵਿਜ਼ੀਟਰ ਕਾਊਂਟਰ : 3