ਗ੍ਰਹਿ ਮੰਤਰਾਲਾ
‘ਆਪ੍ਰੇਸ਼ਨ ਸਿੰਦੂਰ’ ਦਾ ਇੱਕ ਵਰ੍ਹਾ ਹੋਣ ‘ਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਹਥਿਆਰਬੰਦ ਬਲਾਂ ਦੀ ਅਦੁੱਤੀ ਬਹਾਦਰੀ ਨੂੰ ਨਮਨ ਕੀਤਾ
‘ਆਪ੍ਰੇਸ਼ਨ ਸਿੰਦੂਰ’ ਭਾਰਤ ਦਾ ਇੱਕ ਇਤਿਹਾਸਕ ਆਪ੍ਰੇਸ਼ਨ ਹੈ, ਜੋ ਸਾਡੇ ਦੁਸ਼ਮਣਾਂ ਨੂੰ ਸਾਡੇ ਹਥਿਆਰਬੰਦ ਬਲਾਂ ਦੀ ਅਚੂਕ ਮਾਰ ਕਰਨ ਦੀ ਸ਼ਕਤੀ ਦੀ ਯਾਦ ਦਿਲਾਉਂਦਾ ਰਹੇਗਾ
ਹਥਿਆਰਬੰਦ ਬਲਾਂ ਦੀ ਸਟੀਕ ਮਾਪ ਕਰਨ ਦੀ ਸ਼ਕਤੀ, ਏਜੰਸੀਆਂ ਦੀ ਖੁਫੀਆ ਜਾਣਕਾਰੀ ਅਤੇ ਦ੍ਰਿੜ੍ਹ ਰਾਜਨੀਤਿਕ ਇੱਛਾ-ਸ਼ਕਤੀ ਸਰਹੱਦ ਪਾਰ ਮੌਜੂਦ ਅੱਤਵਾਦ ਨੂੰ ਨਸ਼ਟ ਕਰਨ ਲਈ ਇਕੱਠੇ ਖੜ੍ਹੇ ਹੋਏ
ਇਹ ਦਿਨ ਸਾਡੇ ਦੁਸ਼ਮਣਾਂ ਨੂੰ ਇਹ ਯਾਦ ਦਿਲਾਉਂਦਾ ਰਹੇਗਾ ਕਿ ਉਹ ਕਿਤੇ ਵੀ ਲੁਕ ਜਾਣ, ਬਚ ਨਹੀਂ ਸਕਦੇ
ਉਹ ਹਰ ਪਲ ਸਾਡੀਆਂ ਨਜ਼ਰਾਂ ਵਿੱਚ ਅਤੇ ਸਾਡੀ ਮਾਰ ਕਰਨ ਦੀ ਸਮਰੱਥਾ ਦੇ ਭਿਆਨਕ ਕ੍ਰੋਧ ਦੇ ਸਾਹਮਣੇ ਰਹਿੰਦੇ ਹਨ
प्रविष्टि तिथि:
07 MAY 2026 10:30AM by PIB Chandigarh
‘ਆਪ੍ਰੇਸ਼ਨ ਸਿੰਦੂਰ’ ਦੇ ਇੱਕ ਵਰ੍ਹਾ ਪੂਰਾ ਹੋਣ ‘ਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਹਥਿਆਰਬੰਦ ਬਲਾਂ ਦੀ ਅਦੁੱਤੀ ਬਹਾਦਰੀ ਨੂੰ ਨਮਨ ਕੀਤਾ ਅਤੇ ਕਿਹਾ ਕਿ ‘ਆਪ੍ਰੇਸ਼ਨ ਸਿੰਦੂਰ’ ਭਾਰਤ ਦਾ ਇੱਕ ਇਤਿਹਾਸਕ ਮਿਸ਼ਨ ਹੈ, ਜੋ ਸਾਡੇ ਦੁਸ਼ਮਣਾਂ ਨੂੰ ਸਦਾ ਸਾਡੇ ਹਥਿਆਰਬੰਦ ਬਲਾਂ ਦੀ ਅਚੂਕ ਮਾਰ ਕਰਨ ਦੀ ਸ਼ਕਤੀ ਦੀ ਯਾਦ ਦਿਲਾਉਂਦਾ ਰਹੇਗਾ।
ਆਪ੍ਰੇਸ਼ਨ ਸਿੰਦੂਰ ਭਾਰਤ ਦਾ ਇੱਕ ਯੁਗਾਂਤਰਕਾਰੀ ਮਿਸ਼ਨ ਹੈ, ਜੋ ਸਾਡੇ ਦੁਸ਼ਮਣਾਂ ਨੂੰ ਸਾਡੀਆਂ ਹਥਿਆਰਬੰਦ ਸੈਨਾਵਾਂ ਦੀ ਅਂਚੂਰ ਮਾਰ ਕਰਨ ਦੀ ਸ਼ਕਤੀ ਦੀ ਯਾਦ ਦਿਲਾਉਂਦਾ ਰਹੇਗਾ। ਇਤਿਹਾਸ ਇਸ ਨੂੰ ਇੱਕ ਅਜਿਹੇ ਦਿਨ ਦੇ ਰੂਪ ਵਿੱਚ ਯਾਦ ਰੱਖੇਗਾ ਜਦੋਂ ਸਾਡੇ ਹਥਿਆਰਬੰਦ ਬਲਾਂ ਦੀ ਸਟੀਕ ਮਾਰ ਕਰਨ ਦੀ ਸ਼ਕਤੀ, ਸਾਡੀਆਂ ਏਜੰਸੀਆਂ ਦੀ ਤੇਜ਼ ਖੁਫੀਆ ਜਾਣਕਾਰੀ ਅਤੇ ਦ੍ਰਿੜ੍ਹ ਰਾਜਨੀਤਿਕ ਇੱਛਾ ਸ਼ਕਤੀ –ਇਹ ਤਿੰਨੋਂ ਇੱਕ ਹੋ ਕੇ ਸਰਹੱਦ ਪਾਰ ਮੌਜੂਦ ਅੱਤਵਾਦ ਦੇ ਹਰ ਉਸ ਟਿਕਾਣੇ ਨੂੰ ਢਹਿ-ਢੇਰੀ ਕਰਨ ਲਈ ਉੱਠ ਗਏ ਹੋਏ, ਜਿਸਨੇ ਪਹਿਲਗਾਮ ਵਿੱਚ ਸਾਡੇ ਨਾਗਰਿਕਾਂ ‘ਤੇ ਆਪਣੀ ਬੁਰੀ ਨਜ਼ਰ ਪਾਉਣ ਦੀ ਹਿੰਮਤ ਕੀਤੀ ਸੀ। ਇਹ ਦਿਨ ਸਾਡੇ ਦੁਸ਼ਮਣਾਂ ਲਈ ਇਹ ਖੌਫਨਾਕ ਸੁਨੇਹਾ ਲੈ ਕੇ ਆਉਂਦਾ ਰਹੇਗਾ ਕਿ ਉਹ ਕਿਤੇ ਵੀ ਲੁਕ ਜਾਣ, ਉਹ ਬਚ ਨਹੀਂ ਸਕਦੇ। ਉਹ ਹਰ ਪਲ ਸਾਡੀਆਂ ਨਜ਼ਰਾਂ ਵਿੱਚ ਅਤੇ ਸਾਡੀ ਮਾਰ ਕਰਨ ਦੀ ਸ਼ਕਤੀ ਦੇ ਸਾਡੇ ਭਿਆਨਕ ਕ੍ਰੋਧ ਦੇ ਸਾਹਮਣੇ ਰਹਿੰਦੇ ਹਨ। ਇਸ ਮੌਕੇ ‘ਤੇ, ਮੈਂ ਸਾਡੀਆਂ ਸੈਨਾਵਾਂ ਦੀ ਅਦੁੱਤੀ ਬਹਾਦਰੀ ਨੂੰ ਨਮਨ ਕਰਦਾ ਹਾਂ।’
************
ਆਰਕੇ/ਪੀਆਰ/ਪੀਐੱਸ/ਬਲਜੀਤ ਸਿੰਘ
(रिलीज़ आईडी: 2258710)
आगंतुक पटल : 54
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Bengali-TR
,
Bengali
,
Assamese
,
Gujarati
,
Tamil
,
Telugu
,
Kannada
,
Malayalam