ਗ੍ਰਹਿ ਮੰਤਰਾਲਾ
ਪਦਮ ਪੁਰਸਕਾਰ 2027 ਦੇ ਲਈ 31 ਜੁਲਾਈ, 2026 ਤੱਕ ਕੀਤੇ ਜਾ ਸਕਣਗੇ ਨਾਮਾਂਕਣ
Posted On:
27 APR 2026 3:00PM by PIB Chandigarh
ਗਣਤੰਤਰ ਦਿਵਸ, 2027 ਦੇ ਮੌਕੇ ‘ਤੇ ਐਲਾਨੇ ਗਏ ਪਦਮ ਪੁਰਸਕਾਰ -2027 ਲਈ ਔਨਲਾਈਨ ਨਾਮਾਂਕਣ/ਸਿਫਾਰਸ਼ਾਂ 15 ਮਾਰਚ, 2026 ਤੋਂ ਸ਼ੁਰੂ ਹੋ ਗਈਆਂ ਹਨ। ਪਦਮ ਪੁਰਸਕਾਰਾਂ ਦੇ ਨਾਮਾਂਕਣ ਦੀ ਆਖਰੀ ਮਿਤੀ 31 ਜੁਲਾਈ, 2026 ਹੈ। ਪਦਮ ਪੁਰਸਕਾਰਾਂ ਲਈ ਨਾਮਾਂਕਣ/ਸਿਫਾਰਸ਼ਾਂ ਰਾਸ਼ਟਰੀ ਪੁਰਸਕਾਰ ਪੋਰਟਲ https://awards.gov.in ‘ਤੇ ਔਨਲਾਈਨ ਪ੍ਰਾਪਤ ਕੀਤੀਆਂ ਜਾਣਗੀਆਂ।
ਪਦਮ ਪੁਰਸਕਾਰ, ਅਰਥਾਤ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ ਦੇਸ਼ ਦੇ ਸਰਬਉੱਚ ਨਾਗਰਿਕ ਸਨਮਾਨਾਂ ਵਿੱਚ ਸ਼ਾਮਲ ਹਨ। ਵਰ੍ਹਾ 1954 ਵਿੱਚ ਸਥਾਪਿਤ, ਇਨ੍ਹਾਂ ਪੁਰਸਕਾਰਾਂ ਦਾ ਐਲਾਨ ਪ੍ਰਤੀ ਵਰ੍ਹੇ ਗਣਤੰਤਰ ਦਿਵਸ ਦੇ ਮੌਕੇ ‘ਤੇ ਕੀਤੀ ਜਾਂਦੀ ਹੈ। ਇਨ੍ਹਾਂ ਪੁਰਸਕਾਰਾਂ ਦੇ ਤਹਿਤ, ਉੱਤਮ ਕਾਰਜ’ ਲਈ ਸਨਮਾਨਿਤ ਕੀਤਾ ਜਾਂਦਾ ਹੈ। ਪਦਮ ਪੁਰਸਕਾਰ ਕਲਾ, ਸਾਹਿਤ ਅਤੇ ਸਿੱਖਿਆ, ਖੇਡ, ਮੈਡੀਸਨ, ਸਮਾਜ ਸੇਵਾ, ਵਿਗਿਆਨ ਅਤੇ ਇੰਜੀਨੀਅਰੀ, ਜਨਤਕ ਕਾਰਜ, ਸਿਵਿਲ ਸੇਵਾ, ਵਪਾਰ ਅਤੇ ਉਦਯੋਗ ਆਦਿ ਵਰਗੇ ਸਾਰੇ ਖੇਤਰਾਂ/ਵਿਸ਼ਿਆਂ ਵਿੱਚ ਵਿਸ਼ਿਸ਼ਟ ਅਤੇ ਅਸਾਧਾਰਣ ਉਪਲਬਧੀਆਂ /ਸੇਵਾ ਲਈ ਪ੍ਰਦਾਨ ਕੀਤੇ ਜਾਂਦੇ ਹਨ। ਜਾਤੀ, ਕਾਰੋਬਾਰ, ਅਹੁਦਾ ਜਾਂ ਜੈਂਡਰ ਦੇ ਵਿਤਕਰੇ ਤੋਂ ਬਿਨਾ ਸਾਰੇ ਵਿਅਕਤੀ ਇਨ੍ਹਾਂ ਪੁਰਸਕਾਰਾਂ ਦੇ ਯੋਗ ਹਨ। ਡਾਕਟਰਾਂ ਅਤੇ ਵਿਗਿਆਨੀਆਂ ਨੂੰ ਛੱਡ ਕੇ ਹੋਰ ਸਰਕਾਰੀ ਸੇਵਕ, ਜਿਨ੍ਹਾਂ ਵਿੱਚ ਜਨਤਕ ਖੇਤਰ ਦੇ ਉਪਕ੍ਰਮਾਂ ਵਿੱਚ ਕੰਮ ਕਰਨ ਵਾਲੇ ਸਰਕਾਰੀ ਸੇਵਕ ਵੀ ਸ਼ਾਮਲ ਹਨ, ਪਦਮ ਪੁਰਸਕਾਰਾਂ ਦੇ ਯੋਗ ਨਹੀਂ ਹਨ।
ਸਰਕਾਰ ਪਦਮ ਪੁਰਸਕਾਰਾਂ ਨੂੰ ‘ਪੀਪਲਜ਼ ਪਦਮ’ ਬਣਾਉਣ ਦੇ ਲਈ ਵਚਨਬੱਧ ਹੈ। ਇਸ ਲਈ, ਸਾਰੇ ਨਾਗਰਿਕਾਂ ਨੂੰ ਬੇਨਤੀ ਹੈ ਕਿ ਉਹ ਨਾਮਾਂਕਣ/ਸਿਫਾਰਸ਼ਾਂ ਕਰਨ। ਨਾਗਰਿਕ ਖੁਦ ਨੂੰ ਵੀ ਨਾਮਜ਼ਦ ਕਰ ਸਕਦੇ ਹਨ। ਮਹਿਲਾਵਾਂ, ਸਮਾਜ ਦੇ ਕਮਜ਼ੋਰ ਵਰਗਾਂ, ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ, ਦਿਵਯਾਂਗਜਨਾਂ ਅਤੇ ਸਮਾਜ ਲਈ ਨਿਰਸੁਆਰਥ ਸੇਵਾ ਕਰ ਰਹੇ ਲੋਕਾਂ ਵਿੱਚੋਂ ਪ੍ਰਤਿਭਾਸ਼ਾਲੀ ਵਿਅਕਤੀਆਂ ਦੀ ਪਛਾਣ ਕਰਨ ਦੇ ਠੋਸ ਯਤਨ ਕੀਤੇ ਜਾ ਸਕਦੇ ਹਨ ਜਿਨ੍ਹਾਂ ਦੀ ਉੱਤਮਤਾ ਅਤੇ ਪ੍ਰਾਪਤੀਆਂ ਅਸਲ ਵਿੱਚ ਪਛਾਣੇ ਜਾਣ ਯੋਗ ਹਨ।
ਨਾਮਾਂਕਣ/ਸਿਫਾਰਸ਼ਾਂ ਵਿੱਚ ਪੋਰਟਲ ‘ਤੇ ਉਪਲਬਧ ਫਾਰਮੈੱਟ ਵਿੱਚ ਦਰਸਾਏ ਗਏ ਸਾਰੇ ਪ੍ਰਾਸੰਗਿਕ ਵੇਰਵੇ ਸ਼ਾਮਲ ਹੋਣੇ ਚਾਹੀਦੇ ਹਨ, ਜਿਸ ਵਿੱਚ ਵਰਣਨਯੋਗ ਇੱਕ citation (ਵੱਧ ਤੋਂ ਵੱਧ 800 ਸ਼ਬਦ) ਸ਼ਾਮਲ ਹੋਣੇ ਚਾਹੀਦੇ ਹਨ, ਜਿਸ ਵਿੱਚ ਸਿਫਾਰਸ਼ ਕੀਤੇ ਗਏ ਵਿਅਕਤੀ ਦੀਆਂ ਸਬੰਧਿਤ ਖੇਤਰ/ਅਨੁਸ਼ਾਸਨ ਵਿੱਚ ਵਿਸ਼ੇਸ਼ ਅਤੇ ਅਸਾਧਾਰਣ ਪ੍ਰਾਪਤੀਆਂ/ਸੇਵਾ ਦਾ ਸਾਫ ਤੌਰ ‘ਤੇ ਜ਼ਿਕਰ ਕੀਤਾ ਗਿਆ ਹੋਵੇ।
ਇਸ ਸਬੰਧ ਵਿੱਚ ਵਿਸਤ੍ਰਿਤ ਵੇਰਵੇ ਗ੍ਰਹਿ ਮੰਤਰਾਲੇ ਦੀ ਵੈੱਬਸਾਈਟ https://mha.gov.in) ‘ਤੇ ‘ਪੁਰਸਕਾਰ ਅਤੇ ਮੈਡਲ’ ਸਿਰਲੇਖ ਅਧੀਨ ਅਤੇ ਪਦਮ ਪੁਰਸਕਾਰ ਪੋਰਟਲ (https://padmaawards.gov.in) ‘ਤੇ ਉਪਲਬਧ ਹਨ। ਇਨ੍ਹਾਂ ਪੁਰਸਕਾਰਾਂ ਨਾਲ ਸਬੰਧਿਤ ਕਾਨੂੰਨ ਅਤੇ ਨਿਯਮ ਅਧਾਰਿਤ ਵੈੱਬਸਾਈਟ ‘ਤੇ https://padmaawards.gov.in/AboutAwards.aspx ਲਿੰਕ ‘ਤੇ ਉਪਲਬਧ ਹਨ।
*****
ਆਰਕੇ/ਆਰਆਰ/ਪੀਆਰ/ਪੀਐੱਸ/ਐੱਸਜੇ
(Release ID: 2255999)
ਵਿਜ਼ੀਟਰ ਕਾਊਂਟਰ : 5
Read this release in:
Bengali
,
Khasi
,
English
,
Urdu
,
Marathi
,
हिन्दी
,
Manipuri
,
Bengali-TR
,
Gujarati
,
Odia
,
Telugu
,
Kannada
,
Malayalam