ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 21 ਅਪ੍ਰੈਲ ਨੂੰ ਰਾਜਸਥਾਨ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ ਬਲੋਤਰਾ ਦੇ ਪਚਪਦਰਾ ਵਿਖੇ ਦੇਸ਼ ਦੇ ਪਹਿਲੇ ਗ੍ਰੀਨਫੀਲਡ ਏਕੀਕ੍ਰਿਤ ਰਿਫਾਇਨਰੀ-ਕਮ-ਪੈਟਰੋਕੈਮੀਕਲ ਕੰਪਲੈਕਸ ਦਾ ਉਦਘਾਟਨ ਕਰਨਗੇ

79,450 ਕਰੋੜ ਤੋਂ ਵੱਧ ਦੇ ਨਿਵੇਸ਼ ਨਾਲ 9 ਮਿਲੀਅਨ ਮੀਟ੍ਰਿਕ ਟਨ ਸਾਲਾਨਾ ਦੀ ਸਮਰੱਥਾ ਵਾਲੇ ਇਸ ਗ੍ਰੀਨਫੀਲਡ ਰਿਫਾਇਨਰੀ-ਕਮ-ਪੈਟਰੋਕੈਮੀਕਲ ਕੰਪਲੈਕਸ ਦੀ ਸਥਾਪਨਾ ਕੀਤੀ ਗਈ

ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਇਸ ਕੰਪਲੈਕਸ ਵਿੱਚ ਰਿਫਾਇਨਿੰਗ ਅਤੇ ਪੈਟਰੋ ਕੈਮੀਕਲ ਉਤਪਾਦਨ ਹੁੰਦਾ ਹੈ

ਇਹ ਪ੍ਰੋਜੈਕਟ ਦੇਸ਼ ਦੀ ਊਰਜਾ ਸੁਰੱਖਿਆ ਨੂੰ ਮਜ਼ਬੂਤ ​​ਕਰਨ ਅਤੇ ਪੈਟਰੋਕੈਮੀਕਲ ਸਵੈ-ਨਿਰਭਰਤਾ ਨੂੰ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ

Posted On: 20 APR 2026 12:22PM by PIB Chandigarh
  1. ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 21 ਅਪ੍ਰੈਲ, 2026 ਨੂੰ ਰਾਜਸਥਾਨ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਬਲੋਤਰਾ ਦੇ ਪਚਪਦਰਾ ਵਿੱਚ ਸਵੇਰੇ ਲਗਭਗ 11:30 ਵਜੇ ਦੇਸ਼ ਦੇ ਪਹਿਲਾ ਗ੍ਰੀਨਫੀਲਡ ਏਕੀਕ੍ਰਿਤ ਰਿਫਾਇਨਰੀ-ਕਮ-ਪੈਟਰੋਕੈਮੀਕਲ ਕੰਪਲੈਕਸ ਦੇਸ਼ ਨੂੰ ਸਮਰਪਿਤ ਕਰਨਗੇ।  ਇਸ ਮੌਕੇ ਉਹ ਇੱਕ ਜਨਤਕ ਇਕੱਠ ਨੂੰ ਵੀ ਸੰਬੋਧਨ ਕਰਨਗੇ।

    ਇਹ ਇਤਿਹਾਸਕ ਪ੍ਰੋਜੈਕਟ ਦੇਸ਼ ਦੇ ਊਰਜਾ ਅਤੇ ਪੈਟਰੋਕੈਮੀਕਲ ਖੇਤਰ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਐੱਚਪੀਸੀਐੱਲ) ਅਤੇ ਰਾਜਸਥਾਨ ਸਰਕਾਰ ਦੇ ਸਾਂਝੇ ਉੱਦਮ ਵਜੋਂ ਵਿਕਸਤ 9 ਮਿਲੀਅਨ ਮੀਟ੍ਰਿਕ ਟਨ ਪ੍ਰਤੀ ਸਾਲ (ਐੱਮਐੱਮਟੀਪੀਏ) ਦੀ ਸਮਰੱਥਾ ਵਾਲੇ ਇਸ ਗ੍ਰੀਨਫੀਲਡ ਰਿਫਾਇਨਰੀ-ਕਮ-ਪੈਟਰੋਕੈਮੀਕਲ ਕੰਪਲੈਕਸ ਦੀ ਸਥਾਪਨਾ 79,450 ਕਰੋੜ ਤੋਂ ਵੱਧ ਦੇ ਨਿਵੇਸ਼ ਨਾਲ ਕੀਤੀ ਗਈ ਹੈ।

    ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਇਸ ਕੰਪਲੈਕਸ ਵਿੱਚ ਰਿਫਾਇਨਿੰਗ ਅਤੇ ਪੈਟਰੋਕੈਮੀਕਲ ਉਤਪਾਦਨ ਹੁੰਦਾ ਹੈ। ਇਸ ਦੀ ਪੈਟਰੋਕੈਮੀਕਲ ਸਮਰੱਥਾ 2.4 ਮਿਲੀਅਨ ਮੀਟ੍ਰਿਕ ਟਨ ਪ੍ਰਤੀ ਸਾਲ ਹੈ। ਇਸ ਰਿਫਾਇਨਰੀ ਦਾ ਨੈਲਸਨ ਜਟਿਲਤਾ ਸੂਚਕਾਂਕ 17.0 ਹੈ ਅਤੇ ਪੈਟਰੋਕੈਮੀਕਲ ਉਤਪਾਦਨ ਕੁਸ਼ਲਤਾ 26 ਪ੍ਰਤੀਸ਼ਤ ਤੋਂ ਵੱਧ ਹੈ, ਜੋ ਕੁਸ਼ਲਤਾ ਅਤੇ ਸਥਿਰਤਾ ਲਈ ਵਿਸ਼ਵ-ਵਿਆਪੀ ਮਾਪਦੰਡਾਂ ਦੇ ਅਨੁਸਾਰ ਹੈ।

    ਇਸ ਪ੍ਰੋਜੈਕਟ ਨਾਲ ਦੇਸ਼ ਦੀ ਊਰਜਾ ਸੁਰੱਖਿਆ ਨੂੰ ਮਜ਼ਬੂਤ ​​ਕਰਨ, ਪੈਟਰੋਕੈਮੀਕਲ ਸਵੈ-ਨਿਰਭਰਤਾ ਵਧਾਉਣ ਅਤੇ ਉਦਯੋਗਿਕ ਵਿਕਾਸ ਨੂੰ ਗਤੀ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਣ ਦੀ ਉਮੀਦ ਹੈ। ਇਹ ਖੇਤਰ ਵਿੱਚ ਪੈਟਰੋਕੈਮੀਕਲ ਅਤੇ ਪਲਾਸਟਿਕ ਪਾਰਕ ਦੇ ਵਿਕਾਸ ਲਈ ਇੱਕ ਅਧਾਰ ਉਦਯੋਗ ਵਜੋਂ ਕੰਮ ਕਰੇਗੀ, ਜਿਸ ਨਾਲ ਸਬੰਧਤ ਉਦਯੋਗਾਂ ਅਤੇ ਸਹਾਇਕ ਖੇਤਰਾਂ ਨੂੰ ਹੁਲਾਰਾ ਮਿਲੇਗਾ। ਇਸ ਤੋਂ ਇਲਾਵਾ, ਇਸ ਪ੍ਰੋਜੈਕਟ ਨਾਲ ਰਿਫਾਇਨਰੀ ਰੁਜ਼ਗਾਰ ਦੇ ਵੱਡੇ ਮੌਕੇ ਪੈਦਾ ਹੋਣਗੇ , ਜਿਸ ਨਾਲ ਖੇਤਰ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਯੋਗਦਾਨ ਮਿਲੇਗਾ। 

    ***

    ਐੱਮਜੇਪੀਐੱਸ/ਐੱਸਟੀ

 


(Release ID: 2253783) ਵਿਜ਼ੀਟਰ ਕਾਊਂਟਰ : 11