ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸੰਸਦ ਮੈਂਬਰਾਂ ਨੂੰ ਨਾਰੀ ਸ਼ਕਤੀ ਵੰਦਨ ਅਧਿਨਿਯਮ ਵਿੱਚ ਸੋਧ ਦੇ ਹੱਕ ਵਿੱਚ ਵੋਟ ਪਾਉਣ ਦੀ ਤਾਕੀਦ ਕੀਤੀ, ਇਸ ਨੂੰ ਇਤਿਹਾਸਕ ਮੌਕਾ ਦੱਸਿਆ

प्रविष्टि तिथि: 17 APR 2026 2:13PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੱਸਿਆ ਕਿ ਸੰਸਦ ਵਿੱਚ ਇਸ ਸਮੇਂ ਨਾਰੀ ਸ਼ਕਤੀ ਵੰਦਨ ਅਧਿਨਿਯਮ ਵਿੱਚ ਸੋਧ 'ਤੇ ਚਰਚਾ ਚੱਲ ਰਹੀ ਹੈ ਅਤੇ ਕੱਲ੍ਹ ਰਾਤ ਹੀ 1 ਵਜੇ ਤੱਕ ਚਰਚਾ ਚੱਲੀ ਹੈ।

ਉਨ੍ਹਾਂ ਕਿਹਾ ਕਿ ਸੋਧ ਨਾਲ ਸਬੰਧਿਤ ਜੋ ਵਹਿਮ ਫੈਲਾਏ ਗਏ, ਉਨ੍ਹਾਂ ਨੂੰ ਦੂਰ ਕਰਨ ਲਈ ਤਰਕਪੂਰਨ ਜਵਾਬ ਦੇ ਕੇ ਹੱਲ ਕਰ ਦਿੱਤਾ ਗਿਆ ਹੈ ਅਤੇ ਮੈਂਬਰਾਂ ਵੱਲੋਂ ਚੁੱਕੇ ਗਏ ਸਾਰੇ ਮੁੱਦਿਆਂ ਦਾ ਹੱਲ ਕੱਢ ਲਿਆ ਗਿਆ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਜਿੱਥੇ ਵੀ ਜਾਣਕਾਰੀ ਦੀ ਘਾਟ ਸੀ, ਉੱਥੇ ਸਾਰੇ ਮੈਂਬਰਾਂ ਨੂੰ ਜ਼ਰੂਰੀ ਜਾਣਕਾਰੀ ਉਪਲਬਧ ਕਰ ਦਿੱਤੀ ਗਈ ਹੈ, ਤਾਂ ਜੋ ਵਿਰੋਧੀ ਧਿਰ ਦੇ ਮੁੱਦਿਆਂ ਨੂੰ ਸਪਸ਼ਟ ਕੀਤਾ ਜਾ ਸਕੇ।

ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਮਹਿਲਾ ਰਾਖਵਾਂਕਰਨ ਦਾ ਮੁੱਦਾ ਲਗਭਗ ਚਾਰ ਦਹਾਕਿਆਂ ਤੋਂ ਰਾਜਨੀਤਿਕ ਬਹਿਸ ਦਾ ਵਿਸ਼ਾ ਰਿਹਾ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਦੇਸ਼ ਦੀ ਅੱਧੀ ਆਬਾਦੀ ਦੀ ਨੁਮਾਇੰਦਗੀ ਕਰਨ ਵਾਲੀਆਂ ਮਹਿਲਾਵਾਂ ਨੂੰ ਉਨ੍ਹਾਂ ਦੀ ਯੋਗ ਨੁਮਾਇੰਦਗੀ ਮਿਲੇ।

ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਇੰਨੇ ਦਹਾਕਿਆਂ ਬਾਅਦ ਵੀ ਭਾਰਤ ਦੀਆਂ ਮਹਿਲਾਵਾਂ ਦੀ ਫ਼ੈਸਲਾ ਪ੍ਰਕਿਰਿਆ ਵਿੱਚ ਘੱਟ ਨੁਮਾਇੰਦਗੀ ਜਾਇਜ਼ ਨਹੀਂ ਹੈ ਅਤੇ ਇਸ ਨੂੰ ਸੁਧਾਰਨ ਦੀ ਲੋੜ ਹੈ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਲੋਕ ਸਭਾ ਵਿੱਚ ਜਲਦ ਹੀ ਵੋਟਿੰਗ ਹੋਣ ਦੀ ਉਮੀਦ ਹੈ ਅਤੇ ਉਨ੍ਹਾਂ ਨੇ ਸਾਰੇ ਰਾਜਨੀਤਿਕ ਦਲਾਂ ਨਾਲ ਸੋਚ ਵਿਚਾਰ ਕਰਕੇ ਪੂਰੀ ਸੰਵੇਦਨਸ਼ੀਲਤਾ ਨਾਲ ਮਹਿਲਾ ਰਾਖਵਾਂਕਰਨ ਸੋਧ ਦੇ ਹੱਕ ਵਿੱਚ ਵੋਟ ਪਾਉਣ ਦੀ ਤਾਕੀਦ ਕੀਤੀ।

ਦੇਸ਼ ਦੀਆਂ ਮਹਿਲਾਵਾਂ ਵੱਲੋਂ ਅਪੀਲ ਕਰਦੇ ਹੋਏ, ਉਨ੍ਹਾਂ ਨੇ ਸਾਰੇ ਸੰਸਦ ਮੈਂਬਰਾਂ ਨੂੰ ਇਹ ਯਕੀਨੀ ਬਣਾਉਣ ਦੀ ਤਾਕੀਦ ਕੀਤੀ ਕਿ ਕੁਝ ਵੀ ਅਜਿਹਾ ਨਾ ਕਰੋ, ਜਿਸ ਨਾਲ ਨਾਰੀ ਸ਼ਕਤੀ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਕਰੋੜਾਂ ਮਹਿਲਾਵਾਂ ਸੰਸਦ, ਇਸ ਦੇ ਮੰਤਵ ਅਤੇ ਇਸ ਦੇ ਫ਼ੈਸਲਿਆਂ ਵੱਲ ਦੇਖ ਰਹੀਆਂ ਹਨ।

ਪ੍ਰਧਾਨ ਮੰਤਰੀ ਨੇ ਸੰਸਦ ਮੈਂਬਰਾਂ ਆਪਣੇ ਘਰ ਵਿੱਚ ਮਾਵਾਂ, ਭੈਣਾਂ, ਧੀਆਂ ਅਤੇ ਪਤਨੀਆਂ ਸਭ ਨੂੰ ਯਾਦ ਕਰਦੇ ਹੋਏ ਆਪਣੀ ਜ਼ਮੀਰ ਦੀ ਆਵਾਜ਼ ਸੁਣਨ ਦਾ ਸੱਦਾ ਦਿੱਤਾ।

ਉਨ੍ਹਾਂ ਨੇ ਇਸ ਸੋਧ ਨੂੰ ਦੇਸ਼ ਦੀਆਂ ਮਹਿਲਾਵਾਂ ਦੀ ਸੇਵਾ ਅਤੇ ਸਤਿਕਾਰ ਕਰਨ ਦਾ ਇੱਕ ਅਹਿਮ ਮੌਕਾ ਦੱਸਿਆ ਅਤੇ ਮੈਂਬਰਾਂ ਨੂੰ ਤਾਕੀਦ ਕੀਤੀ ਕਿ ਉਹ ਉਨ੍ਹਾਂ ਨੂੰ ਨਵੇਂ ਮੌਕਿਆਂ ਤੋਂ ਵਾਂਝਾ ਨਾ ਕਰਨ।

ਪ੍ਰਧਾਨ ਮੰਤਰੀ ਨੇ ਭਰੋਸਾ ਪ੍ਰਗਟ ਕਰਦੇ ਹੋਏ ਕਿਹਾ ਕਿ ਜੇਕਰ ਇਹ ਸੋਧ ਸਰਬਸੰਮਤੀ ਨਾਲ ਪਾਸ ਹੋ ਜਾਂਦੀ ਹੈ, ਤਾਂ ਇਹ ਨਾਰੀ ਸ਼ਕਤੀ ਦੇ ਨਾਲ-ਨਾਲ ਦੇਸ਼ ਦੇ ਲੋਕਤੰਤਰ ਨੂੰ ਹੋਰ ਮਜ਼ਬੂਤ ਕਰੇਗਾ।

ਇਸ ਨੂੰ ਇੱਕ ਇਤਿਹਾਸਕ ਪਲ ਦਸਦੇ ਹੋਏ, ਉਨ੍ਹਾਂ ਨੇ ਸਾਰੇ ਮੈਂਬਰਾਂ ਨੂੰ ਭਾਰਤ ਦੀ ਅੱਧੀ ਆਬਾਦੀ ਦੀ ਨੁਮਾਇੰਦਗੀ ਕਰਨ ਵਾਲੀਆਂ ਮਹਿਲਾਵਾਂ ਨੂੰ ਸਹੀ ਨੁਮਾਇੰਦਗੀ ਪ੍ਰਦਾਨ ਕਰਕੇ ਇਤਿਹਾਸ ਰਚਣ ਲਈ ਇੱਕਜੁੱਟ ਹੋਣ ਦੀ ਤਾਕੀਦ ਕੀਤੀ।

ਪ੍ਰਧਾਨ ਮੰਤਰੀ ਨੇ ਐਕਸ ਪੋਸਟ ਵਿੱਚ ਲਿਖਿਆ;

“ਸੰਸਦ ਵਿੱਚ ਇਸ ਸਮੇਂ ਨਾਰੀ ਸ਼ਕਤੀ ਵੰਦਨ ਅਧਿਨਿਯਮ ਵਿੱਚ ਸੋਧ 'ਤੇ ਚਰਚਾ ਚੱਲ ਰਹੀ ਹੈ। ਕੱਲ੍ਹ ਰਾਤ ਵੀ 1 ਵਜੇ ਤੱਕ ਚਰਚਾ ਚੱਲੀ ਹੈ।

ਜੋ ਭਰਮ ਫੈਲਾਏ ਗਏ, ਉਨ੍ਹਾਂ ਨੂੰ ਦੂਰ ਕਰਨ ਲਈ ਤਰਕਪੂਰਨ ਜਵਾਬ ਦਿੱਤਾ ਗਿਆ ਹੈ। ਹਰ ਸ਼ੱਕ ਦਾ ਹੱਲ ਕੀਤਾ ਗਿਆ ਹੈ। ਜਿਨ੍ਹਾਂ ਜਾਣਕਾਰੀਆਂ ਦੀ ਘਾਟ ਸੀ, ਉਹ ਜਾਣਕਾਰੀਆਂ ਵੀ ਹਰ ਮੈਂਬਰ ਨੂੰ ਦਿੱਤੀਆਂ ਗਈਆਂ ਹਨ। ਕਿਸੇ ਦੇ ਮਨ ਵਿੱਚ ਵਿਰੋਧ ਦਾ ਜੋ ਵੀ ਕੋਈ ਵਿਸ਼ਾ ਸੀ, ਉਸਦਾ ਵੀ ਹੱਲ ਹੋਇਆ ਹੈ।

ਮਹਿਲਾ ਰਾਖਵਾਂਕਰਨ ਦੇ ਇਸ ਵਿਸ਼ੇ ‘ਤੇ ਦੇਸ਼ ਵਿੱਚ ਚਾਰ ਦਹਾਕਿਆਂ ਤੱਕ ਬਹੁਤ ਰਾਜਨੀਤੀ ਕਰ ਲਈ ਗਈ ਹੈ। ਹੁਣ ਸਮਾਂ ਆ ਗਿਆ ਹੈ ਕਿ ਦੇਸ਼ ਦੀ ਅੱਧੀ ਆਬਾਦੀ ਨੂੰ ਉਸ ਦੇ ਹੱਕ ਜ਼ਰੂਰ ਮਿਲਣ।

ਆਜ਼ਾਦੀ ਦੇ ਇੰਨੇ ਦਹਾਕਿਆਂ ਬਾਅਦ ਵੀ ਭਾਰਤ ਦੀਆਂ ਮਹਿਲਾਵਾਂ ਦੀ ਫ਼ੈਸਲਾ ਪ੍ਰਕਿਰਿਆ ਵਿੱਚ ਇੰਨੀ ਘੱਟ ਨੁਮਾਇੰਦਗੀ ਰਹੇ, ਇਹ ਠੀਕ ਨਹੀਂ।

ਹੁਣ ਕੁਝ ਹੀ ਸਮੇਂ ਵਿੱਚ ਲੋਕ ਸਭਾ ਵਿੱਚ ਵੋਟਿੰਗ ਹੋਣ ਵਾਲੀ ਹੈ। ਮੈਂ ਸਾਰੇ ਰਾਜਨੀਤਿਕ ਦਲਾਂ ਨੂੰ ਬੇਨਤੀ ਕਰਦਾ ਹਾਂ... ਅਪੀਲ ਕਰਦਾ ਹਾਂ...

ਕਿਰਪਾ ਕਰਕੇ ਸੋਚ ਵਿਚਾਰ ਕਰਕੇ ਪੂਰੀ ਸੰਵੇਦਨਸ਼ੀਲਤਾ ਨਾਲ ਫ਼ੈਸਲਾ ਲਓ, ਮਹਿਲਾ ਰਾਖਵਾਂਕਰਨ ਦੇ ਹੱਕ ਵਿੱਚ ਵੋਟ ਦਿਓ।

ਮੈਂ ਦੇਸ਼ ਦੀ ਨਾਰੀ ਸ਼ਕਤੀ ਵੱਲੋਂ ਵੀ ਸਾਰੇ ਮੈਂਬਰਾਂ ਨੂੰ ਪ੍ਰਾਰਥਨਾ ਕਰਾਂਗਾ... ਕੁਝ ਵੀ ਅਜਿਹਾ ਨਾ ਕਰੋ, ਜਿਸ ਨਾਲ ਨਾਰੀ ਸ਼ਕਤੀ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ।

ਦੇਸ਼ ਦੀਆਂ ਕਰੋੜਾਂ ਮਹਿਲਾਵਾਂ ਦੀਆਂ ਨਜ਼ਰਾਂ ਸਾਡੇ ਸਾਰਿਆਂ 'ਤੇ ਹਨ, ਸਾਡੀ ਨੀਅਤ ‘ਤੇ ਹਨ, ਸਾਡੇ ਫ਼ੈਸਲੇ ‘ਤੇ ਹਨ। ਕਿਰਪਾ ਕਰਕੇ ਨਾਰੀ ਸ਼ਕਤੀ ਵੰਦਨ ਅਧਿਨਿਯਮ ਵਿੱਚ ਸੋਧ ਦਾ ਸਾਥ ਦਿਓ।"

https://x.com/narendramodi/status/2045054160840851826?s=20 

"ਮੈਂ ਸਾਰੇ ਸੰਸਦ ਮੈਂਬਰਾਂ ਨੂੰ ਕਹੂੰਗਾ...

ਤੁਸੀਂ ਆਪਣੇ ਘਰ ਵਿੱਚ ਮਾਂ, ਭੈਣ, ਧੀ ਅਤੇ ਪਤਨੀ ਸਭ ਨੂੰ ਯਾਦ ਕਰਦੇ ਹੋਏ ਆਪਣੀ ਜ਼ਮੀਰ ਦੀ ਆਵਾਜ਼ ਸੁਣੋ...

ਦੇਸ਼ ਦੀ ਨਾਰੀ ਸ਼ਕਤੀ ਦੀ ਸੇਵਾ ਦਾ, ਉਸਦੇ ਸਤਿਕਾਰ ਦਾ ਇਹ ਬਹੁਤ ਵੱਡਾ ਮੌਕਾ ਹੈ।

ਉਨ੍ਹਾਂ ਨੂੰ ਨਵੇਂ ਮੌਕਿਆਂ ਤੋਂ ਵਾਂਝਾ ਨਾ ਕਰੋ।

ਇਹ ਸੋਧ ਸਰਬਸੰਮਤੀ ਨਾਲ ਪਾਸ ਹੋਵੇਗੀ, ਤਾਂ ਦੇਸ਼ ਦੀ ਨਾਰੀ ਸ਼ਕਤੀ ਹੋਰ ਸਸ਼ਕਤ ਹੋਵੇਗੀ... ਦੇਸ਼ ਦਾ ਲੋਕਤੰਤਰ ਹੋਰ ਮਜ਼ਬੂਤ ਹੋਵੇਗਾ।

ਆਓ... ਅਸੀਂ ਮਿਲ ਕੇ ਅੱਜ ਇਤਿਹਾਸ ਰਚੀਏ। ਭਾਰਤ ਦੀ ਨਾਰੀ ਸ਼ਕਤੀ ਨੂੰ... ਦੇਸ਼ ਦੀ ਅੱਧੀ ਆਬਾਦੀ ਨੂੰ ਉਸਦਾ ਹੱਕ ਦੇਈਏ।"

*****

ਐੱਮਜੇਪੀਐੱਸ/ ਐੱਸਐੱਸ/ ਐੱਸਟੀ


(रिलीज़ आईडी: 2253648) आगंतुक पटल : 44
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Bengali , Bengali-TR , Assamese , Gujarati , Odia , Telugu , Kannada , Malayalam