ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
azadi ka amrit mahotsav

ਕੈਬਨਿਟ ਨੇ ਉੱਤਰ ਪ੍ਰਦੇਸ਼ ਅਤੇ ਆਂਧਰ ਪ੍ਰਦੇਸ਼ ਰਾਜਾਂ ਦੇ 15 ਜ਼ਿਲ੍ਹਿਆਂ ਨੂੰ ਵਕਰ ਕਰਨ ਵਾਲੇ ਦੋ ਮਲਟੀ ਟ੍ਰੈਕਿੰਗ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ, ਇਸ ਨਾਲ ਭਾਰਤੀ ਰੇਲਵੇ ਦੇ ਮੌਜੂਦਾ ਨੈੱਟਵਰਕ ਵਿੱਚ ਲਗਭਗ 601 ਕਿਲੋਮੀਟਰ ਦਾ ਵਾਧਾ ਹੋਵੇਗਾ


ਇਨ੍ਹਾਂ ਪ੍ਰੋਜੈਕਟਾਂ ਦੀ ਕੁੱਲ ਅਨੁਮਾਨਿਤ ਲਾਗਤ 24,815 ਕਰੋੜ ਰੁਪਏ ਹੈ ਅਤੇ ਇਨ੍ਹਾਂ ਨੂੰ 2030-31 ਤੱਕ ਪੂਰਾ ਕੀਤਾ ਜਾਣਾ ਹੈ

Posted On: 18 APR 2026 3:17PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਦੀ ਪ੍ਰਧਾਨਗੀ ਹੇਠ ਅੱਜ ਕੈਬਨਿਟ ਆਰਥਿਕ ਮਾਮਲਿਆਂ ਦੀ ਕਮੇਟੀ ਨੇ ਰੇਲਵੇ ਮੰਤਰਾਲੇ ਦੇ ਲਗਭਗ 24,815 ਕਰੋੜ ਰੁਪਏ ਦੀ ਕੁੱਲ ਲਾਗਤ ਵਾਲੇ ਦੋ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਹੈ। ਇਨ੍ਹਾਂ ਪ੍ਰੋਜੈਕਟਾਂ ਵਿੱਚ ਹੇਠ ਲਿਖੇ ਸ਼ਾਮਲ ਹਨ:

 

ਪ੍ਰੋਜੈਕਟ ਦਾ ਨਾਮ

ਮਾਰਗ ਦੀ ਲੰਬਾਈ (ਕਿਲੋਮੀਟਰ ਵਿੱਚ)

ਟ੍ਰੈਕ ਦੀ ਲੰਬਾਈ (ਕਿਲੋਮੀਟਰ ਵਿੱਚ)

ਪੂਰਾ ਹੋਣ ਦੀ ਲਾਗਤ (ਰੁਪਏ ਕਰੋੜ ਵਿੱਚ )

ਗਾਜ਼ੀਆਬਾਦ–ਸੀਤਾਪੁਰ ਤੀਸਰੀ ਅਤੇ ਚੌਥੀ ਲਾਈਨ

403

859

14,926

ਰਾਜਾਮੁੰਦਰੀ (ਨਿਦਾਦਾਵੋਲੁ)-ਵਿਸ਼ਾਖਾਪਟਨਮ (ਦੁੱਵਾਡਾ) ਤੀਸਰੀ ਅਤੇ ਚੌਥੀ ਲਾਈਨ

 

198

 

458

 

9,889

ਕੁੱਲ

601

1,317

24,815

 

ਇਸ ਵਧੀ ਹੋਈ ਲਾਈਨ ਸਮਰੱਥਾ ਨਾਲ ਮੋਬਿਲਿਟੀ ਵਿੱਚ ਜ਼ਿਕਰਯੋਗ ਸੁਧਾਰ ਹੋਵੇਗਾ, ਇਸ ਨਾਲ ਭਾਰਤੀ ਰੇਲਵੇ ਦੀ ਸੰਚਾਲਨ ਕੁਸ਼ਲਤਾ ਅਤੇ ਸੇਵਾ ਭਰੋਸੇਯੋਗਤਾ ਵਿੱਚ ਵਾਧਾ ਹੋਵੇਗਾ। ਇਹ ਮਲਟੀ-ਟ੍ਰੈਕਿੰਗ ਪ੍ਰਸਤਾਵ ਸੰਚਾਲਨ ਨੂੰ ਸੁਚਾਰੂ ਕਰਨਗੇ ਅਤੇ ਭੀੜ-ਭੜੱਕੇ ਨੂੰ ਘੱਟ ਕਰਨਗੇ। ਇਹ ਪ੍ਰੋਜੈਕਟ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਨਵੇਂ ਭਾਰਤ ਦੇ ਵਿਜ਼ਨ ਦੇ ਅਨੁਸਾਰ ਹਨ। ਇਸ ਦਾ ਉਦੇਸ਼ ਖੇਤਰ ਦੇ ਵਿਆਪਕ ਵਿਕਾਸ ਰਾਹੀਂ ਇਸ ਖੇਤਰ ਦੇ ਲੋਕਾਂ ਨੂੰ ਆਤਮ-ਨਿਰਭਰ ਬਣਾਉਣਾ ਹੈ, ਜਿਸ ਨਾਲ ਉਨ੍ਹਾਂ ਦੇ ਰੁਜ਼ਗਾਰ/ਸਵੈ-ਰੁਜ਼ਗਾਰ ਦੇ ਮੌਕੇ ਵਧਣਗੇ।

ਇਹ ਪ੍ਰੋਜੈਕਟ ਪ੍ਰਧਾਨ ਮੰਤਰੀ ਗਤੀ ਸ਼ਕਤੀ ਰਾਸ਼ਟਰੀ ਮੁੱਖ ਯੋਜਨਾ ਦੇ ਤਹਿਤ ਬਣਾਈ ਗਈ ਹੈ, ਜਿਨ੍ਹਾਂ ਦਾ ਮੁੱਖ ਉਦੇਸ਼ ਏਕੀਕ੍ਰਿਤ ਯੋਜਨਾ ਅਤੇ ਹਿਤਧਾਰਕਾਂ ਦੇ ਮਸ਼ਵਰੇ ਰਾਹੀਂ ਮਲਟੀ-ਮੋਡਲ ਕਨੈਕਟੀਵਿਟੀ ਅਤੇ ਲੌਜਿਸਟਿਕਸ ਕੁਸ਼ਲਤਾ ਨੂੰ ਵਧਾਉਣਾ ਹੈ। ਇਨ੍ਹਾਂ ਪ੍ਰੋਜੈਕਟਾਂ ਨਾਲ ਲੋਕਾਂ, ਵਸਤਾਂ ਅਤੇ ਸੇਵਾਵਾਂ ਦੀ ਨਿਰਵਿਘਨ ਆਵਾਜਾਈ ਯਕੀਨੀ ਹੋਵੇਗੀ।

ਉੱਤਰ ਪ੍ਰਦੇਸ਼ ਅਤੇ ਆਂਧਰ ਪ੍ਰਦੇਸ਼ ਰਾਜਾਂ ਦੇ 15 ਜ਼ਿਲ੍ਹਿਆਂ ਨੂੰ ਕਵਰ ਕਰਨ ਵਾਲੇ ਇਹ 02 ਪ੍ਰੋਜੈਕਟਸ ਭਾਰਤੀ ਰੇਲ ਦੇ ਮੌਜੂਦਾ ਨੈੱਟਵਰਕ ਨੂੰ ਲਗਭਗ 601 ਕਿਲੋਮੀਟਰ ਤੱਕ ਵਧਾਉਣਗੇ।

ਪ੍ਰਸਤਾਵਿਤ ਸਮਰੱਥਾ ਵਾਧੇ ਨਾਲ ਦੇਸ਼ ਭਰ ਦੇ ਕਈ ਪ੍ਰਮੁੱਖ ਟੂਰਿਸਟ ਡੈਸਟੀਨੇਸ਼ਨਜ਼ ਤੱਕ ਰੇਲ ਕਨੈਕਟੀਵਿਟੀ ਵਿੱਚ ਸੁਧਾਰ ਹੋਵੇਗਾ, ਜਿਨ੍ਹਾਂ ਵਿੱਚ ਦੁੱਧੇਸ਼ਵਰਨਾਥ ਮੰਦਿਰ, ਗੜ੍ਹਮੁਕਤੇਸ਼ਵਰ ਗੰਗਾ ਘਾਟ, ਦਰਗਾਹ ਸ਼ਾਹ ਵਿਲਾਯਤ ਜਾਮਾ ਮਸਜਿਦ (ਅਮਰੋਹਾ), ਨੈਮਿਸ਼ਾਰਣਯ (ਸੀਤਾਪੁਰ), ਅੰਨਵਰਮ, ਅੰਤਰਵੇਦੀ, ਦ੍ਰਕਸ਼੍ਰਾਮਮ ਆਦਿ ਸ਼ਾਮਲ ਹਨ।

 

ਪ੍ਰਸਤਾਵਿਤ ਪ੍ਰੋਜੈਕਟਸ ਕੋਲਾ, ਅੰਨ, ਸੀਮੇਂਟ, ਪੀਓਐੱਲ, ਲੋਹਾ ਅਤੇ ਸਟੀਲ, ਕੰਟੇਨਰ, ਖਾਦ, ਚੀਨੀ, ਕੈਮੀਕਲ ਸਾਲਟਸ, ਚੂਨਾ ਪੱਥਰ ਆਦਿ ਵਰਗੀਆਂ ਵਸਤੂਆਂ ਦੀ ਟ੍ਰਾਂਸਪੋਰਟੇਸ਼ਨ ਲਈ ਲਾਜ਼ਮੀ ਮਾਰਗ ਹਨ। ਰੇਲਵੇ ਵਾਤਾਵਰਣ ਦੇ ਅਨੁਕੂਲ ਅਤੇ ਊਰਜਾ ਕੁਸ਼ਲ ਟ੍ਰਾਂਸਪੋਰਟੇਸ਼ਨ ਦਾ ਸਾਧਨ ਹੋਣ ਦੇ ਨਾਅਤੇ, ਜਲਵਾਯੂ ਟੀਚਿਆਂ ਨੂੰ ਹਾਸਲ ਕਰਨ ਅਤੇ ਦੇਸ਼ ਦੀ ਲੌਜਿਸਟਿਕਸ ਲਾਗਤ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ, ਜਿਸ ਨਾਲ ਕਾਰਬਨ ਡਾਈਆਕਸਾਈਡ ਦੀ ਨਿਕਾਸੀ (180.31 ਕਰੋੜ ਕਿਲੋਗ੍ਰਾਮ) ਵਿੱਚ ਕਮੀ ਆਵੇਗੀ, ਜੋ ਕਿ 7.33 ਕਰੋੜ ਪੌਦੇ ਲਗਾਉਣ ਦੇ ਬਰਾਬਰ ਹੈ। 

ਗਾਜ਼ੀਆਬਾਦ – ਸੀਤਾਪੁਰ ਤੀਸਰੀ ਅਤੇ ਚੌਥੀ ਲਾਈਨ (403 ਕਿਲੋਮੀਟਰ)

• ਗਾਜ਼ੀਆਬਾਦ – ਸੀਤਾਪੁਰ ਇੱਕ ਮੌਜੂਦਾ ਡਬਲ ਲਾਈਨ ਸੈਕਸ਼ਨ ਹੈ ਜੋ ਦਿੱਲੀ-ਗੁਵਾਹਾਟੀ ਹਾਈ ਡੈਨਸਿਟੀ ਨੈੱਟਵਰਕ (HDN 4) ਦਾ ਇੱਕ ਪ੍ਰਮੁੱਖ ਹਿੱਸਾ ਹੈ।

• ਇਹ ਪ੍ਰੋਜੈਕਟ ਦੇਸ਼ ਦੇ ਉੱਤਰੀ ਅਤੇ ਪੂਰਬੀ ਖੇਤਰ ਦਰਮਿਆਨ ਸੰਪਰਕ ਵਿੱਚ ਸੁਧਾਰ ਕਰਨ ਲਈ ਮਹੱਤਵਪੂਰਨ ਹੈ।

  • ਇਸ ਸੈਕਸ਼ਨ ਦੀ ਮੌਜੂਦਾ ਲਾਈਨ ਸਮਰੱਥਾ ਦੀ 168% ਤੱਕ ਵਰਤੋਂ ਹੋ ਰਹੀ ਹੈ ਅਤੇ ਪ੍ਰੋਜੈਕਟ ਸ਼ੁਰੂ ਨਾ ਹੋਣ ਦੀ ਸਥਿਤੀ ਵਿੱਚ ਇਸ ਦੇ 207% ਤੱਕ ਹੋਣ ਦਾ ਅਨੁਮਾਨ ਹੈ।

  • ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ, ਹਾਪੁੜ, ਅਮਰੋਹਾ, ਮੁਰਾਦਾਬਾਦ, ਰਾਮਪੁਰ, ਬਰੇਲੀ, ਸ਼ਾਹਜਹਾਂਪੁਰ, ਲਖੀਮਪੁਰ ਖੀਰੀ ਅਤੇ ਸੀਤਾਪੁਰ ਜ਼ਿਲ੍ਹਿਆਂ ਵਿੱਚੋਂ ਲੰਘਦਾ ਹੈ।

  • ਪ੍ਰੋਜੈਕਟ ਦਾ ਰੂਟ - ਗਾਜ਼ੀਆਬਾਦ (ਮਸ਼ੀਨਰੀ, ਇਲੈਕਟ੍ਰੌਨਿਕਸ, ਫਾਰਮਾਸਿਊਟੀਕਲ), ਮੁਰਾਦਾਬਾਦ (ਪਿੱਤਲ ਦੇ ਭਾਂਡੇ ਅਤੇ ਦਸਤਕਾਰੀ), ​​ਬਰੇਲੀ (ਫਰਨੀਚਰ, ਟੈਕਸਟਾਈਲ, ਇੰਜੀਨੀਅਰਿੰਗ), ਸ਼ਾਹਜਹਾਂਪੁਰ (ਕਾਰਪੇਟ ਅਤੇ ਸੀਮੇਂਟ ਨਾਲ ਸਬੰਧਿਤ ਉਦਯੋਗ), ਅਤੇ ਰੋਜ਼ਾ (ਥਰਮਲ ਪਾਵਰ ਪਲਾਂਟ) ਵਰਗੇ ਪ੍ਰਮੁੱਖ ਉਦਯੋਗਿਕ ਕੇਂਦਰਾਂ ਵਿੱਚੋਂ ਹੋ ਕੇ ਲੰਘਦਾ ਹੈ।

  • ਨਿਰਵਿਘਨ ਆਵਾਜਾਈ ਲਈ, ਪ੍ਰੋਜੈਕਟ ਦੀ ਅਲਾਈਨਮੈਂਟ ਹਾਪੁੜ, ਸਿੰਭਾਓਲੀ, ਮੁਰਾਦਾਬਾਦ, ਰਾਮਪੁਰ, ਬਰੇਲੀ, ਸ਼ਾਹਜਹਾਂਪੁਰ ਅਤੇ ਸੀਤਾਪੁਰ ਦੇ ਭੀੜ-ਭੜੱਕੇ ਵਾਲੇ ਸਟੇਸ਼ਨਾਂ ਨੂੰ ਬਾਈਪਾਸ ਕਰਨ ਲਈ ਬਣਾਈ ਗਈ ਹੈ ਅਤੇ ਇਸ ਅਨੁਸਾਰ, ਬਾਈਪਾਸਿੰਗ ਸੈਕਸ਼ਨਾਂ 'ਤੇ ਛੇ ਨਵੇਂ ਸਟੇਸ਼ਨ ਪ੍ਰਸਤਾਵਿਤ ਹਨ।

  • ਪ੍ਰੋਜੈਕਟ ਸੈਕਸ਼ਨ ਦੇ ਨਾਲ/ਨੇੜੇ ਮੁੱਖ ਟੂਰਿਸਟ/ਧਾਰਮਿਕ ਸਥਾਨ ਦੁੱਧੇਸ਼ਵਰਨਾਥ ਮੰਦਿਰ, ਗੜ੍ਹਮੁਕਤੇਸ਼ਵਰ ਗੰਗਾ ਘਾਟ, ਦਰਗਾਹ ਸ਼ਾਹ ਵਿਲਾਯਤ ਜਾਮਾ ਮਸਜਿਦ (ਅਮਰੋਹਾ), ਅਤੇ ਨੈਮਿਸ਼ਾਰਣਯ (ਸੀਤਾਪੁਰ) ਹਨ।

  • ਇਸ ਪ੍ਰੋਜੈਕਟ ਨਾਲ ਕੋਲਾ, ਅਨਾਜ, ਰਸਾਇਣਿਕ ਖਾਦ, ਤਿਆਰ ਸਟੀਲ, ਆਦਿ ਦੇ 35.72 ਮੀਟ੍ਰਿਕ ਟਨ ਪ੍ਰਤੀ ਵਰ੍ਹੇ ਦੇ ਵਾਧੂ ਮਾਲ ਆਵਾਜਾਈ ਦੀ ਉਮੀਦ ਹੈ।

  • ਅਨੁਮਾਨਿਤ ਲਾਗਤ: 14,926 ਕਰੋੜ ਰੁਪਏ (ਲਗਭਗ)

  • ਰੁਜ਼ਗਾਰ ਪੈਦਾ ਕਰਨਾ: 274 ਲੱਖ ਮਨੁੱਖੀ-ਦਿਨ।

  • ਕਾਰਬਨ ਡਾਈਆਕਸਾਈਡ ਨਿਕਾਸੀ ਵਿੱਚ ਲਗਭਗ 128.77 ਕਰੋੜ ਕਿਲੋਗ੍ਰਾਮ CO2 ਦੀ ਕਮੀ। ਇਹ 5.15 ਕਰੋੜ ਰੁੱਖਾਂ ਦੇ ਬਰਾਬਰ ਹੈ।

  • ਲੌਜਿਸਟਿਕ ਲਾਗਤ ਵਿੱਚ ਬੱਚਤ:  ਸੜਕੀ ਆਵਾਜਾਈ ਦੇ ਮੁਕਾਬਲੇ ਹਰ ਵਰ੍ਹੇ 2,877.46 ਕਰੋੜ ਰੁਪਏ ਦੀ ਬੱਚਤ।

ਗਾਜ਼ੀਆਬਾਦ-ਸੀਤਾਪੁਰ ਤੀਸਰੀ ਅਤੇ ਚੌਥੀ ਲਾਈਨ (403 ਕਿਲੋਮੀਟਰ)

ਰਾਜਾਮੁੰਦਰੀ (ਨਿਦਾਦਾਵੋਲੂ)-ਵਿਸ਼ਾਖਾਪਟਨਮ (ਦੁੱਵਾਡਾ) ਤੀਸਰੀ ਅਤੇ ਚੌਥੀ ਲਾਈਨ (198 ਕਿਲੋਮੀਟਰ)

  • ਰਾਜਾਮੁੰਦਰੀ (ਨਿਦਾਦਾਵੋਲੂ) – ਵਿਸ਼ਾਖਾਪਟਨਮ (ਦੁੱਵਾਡਾ) ਸੈਕਸ਼ਨ ਹਾਵੜਾ – ਚੇੱਨਈ ਹਾਈ ਡੈਨਸਿਟੀ ਨੈੱਟਵਰਕ (HDN) ਦਾ ਹਿੱਸਾ ਹੈ।

  • ਪ੍ਰਸਤਾਵਿਤ ਪ੍ਰੋਜੈਕਟ ਹਾਵੜਾ – ਚੇੱਨਈ ਹਾਈ ਡੈਨਸਿਟੀ ਨੈੱਟਵਰਕ (HDN) ਰੂਟ ਦੇ ਚਾਰ ਗੁਣਾ ਵਿਸਥਾਰ ਦੀ ਪਹਿਲ ਦਾ ਹਿੱਸਾ ਹੈ।

  • ਇਹ ਪ੍ਰੋਜੈਕਟ ਆਂਧਰ ਪ੍ਰਦੇਸ਼ ਦੇ ਪੂਰਬੀ ਗੋਦਾਵਰੀ, ਕੋਨਾਸੀਮਾ, ਕਾਕੀਨਾਡਾ, ਅਨਾਕਾਪੱਲੇ ਅਤੇ ਵਿਸ਼ਾਖਾਪਟਨਮ ਜ਼ਿਲ੍ਹਿਆਂ ਵਿੱਚੋਂ ਹੋ ਕੇ ਲੰਘਦਾ ਹੈ।

  • ਵਿਸ਼ਾਖਾਪਟਨਮ ਨੂੰ ਖਾਹਿਸ਼ੀ ਜ਼ਿਲ੍ਹਾ ਪ੍ਰੋਗਰਾਮ ਵਿੱਚ ਇੱਕ ਖਾਹਿਸ਼ੀ ਜ਼ਿਲ੍ਹੇ ਵਜੋਂ ਪਛਾਣਿਆ ਗਿਆ ਹੈ।

  • ਇਹ ਪੂਰਬੀ ਤਟ ‘ਤੇ ਸਥਿਤ ਵਿਸ਼ਾਖਾਪਟਨਮ, ਗੰਗਾਵਰਮ, ਮਛਲੀਪਟਨਮ ਅਤੇ ਕਾਕੀਨਾਡਾ ਵਰਗੀਆਂ ਪ੍ਰਮੁੱਖ ਜੋੜਦੀ ਹੈ।

  • ਇਹ ਪ੍ਰੋਜੈਕਟ ਰੂਟ ਪੂਰਬੀ ਤਟਰੇਖਾ ਦੇ ਨਾਲ-ਨਾਲ ਚੱਲਦਾ ਹੈ ਅਤੇ ਇਹ ਪੂਰਬੀ ਤਟ ਰੇਲ ਕੌਰੀਡੋਰ ਦੇ ਸਭ ਤੋਂ ਵਿਅਸਤ, ਮੁੱਖ ਤੌਰ 'ਤੇ ਮਾਲ-ਢੁਆਈ ਦੇ ਭਾਗਾਂ ਵਿੱਚੋਂ ਇੱਕ ਹੈ।

  • ਇਸ ਸੈਕਸ਼ਨ ਦੀ ਲਾਈਨ ਸਮਰੱਥਾ ਵਰਤੋਂ ਪਹਿਲਾਂ ਹੀ 130% ਤੱਕ ਪਹੁੰਚ ਚੁੱਕੀ ਹੈ, ਜਿਸ ਕਾਰਨ ਵਾਰ-ਵਾਰ ਜਾਮ ਅਤੇ ਸੰਚਾਲਨ ਵਿੱਚ ਦੇਰੀ ਹੁੰਦੀ ਹੈ। ਖੇਤਰ ਵਿੱਚ ਬੰਦਰਗਾਹਾਂ ਅਤੇ ਉਦਯੋਗਾਂ ਦੇ ਪ੍ਰਸਤਾਵਿਤ ਵਿਸਥਾਰ ਕਾਰਨ ਲਾਈਨ ਦੀ ਸਮਰੱਥਾ ਵਿੱਚ ਹੋਰ ਵਾਧਾ ਹੋਣ ਦੀ ਉਮੀਦ ਹੈ।

  • ਪ੍ਰੋਜੈਕਟ ਦੇ ਇਸ ਸੈਕਸ਼ਨ ਵਿੱਚ ਗੋਦਾਵਰੀ ਨਦੀ ‘ਤੇ 4.3 ਕਿਲੋਮੀਟਰ ਲੰਬਾ ਰੇਲ ਪੁਲ, 2.67 ਕਿਲੋਮੀਟਰ ਵਾਇਡਕਟ, 3 ਬਾਈਪਾਸ ਸ਼ਾਮਲ ਹਨ ਅਤੇ ਨਵਾਂ ਮਾਰਗ ਮੌਜੂਦਾ ਰੂਟ ਨਾਲੋਂ ਲਗਭਗ 8 ਕਿਲੋਮੀਟਰ ਛੋਟਾ ਹੈ, ਜਿਸ ਨਾਲ ਸੰਪਰਕ ਅਤੇ ਸੰਚਾਲਨ ਕੁਸ਼ਲਤਾ ਵਿੱਚ ਸੁਧਾਰ ਹੋਵੇਗਾ।

  • ਪ੍ਰਸਤਾਵਿਤ ਸੈਕਸ਼ਨ ਅੰਨਾਵਰਮ, ਅੰਤਰਵੇਦੀ ਅਤੇ ਦ੍ਰਕਸ਼੍ਰਾਮਮ ਆਦਿ ਵਰਗੇ ਮੁੱਖ ਸਥਾਨਾਂ ਤੱਕ ਪਹੁੰਚ ਵਿੱਚ ਸੁਧਾਰ ਕਰਕੇ ਟੂਰਿਜ਼ਮ ਨੂੰ ਵੀ ਹੁਲਾਰਾ ਦੇਵੇਗਾ।

  • ਕੋਲਾ, ਸੀਮੇਂਟ, ਰਸਾਇਣਿਕ ਖਾਦ, ਲੋਹਾ ਅਤੇ ਸਟੀਲ, ਅਨਾਜ, ਕੰਟੇਨਰ, ਬੌਕਸਾਈਟ, ਜਿਪਸਮ, ਚੂਨਾ ਪੱਥਰ, ਆਦਿ ਸਮੇਤ 29.04 ਮੀਟ੍ਰਿਕ ਟਨ ਪ੍ਰਤੀ ਵਰ੍ਹੇ ਦੇ ਵਾਧੂ ਮਾਲ ਦੀ ਆਵਾਜਾਈ ਦੀ ਉਮੀਦ ਹੈ।

• ਅਨੁਮਾਨਿਤ ਲਾਗਤ: 9,889 ਕਰੋੜ ਰੁਪਏ (ਲਗਭਗ)

• ਰੁਜ਼ਗਾਰ ਪੈਦਾ ਕਰਨਾ: 135 ਲੱਖ ਮਨੁੱਖੀ-ਦਿਨ।

ਕਾਰਬਨ ਡਾਈਆਕਸਾਈਡ ਨਿਕਾਸੀ ਵਿੱਚ ਲਗਭਗ 51.49 ਕਰੋੜ ਕਿਲੋਗ੍ਰਾਮ ਕਾਰਬਨ ਡਾਈਆਕਸਾਈਡ ਦੀ ਕਮੀ। ਇਹ 2.06 ਕਰੋੜ ਰੁੱਖਾਂ ਦੇ ਬਰਾਬਰ ਹੈ।

• ਲੌਜਿਸਟਿਕ ਲਾਗਤ ਦੀ ਬੱਚਤ: ਸੜਕ ਆਵਾਜਾਈ ਦੇ ਮੁਕਾਬਲੇ ਹਰ ਸਾਲ 1,150.56 ਕਰੋੜ ਰੁਪਏ ਦੀ ਬੱਚਤ।

ਆਰਥਿਕ ਸਸ਼ਕਤੀਕਰਣ

  • ਖਾਹਿਸ਼ੀ ਜ਼ਿਲ੍ਹੇ - ਵਿਸ਼ਾਖਾਪਟਨਮ ਜ਼ਿਲ੍ਹੇ ਨੂੰ ਬਿਹਤਰ ਸੰਪਰਕ ਮਿਲੇਗਾ।

  • ਸੈਰ-ਸਪਾਟਾ ਅਤੇ ਉਦਯੋਗਾਂ ਰਾਹੀਂ ਇਸ ਖੇਤਰ ਵਿੱਚ ਵਾਧੂ ਆਰਥਿਕ ਮੌਕੇ ਉਪਲਬਧ ਹੋਣਗੇ।

  • ਰੇਲ ਸੰਪਰਕ ਵਿੱਚ ਸੁਧਾਰ ਕਾਰਨ ਨਾਗਰਿਕਾਂ ਨੂੰ ਬਿਹਤਰ ਸਿਹਤ ਸੰਭਾਲ ਅਤੇ ਸਿੱਖਿਆ ਪ੍ਰਾਪਤ ਹੋਵੇਗੀ।

ਰਾਜਾਮੁੰਦਰੀ (ਨਿਦਾਦਾਵੋਲੂ)-ਵਿਸ਼ਾਖਾਪਟਨਮ (ਦੁੱਵਾਡਾ) ਤੀਸਰੀ ਅਤੇ ਚੌਥੀ ਲਾਈਨ (198 ਕਿਲੋਮੀਟਰ)

 

ਪ੍ਰਧਾਨ ਮੰਤਰੀ ਦਾ ਧਿਆਨ ਰੇਲਵੇ ‘ਤੇ:

  • ਵਿੱਤੀ ਵਰ੍ਹੇ 26-27 ਲਈ ਰਿਕਾਰਡ 2,65,000 ਕਰੋੜ ਰੁਪਏ ਦੀ ਬਜਟ ਐਲੋਕੇਸ਼ਨ।

  • 1600 ਤੋਂ ਵੱਧ ਲੋਕੋਮੋਟਿਵ ਦਾ ਨਿਰਮਾਣ ਕਰਕੇ, ਇਸ ਨੇ ਲੋਕੋਮੋਟਿਵ ਉਤਪਾਦਨ ਵਿੱਚ ਅਮਰੀਕਾ ਅਤੇ ਯੂਰੋਪ ਨੂੰ ਪਛਾੜ ਦਿੱਤਾ।

  • ਵਿੱਤੀ ਵਰੇ 2026 ਵਿੱਚ, ਭਾਰਤੀ ਰੇਲ ਦੇ ਆਲਮੀ ਪੱਧਰ ‘ਤੇ ਤਿੰਨ ਟੌਪ ਫ੍ਰੇਟ ਕਰੀਅਰਸ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ, ਜੋ ਕਿ 1.6 ਬਿਲੀਅਨ ਟਨ ਮਾਲ ਦੀ ਢੋਆ-ਢੁਆਈ ਕਰੇਗਾ। 

  • ਭਾਰਤ ਨੇ ਆਸਟ੍ਰੇਲੀਆ ਨੂੰ ਮੈਟਰੋ ਕੋਚ ਅਤੇ ਯੂਨਾਈਟਿਡ ਕਿੰਗਡਮ, ਸਾਊਦੀ ਅਰਬ, ਫਰਾਂਸ ਅਤੇ ਆਸਟ੍ਰੇਲੀਆ ਨੂੰ ਬੋਗੀਆਂ ਦਾ ਨਿਰਯਾਤ ਕਰਨਾ ਸ਼ੁਰੂ ਕਰ ਦਿੱਤਾ ਹੈ।

******

ਐੱਮਜੇਪੀਐੱਸ/ਏਕੇ


(Release ID: 2253612) ਵਿਜ਼ੀਟਰ ਕਾਊਂਟਰ : 11