ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸੀਆਰਪੀਐੱਫ ਦੇ ਬਹਾਦਰੀ ਦਿਵਸ ‘ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ
1965 ਵਿੱਚ ਅੱਜ ਹੀ ਦੇ ਦਿਨ, ਸੀਆਰਪੀਐੱਫ ਦੇ ਬਹਾਦਰ ਜਵਾਨਾਂ ਨੇ ਕੱਛ ਦੇ ਰਣ (Rann of Kutch) ਵਿੱਚ ਸਰਦਾਰ ਪੋਸਟ ‘ਤੇ ਇੱਕ ਅਟੁੱਟ ਸਾਹਸ ਦਾ ਪ੍ਰਮਾਣ ਦਿੱਤਾ
ਰਾਸ਼ਟਰ ਦੀ ਸੁਰੱਖਿਆ ਅਤੇ ਸਨਮਾਨ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਨਿਮਰ ਸ਼ਰਧਾਂਜਲੀ
प्रविष्टि तिथि:
09 APR 2026 2:11PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਸੀਆਰਪੀਐੱਫ ਬਹਾਦਰੀ ਦਿਵਸ ਦੇ ਮੌਕੇ ‘ਤੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐੱਫ) ਦੇ ਬਹਾਦਰ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਐਕਸ ‘ਤੇ ਇੱਕ ਪੋਸਟ ਵਿੱਚ, ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਸੀਆਰਪੀਐੱਫ ਦੇ ਬਹਾਦਰੀ ਦਿਵਸ ‘ਤੇ ਸਾਡੇ ਬਹਾਦਰ ਜਵਾਨਾਂ ਦੇ ਅਦੁੱਤੀ ਸਾਹਸ ਅਤੇ ਬਲੀਦਾਨ ਨੂੰ ਦਿਲੋਂ ਨਮਨ। 1965 ਵਿੱਚ ਅੱਜ ਹੀ ਦੇ ਦਿਨ, ਸੀਆਰਪੀਐੱਫ ਦੇ ਬਹਾਦਰ ਜਵਾਨਾਂ ਨੇ ਕੱਛ ਦੇ ਰਣ (Rann of Kutch) ਵਿੱਚ ਸਰਦਾਰ ਪੋਸਟ ‘ਤੇ ਇੱਕ ਅਟੁੱਟ ਸਾਹਸ ਦਾ ਪ੍ਰਮਾਣ ਦਿੱਤਾ। ਦੁਸ਼ਮਣਾਂ ਦੇ ਮਨਸੂਬਿਆਂ ਨੂੰ ਕੁਚਲਦੇ ਹੋਏ ਬਹਾਦਰੀ ਦਾ ਸੁਨਹਿਰਾ ਅਧਿਆਏ ਰਚਿਆ। ਰਾਸ਼ਟਰ ਦੀ ਸੁਰੱਖਿਆ ਅਤੇ ਸਨਮਾਨ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਨਿਮਰ ਸ਼ਰਧਾਂਜਲੀ।”
***********
ਆਰਕੇ/ਪੀਆਰ/ਐੱਸਕੇ/ਐੱਸਸੀ/ਏਕੇ
(रिलीज़ आईडी: 2250448)
आगंतुक पटल : 62