ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸਰਕਾਰ ਨੇ ਗਲਤ ਸੂਚਨਾਵਾਂ ਦਾ ਖੰਡਨ ਕੀਤਾ; ਪੀਆਈਬੀ ਦੀ ਫੈਕਟ ਚੈੱਕ ਯੂਨਿਟ ਨੇ 2,900 ਤੋਂ ਵੱਧ ਫੈਕਟ ਚੈੱਕ ਜਾਰੀ ਕੀਤੇ
प्रविष्टि तिथि:
01 APR 2026 3:39PM by PIB Chandigarh
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਪੱਤਰ ਸੂਚਨਾ ਬਿਊਰੋ ਦੇ ਅਧੀਨ ਇੱਕ ਫੈਕਟ ਚੈੱਕ ਯੂਨਿਟ (ਐੱਫਸੀਯੂ) ਕੰਮ ਕਰਦੀ ਹੈ। ਐੱਫਸੀਯੂ ਕੇਂਦਰ ਸਰਕਾਰ ਨਾਲ ਸਬੰਧਿਤ ਜਾਅਲੀ ਖ਼ਬਰਾਂ ਅਤੇ ਗਲਤ ਸੂਚਨਾਵਾਂ ਦੀ ਪਛਾਣ ਕਰਦੀ ਹੈ। ਅਧਿਕਾਰਤ ਸਰੋਤਾਂ ਤੋਂ ਖ਼ਬਰਾਂ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰਨ ਤੋਂ ਬਾਅਦ, ਐੱਫਸੀਯੂ ਆਪਣੇ ਸੋਸ਼ਲ ਮੀਡੀਆ ਪਲੈਟਫਾਰਮਾਂ 'ਤੇ ਸਹੀ ਜਾਣਕਾਰੀ ਪ੍ਰਕਾਸ਼ਿਤ ਕਰਦਾ ਹੈ। ਇਸ ਤੋਂ ਇਲਾਵਾ, ਇਹ ਨਾਗਰਿਕਾਂ ਨੂੰ ਸ਼ੱਕੀ ਸਮੱਗਰੀ ਦੀ ਪੁਸ਼ਟੀ ਲਈ ਰਿਪੋਰਟ ਕਰਨ ਲਈ ਉਤਸ਼ਾਹਿਤ ਕਰਦੀ ਹੈ, ਜਿਸ ਨਾਲ ਗਲਤ ਸੂਚਨਾਵਾਂ ਨਾਲ ਨਜਿੱਠਣ ਵਿੱਚ ਜਨਤਕ ਭਾਗੀਦਾਰੀ ਮਜ਼ਬੂਤੀ ਹੁੰਦੀ ਹੈ।
ਐੱਫਸੀਯੂ ਨੇ ਭਾਰਤ ਸਰਕਾਰ ਨਾਲ ਸਬੰਧਿਤ ਕਈ ਜਾਅਲੀ ਦਾਅਵਿਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਵਿੱਚ ਡੀਪਫੇਸ, ਏਆਈ-ਜਨਰੇਟੇਡ ਅਤੇ ਗੁੰਮਰਾਹਕੁੰਨ ਵੀਡੀਓ, ਨੋਟੀਫਿਕੇਸ਼ਨ, ਪੱਤਰ ਅਤੇ ਵੈੱਬਸਾਇਟ ਸ਼ਾਮਲ ਹਨ। ਹੁਣ ਤੱਕ ਕੁੱਲ 2913 ਫੈਕਟ-ਚੈੱਕ ਪ੍ਰਕਾਸ਼ਿਤ ਕੀਤੇ ਜਾ ਚੁੱਕੇ ਹਨ। ਸਾਰੇ ਫੈਕਟ-ਚੈੱਕ ਪੀਆਈਬੀ ਫੈਕਟ ਚੈੱਕ ਦੇ ਅਧਿਕਾਰਤ ਸੋਸ਼ਲ ਮੀਡੀਆ ਪਲੈਟਫਾਰਮਾਂ, ਜਿਵੇਂ ਕਿ ਐਕਸ, ਫੇਸਬੁੱਕ, ਇੰਸਟਾਗ੍ਰਾਮ, ਟੈਲੀਗ੍ਰਾਮ, ਥ੍ਰੈਡਸ ਅਤੇ ਵਟਸਐਪ ਚੈਨਲਾਂ 'ਤੇ ਉਪਲਬਧ ਹਨ।
ਆਪ੍ਰੇਸ਼ਨ ਸਿੰਦੂਰ ਦੌਰਾਨ, ਪੀਆਈਬੀ ਫੈਕਟ ਚੈੱਕ ਯੂਨਿਟ ਨੇ ਔਨਲਾਈਨ ਪ੍ਰਸਾਰਿਤ ਹੋ ਰਹੀਆਂ ਗਲਤ ਸੂਚਨਾਵਾਂ ਅਤੇ ਭਾਰਤ ਵਿਰੋਧੀ ਬਿਆਨਾਂ ਦੀ ਸਰਗਰਮ ਤੌਰ ‘ਤੇ ਪਛਾਣ ਕੀਤੀ। ਇਸ ਨੇ ਝੂਠੇ ਦਾਅਵਿਆਂ ਨਾਲ ਸਬੰਧਿਤ ਤੱਥਾਂ ਦੀ ਪੁਸ਼ਟੀ ਕਰਨ, ਪ੍ਰਮਾਣਿਕ ਜਾਣਕਾਰੀ ਪ੍ਰਦਾਨ ਕਰਨ ਅਤੇ ਸਹੀ ਜਨਤਕ ਭਾਸ਼ਣ ਨੂੰ ਯਕੀਨੀ ਬਣਾਉਣ ਲਈ ਤੁਰੰਤ ਕਾਰਵਾਈ ਕੀਤੀ, ਜਿਸ ਨਾਲ ਗੁੰਮਰਾਹਕੁੰਨ ਅਤੇ ਭਾਰਤ ਵਿਰੋਧੀ ਬਿਆਨਾਂ ਦੇ ਪ੍ਰਸਾਰ ਨੂੰ ਰੋਕਣ ਵਿੱਚ ਮਦਦ ਮਿਲੀ। ਮੰਤਰਾਲੇ ਨੇ ਆਪ੍ਰੇਸ਼ਨ ਸਿੰਦੂਰ ਦੌਰਾਨ ਡਿਜੀਟਲ ਮੀਡੀਆ 'ਤੇ 1,400 ਤੋਂ ਵੱਧ ਅਜਿਹੇ URL ਨੂੰ ਬਲਾਕ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ।
ਡਿਜੀਟਲ ਮੀਡੀਆ 'ਤੇ ਖ਼ਬਰਾਂ ਅਤੇ ਮੌਜੂਦਾ ਮਾਮਲਿਆਂ ਦੇ ਪ੍ਰਕਾਸ਼ਕਾਂ ਅਤੇ ਔਨਲਾਈਨ ਕਿਉਰੇਟਿਡ ਸਮੱਗਰੀ ਦੇ ਪ੍ਰਕਾਸ਼ਕਾਂ ਲਈ, ਸੂਚਨਾ ਤਕਨਾਲੋਜੀ (ਇੰਟਰਮੀਡੀਅਰੀ ਦਿਸ਼ਾ-ਨਿਰਦੇਸ਼ ਅਤੇ ਡਿਜੀਟਲ ਮੀਡੀਆ ਨੈਤਿਕਤਾ ਕੋਡ) ਨਿਯਮ, 2021 (ਆਈਟੀ ਨਿਯਮ, 2021) ਇੱਕ ਨੈਤਿਕਤਾ ਕੋਡ ਨਾਲ ਹੀ ਅਜਿਹੇ ਪ੍ਰਕਾਸ਼ਕਾਂ ਦੁਆਰਾ ਨੈਤਿਕਤਾ ਕੋਡ ਦੀ ਉਲੰਘਣਾ ਨਾਲ ਸਬੰਧਿਤ ਸ਼ਿਕਾਇਤਾਂ ਦੇ ਨਿਪਟਾਰੇ ਲਈ ਤਿੰਨ-ਪੱਧਰੀ ਸੰਸਥਾਗਤ ਪ੍ਰਣਾਲੀ ਦਾ ਪ੍ਰਵਾਧਾਨ ਕਰਦੇ ਹਨ।
ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾ. ਐੱਲ. ਮੁਰੂਗਨ ਨੇ ਅੱਜ ਲੋਕ ਸਭਾ ਵਿੱਚ ਸ਼੍ਰੀ ਵੀ.ਕੇ. ਸ਼੍ਰੀਕੰਦਨ ਦੇ ਇੱਕ ਅਤਾਰਾਂਕਿਤ ਸਵਾਲ ਦੇ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
*****
ਮਹੇਸ਼ ਕੁਮਾਰ/ਅਪਰਾਜਿਤਾ ਪ੍ਰਿਯਦਰਸ਼ਨੀ/ਬਲਜੀਤ ਸਿੰਘ
(रिलीज़ आईडी: 2248406)
आगंतुक पटल : 58
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Assamese
,
Bengali-TR
,
Manipuri
,
Gujarati
,
Odia
,
Telugu
,
Kannada
,
Malayalam