ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਸਰਕਾਰ ਨੇ ਓਟੀਟੀ ਪਲੈਟਫਾਰਮਾਂ ‘ਤੇ ਸਮੱਗਰੀ ਦੀ ਪਹੁੰਚਯੋਗਤਾ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ; ਸੁਣਨ ਅਤੇ ਦ੍ਰਿਸ਼ਟੀਹੀਣ ਦਰਸ਼ਕਾਂ ਲਈ ਸਹੂਲਤਾਂ ਨੂੰ ਲਾਜ਼ਮੀ ਬਣਾਇਆ

प्रविष्टि तिथि: 27 MAR 2026 3:48PM by PIB Chandigarh

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ 06.02.2026 ਨੇ ਸੁਣਨ ਅਤੇ ਦ੍ਰਿਸ਼ਟੀਹੀਣ ਵਿਅਕਤੀਆਂ ਲਈ ਔਨਲਾਈਨ ਕਿਊਰੇਟਿਡ ਕੰਟੈਂਟ ਪ੍ਰਕਾਸ਼ਕਾਂ ਦੇ ਪਲੈਟਫਾਰਮਾਂ (ਓਟੀਟੀ ਪਲੈਟਫਾਰਮ) ‘ਤੇ ਸਮੱਗਰੀ ਦੀ ਪਹੁੰਚਯੋਗਤਾ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।

ਇਹ ਦਿਸ਼ਾ ਨਿਰਦੇਸ਼ ਮੰਤਰਾਲੇ ਦੀ ਵੈੱਬਸਾਈਟ ‘ਤੇ ਹੇਠ ਲਿਖੇ ਲਿੰਕ ਰਾਹੀਂ ਜਨਤਕ ਤੌਰ ‘ਤੇ ਉਪਲਬਧ ਹਨ: https://mib.gov.in→ ਹੋਮ→ਦਸਤਾਵੇਜ਼ → ਐਕਟ, ਨੀਤੀਆਂ ਅਤੇ ਦਿਸ਼ਾ ਨਿਰਦੇਸ਼

ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਓਟੀਟੀ ਪਲੈਟਫਾਰਮ ‘ਤੇ ਮੌਜੂਦ ਆਡੀਓ-ਵਿਜ਼ੂਅਲ ਸਮੱਗਰੀ ਸੁਣਨ ਅਤੇ ਦ੍ਰਿਸ਼ਟੀਹੀਣ ਵਿਅਕਤੀਆਂ ਲਈ ਪਹੁੰਚਯੋਗ ਹੋਵੇ ਅਤੇ ਇਸ ਲਈ ਇੱਕ ਲਾਗੂਕਰਨ ਪ੍ਰੋਗਰਾਮ ਵੀ ਪ੍ਰਦਾਨ ਕੀਤਾ ਗਿਆ ਹੈ।

ਦਿਸ਼ਾ ਨਿਰਦੇਸ਼ਾਂ ਮੁਤਾਬਕ, ਓਟੀਟੀ ਪਲੈਟਫਾਰਮ ‘ਤੇ ਪ੍ਰਕਾਸ਼ਿਤ ਹੋਣ ਵਾਲੀ ਸਾਰੀ ਨਵੀਂ ਸਮੱਗਰੀ ਵਿੱਚ ਸੁਣਨ ਵਿੱਚ ਰੁਕਾਵਟ (ਕਲੋਜ਼ਡ ਕੈਪਸ਼ਨਿੰਗ/ਓਪਨ ਕੈਪਸ਼ਨਿੰਗ/ਭਾਰਤੀ ਸੰਕੇਤਕ ਭਾਸ਼ਾ) ਅਤੇ ਦ੍ਰਿਸ਼ਟੀਹੀਣ ਦਰਸ਼ਕਾਂ (ਆਡੀਓ ਡਿਸਕ੍ਰਿਪਟਰ) ਲਈ ਨਿਰਧਾਰਿਤ ਲਾਗੂਕਰਨ ਅਨੁਸੂਚੀ ਅਨੁਸਾਰ ਘੱਟ ਤੋਂ ਘੱਟ ਇੱਕ ਪਹੁੰਚਯੋਗਤਾ ਦੀ ਸੁਵਿਧਾ ਹੋਣੀ ਚਾਹੀਦੀ ਹੈ।

ਇਹ ਜਾਣਕਾਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾ. ਐੱਲ ਮੁਰੂਗਨ ਨੇ ਰਾਜ ਸਭਾ ਵਿੱਚ ਸ਼੍ਰੀਮਤੀ ਮਾਇਆ ਨਰੋਲਿਆ (Smt. Maya Naroliya) ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਦਿੱਤੀ।

 

************

 

ਮਹੇਸ਼ ਕੁਮਾਰ/ਏਕੇ


(रिलीज़ आईडी: 2248244) आगंतुक पटल : 37
इस विज्ञप्ति को इन भाषाओं में पढ़ें: English , Urdu , हिन्दी , Marathi , Assamese , Gujarati , Telugu , Kannada , Malayalam