ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਸਾਨੰਦ ਵਿੱਚ ਕੇਨਸ ਸੈਮੀਕੋਨ ਪਲਾਂਟ ਦੇ ਉਦਘਾਟਨ ਮੌਕੇ ਦਿੱਤੇ ਗਏ ਆਪਣੇ ਸੰਬੋਧਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ
प्रविष्टि तिथि:
31 MAR 2026 4:54PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਸਾਨੰਦ ਵਿੱਚ ਕੇਨਸ ਤਕਨਾਲੋਜੀ ਦੇ ਸੈਮੀਕੰਡਕਟਰ ਪਲਾਂਟ ਦੇ ਉਦਘਾਟਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ, ਜਿਹੜਾ ਇਸ ਸਹੂਲਤ ਵਿੱਚ ਉਤਪਾਦਨ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਵਿਸ਼ੇਸ਼ ਧਿਆਨ ਦਿੱਤਾ ਕਿ ਉਹ 28 ਫਰਵਰੀ ਨੂੰ ਮਾਈਕ੍ਰੋਨ ਪਲਾਂਟ ਵਿੱਚ ਉਤਪਾਦਨ ਸ਼ੁਰੂ ਕਰਨ ਲਈ ਸਾਨੰਦ ਵਿੱਚ ਮੌਜੂਦ ਸਨ ਅਤੇ ਠੀਕ ਇੱਕ ਮਹੀਨੇ ਬਾਅਦ ਕੇਨਸ ਦੀ ਇਸ ਪ੍ਰਾਪਤੀ ਲਈ ਵਾਪਸ ਆਏ ਹਨ। ਪ੍ਰਧਾਨ ਮੰਤਰੀ ਨੇ ਭਾਰਤ ਦੇ ਸੈਮੀਕੰਡਕਟਰ ਸਫ਼ਰ ਦੀ ਗਤੀ ਨੂੰ ਉਜਾਗਰ ਕਰਦੇ ਹੋਏ ਕਿਹਾ, "ਇਹ ਸਿਰਫ਼ ਇੱਕ ਸੰਜੋਗ ਨਹੀਂ ਹੈ, ਸਗੋਂ ਇਸ ਗੱਲ ਦਾ ਪ੍ਰਮਾਣ ਹੈ ਕਿ ਭਾਰਤ ਦਾ ਸੈਮੀਕੰਡਕਟਰ ਈਕੋਸਿਸਟਮ ਕਿੰਨੀ ਤੇਜ਼ੀ ਨਾਲ ਵਿਕਸਤ ਹੋ ਰਿਹਾ ਹੈ।"
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਐੱਕਸ 'ਤੇ ਪੋਸਟਾਂ ਦੀ ਇੱਕ ਲੜੀ ਵਿੱਚ ਲਿਖਿਆ:
ਭਾਰਤ ਦੇ ਸੈਮੀਕੰਡਕਟਰ ਈਕੋਸਿਸਟਮ ਲਈ ਸੱਚਮੁੱਚ ਇਹ ਮਾਣ ਦਾ ਪਲ ਹੈ ਕਿ ਸਾਨੰਦ, ਗੁਜਰਾਤ ਵਿੱਚ ਕੇਨਸ ਸੈਮੀਕੋਨ ਓਸੈੱਟ (OSAT) ਸਹੂਲਤ ਦਾ ਉਦਘਾਟਨ ਕੀਤਾ ਗਿਆ ਹੈ। ਇਹ ਭਵਿੱਖ ਦੀਆਂ ਤਕਨਾਲੋਜੀਆਂ ਅਤੇ ਨਵੀਨਤਾ ਵਿੱਚ ਇੱਕ ਮੋਹਰੀ ਵਜੋਂ ਉੱਭਰਨ ਦੇ ਭਾਰਤ ਦੇ ਯਤਨਾਂ ਨੂੰ ਹੋਰ ਗਤੀ ਦੇਵੇਗਾ ।
'ਮੇਕ ਇਨ ਇੰਡੀਆ' ਅਤੇ 'ਮੇਕ ਫ਼ਾਰ ਦ ਵਰਲਡ' ਨੂੰ ਇਸ ਤੋਂ ਹੋਰ ਵੀ ਜ਼ਿਆਦਾ ਹੁਲਾਰਾ ਮਿਲੇਗਾ।
https://x.com/narendramodi/status/2038914284399509649?s=20
ਭਾਰਤ ਦਾ ਸੈਮੀਕੰਡਕਟਰ ਉਦਯੋਗ ਵੱਖ-ਵੱਖ ਸੂਬਿਆਂ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਜਿਸ ਨਾਲ ਅਣਗਿਣਤ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਹੋ ਰਹੇ ਹਨ। ਹੁਣ ਅਸੀਂ ਇਨ੍ਹਾਂ ਯਤਨਾਂ ਨੂੰ ਹੋਰ ਵਧਾਉਣ ਲਈ 'ਸੈਮੀਕੰਡਕਟਰ ਮਿਸ਼ਨ 2.0' 'ਤੇ ਕੰਮ ਕਰ ਰਹੇ ਹਾਂ।
"ਇਹ ਭਾਰਤ ਦਾ 'ਟੈਕੇਡ' ਹੈ!
ਤਕਨਾਲੋਜੀ, ਏਆਈ ਅਤੇ ਸੈਮੀਕੰਡਕਟਰ ਦੇ ਖੇਤਰਾਂ ਵਿੱਚ ਸਾਡੀਆਂ ਪਹਿਲਕਦਮੀਆਂ ਦਾ ਲਾਭ ਸਾਰੀ ਮਨੁੱਖਤਾ ਅਤੇ ਪੂਰੀ ਦੁਨੀਆ ਨੂੰ ਮਿਲਣ ਵਾਲਾ ਹੈ ।"
***************
ਐੱਮਜੇਪੀਐੱਸ/ਵੀਜੇ
(रिलीज़ आईडी: 2248227)
आगंतुक पटल : 31
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam