ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਬਿਹਾਰ ਦੇ ਸਾਰੇ ਭੈਣਾਂ-ਭਰਾਵਾਂ ਨੂੰ ਬਿਹਾਰ ਦਿਵਸ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ
ਸਮ੍ਰਿੱਧ ਸੱਭਿਆਚਾਰ, ਪਰੰਪਰਾਵਾਂ ਅਤੇ ਵਿਲੱਖਣ ਕਲਾਵਾਂ ਲਈ ਪ੍ਰਸਿੱਧ ਬਿਹਾਰ ਨੇ ਹਮੇਸ਼ਾ ਦੇਸ਼ ਨੂੰ ਸਮਾਜਿਕ ਨਿਆਂ ਅਤੇ ਬੌਧਿਕ ਚੇਤਨਾ ਦਾ ਮਾਰਗ ਦਿਖਾਇਆ ਹੈ
ਨਾਲੰਦਾ ਅਤੇ ਵਿਕ੍ਰਮਸ਼ਿਲਾ ਦੀ ਸ਼ਾਨਦਾਰ ਗਿਆਨ ਪਰੰਪਰਾ ਤੋਂ ਲੈ ਕੇ ਸੁਤੰਤਰਤਾ ਸੰਗ੍ਰਾਮ ਅਤੇ ਐਮਰਜੈਂਸੀ ਤੱਕ, ਬਿਹਾਰ ਨੇ ਹਰ ਦੌਰ ਵਿੱਚ ਭਾਰਤ ਨਿਰਮਾਣ ਵਿੱਚ ਅਨਮੋਲ ਯੋਗਦਾਨ ਦਿੱਤਾ ਹੈ
ਅੱਜ, ਬਿਹਾਰ ਆਪਣੀਆਂ ਵਿਸ਼ਾਲ ਵਿਰਾਸਤਾਂ ਅਤੇ ਪਰੰਪਰਾਵਾਂ ਨੂੰ ਸੰਭਾਲ ਕੇ ਤਰੱਕੀ ਅਤੇ ਉੱਨਤੀ ਦੇ ਨਵੇਂ ਮਾਪਦੰਡ ਸਥਾਪਿਤ ਕਰ ਰਿਹਾ ਹੈ
Posted On:
22 MAR 2026 10:17AM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਬਿਹਾਰ ਦੇ ਸਾਰੇ ਭੈਣਾਂ-ਭਰਾਵਾਂ ਨੂੰ ਬਿਹਾਰ ਦਿਵਸ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ ਹਨ।
X ਪਲੈਟਫਾਰਮ ‘ਤੇ ਇੱਕ ਪੋਸਟ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ “ਸਮ੍ਰਿੱਧ ਸੱਭਿਆਚਾਰ, ਪਰੰਪਰਾਵਾਂ ਅਤੇ ਵਿਲੱਖਣ ਕਲਾਵਾਂ ਲਈ ਪ੍ਰਸਿੱਧ ਬਿਹਾਰ ਨੇ ਹਮੇਸ਼ਾ ਦੇਸ਼ ਨੂੰ ਸਮਾਜਿਕ ਨਿਆਂ ਅਤੇ ਬੌਧਿਕ ਚੇਤਨਾ ਦਾ ਮਾਰਗ ਦਿਖਾਇਆ ਹੈ। ਨਾਲੰਦਾ ਅਤੇ ਵਿਕ੍ਰਮਸ਼ਿਲਾ ਦੀ ਸ਼ਾਨਦਾਰ ਗਿਆਨ ਪਰੰਪਰਾ ਤੋਂ ਲੈ ਕੇ ਸੁਤੰਤਰਤਾ ਸੰਗ੍ਰਾਮ ਅਤੇ ਐਮਰਜੈਂਸੀ ਤੱਕ, ਬਿਹਾਰ ਨੇ ਹਰ ਦੌਰ ਵਿੱਚ ਭਾਰਤ ਨਿਰਮਾਣ ਵਿੱਚ ਅਨਮੋਲ ਯੋਗਦਾਨ ਦਿੱਤਾ ਹੈ। ਅੱਜ ਬਿਹਾਰ ਆਪਣੀਆਂ ਵਿਸ਼ਾਲ ਵਿਰਾਸਤਾਂ ਅਤੇ ਪਰੰਪਰਾਵਾਂ ਨੂੰ ਸੰਭਾਲ ਕੇ ਤਰੱਕੀ ਅਤੇ ਉੱਨਤੀ ਦੇ ਨਵੇਂ ਮਾਪਦੰਡ ਸਥਾਪਿਤ ਕਰ ਰਿਹਾ ਹੈ। ਬਿਹਾਰ ਦੇ ਸਾਰੇ ਭੈਣਾਂ-ਭਰਾਵਾਂ ਨੂੰ ਬਿਹਾਰ ਦਿਵਸ ਦੀਆਂ ਹਾਰਦਿਕ ਸ਼ੁਭਕਾਮਨਾਵਾਂ।”
************
ਆਰਕੇ/ਆਰਆਰ/ਪੀਐੱਸ
(Release ID: 2243757)
ਵਿਜ਼ੀਟਰ ਕਾਊਂਟਰ : 4