ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਹਾਂਗ ਕਾਂਗ ਫਿਲਮ ਮਾਰਟ 2026 ਵਿਖੇ ਭਾਰਤ ਪੈਵੇਲੀਅਨ ਨੇ ਮੀਡੀਆ ਅਤੇ ਮਨੋਰੰਜਨ ਖੇਤਰ ਵਿੱਚ ਭਾਰਤ ਦੇ ਵਧਦੇ ਪ੍ਰਭਾਵ ਨੂੰ ਪ੍ਰਦਰਸ਼ਿਤ ਕੀਤਾ


ਐੱਨਐੱਫਡੀਸੀ, ਵਿਸ਼ਵਵਿਆਪੀ ਫਿਲਮ ਬਜ਼ਾਰਾਂ ਵਿੱਚ ਸਹਿ-ਨਿਰਮਾਣ ਸਮਝੌਤਿਆਂ, ਵਪਾਰ ਅਦਾਨ-ਪ੍ਰਦਾਨ ਅਤੇ ਬਜ਼ਾਰ ਪਹੁੰਚ ਰਾਹੀਂ ਭਾਰਤੀ ਰਚਨਾਕਾਰਾਂ ਦੀ ਸਸ਼ਕਤ ​​ਮੌਜੂਦਗੀ ਨੂੰ ਯਕੀਨੀ ਬਣਾ ਰਿਹਾ ਹੈ

प्रविष्टि तिथि: 19 MAR 2026 5:47PM by PIB Chandigarh

ਹਾਂਗ ਕਾਂਗ ਇੰਟਰਨੈਸ਼ਨਲ ਫਿਲਮ ਐਂਡ ਟੀਵੀ ਮਾਰਕਿਟ (ਫਿਲਮ ਮਾਰਟ ) 2026 ਵਿਖੇ  'ਭਾਰਤ ਪੈਵੇਲੀਅਨ ' ਗਲੋਬਲ ਮੀਡੀਆ ਅਤੇ ਮਨੋਰੰਜਨ ਲੈਂਡਸਕੇਪ ਵਿੱਚ ਭਾਰਤ ਦੀ ਲਗਾਤਾਰ ਵਧਦੀ ਮੌਜੂਦਗੀ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰ ਰਿਹਾ ਹੈ। ਇਹ ਪੈਵੇਲੀਅਨ ਅੰਤਰਰਾਸ਼ਟਰੀ ਸ਼ਮੂਲੀਅਤ , ਵਪਾਰਕ ਅਦਾਨ-ਪ੍ਰਦਾਨ ਅਤੇ ਉਦਯੋਗਿਕ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਇੱਕ ਰਣਨੀਤਕ ਪਲੈਟਫਾਰਮ ਵਜੋਂ ਕੰਮ ਕਰ ਰਿਹਾ ਹੈ ।

ਭਾਰਤ ਪੈਵੇਲੀਅਨ ਦਾ ਉਦਘਾਟਨ ਹਾਂਗ ਕਾਂਗ ਅਤੇ ਮਕਾਊ ਸਪੈਸ਼ਲ ਐਡਮਿਨਿਸਟ੍ਰੇਟਿਵ ਰੀਜ਼ਨ (ਐੱਸਏਆਰ) ਵਿੱਚ ਭਾਰਤ ਦੇ ਕੌਂਸਲ ਜਨਰਲ ਸ਼੍ਰੀ ਰਾਜੇਸ਼ ਨਾਇਕ ਦੁਆਰਾ ਕੀਤਾ ਗਿਆ । ਇਸ ਮੌਕੇ 'ਤੇ ਉਨ੍ਹਾਂ ਨੇ ਫਿਲਮ , ਟੈਲੀਵਿਜ਼ਨ ਅਤੇ ਉਭਰ ਰਹੇ ਮੀਡੀਆ ਖੇਤਰਾਂ ਵਿੱਚ ਵਿਸ਼ਵਵਿਆਪੀ ਸਾਂਝੇਦਾਰੀ ਨੂੰ ਮਜ਼ਬੂਤ ​​ਕਰਨ ਦੇ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਭਾਰਤੀ ਵਫ਼ਦ ਦੀ ਉਤਸ਼ਾਹਪੂਰਨ ਭਾਗੀਦਾਰੀ ਦੀ ਵੀ ਸ਼ਲਾਘਾ ਕੀਤੀ , ਜੋ  ਭਾਰਤ ਦੇ ਮੀਡੀਆ ਅਤੇ ਮਨੋਰੰਜਨ ਈਕੋਸਿਸਟਮ ਪ੍ਰਤੀ ਵਧ ਰਹੇ ਵਿਸ਼ਵਵਿਆਪੀ ਆਕਰਸ਼ਣ ਨੂੰ ਦਰਸਾਉਂਦਾ ਹੈ।

ਭਾਰਤ ਪੈਵੇਲੀਅਨ ਦਾ ਆਯੋਜਨ ਵਣਜ ਅਤੇ ਉਦਯੋਗ ਮੰਤਰਾਲੇ ਅਧੀਨ ਸੇਵਾਵਾਂ ਨਿਰਯਾਤ ਪ੍ਰਮੋਸ਼ਨ ਕੌਂਸਲ (ਐੱਸਈਪੀਸੀ) ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਅਗਵਾਈ ਹੇਠ ਰਾਸ਼ਟਰੀ ਫਿਲਮ ਵਿਕਾਸ ਨਿਗਮ (ਐੱਨਐੱਫਡੀਸੀ) ਦੁਆਰਾ ਸਾਂਝੇ ਤੌਰ 'ਤੇ ਕੀਤਾ ਗਿਆ ਹੈ। ਇਸ ਪਹਿਲਕਦਮੀ ਨੂੰ ਹਾਂਗ ਕਾਂਗ ਅਤੇ ਮਕਾਊ (ਐੱਸਏਆਰ) ਸਥਿਤ ਭਾਰਤ ਦੇ ਕੌਂਸਲੇਟ ਜਨਰਲ ਦਾ ਪੂਰਾ ਸਮਰਥਨ ਪ੍ਰਾਪਤ ਹੈ। ਉਦਘਾਟਨ ਸਮਾਰੋਹ ਵਿੱਚ ਐੱਸਈਪੀਸੀ ( SEPC) , ਐੱਨਐੱਫਡੀਸੀ (NFDC) ਅਤੇ ਹਾਂਗ ਕਾਂਗ ਵਪਾਰ ਵਿਕਾਸ ਕੌਂਸਲ (ਐੱਚਕੇਟੀਡੀਸੀ) (HKTDC) ਦੇ ਸੀਨੀਅਰ ਪ੍ਰਤੀਨਿਧੀਆਂ ਨੇ ਆਪਣੀ ਗਰਿਮਾਮਈ ਮੌਜੂਦਗੀ ਦਰਜ ਕਰਵਾਈ।

ਇਸ ਪੈਵੇਲੀਅਨ ਵਿੱਚ ਫਿਲਮਾਂ , ਟੈਲੀਵਿਜ਼ਨ , ਐਨੀਮੇਸ਼ਨ ਅਤੇ ਉਭਰ ਰਹੇ ਮੀਡੀਆ ਖੇਤਰਾਂ ਵਿੱਚ ਭਾਰਤ ਦੀ ਵਿਭਿੰਨ ਸਮੱਗਰੀ ਅਤੇ ਨਿਰਮਾਣ ਵਾਤਾਵਰਣ ਦਾ ਸ਼ਾਨਦਾਰ  ਪ੍ਰਦਰਸ਼ਨ ਕੀਤਾ ਗਿਆ । ਇਸ ਦੇ ਨਾਲ ਹੀ, ਅੰਤਰਰਾਸ਼ਟਰੀ ਹਿਤਧਾਰਕਾਂ ਨਾਲ ਬੀ2ਬੀ (ਬਿਜ਼ਨਸ-ਟੂ-ਬਿਜ਼ਨਸ) ਮੀਟਿੰਗਾਂ , ਸਹਿ-ਨਿਰਮਾਣ 'ਤੇ ਵਿਚਾਰ-ਵਟਾਂਦਰੇ ਅਤੇ ਨੈੱਟਵਰਕਿੰਗ ਸਮਾਗਮਾਂ ਨੂੰ ਪਹੁੰਚਯੋਗ ਬਣਾਇਆ ਗਿਆ । ਸਮਾਗਮ ਦੌਰਾਨ "ਗਲੋਬਲ ਕੰਟੈਂਟ ਲੈਂਡਸਕੇਪ ਵਿੱਚ ਫਿਲਮਾਂ ਦਾ ਪ੍ਰਭਾਵ ਅਤੇ ਉਭਰਦੇ ਮੌਕੇ” ਵਿਸ਼ੇ 'ਤੇ ਇੱਕ ਪੈਨਲ ਚਰਚਾ ਵੀ ਆਯੋਜਿਤ ਕੀਤੀ ਗਈ, ਜਿਸ ਵਿੱਚ ਉਦਯੋਗ ਮਾਹਿਰਾਂ ਨੇ ਬਜ਼ਾਰ ਵਿੱਚ ਹੋ ਰਹੀਆਂ ਤਬਦੀਲੀਆਂ ਅਤੇ ਹੋਰ ਦੇਸ਼ਾਂ ਨਾਲ ਸਹਿਯੋਗ ‘ਤੇ ਆਪਣੇ ਮਹੱਤਵਪੂਰਨ ਵਿਚਾਰ ਸਾਂਝੇ ਕੀਤੇ।

ਰਾਸ਼ਟਰੀ ਫਿਲਮ ਵਿਕਾਸ ਨਿਗਮ (ਐੱਨਐੱਫਡੀਸੀ) ਭਾਰਤੀ ਰਚਨਾਕਾਰਾਂ ਲਈ ਸਹਿ-ਨਿਰਮਾਣ, ਬਜ਼ਾਰ ਪਹੁੰਚ ਅਤੇ ਵੰਡ ਦੇ ਮੌਕਿਆਂ ਨੂੰ ਪਹੁੰਚਯੋਗ ਬਣਾ ਕੇ,  ਪ੍ਰਮੁੱਖ ਵਿਸ਼ਵਵਿਆਪੀ ਫਿਲਮ ਬਜ਼ਾਰਾਂ ਵਿੱਚ ਭਾਰਤ ਨੂੰ ਸਥਾਪਿਤ ਕਰਨ ਵਿੱਚ ਨਿਰੰਤਰ ਇੱਕ  ਕੇਂਦਰੀ ਭੂਮਿਕਾ ਨਿਭਾ ਰਿਹਾ ਹੈ ।

ਪੈਵੇਲੀਅਨ ਰਾਹੀਂ ਐੱਨਐੱਫਡੀਸੀ ਦੀਆਂ ਆਉਣ ਵਾਲੀਆਂ ਪ੍ਰਮੁੱਖ ਪਹਿਲਕਦਮੀਆਂ ਨੂੰ ਵੀ ਉਤਸ਼ਾਹਿਤ ਕੀਤਾ ਗਿਆ, ਜਿਸ ਵਿੱਚ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ (ਐੱਮਆਈਐੱਫਐੱਫ) ਅਤੇ ਵੇਵਸ ਡੌਕ ਬਜ਼ਾਰ ਸ਼ਾਮਲ ਹਨ। ਮੁੰਬਈ ਦੇ ਪੈਡਰ ਰੋਡ ਸਥਿਤ ਐੱਨਐੱਫਡੀਸੀ ਕੈਂਪਸ ਵਿੱਚ 15 ਜੂਨ, 2026 ਤੋਂ ਆਯੋਜਿਤ ਹੋਣ ਵਾਲੇ ਇਨ੍ਹਾਂ ਪ੍ਰੋਗਰਾਮਾਂ ਦਾ ਮੁੱਖ ਕੇਂਦਰ ਡਾਕਿਊਮੈਂਟਰੀ , ਐਨੀਮੇਸ਼ਨ ਅਤੇ ਸ਼ੌਰਟ ਫਿਲਮਾਂ ਹੋਣਗੀਆਂ। ਇਸ ਤੋਂ ਇਲਾਵਾ , ਪੈਵੇਲੀਅਨ ਵਿੱਚ ਭਾਰਤ ਦੇ ਪ੍ਰਮੁੱਖ ਪਲੈਟਫਾਰਮਾਂ ਜਿਵੇਂ ਕਿ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ (ਇਫੀ) ਅਤੇ ਵੇਵਸ ਫਿਲਮ ਬਜ਼ਾਰ  ਨੂੰ ਉਜਾਗਰ ਕੀਤਾ ਗਿਆ, ਜਿਨ੍ਹਾਂ ਦਾ ਆਯੋਜਨ ਨਵੰਬਰ 2026 ਵਿੱਚ ਗੋਆ ਵਿੱਚ ਕੀਤਾ ਜਾਣਾ ਹੈ।

ਭਾਰਤ ਪੈਵੇਲੀਅਨ ਭਾਰਤ ਸਰਕਾਰ ਦੇ ਉਸ ਤਾਲਮੇਲ ਵਾਲੇ ਯਤਨਾਂ ਨੂੰ ਦਰਸਾਉਂਦਾ ਹੈ, ਜੋ ਨੀਤੀ , ਉਦਯੋਗ ਅਤੇ ਵਿਸ਼ਵਵਿਆਪੀ ਪਹੁੰਚ ਨੂੰ ਇੱਕ ਧਾਗੇ ਵਿੱਚ ਪਿਰੋਂਦਾ ਹੈ। ਇਹ ਪਹਿਲਕਦਮੀ ਭਾਰਤ ਨੂੰ ਵਿਸ਼ਵਵਿਆਪੀ ਮੀਡੀਆ ਅਤੇ ਮਨੋਰੰਜਨ ਈਕੋਸਿਸਟਮ ਵਿੱਚ ਇੱਕ ਪ੍ਰਮੁੱਖ ਅਤੇ ਜ਼ਰੂਰੀ ਸਾਂਝੇਦਾਰ ਵਜੋਂ ਮਜ਼ਬੂਤੀ ਨਾਲ ਸਥਾਪਿਤ ਕਰਦੀ ਹੈ।

****

 ਮਹੇਸ਼ ਕੁਮਾਰ/ਵਿਵੇਕ ਵਿਸ਼ਵਾਸ


(रिलीज़ आईडी: 2243066) आगंतुक पटल : 32
इस विज्ञप्ति को इन भाषाओं में पढ़ें: English , Urdu , हिन्दी , Marathi , Assamese , Bengali , Manipuri , Gujarati , Telugu , Kannada