ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਵਿੱਚ ਉੱਚ ਪੱਧਰੀ ਕਮੇਟੀ ਨੇ ਆਂਧਰ ਪ੍ਰਦੇਸ਼, ਛੱਤੀਸਗੜ੍ਹ, ਗੁਜਰਾਤ, ਹਿਮਾਚਲ ਪ੍ਰਦੇਸ਼, ਨਾਗਾਲੈਂਡ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ ਜੰਮੂ-ਕਸ਼ਮੀਰ ਲਈ 1,912.99 ਕਰੋੜ ਰੁਪਏ ਦੀ ਵਾਧੂ ਕੇਂਦਰੀ ਸਹਾਇਤਾ ਨੂੰ ਮਨਜ਼ੂਰੀ ਦਿੱਤੀ


ਸਾਲ 2025 ਵਿੱਚ ਹੜ੍ਹ/ਅਚਾਨਕ ਹੜ੍ਹ, ਬਦਲ ਫੱਟਣਾ, ਲੈਂਡਸਲਾਈਡ ਅਤੇ ਚੱਕਰਵਾਤ ‘ਮੋਂਥਾ’ ਨਾਲ ਪ੍ਰਭਾਵਿਤ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲਈ ਕੇਂਦਰੀ ਸਹਾਇਤਾ ਮਨਜ਼ੂਰ

ਉੱਚ ਪੱਧਰੀ ਕਮੇਟੀ ਨੇ ਆਂਧਰ ਪ੍ਰਦੇਸ਼ ਲਈ 341.48 ਕਰੋੜ ਰੁਪਏ, ਛੱਤੀਸਗੜ੍ਹ ਲਈ 15.70 ਕਰੋੜ ਰੁਪਏ, ਗੁਜਰਾਤ ਲਈ 778.67 ਕਰੋੜ ਰੁਪਏ, ਹਿਮਾਚਲ ਪ੍ਰਦੇਸ਼ ਲਈ 288.39 ਕਰੋੜ ਰੁਪਏ, ਨਾਗਾਲੈਂਡ ਲਈ 158.41 ਕਰੋੜ ਰੁਪਏ ਅਤੇ ਜੰਮੂ-ਕਸ਼ਮੀਰ ਲਈ 330.34 ਕਰੋੜ ਰੁਪਏ ਮਨਜ਼ੂਰ ਕੀਤੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਸਰਕਾਰ ਕੁਦਰਤੀ ਆਫਤਾ ਅਤੇ ਮੁਸਿਬਤਾਂ ਦੇ ਸਮੇਂ ਰਾਜ ਸਰਕਾਰਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜੀ ਹੈ ਅਤੇ ਸਾਰੀਆਂ ਜ਼ਰੂਰੀ ਸਹਾਇਤਾ ਪ੍ਰਦਾਨ ਕਰ ਰਹੀ ਹੈ

प्रविष्टि तिथि: 13 MAR 2026 11:01AM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਵਾਲੀ ਇੱਕ ਉੱਚ ਪੱਧਰੀ ਕਮੇਟੀ ਨੇ ਸਾਲ 2025 ਵਿੱਚ ਹੜ੍ਹ/ਅਚਾਨਕ ਹੜ੍ਹ (Flash Flood), ਬਦਲ ਫੱਟਣਾ, ਚੱਕਰਵਾਤ ‘ਮੋਂਥਾ’ ਅਤੇ ਲੈਂਡਸਲਾਈਡ ਨਾਲ ਪ੍ਰਭਾਵਿਤ ਆਂਧਰ ਪ੍ਰਦੇਸ਼, ਛੱਤੀਸਗੜ੍ਹ, ਗੁਜਰਾਤ, ਹਿਮਾਚਲ ਪ੍ਰਦੇਸ਼, ਨਾਗਾਲੈਂਡ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ ਜੰਮੂ-ਕਸ਼ਮੀਰ ਨੂੰ 1,912.99 ਕਰੋੜ ਰੁਪਏ ਦੀ ਵਾਧੂ ਕੇਂਦਰੀ ਸਹਾਇਤਾ ਨੂੰ ਮਨਜ਼ੂਰੀ ਦਿੱਤੀ ਹੈ।

ਇਹ ਕੇਂਦਰੀ ਸਹਾਇਤਾ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਫੰਡ (ਐੱਨਡੀਆਰਐੱਫ) ਤੋਂ ਪ੍ਰਦਾਨ ਕੀਤੀ ਗਈ ਹੈ, ਜੋ ਕਿ ਸਾਲ ਦੇ ਸ਼ੁਰੂਆਤੀ ਬਕਾਏ ਵਿੱਚ ਉਪਲਬਧ ਰਾਜ ਆਫ਼ਤ ਪ੍ਰਤੀਕਿਰਿਆ ਫੰਡ (ਐੱਸਡੀਆਰਐੱਫ) ਦੇ 50% ਦੇ ਸਮਾਯੋਜਨ ਦੇ ਅਧੀਨ ਹੈ। ਕੁੱਲ ਰਕਮ 1,912.99 ਕਰੋੜ ਰੁਪਏ ਵਿਚੋਂ, ਆਂਧਰ ਪ੍ਰਦੇਸ਼ ਲਈ 341.48 ਕਰੋੜ ਰੁਪਏ, ਛੱਤੀਸਗੜ੍ਹ ਲਈ 15.70 ਕਰੋੜ ਰੁਪਏ, ਗੁਜਰਾਤ ਲਈ 778.67 ਕਰੋੜ ਰੁਪਏ, ਹਿਮਾਚਲ ਪ੍ਰਦੇਸ਼ ਲਈ 288.39 ਕਰੋੜ ਰੁਪਏ, ਨਾਗਾਲੈਂਡ ਲਈ 158.41 ਕਰੋੜ ਰੁਪਏ ਅਤੇ ਜੰਮੂ ਅਤੇ ਕਸ਼ਮੀਰ ਲਈ 330.34 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਗਈ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਸਰਕਾਰ ਕੁਦਰਤੀ ਆਫਤਾ ਅਤੇ ਮੁਸ਼ਕਿਲ ਸਮੇਂ ਵਿੱਚ ਰਾਜ ਸਰਕਾਰਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜੀ ਹੈ ਅਤੇ ਸਾਰੀਆਂ ਜ਼ਰੂਰੀ ਸਹਾਇਤਾ ਪ੍ਰਦਾਨ ਕਰ ਰਹੀ ਹੈ। 

ਇਹ ਵਾਧੂ ਸਹਾਇਤਾ ਉਨ੍ਹਾਂ ਧਨਰਾਸ਼ੀ ਨਾਲ ਵਾਧੂ ਹੈ, ਜੋ ਕੇਂਦਰ ਸਰਕਾਰ ਦੁਆਰਾ ਰਾਜ ਆਫਤਾ ਪ੍ਰਤੀਕ੍ਰਿਆ ਫੰਡ (ਐੱਸਡੀਆਰਐੱਫ) ਦੇ ਤਹਿਤ ਰਾਜਾਂ ਨੂੰ ਪਹਿਲਾਂ ਹੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਅਤੇ ਜੋ ਰਾਜਾਂ ਦੇ ਕੋਲ ਖਰਚ ਲਈ ਉਪਲਬਧ ਹੈ। ਵਿੱਤੀ ਸਾਲ 2025-26 ਦੌਰਾਨ, ਕੇਂਦਰ ਸਰਕਾਰ ਨੇ 28 ਰਾਜਾਂ ਨੂੰ SDMF ਦੇ ਤਹਿਤ 20,735.20 ਕਰੋੜ ਰੁਪਏ ਅਤੇ 21 ਰਾਜਾਂ ਨੂੰ NDRF ਦੇ ਤਹਿਤ 3,628.18 ਕਰੋੜ ਰੁਪਏ ਜਾਰੀ ਕੀਤੇ ਹਨ। 

ਇਸ ਤੋਂ ਇਲਾਵਾ, ਸਟੇਟ ਡਿਜ਼ਾਸਟਰ ਮਿਟੀਗੇਸ਼ਨ ਫੰਡ (SDMF) ਤੋਂ 23 ਰਾਜਾਂ ਨੂੰ 5,373.20 ਕਰੋੜ ਰੁਪਏ ਅਤੇ ਨੈਸ਼ਨਲ ਡਿਜ਼ਾਸਟਰ ਮਿਟੀਗੇਸ਼ਨ ਫੰਡ (NDMF) ਤੋਂ 21 ਰਾਜਾਂ ਨੂੰ 1,189.56 ਕਰੋੜ ਰੁਪਏ ਵੀ ਜਾਰੀ ਕੀਤੇ ਗਏ ਹਨ।

*****

ਆਰਕੇ/ਆਰਆਰ/ਪੀਐੱਸ/ਬਲਜੀਤ ਸਿੰਘ


(रिलीज़ आईडी: 2239550) आगंतुक पटल : 41
इस विज्ञप्ति को इन भाषाओं में पढ़ें: Odia , English , Urdu , Marathi , हिन्दी , Bengali , Bengali-TR , Assamese , Gujarati , Tamil , Telugu , Kannada