ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਇਸ਼ਤਿਹਾਰਬਾਜ਼ੀ ਕੋਡ ਉਤਪਾਦਾਂ ਦੇ ਚਮਤਕਾਰੀ ਜਾਂ ਅਲੌਕਿਕ ਗੁਣਾਂ ਦਾ ਦਾਅਵਾ ਕਰਨ ਵਾਲੇ ਇਸ਼ਤਿਹਾਰਾਂ 'ਤੇ ਪਾਬੰਦੀ ਲਗਾਉਂਦੇ ਹਨ
ਕੇਂਦਰੀ ਖਪਤਕਾਰ ਸੁਰੱਖਿਆ ਅਥਾਰਿਟੀ (ਸੀਸੀਪੀਏ) ਦੇ ਦਿਸ਼ਾ-ਨਿਰਦੇਸਾਂ ਵਿੱਚ ਪ੍ਰਵਾਨਗੀ ਲਈ ਉਚਿਤ ਸਾਵਧਾਨੀ ਲਾਜ਼ਮੀ ਕੀਤੀ ਗਈ ਹੈ ਅਤੇ ਇਸ਼ਤਿਹਾਰਾਂ ਲਈ ਸ਼ਰਤਾਂ ਵੀ ਨਿਰਧਾਰਿਤ ਕੀਤੀਆਂ ਗਈਆਂ ਹਨ
Posted On:
11 MAR 2026 3:28PM by PIB Chandigarh
ਮੌਜੂਦਾ ਰੈਗੂਲੇਟਰੀ ਢਾਂਚੇ ਦੇ ਅਨੁਸਾਰ, ਨਿਜੀ ਸੈਟੇਲਾਈਟ ਟੀਵੀ ਚੈਨਲਾਂ 'ਤੇ ਪ੍ਰਸਾਰਿਤ ਹੋਣ ਵਾਲੇ ਸਾਰੇ ਇਸ਼ਤਿਹਾਰਾਂ ਨੂੰ ਕੇਬਲ ਟੈਲੀਵਿਜ਼ਨ ਨੈੱਟਵਰਕ (ਰੈਗੂਲੇਸ਼ਨ) ਐਕਟ, 1995 ਅਤੇ ਉਸ ਦੇ ਤਹਿਤ ਬਣਾਏ ਗਏ ਨਿਯਮਾਂ ਦੇ ਤਹਿਤ ਨਿਰਧਾਰਿਤ ਇਸ਼ਤਿਹਾਰਬਾਜ਼ੀ ਕੋਡ ਦਾ ਪਾਲਣ ਕਰਨਾ ਲਾਜ਼ਮੀ ਹੈ। ਇਸ਼ਤਿਹਾਰਬਾਜ਼ੀ ਕੋਡ ਦੇ ਨਿਯਮ 7(5) ਵਿੱਚ ਹੋਰ ਚੀਜ਼ਾਂ ਦੇ ਨਾਲ-ਨਾਲ ਇਹ ਪ੍ਰਾਵਧਾਨ ਹੈ ਕਿ "ਕਿਸੇ ਵੀ ਇਸ਼ਤਿਹਾਰ ਵਿੱਚ ਅਜਿਹਾ ਹਵਾਲਾ ਨਹੀਂ ਹੋਣਾ ਚਾਹੀਦਾ, ਜਿਨ੍ਹਾਂ ਨਾਲ ਜਨਤਾ ਨੂੰ ਇਹ ਲੱਗੇ ਕਿ ਇਸ਼ਤਿਹਾਰ ਉਤਪਾਦ ਜਾਂ ਉਸ ਦੇ ਕਿਸੇ ਕੰਪੋਨੈਂਟ ਵਿੱਚ ਕੋਈ ਵਿਸ਼ੇਸ਼, ਚਮਤਕਾਰੀ ਜਾਂ ਅਲੌਕਿਕ ਗੁਣ ਹਨ, ਜਿਸ ਨੂੰ ਸਾਬਤ ਕਰਨਾ ਮੁਸ਼ਕਲ ਹੈ।" ਇਸ਼ਤਿਹਾਰਬਾਜ਼ੀ ਕੋਡ ਦੇ ਕਿਸੇ ਵੀ ਪ੍ਰਵਾਧਾਨ ਦੀ ਉਲੰਘਣਾ ਪਾਏ ਜਾਣ ਵਾਲੇ ਨਿਜੀ ਟੀਵੀ ਚੈਨਲਾਂ ਵਿਰੁੱਧ ਢੁਕਵੀਂ ਕਾਰਵਾਈ ਕੀਤੀ ਜਾਂਦੀ ਹੈ। ਮੰਤਰਾਲਾ ਸਮੇਂ-ਸਮੇਂ ‘ਤੇ ਪ੍ਰਸਾਰਕਾਂ ਨੂੰ ਇਸ਼ਤਿਹਾਰਬਾਜ਼ੀ ਕੋਡ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਸਲਾਹ ਵੀ ਜਾਰੀ ਕਰਦਾ ਹੈ।
ਖਪਤਕਾਰ ਸੁਰੱਖਿਆ ਐਕਟ, 2019 ਦੀ ਧਾਰਾ 10 ਦੇ ਤਹਿਤ ਕੇਂਦਰੀ ਖਪਤਕਾਰ ਸੁਰੱਖਿਆ ਅਥਾਰਿਟੀ (ਸੀਸੀਪੀਏ) ਦੀ ਸਥਾਪਨਾ ਖਪਤਕਾਰਾਂ ਦੇ ਅਧਿਕਾਰਾਂ ਦੀ ਉਲੰਘਣਾ, ਅਨੁਚਿਤ ਵਪਾਰਕ ਅਭਿਆਸਾਂ ਅਤੇ ਝੂਠੇ ਜਾਂ ਗੁੰਮਰਾਹਕੁੰਨ ਇਸ਼ਤਿਹਾਰਾਂ ਨਾਲ ਸਬੰਧਿਤ ਮਾਮਲਿਆਂ ਨੂੰ ਨਿਯਮਿਤ ਕਰਨ ਅਤੇ ਖਪਤਕਾਰਾਂ ਦੇ ਅਧਿਕਾਰਾਂ ਦੀ ਰੱਖਿਆ ਅਤੇ ਉਨ੍ਹਾਂ ਨੂੰ ਲਾਗੂ ਕਰਨ ਲਈ ਕੀਤੀ ਗਈ ਹੈ।
ਕੇਂਦਰੀ ਖਪਤਕਾਰ ਸੁਰੱਖਿਆ ਅਥਾਰਿਟੀ (ਸੀਸੀਪੀਏ) ਨੇ ਖਪਤਕਾਰ ਸੁਰੱਖਿਆ ਐਕਟ, 2019 ਦੀ ਧਾਰਾ 18 ਦੁਆਰਾ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ "ਗੁੰਮਰਾਹਕੁੰਨ ਇਸ਼ਤਿਹਾਰਾਂ ਦੀ ਰੋਕਥਾਮ ਅਤੇ ਗੁੰਮਰਾਹਕੁੰਨ ਇਸ਼ਤਿਹਾਰਾਂ ਲਈ ਪ੍ਰਵਾਨਗੀ ‘ਤੇ ਰੋਕ ਲਈ ਦਿਸ਼ਾ-ਨਿਰਦੇਸ਼, 2022" ਜਾਰੀ ਕੀਤੇ ਹਨ। ਇਹ ਦਿਸ਼ਾ-ਨਿਰਦੇਸ਼ ਗੈਰ-ਗੁੰਮਰਾਹਕੁੰਨ ਅਤੇ ਜਾਇਜ਼ ਇਸ਼ਤਿਹਾਰਾਂ, ਲੁਭਾਉਣ ਵਾਲੇ ਇਸ਼ਤਿਹਾਰ, ਨਕਲੀ ਇਸ਼ਤਿਹਾਰਾਂ ‘ਤੇ ਪਾਬੰਧੀ, ਬੱਚਿਆਂ ਲਈ ਟੀਚਾਬੱਧ ਇਸ਼ਤਿਹਾਰਾਂ, ਇਸ਼ਤਿਹਾਰਾਂ ਵਿੱਚ ਡਿਸਕਲੇਮਰ ਅਤੇ ਨਿਰਮਾਤਾ, ਸੇਵਾ ਪ੍ਰਦਾਤਾ, ਇਸ਼ਤਿਹਾਰ ਦੇਣ ਵਾਲੇ ਅਤੇ ਇਸ਼ਤਿਹਾਰ ਏਜੰਸੀ ਦੇ ਫਰਜ਼ਾਂ ਲਈ ਸ਼ਰਤਾਂ ਨਿਰਧਾਰਿਤ ਕਰਦੇ ਹਨ।
ਉਪਰੋਕਤ ਦਿਸ਼ਾ-ਨਿਰਦੇਸ਼ਾਂ ਦੇ ਕਲੋਜ਼ 13 ਵਿੱਚ ਅੱਗੇ ਇਹ ਪ੍ਰਾਵਧਾਨ ਹੈ: ਇਸ਼ਤਿਹਾਰ ਨੂੰ ਦਿਖਾਏ ਜਾਣ ਤੋਂ ਪਹਿਲਾਂ ਉਚਿਤ ਸਾਵਧਾਨੀ ਵਰਤੋਂ ਕਰਨੀ ਜ਼ਰੂਰੀ ਹੈ, ਭਾਵ ਕਿਸੇ ਇਸ਼ਤਿਹਾਰ ਵਿੱਚ ਕੀਤਾ ਗਿਆ ਕੋਈ ਵੀ ਦਾਅਵਾ ਉਸ ਵਿਅਕਤੀ, ਸਮੂਹ ਜਾਂ ਸੰਗਠਨ ਦੀ ਅਸਲ ਅਤੇ ਮੌਜੂਦਾ ਰਾਏ ਨੂੰ ਦਰਸਾਉਣ ਵਾਲਾ ਹੋਣਾ ਚਾਹੀਦਾ ਹੈ, ਜੋ ਕਿ ਇਸ ਦੀ ਨੁਮਾਇੰਦਗੀ ਕਰ ਰਿਹਾ ਹੈ ਅਤੇ ਨਾਲ ਹੀ ਇਹ ਸਬੰਧਿਤ ਵਸਤੂਆਂ, ਉਤਪਾਦਾਂ ਜਾਂ ਸੇਵਾਵਾਂ ਦੇ ਬਾਰੇ ਵਿੱਚ ਕਾਫ਼ੀ ਜਾਣਕਾਰੀ ਜਾਂ ਅਨੁਭਵ 'ਤੇ ਅਧਾਰਿਤ ਹੋਣਾ ਚਾਹੀਦਾ ਹੈ ਅਤੇ ਗੁੰਮਰਾਹਕੁੰਨ ਨਹੀਂ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਦਿਸ਼ਾ-ਨਿਰਦੇਸ਼ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਜੇਕਰ ਕਿਸੇ ਵੀ ਕਾਨੂੰਨ ਦੇ ਤਹਿਤ ਭਾਰਤੀ ਪੇਸ਼ੇਵਰਾਂ ਨੂੰ ਕਿਸੇ ਵੀ ਪੇਸ਼ੇ ਨਾਲ ਸਬੰਧਿਤ ਕਿਸੇ ਵੀ ਇਸ਼ਤਿਹਾਰ ਵਿੱਚ ਸਮਰਥਨ ਕਰਨ ਤੋਂ ਮਨਾ ਕੀਤਾ ਗਿਆ ਹੈ, ਤਾਂ ਉਸ ਹੀ ਪੇਸ਼ੇ ਦੇ ਵਿਦੇਸ਼ੀ ਪੇਸ਼ੇਵਰਾਂ ਨੂੰ ਵੀ ਅਜਿਹੇ ਇਸ਼ਤਿਹਾਰ ਦਾ ਸਮਰਥਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਇਹ ਜਾਣਕਾਰੀ ਅੱਜ ਲੋਕ ਸਭਾ ਵਿੱਚ ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲੇ ਰਾਜ ਮੰਤਰੀ ਡਾ. ਐੱਲ. ਮੁਰੂਗਨ ਦੁਆਰਾ ਸ਼੍ਰੀ ਡਾ. ਐੱਮ.ਕੇ. ਵਿਸ਼ਣੂ ਪ੍ਰਸਾਦ ਦੇ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਪੇਸ਼ ਕੀਤੀ ਗਈ।
*****
ਮਹੇਸ਼ ਕੁਮਾਰ/ਵਿਵੇਕ ਵਿਸ਼ਵਾਸ/ਅਪਰਾਜਿਤਾ ਪ੍ਰਿਯਦਰਸ਼ਨੀ/ਬਲਜੀਤ ਸਿੰਘ
(Release ID: 2238893)
ਵਿਜ਼ੀਟਰ ਕਾਊਂਟਰ : 2
Read this release in:
Malayalam
,
English
,
Urdu
,
हिन्दी
,
Manipuri
,
Assamese
,
Bengali
,
Bengali-TR
,
Gujarati
,
Tamil
,
Telugu
,
Kannada