ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਪ੍ਰਸਾਰ ਭਾਰਤੀ ਦਾ ਪੀਬੀ-ਐੱਸਐੱਚਏਬੀਡੀ ਲੋਗੋ ਤੋਂ ਬਿਨਾ ਖਬਰ ਕੰਟੈਂਟ ਪ੍ਰਦਾਨ ਕਰਦਾ ਹੈ, ਮਾਰਚ 2027 ਤੱਕ ਮੁਫਤ ਉਪਲਬਧ ਰਹੇਗਾ
ਪੀਬੀ-ਐੱਸਐੱਚਏਬੀਡੀ 1500 ਤੋਂ ਵੱਧ ਪੱਤਰਕਾਰਾਂ ਅਤੇ 24X7 ਕੰਮ ਕਰਨ ਵਾਲੇ 60 ਸੰਪਾਦਨ ਡੈਸਕਾਂ ਦੇ ਨੈੱਟਵਰਕ ਰਾਹੀਂ ਵੱਖ-ਵੱਖ ਫਾਰਮੈਟਾਂ ਵਿੱਚ ਹਰ ਦਿਨ 1000 ਤੋਂ ਵੱਧ ਖਬਰਾਂ ਪ੍ਰਦਾਨ ਕਰਦਾ ਹੈ
Posted On:
10 MAR 2026 5:05PM by PIB Chandigarh
ਪ੍ਰਸਾਰ ਭਾਰਤੀ-ਸ਼ੇਅਰਡ ਆਡੀਓ-ਵਿਜ਼ੂਅਲ ਫੌਰ ਬ੍ਰੌਡਕਾਸਟ ਐਂਡ ਡਿਸੀਮੀਨੇਸ਼ਨ (PB-SHABD) ਨੂੰ ਮਾਰਚ 2024 ਵਿੱਚ ਮੀਡੀਆ ਸੰਗਠਨਾਂ ਨੂੰ ਲੋਗੋ ਤੋਂ ਬਿਨਾ ਵੀਡੀਓ, ਆਡੀਓ, ਟੈਕਸਟ ਅਤੇ ਫੋਟੋਆਂ ਸਮੇਤ ਵੱਖ-ਵੱਖ ਫਾਰਮੈਟਾਂ ਵਿੱਚ ਰੋਜ਼ਾਨਾ ਖ਼ਬਰਾਂ ਉਪਲਬਧ ਕਰਵਾਉਣ ਵਾਲੀਆਂ ਸਾਂਝੀਆਂ ਫੀਡ ਸੇਵਾਵਾਂ ਵਜੋਂ ਸ਼ੁਰੂ ਕੀਤਾ ਗਿਆ ਸੀ। ਪ੍ਰਸਾਰ ਭਾਰਤੀ ਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੈ ਕਿ ਐੱਸਐੱਚਏਬੀਡੀ ਦੀ ਸੇਵਾ ਮਾਰਚ 2027 ਤੱਕ ਮੁਫ਼ਤ ਰਹੇਗੀ।

1500 ਤੋਂ ਵੱਧ ਪੱਤਰਕਾਰਾਂ, ਸੰਵਾਦਦਾਤਾਵਾਂ ਅਤੇ ਸਟ੍ਰਿੰਗਰਾਂ ਦੇ ਮਜ਼ਬੂਤ ਨੈੱਟਵਰਕ ਅਤੇ 24 ਘੰਟੇ ਕੰਮ ਕਰਨ ਵਾਲੇ 60 ਸਮਰਪਿਤ ਐਡੀਟ ਡੈਸਕ ਦੇ ਸਹਿਯੋਗ ਨਾਲ ਪੀਬੀ-ਐੱਸਐੱਚਏਬੀਡੀ ਭਾਰਤ ਦੇ ਹਰ ਕੋਨੇ ਤੋਂ ਤਾਜ਼ਾ ਖ਼ਬਰਾਂ ਪੇਸ਼ ਕਰਦੇ ਹਨ। ਹਰ ਰੋਜ਼ ਖੇਤੀਬਾੜੀ, ਤਕਨਾਲੋਜੀ, ਵਿਦੇਸ਼ ਮਾਮਲਿਆਂ ਅਤੇ ਰਾਜਨੀਤਕ ਵਿਕਾਸ ਵਰਗੀਆਂ ਵੱਖ-ਵੱਖ ਖ਼ਬਰਾਂ ਸ਼੍ਰੇਣੀਆਂ ਨੂੰ ਕਵਰ ਕਰਨ ਵਾਲੀਆਂ 1000 ਖ਼ਬਰਾਂ ਖੇਤਰੀ ਨਿਊਜ਼ ਯੂਨਿਟਾਂ (RNUs) ਅਤੇ ਹੈੱਡਕੁਆਰਟਰ ਤੋਂ ਸੰਯੁਕਤ ਤੌਰ ‘ਤੇ ਸਾਰੀਆਂ ਪ੍ਰਮੁੱਖ ਭਾਰਤੀ ਭਾਸ਼ਾਵਾਂ ਵਿੱਚ ਅਪਲੋਡ ਕੀਤੀਆਂ ਜਾਂਦੀਆਂ ਹਨ। ਪੀਬੀ-ਐੱਸਐੱਚਏਬੀਡੀ ਰਾਹੀਂ ਪ੍ਰਦਾਨ ਕੀਤੀ ਗਈ ਕੰਟੈਂਟ ‘ਤੇ ਲੋਗੋ ਨਹੀਂ ਰਹਿੰਦਾ ਹੈ ਅਤੇ ਇਸ ਪਲੈਟਫਾਰਮ ਤੋਂ ਵਰਤੋਂ ਲਈ ਲਏ ਗਏ ਕੰਟੈਂਟ ਲਈ ਕਿਸੇ ਕ੍ਰੈਡਿਟ ਦੀ ਲੋੜ ਨਹੀਂ ਹੈ।
ਪੀਬੀ-ਐੱਸਐੱਚਏਬੀਡੀ ਲਾਈਵ ਫੀਡ ਸੁਵਿਧਾ ਵੀ ਪ੍ਰਦਾਨ ਕਰਦਾ ਹੈ ਜਿਸ ਵਿੱਚ ਰਾਸ਼ਟਰੀ ਮਹੱਤਵ ਦੇ ਪ੍ਰੋਗਰਾਮਾਂ, ਨਿਵੇਸ਼ ਸਮਾਰੋਹਾਂ ਅਤੇ ਵੱਖ-ਵੱਖ ਪ੍ਰੈੱਸ ਬ੍ਰੀਫਿੰਗ ਸਮੇਤ ਲਾਈਵ ਸਮਾਗਮਾਂ ਦੀ ਵਿਸ਼ੇਸ਼ ਕਵਰੇਜ ਲੋਗੋ ਦੇ ਬਿਨਾ ਹੀ ਉਪਲਬਧ ਹੁੰਦੀ ਹੈ। ਇਸ ਸੇਵਾ ਤੱਕ ਪਹੁੰਚ ਨੂੰ ਹੋਰ ਬਿਹਤਰ ਬਣਾਉਣ ਲਈ ਮੀਡੀਆ ਕੰਟੈਂਟ ਦੇ ਸੰਗ੍ਰਹਿ ਨੂੰ ਪੁਰਾਲੇਖ ਲਾਇਬ੍ਰੇਰੀ ਵਜੋਂ ਉਪਲਬਧ ਕਰਵਾਇਆ ਗਿਆ ਹੈ, ਜਿਸ ਨਾਲ ਗਾਹਕ ਆਸਾਨੀ ਨਾਲ ਪੁਰਾਲੇਖ ਫੁਟੇਜ ਅਤੇ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਗਏ ਪੈਕੇਜ ਦੇਖ ਸਕਦੇ ਹਨ। ਵਿਸ਼ੇਸ਼ ਪੈਕੇਜ, ਇੰਟਰਵਿਊ, ਭਾਰਤ ਭਰ ਤੋਂ ਰੋਜ਼ਾਨਾ ਮੌਸਮ ਦੇ ਅਪਡੇਟਸ ਅਤੇ ਸੰਪਾਦਕੀ ਲੇਖ ਨਿਯਮਿਤ ਤੌਰ 'ਤੇ ਪੀਬੀ-ਐੱਸਐੱਚਏਬੀਡੀ 'ਤੇ ਅਪਡੇਟ ਕੀਤੇ ਜਾਂਦੇ ਹਨ ਜਿਸ ਨਾਲ ਮੀਡੀਆ ਸੰਸਥਾਵਾਂ ਆਸਾਨੀ ਨਾਲ ਕੰਟੈਂਟ ਦੀ ਵਰਤੋਂ ਕਰ ਸਕਣ ਅਤੇ ਸਮੇਂ ਦੀ ਬਚਤ ਹੋ ਸਕੇ। ਮੀਡੀਆ ਸੰਗਠਨ shabd.prasarbharati.org 'ਤੇ ਜਾ ਕੇ ਪੀਬੀ-ਐੱਸਐੱਚਏਬੀਡੀ ਲਈ ਮੁਫ਼ਤ ਵਿੱਚ ਸਾਈਨ ਅੱਪ ਕਰ ਸਕਦੇ ਹਨ।
ਨਵੇਂ ਅਪਡੇਟ ਲਈ ਪੀਬੀ-ਐੱਸਐੱਚਏਬੀਡੀ ਨੂੰ Instagram , X ਅਤੇ YouTube ‘ਤੇ ਫੋਲੋ ਕਰੋ।
************
ਮਹੇਸ਼ ਕੁਮਾਰ/ਵਿਵੇਕ ਵਿਸ਼ਵਾਸ/ਬਲਜੀਤ ਸਿੰਘ
(Release ID: 2238222)
ਵਿਜ਼ੀਟਰ ਕਾਊਂਟਰ : 2