ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਾਈਕ੍ਰੋਨ ਤਕਨਾਲੋਜੀ ਦੀ ਸੈਮੀਕੰਡਕਟਰ ਅਸੈਂਬਲੀ, ਟੈਸਟ ਅਤੇ ਪੈਕੇਜ਼ਿੰਗ (ਏਟੀਐੱਮਪੀ) ਸਹੂਲਤ ਦੇ ਗੁਜਰਾਤ ਦੇ ਸਾਨੰਦ ਵਿਖੇ ਉਦਘਾਟਨ ਮੌਕੇ ਦਿੱਤੇ ਗਏ ਆਪਣੇ ਸੰਬੋਧਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ
प्रविष्टि तिथि:
28 FEB 2026 10:21PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਾਈਕ੍ਰੋਨ ਤਕਨਾਲੋਜੀ ਦੀ ਸੈਮੀਕੰਡਕਟਰ ਅਸੈਂਬਲੀ, ਟੈਸਟ ਅਤੇ ਪੈਕੇਜ਼ਿੰਗ (ਏਟੀਐੱਮਪੀ) ਸਹੂਲਤ ਦੇ ਗੁਜਰਾਤ ਦੇ ਸਾਨੰਦ ਵਿਖੇ ਉਦਘਾਟਨ ਮੌਕੇ ’ਤੇ ਦਿੱਤੇ ਗਏ ਆਪਣੇ ਸੰਬੋਧਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ।
ਪ੍ਰਧਾਨ ਮੰਤਰੀ ਮੋਦੀ ਨੇ ਐੱਕਸ ‘ਤੇ ਪੋਸਟਾਂ ਦੀ ਇੱਕ ਸੀਰੀਜ਼ ਵਿੱਚ ਕਿਹਾ;
“ਮਾਈਕ੍ਰੋਨ ਦੀ ਸੈਮੀਕੰਡਕਟਰ ਸਹੂਲਤ ਦਾ ਉਦਘਾਟਨ ਤਕਨੀਕੀ ਅਗਵਾਈ ਦੀ ਦਿਸ਼ਾ ਵਿੱਚ ਭਾਰਤ ਦੀ ਯਾਤਰਾ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ।”
“ਸਾਨੰਦ ਵਿੱਚ ਮਾਈਕ੍ਰੋਨ ਦੀ ਏਟੀਐੱਮਪੀ ਸਹੂਲਤ ਵਿੱਚ ਵਣਜ ਉਤਪਾਦਨ ਸ਼ੁਰੂ ਹੋਣ ਦੇ ਨਾਲ ਭਾਰਤ ਗਲੋਬਲ ਸੈਮੀਕੰਡਕਟਰ ਵੈਲਿਊ ਚੇਨ ਦਾ ਇੱਕ ਅਣਖਿੱੜਵਾਂ ਹਿੱਸਾ ਬਣੇਗਾ ਅਤੇ ਇਸ ਖੇਤਰ ਵਿੱਚ ਸਾਡੀ ਭੂਮਿਕਾ ਹੋਰ ਵੀ ਜ਼ਿਆਦਾ ਮਜ਼ਬੂਤ ਹੋਵੇਗੀ।”
“ਅੱਜ ਭਾਰਤ ਜਿਸ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਉਸ ਦੀ ਸਪਸ਼ਟ ਝਲਕ ਸਾਨੰਦ ਵਿੱਚ ਮਾਈਕ੍ਰੋਨ ਦੀ ਸਹੂਲਤ ਵਿੱਚ ਸਾਫ਼ ਦਿਖਾਈ ਦਿੰਦਾ ਹੈ।”
"ਭਾਰਤ ਤਿਆਰ ਹੈ। ਭਾਰਤ ਭਰੋਸੇਮੰਦ ਹੈ। ਭਾਰਤ ਨਤੀਜਾ ਦਿੰਦਾ ਹੈ (ਪ੍ਰਦਾਨ ਕਰਦਾ ਹੈ)।"
"ਇਸ ਸਾਲ ਦੇ ਬਜਟ ਵਿੱਚ ਅਸੀਂ ਇੰਡੀਆ ਸੈਮੀਕੰਡਕਟਰ ਮਿਸ਼ਨ 2.0 ਦਾ ਐਲਾਨ ਕੀਤਾ ਹੈ, ਜਿਸ ਨਾਲ ਭਾਰਤ ਦੇ ਅੰਦਰ ਹੀ ਸਮਗਰੀ, ਹਿੱਸਿਆਂ ਅਤੇ ਸੇਵਾਵਾਂ ਦੀ ਮੰਗ ਵਿੱਚ ਬੇਮਿਸਾਲ ਵਾਧਾ ਹੋਵੇਗਾ।"
"ਮੈਂ ਭਾਰਤ ਦੇ ਭਾਈਵਾਲਾਂ ਅਤੇ ਵਿਸ਼ਵ-ਵਿਆਪੀ ਨਿਵੇਸ਼ਕਾਂ ਨੂੰ ਭਰੋਸਾ ਦਿਵਾਉਂਦਾ ਹਾਂ..."
"ਭਾਰਤ ਲਈ ਇੱਕ ਮਾਣ ਵਾਲਾ ਦਿਨ!
ਅੱਜ ਇਸ ਤੋਂ ਪਹਿਲਾਂ ਸਾਨੰਦ ਵਿਖੇ ਮਾਈਕ੍ਰੋਨ ਟੈਕਨਾਲੋਜੀ ਦੀ ਸੈਮੀਕੰਡਕਟਰ ਏਟੀਐੱਮਪੀ ਸਹੂਲਤ ਦਾ ਉਦਘਾਟਨ ਕੀਤਾ ਗਿਆ ਸੀ।
ਇਸ ਮੌਕੇ ਦੀਆਂ ਕੁਝ ਝਲਕੀਆਂ ਇੱਥੇ ਹਨ..."
>
****
ਐੱਮਜੇਪੀਐੱਸ/ਡਾ. ਪਵਨ ਖੇਡਕਰ
(रिलीज़ आईडी: 2234515)
आगंतुक पटल : 53
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Bengali-TR
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam