ਪ੍ਰਧਾਨ ਮੰਤਰੀ ਦਫਤਰ
ਅਜਮੇਰ ਤੋਂ ਵਿਕਾਸ ਕਾਰਜਾਂ ਅਤੇ ਐੱਚਪੀਵੀ ਟੀਕਾਕਰਨ ਲਈ ਰਾਸ਼ਟਰਵਿਆਪੀ ਮੁਹਿੰਮ ਦੀ ਸ਼ੁਰੂਆਤ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
Posted On:
28 FEB 2026 2:17PM by PIB Chandigarh
ਭਾਰਤ ਮਾਤਾ ਕੀ ਜੈ।
ਭਾਰਤ ਮਾਤਾ ਕੀ ਜੈ।
ਭਾਰਤ ਮਾਤਾ ਕੀ ਜੈ।
ਤੀਰਥਰਾਜ ਪੁਸ਼ਕਰ ਅਤੇ ਮਾਤਾ ਸਾਵਿਤਰੀ ਦੀ ਇਸ ਪਾਵਨ ਧਰਤੀ 'ਤੇ, ਅੱਜ ਮੈਨੂੰ ਤੁਹਾਡੇ ਸਾਰਿਆਂ ਦਰਮਿਆਨ ਆਉਣ ਦਾ, ਤੁਹਾਡਾ ਅਸ਼ੀਰਵਾਦ ਪ੍ਰਾਪਤ ਕਰਨ ਦਾ ਮੌਕਾ ਮਿਲਿਆ ਹੈ। ਇਸ ਮੰਚ ਤੋਂ ਮੈਂ ਸੁਰਸੁਰਾ ਦੇ ਤੇਜਾਜੀ ਧਾਮ ਨੂੰ, ਪ੍ਰਿਥਵੀਰਾਜ ਦੀ ਧਰਤੀ ਅਜਮੇਰ ਨੂੰ ਪ੍ਰਣਾਮ ਕਰਦਾ ਹਾਂ।
ਮੇਰੇ ਨਾਲ ਬੋਲੋ –
ਤੀਰਥਰਾਜ ਪੁਸ਼ਕਰ ਕੀ ਜੈ।
ਤੀਰਥਰਾਜ ਪੁਸ਼ਕਰ ਕੀ ਜੈ।
ਵੀਰ ਤੇਜਾਜੀ ਮਹਾਰਾਜ ਕੀ ਜੈ।
ਵੀਰ ਤੇਜਾਜੀ ਮਹਾਰਾਜ ਕੀ ਜੈ।
ਭਗਵਾਨ ਦੇਵ ਨਾਰਾਇਣ ਕੀ ਜੈ।
ਭਗਵਾਨ ਦੇਵ ਨਾਰਾਇਣ ਕੀ ਜੈ।
ਵਰੁਣ ਅਵਤਾਰ ਭਗਵਾਨ ਝੂਲੇਲਾਲ ਜੀ ਕੀ ਜੈ।
ਭਗਵਾਨ ਝੂਲੇਲਾਲ ਜੀ ਕੀ ਜੈ।
ਮੰਚ 'ਤੇ ਬਿਰਾਜਮਾਨ ਰਾਜਸਥਾਨ ਦੇ ਰਾਜਪਾਲ ਹਰੀਭਾਊ ਬਾਗੜੇ ਜੀ, ਸੂਬੇ ਦੇ ਹਰਮਨਪਿਆਰੇ ਮੁੱਖ ਮੰਤਰੀ ਸ਼੍ਰੀ ਭਜਨਲਾਲ ਸ਼ਰਮਾ ਜੀ, ਸਾਬਕਾ ਮੁੱਖ ਮੰਤਰੀ ਭੈਣ ਵਸੁੰਧਰਾ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਾਥੀ ਭਗੀਰਥ ਚੌਧਰੀ ਜੀ, ਉਪ ਮੁੱਖ ਮੰਤਰੀ ਪ੍ਰੇਮਚੰਦ ਭੈਰਵਾ ਜੀ, ਦੀਆ ਕੁਮਾਰੀ ਜੀ, ਸੰਸਦ ਵਿੱਚ ਮੇਰੇ ਸਾਥੀ, ਭਾਜਪਾ ਦੇ ਸੂਬਾ ਪ੍ਰਧਾਨ ਮਦਨ ਰਾਠੌੜ ਜੀ, ਹਾਜ਼ਰ ਹੋਰ ਮੰਤਰੀ ਸਾਹਿਬਾਨ, ਹੋਰ ਸੱਜਣ ਅਤੇ ਰਾਜਸਥਾਨ ਦੇ ਮੇਰੇ ਪਿਆਰੇ ਭਰਾਵੋ ਅਤੇ ਭੈਣੋ। ਮੈਂ ਪੂਜਨੀਕ ਸੰਤਾਂ ਦਾ ਬਹੁਤ ਧੰਨਵਾਦੀ ਹਾਂ, ਕਿ ਸਾਨੂੰ ਆਸ਼ੀਰਵਾਦ ਦੇਣ ਲਈ ਇੰਨੀ ਵੱਡੀ ਗਿਣਤੀ ਵਿੱਚ ਪੂਜਨੀਕ ਸੰਤ ਇੱਥੇ ਮੌਜੂਦ ਹਨ।
ਸਾਥੀਓ,
ਅਜਮੇਰ ਆਸਥਾ ਅਤੇ ਸੂਰਬੀਰਤਾ ਦੀ ਧਰਤੀ ਹੈ। ਇੱਥੇ ਤੀਰਥ ਵੀ ਹੈ ਅਤੇ ਕ੍ਰਾਂਤੀਕਾਰੀਆਂ ਦੇ ਨਿਸ਼ਾਨ ਵੀ ਹਨ। ਅਜੇ ਕੱਲ੍ਹ ਹੀ ਮੈਂ ਇਜ਼ਰਾਈਲ ਦੀ ਯਾਤਰਾ ਪੂਰੀ ਕਰਕੇ ਭਾਰਤ ਪਰਤਿਆ ਹਾਂ। ਰਾਜਸਥਾਨ ਦੇ ਸਪੂਤ ਮੇਜਰ ਦਲਪਤ ਸਿੰਘ ਦੀ ਬਹਾਦਰੀ ਨੂੰ ਇਜ਼ਰਾਈਲ ਦੇ ਲੋਕ ਅੱਜ ਵੀ ਮਾਣ ਨਾਲ ਯਾਦ ਕਰਦੇ ਹਨ। ਮੈਨੂੰ ਵੀ ਇਜ਼ਰਾਈਲ ਦੀ ਸੰਸਦ ਵਿੱਚ, ਮੇਜਰ ਦਲਪਤ ਸਿੰਘ ਜੀ ਦੀ ਬਹਾਦਰੀ ਨੂੰ ਨਮਨ ਕਰਨ ਦਾ ਸੁਭਾਗ ਮਿਲਿਆ। ਰਾਜਸਥਾਨ ਦੇ ਸੂਰਬੀਰਾਂ ਦੀ, ਇਜ਼ਰਾਈਲ ਦੇ ਹਾਈਫਾ ਸ਼ਹਿਰ ਨੂੰ ਆਜ਼ਾਦ ਕਰਵਾਉਣ ਵਿੱਚ ਜੋ ਭੂਮਿਕਾ ਸੀ, ਮੈਨੂੰ ਉਸ ਦਾ ਗੁਣਗਾਨ ਕਰਨ ਦਾ ਮੌਕਾ ਮਿਲਿਆ ਹੈ।
ਸਾਥੀਓ,
ਕੁਝ ਸਮਾਂ ਪਹਿਲਾਂ ਹੀ, ਰਾਜਸਥਾਨ ਵਿੱਚ ਭਾਜਪਾ ਦੀ ਡਬਲ ਇੰਜਣ ਸਰਕਾਰ ਨੂੰ ਦੋ ਸਾਲ ਪੂਰੇ ਹੋਏ ਹਨ, ਮੈਨੂੰ ਤਸੱਲੀ ਹੈ ਕਿ ਅੱਜ ਰਾਜਸਥਾਨ ਵਿਕਾਸ ਦੇ ਨਵੇਂ ਰਾਹ 'ਤੇ ਅੱਗੇ ਵਧ ਰਿਹਾ ਹੈ। ਵਿਕਾਸ ਦੇ ਜਿਨ੍ਹਾਂ ਵਾਅਦਿਆਂ ਨਾਲ ਭਾਜਪਾ ਸਰਕਾਰ ਤੁਹਾਡੀ ਸੇਵਾ ਵਿੱਚ ਆਈ ਸੀ, ਉਨ੍ਹਾਂ ਨੂੰ ਤੇਜ਼ੀ ਨਾਲ ਪੂਰਾ ਕਰ ਰਹੀ ਹੈ। ਅਤੇ ਅੱਜ ਦਾ ਦਿਨ, ਵਿਕਾਸ ਦੀ ਇਸੇ ਮੁਹਿੰਮ ਨੂੰ ਤੇਜ਼ ਕਰਨ ਦਾ ਦਿਨ ਹੈ। ਥੋੜ੍ਹੀ ਦੇਰ ਪਹਿਲਾਂ ਇੱਥੇ ਰਾਜਸਥਾਨ ਦੇ ਵਿਕਾਸ ਨਾਲ ਜੁੜੇ ਕਰੀਬ 17 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਅਤੇ ਉਦਘਾਟਨ ਹੋਇਆ ਹੈ। ਸੜਕ, ਬਿਜਲੀ, ਪਾਣੀ, ਸਿਹਤ, ਸਿੱਖਿਆ, ਹਰ ਖੇਤਰ ਵਿੱਚ ਨਵੀਂ ਸ਼ਕਤੀ ਜੁੜ ਰਹੀ ਹੈ। ਇਹ ਸਾਰੇ ਪ੍ਰੋਜੈਕਟ ਰਾਜਸਥਾਨ ਦੀ ਜਨਤਾ ਦੀ ਸਹੂਲਤ ਵਧਾਉਣਗੇ ਅਤੇ ਰਾਜਸਥਾਨ ਦੇ ਨੌਜਵਾਨਾਂ ਲਈ, ਰੁਜ਼ਗਾਰ ਦੇ ਵੀ ਮੌਕੇ ਪੈਦਾ ਕਰਨਗੇ।
ਸਾਥੀਓ,
ਭਾਜਪਾ ਦੀ ਡਬਲ ਇੰਜਣ ਸਰਕਾਰ ਲਗਾਤਾਰ ਯੁਵਾ ਸ਼ਕਤੀ ਨੂੰ ਮਜ਼ਬੂਤ ਕਰ ਰਹੀ ਹੈ। ਦੋ ਸਾਲ ਪਹਿਲਾਂ ਤੱਕ ਰਾਜਸਥਾਨ ਤੋਂ ਭਰਤੀਆਂ ਵਿੱਚ ਭ੍ਰਿਸ਼ਟਾਚਾਰ ਅਤੇ ਪੇਪਰ ਲੀਕ ਦੀਆਂ ਹੀ ਖ਼ਬਰਾਂ ਚਮਕਦੀਆਂ ਰਹਿੰਦੀਆਂ ਸਨ, ਆਉਂਦੀਆਂ ਰਹਿੰਦੀਆਂ ਸਨ। ਹੁਣ ਰਾਜਸਥਾਨ ਵਿੱਚ ਪੇਪਰ ਲੀਕ 'ਤੇ ਰੋਕ ਲੱਗੀ ਹੈ, ਦੋਸ਼ੀਆਂ 'ਤੇ ਸਖ਼ਤ ਕਾਰਵਾਈ ਹੋ ਰਹੀ ਹੈ। ਅੱਜ ਇੱਥੇ ਇਸੇ ਮੰਚ ਤੋਂ ਰਾਜਸਥਾਨ ਦੇ 21 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੀ ਸੌਂਪੇ ਗਏ ਹਨ। ਇਹ ਬਹੁਤ ਵੱਡਾ ਬਦਲਾਅ ਆਇਆ ਹੈ। ਮੈਂ ਇਸ ਬਦਲਾਅ ਲਈ, ਨਵੀਂਆਂ ਨੌਕਰੀਆਂ ਲਈ, ਵਿਕਾਸ ਦੇ ਸਾਰੇ ਕੰਮਾਂ ਲਈ, ਰਾਜਸਥਾਨ ਦੇ ਤੁਸੀਂ ਸਾਰੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਅੱਜ ਵੀਰਾਂਗਣਾਵਾਂ ਦੀ ਇਸ ਧਰਤੀ ਤੋਂ, ਮੈਨੂੰ ਦੇਸ਼ ਭਰ ਦੀਆਂ ਧੀਆਂ ਲਈ ਇੱਕ ਅਹਿਮ ਮੁਹਿੰਮ ਸ਼ੁਰੂ ਕਰਨ ਦਾ ਮੌਕਾ ਮਿਲਿਆ ਹੈ। ਇੱਥੇ ਅਜਮੇਰ ਤੋਂ ਐੱਚਪੀਵੀ ਟੀਕਾਕਰਨ ਮੁਹਿੰਮ ਸ਼ੁਰੂ ਹੋਈ ਹੈ। ਇਹ ਮੁਹਿੰਮ, ਦੇਸ਼ ਦੀ ਨਾਰੀ ਸ਼ਕਤੀ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਅਹਿਮ ਕਦਮ ਹੈ।
ਸਾਥੀਓ,
ਅਸੀਂ ਸਭ ਜਾਣਦੇ ਹਾਂ ਕਿ ਪਰਿਵਾਰ ਵਿੱਚ ਜਦੋਂ ਮਾਂ ਬਿਮਾਰ ਹੁੰਦੀ ਹੈ, ਤਾਂ ਘਰ ਬਿਖਰ ਜਿਹਾ ਜਾਂਦਾ ਹੈ। ਜੇ ਮਾਂ ਤੰਦਰੁਸਤ ਹੈ, ਤਾਂ ਪਰਿਵਾਰ ਹਰ ਸੰਕਟ ਦਾ ਸਾਹਮਣਾ ਕਰਨ ਦੇ ਯੋਗ ਰਹਿੰਦਾ ਹੈ। ਇਸੇ ਭਾਵਨਾ ਨਾਲ, ਭਾਜਪਾ ਸਰਕਾਰ ਨੇ ਔਰਤਾਂ ਨੂੰ ਸਹਾਰਾ ਦੇਣ ਵਾਲੀਆਂ ਕਈ ਯੋਜਨਾਵਾਂ ਚਲਾਈਆਂ ਹਨ।
ਸਾਥੀਓ,
ਅਸੀਂ 2014 ਤੋਂ ਪਹਿਲਾਂ ਦਾ ਉਹ ਦੌਰ ਦੇਖਿਆ ਹੈ, ਜਿਸ ਵਿੱਚ ਪਖਾਨੇ ਦੀ ਘਾਟ ਵਿੱਚ ਭੈਣਾਂ-ਧੀਆਂ ਨੂੰ ਕਿੰਨੀ ਪੀੜ, ਕਿੰਨਾ ਅਪਮਾਨ ਸਹਿਣਾ ਪੈਂਦਾ ਸੀ। ਬੱਚੀਆਂ ਸਕੂਲ ਛੱਡ ਦਿੰਦੀਆਂ ਸਨ, ਕਿਉਂਕਿ ਉੱਥੇ ਵੱਖਰੇ ਪਖਾਨੇ ਦੀ ਸਹੂਲਤ ਨਹੀਂ ਹੁੰਦੀ ਸੀ। ਗ਼ਰੀਬ ਧੀਆਂ ਸੈਨੇਟਰੀ ਪੈਡ ਨਹੀਂ ਲੈ ਪਾਉਂਦੀਆਂ ਸਨ। ਪਹਿਲਾਂ ਜੋ ਸੱਤਾ ਵਿੱਚ ਰਹੇ, ਉਨ੍ਹਾਂ ਲਈ ਇਹ ਛੋਟੀਆਂ ਗੱਲਾਂ ਸਨ। ਇਸ ਲਈ ਇਨ੍ਹਾਂ ਸਮੱਸਿਆਵਾਂ ਦੀ ਚਰਚਾ ਤੱਕ ਨਹੀਂ ਹੁੰਦੀ ਸੀ। ਪਰ ਸਾਡੇ ਲਈ ਇਹ ਭੈਣਾਂ-ਧੀਆਂ ਨੂੰ ਬਿਮਾਰ ਕਰਨ ਵਾਲਾ, ਉਨ੍ਹਾਂ ਦੇ ਅਪਮਾਨ ਨਾਲ ਜੁੜਿਆ ਸੰਵੇਦਨਸ਼ੀਲ ਮਸਲਾ ਸੀ। ਇਸ ਲਈ, ਅਸੀਂ ਇਨ੍ਹਾਂ ਦਾ ਮਿਸ਼ਨ ਮੋਡ 'ਤੇ ਹੱਲ ਕੀਤਾ।
ਸਾਥੀਓ,
ਗਰਭ ਅਵਸਥਾ ਦੌਰਾਨ ਕੁਪੋਸ਼ਣ ਮਾਵਾਂ ਦੇ ਜੀਵਨ ਲਈ ਬਹੁਤ ਵੱਡਾ ਖ਼ਤਰਾ ਹੁੰਦਾ ਸੀ। ਅਸੀਂ ਸੁਰੱਖਿਅਤ ਜਣੇਪੇ ਲਈ ਯੋਜਨਾ ਚਲਾਈ, ਮਾਂ ਨੂੰ ਪੌਸ਼ਟਿਕ ਆਹਾਰ ਮਿਲੇ, ਇਸ ਲਈ ਪੰਜ ਹਜ਼ਾਰ ਰੁਪਏ ਭੈਣਾਂ ਦੇ ਖਾਤੇ ਵਿੱਚ ਜਮ੍ਹਾਂ ਕਰਨ ਦੀ ਯੋਜਨਾ ਸ਼ੁਰੂ ਕੀਤੀ। ਮਾਂ ਧੂੰਏਂ ਵਿੱਚ ਖੰਘਦੀ ਰਹਿੰਦੀ ਸੀ, ਪਰ ਉਫ਼ ਤੱਕ ਨਹੀਂ ਕਰਦੀ ਸੀ। ਅਸੀਂ ਕਿਹਾ ਇਹ ਨਹੀਂ ਚੱਲੇਗਾ। ਅਤੇ ਇਸ ਲਈ ਉੱਜਵਲਾ ਗੈਸ ਯੋਜਨਾ ਬਣਾਈ ਗਈ। ਇਹ ਸਭ ਇਸ ਲਈ ਸੰਭਵ ਹੋਇਆ, ਕਿਉਂਕਿ ਭਾਜਪਾ ਸਰਕਾਰ, ਸੱਤਾ ਭਾਵ ਨਾਲ ਨਹੀਂ, ਸੰਵੇਦਨਸ਼ੀਲਤਾ ਨਾਲ ਕੰਮ ਕਰਦੀ ਹੈ।
ਸਾਥੀਓ,
21ਵੀਂ ਸਦੀ ਦਾ ਇੱਕ ਚੌਥਾਈ ਹਿੱਸਾ ਬੀਤ ਚੁੱਕਾ ਹੈ। ਅੱਜ ਦਾ ਸਮਾਂ ਰਾਜਸਥਾਨ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਹੈ। ਭਾਜਪਾ ਦੀ ਡਬਲ ਇੰਜਣ ਸਰਕਾਰ, ਰਾਜਸਥਾਨ ਦੀ ਵਿਰਾਸਤ ਅਤੇ ਵਿਕਾਸ, ਦੋਵਾਂ ਨੂੰ ਨਾਲ ਲੈ ਕੇ ਚੱਲ ਰਹੀ ਹੈ। ਅਸੀਂ ਸਭ ਜਾਣਦੇ ਹਾਂ, ਚੰਗੀ ਸੜਕ, ਚੰਗੀ ਰੇਲ ਅਤੇ ਹਵਾਈ ਸਹੂਲਤ ਸਿਰਫ਼ ਸਫ਼ਰ ਆਸਾਨ ਨਹੀਂ ਕਰਦੀ, ਉਹ ਪੂਰੇ ਇਲਾਕੇ ਦੀ ਕਿਸਮਤ ਬਦਲ ਦਿੰਦੀ ਹੈ। ਜਦੋਂ ਪਿੰਡ-ਪਿੰਡ ਤੱਕ ਚੰਗੀ ਸੜਕ ਪਹੁੰਚਦੀ ਹੈ, ਤਾਂ ਕਿਸਾਨ ਆਪਣੀ ਫ਼ਸਲ ਸਹੀ ਕੀਮਤ 'ਤੇ ਵੇਚ ਪਾਉਂਦਾ ਹੈ। ਵਪਾਰੀ ਆਸਾਨੀ ਨਾਲ ਆਪਣਾ ਸਾਮਾਨ ਬਾਹਰ ਭੇਜ ਪਾਉਂਦੇ ਹਨ। ਅਤੇ ਸਾਡਾ ਅਜਮੇਰ-ਪੁਸ਼ਕਰ ਤਾਂ, ਉਸ ਦੀ ਸੈਰ-ਸਪਾਟਾ ਤਾਕਤ ਕੌਣ ਨਹੀਂ ਜਾਣਦਾ। ਚੰਗੇ ਸੰਪਰਕ ਦਾ ਸੈਰ-ਸਪਾਟੇ 'ਤੇ ਸਭ ਤੋਂ ਵਧੀਆ ਅਸਰ ਪੈਂਦਾ ਹੈ। ਜਦੋਂ ਸਫ਼ਰ ਆਸਾਨ ਹੁੰਦਾ ਹੈ, ਤਾਂ ਜ਼ਿਆਦਾ ਲੋਕ ਘੁੰਮਣ ਆਉਂਦੇ ਹਨ।
ਅਤੇ ਸਾਥੀਓ,
ਜਦੋਂ ਸੈਲਾਨੀ ਆਉਂਦੇ ਹਨ ਤਾਂ ਸੁਭਾਵਿਕ ਹੈ ਹੋਟਲ ਚੱਲਦੇ ਹਨ, ਢਾਬੇ ਚੱਲਦੇ ਹਨ, ਕਚੌੜੀ ਅਤੇ ਦਾਲ ਬਾਟੀ ਜ਼ਿਆਦਾ ਵਿਕਦੀ ਹੈ, ਇੱਥੇ ਰਾਜਸਥਾਨ ਦੇ ਕਾਰੀਗਰਾਂ ਦਾ ਬਣਾਇਆ ਸਾਮਾਨ ਵਿਕਦਾ ਹੈ, ਟੈਕਸੀ ਚਲਦੀ ਹੈ, ਗਾਈਡ ਨੂੰ ਕੰਮ ਮਿਲਦਾ ਹੈ। ਯਾਨੀ ਇੱਕ ਸੈਲਾਨੀ ਕਈ ਪਰਿਵਾਰਾਂ ਦੀ ਰੋਜ਼ੀ-ਰੋਟੀ ਬਣ ਜਾਂਦਾ ਹੈ। ਇਸੇ ਸੋਚ ਦੇ ਨਾਲ ਸਾਡੀ ਸਰਕਾਰ, ਰਾਜਸਥਾਨ ਵਿੱਚ ਆਧੁਨਿਕ ਸੰਪਰਕ 'ਤੇ ਬਹੁਤ ਜ਼ੋਰ ਦੇ ਰਹੀ ਹੈ।
ਸਾਥੀਓ,
ਜਿਵੇਂ-ਜਿਵੇਂ ਰਾਜਸਥਾਨ ਵਿੱਚ ਸੰਪਰਕ ਦਾ ਵਿਸਥਾਰ ਹੋ ਰਿਹਾ ਹੈ, ਉਵੇਂ-ਉਵੇਂ ਇੱਥੇ ਨਿਵੇਸ਼ ਲਈ ਵੀ ਮੌਕੇ ਲਗਾਤਾਰ ਵਧਦੇ ਜਾ ਰਹੇ ਹਨ। ਦਿੱਲੀ-ਮੁੰਬਈ ਇੰਡਸਟਰੀਅਲ ਕੋਰੀਡੋਰ ਦੇ ਆਲ਼ੇ-ਦੁਆਲੇ ਉਦਯੋਗਾਂ ਲਈ ਇੱਕ ਬਹੁਤ ਹੀ ਸ਼ਾਨਦਾਰ ਬੁਨਿਆਦੀ ਢਾਂਚਾ ਬਣਾਇਆ ਜਾ ਰਿਹਾ ਹੈ। ਭਾਵ ਰਾਜਸਥਾਨ ਨੂੰ ਮੌਕਿਆਂ ਦੀ ਧਰਤੀ ਬਣਾਉਣ ਲਈ, ਡਬਲ ਇੰਜਣ ਸਰਕਾਰ ਹਰ ਸੰਭਵ, ਅਨੇਕ ਤਰ੍ਹਾਂ ਦੇ ਕੰਮ ਕਰ ਰਹੀ ਹੈ।
ਸਾਥੀਓ,
ਰਾਜਸਥਾਨ ਦੀਆਂ ਮਾਵਾਂ ਆਪਣੇ ਬੱਚਿਆਂ ਨੂੰ ਪਾਲਣ ਵਿੱਚ ਹੀ, ਦੇਸ਼ ਭਗਤੀ ਦੇ ਸੰਸਕਾਰ ਦਿੰਦੀਆਂ ਹਨ। ਰਾਜਸਥਾਨ ਦੀ ਇਹ ਧਰਤੀ ਜਾਣਦੀ ਹੈ ਕਿ ਦੇਸ਼ ਦਾ ਸਨਮਾਨ ਕੀ ਹੁੰਦਾ ਹੈ, ਅਤੇ ਇਸੇ ਲਈ ਅੱਜ ਰਾਜਸਥਾਨ ਦੀ ਇਸ ਧਰਤੀ 'ਤੇ, ਮੈਂ ਤੁਹਾਡੇ ਲੋਕਾਂ ਨੂੰ ਇੱਕ ਹੋਰ ਗੱਲ ਕਹਿਣ ਆਇਆ ਹਾਂ।
ਸਾਥੀਓ,
ਹਾਲ ਹੀ ਵਿੱਚ, ਦਿੱਲੀ ਵਿੱਚ, ਦੁਨੀਆ ਦਾ ਸਭ ਤੋਂ ਵੱਡਾ ਏਆਈ ਸੰਮੇਲਨ ਹੋਇਆ, ਆਰਟੀਫਿਸ਼ੀਅਲ ਇੰਟੈਲੀਜੈਂਸ, ਇਸ ਵਿੱਚ ਦੁਨੀਆ ਦੇ ਅਨੇਕ ਦੇਸ਼ਾਂ ਦੇ ਪ੍ਰਧਾਨ ਮੰਤਰੀ, ਅਨੇਕ ਦੇਸ਼ਾਂ ਦੇ ਰਾਸ਼ਟਰਪਤੀ, ਅਨੇਕ ਦੇਸ਼ਾਂ ਦੇ ਮੰਤਰੀ, ਉਸ ਪ੍ਰੋਗਰਾਮ ਵਿੱਚ ਆਏ ਸਨ। ਦੁਨੀਆ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ, ਉਨ੍ਹਾਂ ਕੰਪਨੀਆਂ ਦੇ ਕਰਤਾ-ਧਰਤਾ ਉਹ ਵੀ ਇੱਕ ਛੱਤ ਹੇਠ ਇਕੱਠੇ ਹੋਏ ਸਨ। ਸਭ ਨੇ ਭਾਰਤ ਦੀ ਖੁੱਲ੍ਹੇ ਮਨ ਨਾਲ ਤਾਰੀਫ਼ ਕੀਤੀ। ਮੈਂ ਜ਼ਰਾ ਰਾਜਸਥਾਨ ਦੇ ਮੇਰੇ ਭਰਾਵਾਂ-ਭੈਣਾਂ ਨੂੰ ਪੁੱਛਣਾ ਚਾਹੁੰਦਾ ਹਾਂ। ਜਦੋਂ ਦੁਨੀਆ ਦੇ ਇੰਨੇ ਸਾਰੇ ਲੋਕ, ਭਾਰਤ ਦੀ ਤਾਰੀਫ਼ ਕਰਦੇ ਹਨ, ਇਹ ਸੁਣ ਕੇ ਤੁਹਾਨੂੰ ਮਾਣ ਹੁੰਦਾ ਹੈ ਕਿ ਨਹੀਂ ਹੁੰਦਾ ਹੈ? ਤੁਹਾਨੂੰ ਮਾਣ ਹੁੰਦਾ ਹੈ ਕਿ ਨਹੀਂ ਹੁੰਦਾ ਹੈ? ਤੁਹਾਨੂੰ ਅਭਿਮਾਨ ਹੁੰਦਾ ਹੈ ਕਿ ਨਹੀਂ ਹੁੰਦਾ ਹੈ? ਤੁਹਾਡਾ ਮੱਥਾ ਉੱਚਾ ਹੋਇਆ ਜਾਂ ਨਹੀਂ ਹੋਇਆ? ਤੁਹਾਡੀ ਛਾਤੀ ਚੌੜੀ ਹੋਈ ਕਿ ਨਹੀਂ ਹੋਈ?
ਸਾਥੀਓ,
ਤੁਹਾਨੂੰ ਮਾਣ ਹੋਇਆ, ਪਰ ਹਤਾਸ਼ਾ ਨਿਰਾਸ਼ਾ ਵਿੱਚ ਡੁੱਬੀ, ਲਗਾਤਾਰ ਹਾਰ ਕਾਰਨ ਥੱਕ ਚੁੱਕੀ ਕਾਂਗਰਸ ਨੇ ਕੀ ਕੀਤਾ, ਇਹ ਤੁਸੀਂ ਦੇਖਿਆ ਹੈ। ਦੁਨੀਆ ਭਰ ਦੇ ਮਹਿਮਾਨਾਂ ਦੇ ਸਾਹਮਣੇ, ਕਾਂਗਰਸ ਨੇ ਦੇਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਨੇ ਵਿਦੇਸ਼ੀ ਮਹਿਮਾਨਾਂ ਦੇ ਸਾਹਮਣੇ ਦੇਸ਼ ਨੂੰ ਬੇਇੱਜ਼ਤ ਕਰਨ ਲਈ ਪੂਰਾ ਡਰਾਮਾ ਕੀਤਾ।
ਸਾਥੀਓ,
ਕਾਂਗਰਸ, ਪੂਰੇ ਦੇਸ਼ ਵਿੱਚ ਲਗਾਤਾਰ ਹਾਰ ਰਹੀ ਹੈ, ਅਤੇ ਗੁੱਸੇ ਵਿੱਚ ਉਹ ਇਸਦਾ ਬਦਲਾ, ਉਹ ਭਾਰਤ ਨੂੰ ਬਦਨਾਮ ਕਰਕੇ ਲੈ ਰਹੀ ਹੈ। ਕਦੇ ਕਾਂਗਰਸ, ਆਈਐੱਨਸੀ ਭਾਵ ਇੰਡੀਅਨ ਨੈਸ਼ਨਲ ਕਾਂਗਰਸ ਸੀ, ਪਰ ਹੁਣ ਆਈਐੱਨਸੀ ਨਹੀਂ ਬਚੀ ਹੈ, ਇੰਡੀਅਨ ਨੈਸ਼ਨਲ ਕਾਂਗਰਸ ਨਹੀਂ ਬਚੀ ਹੈ, ਅੱਜ ਉਹ ਆਈਐੱਨਸੀ ਦੀ ਬਜਾਏ ਐੱਮਐੱਮਸੀ, ਐੱਮਐੱਮਸੀ ਬਣ ਗਈ ਹੈ। ਐੱਮਐੱਮਸੀ ਭਾਵ ਮੁਸਲਿਮ ਲੀਗੀ ਮਾਓਵਾਦੀ ਕਾਂਗਰਸ ਹੋ ਚੁੱਕੀ ਹੈ।
ਰਾਜਸਥਾਨ ਦੇ ਮੇਰੇ ਵੀਰੋ,
ਇਤਿਹਾਸ ਗਵਾਹ ਹੈ, ਮੁਸਲਿਮ ਲੀਗ ਭਾਰਤ ਨਾਲ ਨਫ਼ਰਤ ਕਰਦੀ ਸੀ, ਅਤੇ ਇਸ ਲਈ ਮੁਸਲਿਮ ਲੀਗ ਨੇ ਦੇਸ਼ ਵੰਡ ਦਿੱਤਾ। ਅੱਜ ਕਾਂਗਰਸ ਵੀ ਉਹੀ ਕਰ ਰਹੀ ਹੈ। ਮਾਓਵਾਦੀ ਵੀ, ਭਾਰਤ ਦੀ ਖ਼ੁਸ਼ਹਾਲੀ, ਸਾਡੇ ਸੰਵਿਧਾਨ ਅਤੇ ਸਾਡੇ ਸਫਲ ਲੋਕਤੰਤਰ ਨਾਲ ਨਫ਼ਰਤ ਕਰਦੇ ਹਨ, ਇਹ ਘਾਤ ਲਗਾ ਕੇ ਹਮਲਾ ਕਰਦੇ ਹਨ, ਕਾਂਗਰਸ ਵੀ ਘਾਤ ਲਾ ਕੇ, ਦੇਸ਼ ਨੂੰ ਬਦਨਾਮ ਕਰਨ ਲਈ ਕਿਤੇ ਵੀ ਵੜ ਜਾਂਦੀ ਹੈ। ਕਾਂਗਰਸ ਦੇ ਅਜਿਹੇ ਕੁਕਰਮਾਂ ਨੂੰ ਦੇਸ਼ ਕਦੇ ਮੁਆਫ਼ ਨਹੀਂ ਕਰੇਗਾ।
ਸਾਥੀਓ,
ਦੇਸ਼ ਨੂੰ ਬਦਨਾਮ ਕਰਨਾ, ਦੇਸ਼ ਦੀਆਂ ਫ਼ੌਜਾਂ ਨੂੰ ਕਮਜ਼ੋਰ ਕਰਨਾ, ਇਹ ਕਾਂਗਰਸ ਦੀ ਪੁਰਾਣੀ ਆਦਤ ਰਹੀ ਹੈ। ਤੁਸੀਂ ਯਾਦ ਕਰੋ, ਇਹੀ ਕਾਂਗਰਸ ਹੈ, ਜਿਸ ਨੇ ਸਾਡੀ ਫ਼ੌਜ ਦੇ ਜਵਾਨਾਂ ਨੂੰ ਹਥਿਆਰਾਂ ਅਤੇ ਵਰਦੀ ਤੱਕ ਲਈ ਤਰਸਾ ਕੇ ਰੱਖਿਆ ਸੀ। ਇਹ ਉਹੀ ਕਾਂਗਰਸ ਹੈ, ਜਿਸ ਨੇ ਸਾਲਾਂ ਤੱਕ ਸਾਡੇ ਫ਼ੌਜੀ ਪਰਿਵਾਰਾਂ ਨੂੰ 'ਵਨ ਰੈਂਕ ਵਨ ਪੈਨਸ਼ਨ' ਤੋਂ ਵਾਂਝਾ ਰੱਖਿਆ ਸੀ। ਇਹ ਉਹੀ ਕਾਂਗਰਸ ਹੈ, ਜਿਸ ਦੇ ਜ਼ਮਾਨੇ ਵਿੱਚ ਵਿਦੇਸ਼ਾਂ ਤੋਂ ਹੋਣ ਵਾਲੇ ਰੱਖਿਆ ਸੌਦਿਆਂ ਵਿੱਚ ਵੱਡੇ-ਵੱਡੇ ਘੁਟਾਲੇ ਹੁੰਦੇ ਸਨ।
ਸਾਥੀਓ,
ਪਿਛਲੇ 11 ਸਾਲਾਂ ਵਿੱਚ ਭਾਰਤ ਦੀ ਫ਼ੌਜ ਨੇ ਹਰ ਮੋਰਚੇ 'ਤੇ ਅੱਤਵਾਦੀਆਂ 'ਤੇ, ਦੇਸ਼ ਦੇ ਦੁਸ਼ਮਣਾਂ 'ਤੇ ਕਰਾਰਾ ਵਾਰ ਕੀਤਾ। ਸਾਡੀ ਫ਼ੌਜ, ਹਰ ਮਿਸ਼ਨ, ਹਰ ਮੋਰਚੇ ਵਿੱਚ ਜੇਤੂ ਰਹੀ। ਸਰਜੀਕਲ ਸਟ੍ਰਾਈਕ ਤੋਂ ਲੈ ਕੇ **ਅਪਰੇਸ਼ਨ ਸਿੰਧੂਰ** ਤੱਕ, ਬਹਾਦਰੀ ਦਾ ਲੋਹਾ ਮਨਵਾਇਆ, ਪਰ ਕਾਂਗਰਸ ਦੇ ਨੇਤਾਵਾਂ ਨੇ ਇਸ ਵਿੱਚ ਵੀ ਦੁਸ਼ਮਣਾਂ ਦੇ ਝੂਠ ਨੂੰ ਹੀ ਅੱਗੇ ਵਧਾਇਆ। ਦੇਸ਼ ਲਈ ਜੋ ਵੀ ਸ਼ੁਭ ਹੈ, ਜੋ ਵੀ ਚੰਗਾ ਹੈ, ਜੋ ਵੀ ਦੇਸ਼ਵਾਸੀਆਂ ਦਾ ਭਲਾ ਕਰਨ ਵਾਲਾ ਹੈ, ਕਾਂਗਰਸ ਉਸ ਸਭ ਦਾ ਵਿਰੋਧ ਕਰਦੀ ਹੈ। ਇਸ ਲਈ, ਦੇਸ਼ ਅੱਜ ਕਾਂਗਰਸ ਨੂੰ ਸਬਕ ਸਿਖਾ ਰਿਹਾ ਹੈ।
ਸਾਥੀਓ,
ਰਾਜਸਥਾਨ ਵਿੱਚ ਤਾਂ ਤੁਸੀਂ ਕਾਂਗਰਸ ਦੇ ਕੁਸ਼ਾਸਨ ਨੂੰ ਨੇੜਿਓਂ ਤਜਰਬਾ ਕੀਤਾ ਹੈ। ਇੱਥੇ ਜਿੰਨੇ ਦਿਨ ਕਾਂਗਰਸ ਦੀ ਸਰਕਾਰ ਰਹੀ, ਉਹ ਭ੍ਰਿਸ਼ਟਾਚਾਰ ਕਰਨ ਅਤੇ ਆਪਸੀ ਲੜਾਈ-ਝਗੜੇ ਵਿੱਚ ਹੀ ਉਲਝੀ ਰਹੀ। ਕਾਂਗਰਸ ਨੇ ਸਾਡੇ ਕਿਸਾਨਾਂ ਨੂੰ ਵੀ ਹਮੇਸ਼ਾ ਧੋਖਾ ਦਿੱਤਾ ਹੈ। ਤੁਸੀਂ ਯਾਦ ਕਰੋ, ਕਾਂਗਰਸ ਨੇ ਦਹਾਕਿਆਂ ਤੱਕ ਸਿੰਚਾਈ ਦੇ ਪ੍ਰੋਜੈਕਟਾਂ ਨੂੰ ਕਿਵੇਂ ਲਟਕਾ ਕੇ ਰੱਖਿਆ। ਇਸ ਦਾ ਰਾਜਸਥਾਨ ਦੇ ਕਿਸਾਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਈਆਰਸੀਪੀ ਪ੍ਰੋਜੈਕਟ ਨੂੰ ਕਾਂਗਰਸ ਦੀਆਂ ਸਰਕਾਰਾਂ ਨੇ ਕੇਵਲ ਫਾਈਲਾਂ ਅਤੇ ਐਲਾਨਾਂ ਵਿੱਚ ਉਲਝਾ ਕੇ ਰੱਖਿਆ। ਸਾਡੀ ਸਰਕਾਰ ਨੇ ਆਉਂਦੇ ਹੀ ਇਸ ਸਕੀਮ ਨੂੰ ਫਾਈਲਾਂ ਤੋਂ ਕੱਢ ਕੇ ਜ਼ਮੀਨ 'ਤੇ ਉਤਾਰਨ ਦੀ ਕੋਸ਼ਿਸ਼ ਕੀਤੀ ਹੈ।
ਸਾਥੀਓ,
ਸਾਡੀ ਸਰਕਾਰ ਨੇ ਨਦੀਆਂ ਨੂੰ ਜੋੜਨ ਦੀ ਜੋ ਮੁਹਿੰਮ ਸ਼ੁਰੂ ਕੀਤੀ ਹੈ, ਉਸ ਦਾ ਬਹੁਤ ਜ਼ਿਆਦਾ ਫ਼ਾਇਦਾ ਰਾਜਸਥਾਨ ਨੂੰ ਮਿਲਣਾ ਤੈਅ ਹੈ। ਸੋਧਿਆ ਹੋਇਆ ਪਾਰਵਤੀ-ਕਾਲੀਸਿੰਧ-ਚੰਬਲ ਲਿੰਕ ਪ੍ਰੋਜੈਕਟ ਹੋਵੇ, ਯਮੁਨਾ-ਰਾਜਸਥਾਨ ਲਿੰਕ ਪ੍ਰੋਜੈਕਟ ਹੋਵੇ, ਡਬਲ ਇੰਜਣ ਸਰਕਾਰ ਅਜਿਹੇ ਅਨੇਕ ਸਿੰਚਾਈ ਪ੍ਰੋਜੈਕਟਾਂ ਦਾ ਲਾਭ ਕਿਸਾਨਾਂ ਤੱਕ ਪਹੁੰਚਾਉਣ ਲਈ ਵਚਨਬੱਧ ਹੈ। ਅੱਜ ਵੀ ਝਾਲਾਵਾੜ, ਬਾਰਾਂ, ਕੋਟਾ ਅਤੇ ਬੂੰਦੀ ਜ਼ਿਲ੍ਹੇ ਲਈ ਪਾਣੀ ਦੇ ਅਨੇਕ ਪ੍ਰੋਜੈਕਟਾਂ 'ਤੇ ਕੰਮ ਸ਼ੁਰੂ ਹੋਇਆ ਹੈ। ਸਾਡੀ ਕੋਸ਼ਿਸ਼ ਹੈ, ਕਿ ਰਾਜਸਥਾਨ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਉੱਪਰ ਉੱਠੇ।
ਸਾਥੀਓ,
ਭਾਜਪਾ ਸਰਕਾਰ, ਰਾਜਸਥਾਨ ਦੀ ਸਮਰੱਥਾ ਨੂੰ ਸਮਝਦੇ ਹੋਏ, ਯੋਜਨਾਵਾਂ ਬਣਾ ਰਹੀ ਹੈ, ਉਨ੍ਹਾਂ ਨੂੰ ਲਾਗੂ ਕਰ ਰਹੀ ਹੈ। ਮੈਨੂੰ ਖ਼ੁਸ਼ੀ ਹੈ ਕਿ ਰਾਜਸਥਾਨ ਹੁਣ, ਸੂਰਜ ਦੀ ਤਾਕਤ ਨਾਲ ਖ਼ੁਸ਼ਹਾਲੀ ਕਮਾਉਣ ਵਾਲੀ ਧਰਤੀ ਬਣ ਗਿਆ ਹੈ। ਅਸੀਂ ਸਭ ਜਾਣਦੇ ਹਾਂ, ਸਾਡੇ ਰਾਜਸਥਾਨ ਵਿੱਚ ਧੁੱਪ ਦੀ ਕੋਈ ਕਮੀ ਨਹੀਂ। ਹੁਣ ਇਹੀ ਧੁੱਪ, ਆਮ ਇਨਸਾਨ ਦੇ ਘਰ ਦੀ ਬੱਚਤ ਅਤੇ ਕਮਾਈ ਦਾ ਸਾਧਨ ਬਣ ਰਹੀ ਹੈ। ਅਤੇ ਇਸ ਵਿੱਚ ਬਹੁਤ ਵੱਡੀ ਭੂਮਿਕਾ ਹੈ, 'ਪ੍ਰਧਾਨ ਮੰਤਰੀ ਸੂਰਿਆਘਰ ਮੁਫ਼ਤ ਬਿਜਲੀ ਯੋਜਨਾ' ਦੀ। ਇਸ ਯੋਜਨਾ ਵਿੱਚ ਰਾਜਸਥਾਨ ਦੀ ਕਿਸਮਤ ਬਦਲਣ ਦੀ ਤਾਕਤ ਹੈ। ਇਸ ਯੋਜਨਾ ਵਿੱਚ ਭਾਜਪਾ ਸਰਕਾਰ ਲੋਕਾਂ ਨੂੰ ਆਪਣੀ ਛੱਤ 'ਤੇ ਸੋਲਰ ਪੈਨਲ ਲਗਾਉਣ ਲਈ 78 ਹਜ਼ਾਰ ਰੁਪਏ ਦੀ ਸਹਾਇਤਾ ਦਿੰਦੀ ਹੈ। ਸਰਕਾਰ ਸਿੱਧੇ ਤੁਹਾਡੇ ਬੈਂਕ ਖਾਤੇ ਵਿੱਚ ਪੈਸੇ ਭੇਜਦੀ ਹੈ। ਆਜ਼ਾਦੀ ਤੋਂ ਬਾਅਦ ਸਾਰੇ ਬਜਟ, ਸਾਰੀਆਂ ਯੋਜਨਾਵਾਂ ਦੇਖ ਲਓ, ਜਿਸ ਵਿੱਚ ਮੱਧ ਵਰਗ ਨੂੰ ਸਭ ਤੋਂ ਜ਼ਿਆਦਾ ਲਾਭ ਹੋਣ ਵਾਲਾ ਹੈ, ਅਜਿਹੀ ਯੋਜਨਾ ਕਦੇ ਨਜ਼ਰ ਨਹੀਂ ਆਵੇਗੀ, ਅੱਜ ਇਨ੍ਹਾਂ ਪਰਿਵਾਰਾਂ ਨੂੰ ਸੋਲਰ ਪੈਨਲ ਲਗਾਉਣ ਲਈ 78 ਹਜ਼ਾਰ ਰੁਪਏ ਸਿੱਧਾ ਸਰਕਾਰ ਦਿੰਦੀ ਹੈ। ਸਭ ਤੋਂ ਜ਼ਿਆਦਾ ਲਾਭ ਮੱਧ ਵਰਗ ਦੇ ਲੋਕ ਲੈ ਰਹੇ ਹਨ। ਅਤੇ ਜਿਸ ਨਾਲ ਘਰ 'ਤੇ ਇੱਕ ਛੋਟਾ ਜਿਹਾ ਬਿਜਲੀ ਘਰ ਤਿਆਰ ਹੋ ਜਾਂਦਾ ਹੈ। ਦਿਨ ਵਿੱਚ ਸੂਰਜ ਦੀ ਰੌਸ਼ਨੀ ਤੋਂ ਬਿਜਲੀ ਬਣਦੀ ਹੈ, ਘਰ ਵਿੱਚ ਉਹੀ ਬਿਜਲੀ ਕੰਮ ਆਉਂਦੀ ਹੈ ਅਤੇ ਜੋ ਜ਼ਿਆਦਾ ਬਿਜਲੀ ਬਣਦੀ ਹੈ, ਉਹ ਬਿਜਲੀ ਗਰਿੱਡ ਵਿੱਚ ਜਾਂਦੀ ਹੈ। ਅਤੇ ਜਿਸ ਘਰ ਵਿੱਚ ਬਿਜਲੀ ਬਣੀ ਹੁੰਦੀ ਹੈ, ਉਸ ਨੂੰ ਵੀ ਇਸ ਦਾ ਲਾਭ ਮਿਲਦਾ ਹੈ।
ਸਾਥੀਓ,
ਅੱਜ ਰਾਜਸਥਾਨ ਵਿੱਚ ਸਵਾ ਲੱਖ ਤੋਂ ਵੱਧ ਪਰਿਵਾਰ ਇਸ ਯੋਜਨਾ ਨਾਲ ਜੁੜ ਚੁੱਕੇ ਹਨ। ਅਤੇ ਇਸ ਯੋਜਨਾ ਦੀ ਵਜ੍ਹਾ ਨਾਲ, ਕਈ ਘਰਾਂ ਦਾ ਬਿਜਲੀ ਬਿੱਲ ਲਗਭਗ ਜ਼ੀਰੋ ਆ ਰਿਹਾ ਹੈ। ਯਾਨੀ ਖ਼ਰਚ ਘੱਟ ਹੋਇਆ ਹੈ, ਬੱਚਤ ਜ਼ਿਆਦਾ ਹੋਈ ਹੈ।
ਸਾਥੀਓ,
ਵਿਕਸਿਤ ਰਾਜਸਥਾਨ ਤੋਂ ਵਿਕਸਿਤ ਭਾਰਤ ਦੇ ਮੰਤਰ 'ਤੇ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ। ਅੱਜ ਜਿਨ੍ਹਾਂ ਯੋਜਨਾਵਾਂ 'ਤੇ ਕੰਮ ਸ਼ੁਰੂ ਹੋਇਆ ਹੈ, ਉਹ ਵਿਕਸਿਤ ਰਾਜਸਥਾਨ ਦੀ ਨੀਂਹ ਨੂੰ ਹੋਰ ਮਜ਼ਬੂਤ ਕਰਨਗੇ। ਜਦੋਂ ਰਾਜਸਥਾਨ ਵਿਕਸਿਤ ਹੋਵੇਗਾ, ਤਾਂ ਇੱਥੋਂ ਦੇ ਹਰ ਪਰਿਵਾਰ ਦਾ ਜੀਵਨ ਖ਼ੁਸ਼ਹਾਲ ਹੋਵੇਗਾ। ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ, ਵਿਕਾਸ ਪ੍ਰੋਜੈਕਟਾਂ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ। ਮੇਰੇ ਨਾਲ ਬੋਲੋ-
ਭਾਰਤ ਮਾਤਾ ਕੀ ਜੈ!
ਭਾਰਤ ਮਾਤਾ ਕੀ ਜੈ!
ਵੰਦੇ ਮਾਤਰਮ ਦੇ 150 ਸਾਲ ਦੇਸ਼ ਮਨਾ ਰਿਹਾ ਹੈ। ਮੇਰੇ ਨਾਲ ਬੋਲੋ-
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।
ਬਹੁਤ-ਬਹੁਤ ਧੰਨਵਾਦ।
************
ਐੱਮਜੇਪੀਐੱਸ/ਵੀਜੇ/ਐੱਸਟੀ
(Release ID: 2234407)
ਵਿਜ਼ੀਟਰ ਕਾਊਂਟਰ : 32
Read this release in:
Odia
,
English
,
Urdu
,
Marathi
,
हिन्दी
,
Manipuri
,
Assamese
,
Bengali
,
Gujarati
,
Telugu
,
Kannada
,
Malayalam