ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ ਨੂੰ ਪਹਿਲੀ ਵਾਰ ਰਣਜੀ ਟਰਾਫੀ ਜਿੱਤਣ 'ਤੇ ਵਧਾਈ ਦਿੱਤੀ
ਮੈਂ ਖੇਤਰ ਦੇ ਹਰ ਨੌਜਵਾਨ ਨੂੰ ਅਤੇ ਖਾਸ ਕਰਕੇ ਟੀਮ ਜੰਮੂ-ਕਸ਼ਮੀਰ ਨੂੰ, ਜਿਨ੍ਹਾਂ ਨੇ ਇਹ ਇਤਿਹਾਸ ਰਚਿਆ ਹੈ, ਦਿਲੋਂ ਵਧਾਈ ਦਿੰਦਾ ਹਾਂ
ਇਹ ਇੱਕ ਅਜਿਹਾ ਪਲ ਹੈ ਜੋ ਹਰ ਨਾਗਰਿਕ ਨੂੰ ਬਹੁਤ ਮਾਣ ਨਾਲ ਭਰ ਦਿੰਦਾ ਹੈ
ਇਹ ਅਸਲੀਅਤ ਨੂੰ ਦਰਸਾਉਂਦਾ ਹੈ ਕਿ ਜੰਮੂ-ਕਸ਼ਮੀਰ ਵਿੱਚ ਆਈਆਂ ਨਵੀਆਂ ਤਬਦੀਲੀਆਂ ਹੁਣ ਇੱਥੋਂ ਦੇ ਨੌਜਵਾਨਾਂ ਦੀ ਨਵੀਂ ਪਛਾਣ ਬਣ ਚੁੱਕੇ ਹਨ
ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਦੇ ਮੰਤਰ ਹੀ ਨਵੇਂ ਜੰਮੂ-ਕਸ਼ਮੀਰ ਦੀ ਪ੍ਰੇਰਕ ਸ਼ਕਤੀ ਹਨ
Posted On:
28 FEB 2026 6:19PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ ਨੂੰ ਪਹਿਲੀ ਵਾਰ ਰਣਜੀ ਟਰਾਫੀ ਜਿੱਤਣ 'ਤੇ ਵਧਾਈ ਦਿੱਤੀ।
ਐਕਸ 'ਤੇ ਇੱਕ ਪੋਸਟ ਵਿੱਚ, ਸ਼੍ਰੀ ਅਮਿਤ ਸ਼ਾਹ ਨੇ ਕਿਹਾ, "ਜੰਮੂ-ਕਸ਼ਮੀਰ ਦੇ ਪਹਿਲੀ ਵਾਰ ਰਣਜੀ ਟਰਾਫੀ ਜਿੱਤਣ 'ਤੇ, ਮੈਂ ਖੇਤਰ ਦੇ ਹਰ ਨੌਜਵਾਨ ਨੂੰ ਅਤੇ ਖਾਸ ਕਰਕੇ ਟੀਮ ਜੰਮੂ -ਕਸ਼ਮੀਰ ਨੂੰ ਦਿਲੋਂ ਵਧਾਈਆਂ ਦਿੰਦਾ ਹਾਂ, ਜਿਸ ਨੇ ਇਹ ਇਤਿਹਾਸ ਰਚਿਆ ਹੈ। ਇਹ ਇੱਕ ਅਜਿਹਾ ਪਲ ਹੈ ਜੋ ਹਰ ਨਾਗਰਿਕ ਨੂੰ ਬਹੁਤ ਮਾਣ ਨਾਲ ਭਰ ਦਿੰਦਾ ਹੈ ਅਤੇ ਇਸ ਹਕੀਕਤ ਨੂੰ ਦਰਸਾਉਂਦਾ ਹੈ ਕਿ ਜੰਮੂ-ਕਸ਼ਮੀਰ ਵਿੱਚ ਆਈਆਂ ਨਵੀਆਂ ਤਬਦੀਲੀਆਂ ਹੁਣ ਇੱਥੋਂ ਦੇ ਨੌਜਵਾਨਾਂ ਦੀ ਨਵੀਂ ਪਛਾਣ ਬਣ ਚੁੱਕੇ ਹਨ। ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਦੇ ਮੰਤਰ ਹੀ ਨਵੇਂ ਜੰਮੂ- ਕਸ਼ਮੀਰ ਦੀ ਪ੍ਰੇਰਕ ਸ਼ਕਤੀ ਹਨ।"
****************
ਆਰਕੇ/ਪੀਆਰ/ਪੀਐੱਸ/ਏਕੇ
(Release ID: 2234227)
ਵਿਜ਼ੀਟਰ ਕਾਊਂਟਰ : 13