ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਸਰਕਾਰ ਅਤੇ ਰਾਸ਼ਟਰੀ ਫਿਲਮ ਵਿਕਾਸ ਨਿਗਮ ਨੇ ਭਾਰਤੀ ਸਿਨੇਮਾ ਨੂੰ ਵਿਸ਼ਵਵਿਆਪੀ ਪਹਿਚਾਣ ਮਿਲਣ ਦਾ ਉਤਸਵ ਮਨਾਇਆ
ਲਕਸ਼ਮੀਪ੍ਰਿਆ ਦੇਵੀ ਦੀ ਫਿਲਮ ਬੂਂਗ ਨੇ ਬੀਏਐੱਫਟੀਏ 2026 ਵਿੱਚ ਸਰਵੋਤਮ ਚਿਲਡ੍ਰਨਸ ਐਂਡ ਫੈਮਿਲੀ ਫਿਲਮ ਦਾ ਪੁਰਸਕਾਰ ਜਿੱਤਿਆ
Posted On:
25 FEB 2026 8:45PM by PIB Chandigarh
ਲਕਸ਼ਮੀਪ੍ਰਿਆ ਦੇਵੀ ਦੀ ਫਿਲਮ “ਬੂਂਗ” ਨੇ ਬੀਐੱਫਟੀਏ ਫਿਲਮ ਐਵਾਰਡਸ 2026 ਵਿੱਚ ਸਰਵੋਤਮ ਚਿਲਡ੍ਰਨਸ ਐਂਡ ਫੈਮਿਲੀ ਫਿਲਮ ਦਾ ਪੁਰਸਕਾਰ ਜਿੱਤਿਆ। ਭਾਰਤ ਸਰਕਾਰ ਦਾ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ, ਰਾਸ਼ਟਰੀ ਫਿਲਮ ਵਿਕਾਸ ਨਿਗਮ ਦੇ ਨਾਲ ਮਿਲ ਕੇ ਫਿਲਮ ਨਿਰਮਾਤਾ ਲਕਸ਼ਮੀਪ੍ਰਿਆ ਦੇਵੀ ਅਤੇ ‘ਬੂਂਗ” ਦੀ ਪੂਰੀ ਟੀਮ ਨੂੰ ਬੀਏਐੱਫਟੀਏ ਫਿਲਮ ਐਵਾਰਡ 2026 ਵਿੱਚ ਸਰਵੋਤਮ ਚਿਲਡ੍ਰਨਸ ਐਂਡ ਫੈਮਿਲੀ ਫਿਲਮ ਦਾ ਪੁਰਸਕਾਰ ਜਿੱਤਣ ‘ਤੇ ਵਧਾਈ ਦਿੰਦਾ ਹੈ।
ਇਹ ਵੱਡੀ ਕਾਮਯਾਬੀ ਭਾਰਤੀ ਸਿਨੇਮਾ ਲਈ ਮਾਣ ਦਾ ਪਲ ਹੈ ਅਤੇ ਭਾਰਤ ਦੀ ਵਿਭਿੰਨਤਾਪੂਰਨ ਅਤੇ ਸਾਰਥਕ ਕਹਾਣੀ ਕਹਿਣ ਦੀਆਂ ਪਰੰਪਰਾਵਾਂ ਲਈ ਦੁਨੀਆ ਭਰ ਵਿੱਚ ਵਧਦੀ ਸ਼ਲਾਘਾ ਨੂੰ ਦਿਖਾਉਂਦਾ ਹੈ।

ਫਿਲਮ ਦੇ ਸਫਰ ਨੂੰ ਭਾਰਤ ਦੇ ਫਿਲਮ ਵਿਕਾਸ ਅਤੇ ਮਹੋਤਸਵ ਈਕੋਸਿਸਟਮ ਨੇ ਸਮਰਥਨ ਦਿੱਤਾ ਹੈ। ਬੂਂਗ ਨੂੰ 2023 ਵਿੱਚ ਵਰਕ ਇਨ ਪ੍ਰੋਗਰੈਸ ਲੈਬ ਅਤੇ ਫਿਲਮ ਬਜ਼ਾਰ ਰਿਕਮੈਂਡਸ ਦੇ ਤਹਿਤ ਫਿਲਮ ਬਜ਼ਾਰ ਵਿੱਚ ਬਣਾਇਆ ਗਿਆ ਸੀ। ਇਹ ਪਹਿਲਕਦਮੀਆਂ ਹੋਣਹਾਰ ਫਿਲਮ ਨਿਰਮਾਤਾਵਾਂ ਨੂੰ ਅੱਗੇ ਵਧਾਉਣ ਅਤੇ ਵਿਸ਼ਵਵਿਆਪੀ ਉਦਯੋਗ ਨਾਲ ਜੁੜਾਅ ਨੂੰ ਸਮਰੱਥ ਬਣਾਉਣ ਲਈ ਕੀਤੀਆਂ ਗਈਆਂ ਹਨ। ਇਸ ਤੋਂ ਬਾਅਦ ਫਿਲਮ ਨੂੰ 2024 ਵਿੱਚ 55ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ ਵਿੱਚ ਦਿਖਾਇਆ ਗਿਆ, ਜਿੱਥੇ ਇਸ ਨੂੰ ਸਰਵੋਤਮ ਡੈਬਿਊ ਡਾਇਰੈਕਟਰ ਕੈਟੇਗਰੀ ਵਿੱਚ ਚੁਣਿਆ ਗਿਆ, ਜਿਸ ਨਾਲ ਇਸ ਦੀ ਆਲੋਚਨਾਤਮਕ ਪ੍ਰਸ਼ੰਸਾ ਹੋਰ ਪੱਕੀ ਹੋ ਗਈ।
ਭਾਰਤ ਸਰਕਾਰ ਅਤੇ ਰਾਸ਼ਟਰੀ ਫਿਲਮ ਵਿਕਾਸ ਨਿਗਮ, ਫਿਲਮ ਬਜ਼ਾਰ ਅਤੇ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ ਜਿਹੇ ਪਲੈਟਫਾਰਮ ਨੂੰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਮੁੜ ਤੋਂ ਦੁਹਰਾਉਂਦੇ ਹਨ ਜੋ ਫਿਲਮ ਨਿਰਮਾਤਾਵਾਂ ਨੂੰ ਮਜ਼ਬੂਤ ਬਣਾਉਂਦੇ ਹਨ, ਰਚਨਾਤਮਕ ਉਤਕ੍ਰਿਸ਼ਟਤਾ ਨੂੰ ਹੁਲਾਰਾ ਦਿੰਦੇ ਹਨ ਅਤੇ ਭਾਰਤੀ ਸਿਨੇਮਾ ਨੂੰ ਅੰਤਰਰਾਸ਼ਟਰੀ ਦਰਸ਼ਕਾਂ ਤੱਕ ਪਹੁੰਚਣ ਦੇ ਰਾਹ ਬਣਾਉਂਦੇ ਹਨ।
*****
ਮਹੇਸ਼ ਕੁਮਾਰ
(Release ID: 2233072)
ਵਿਜ਼ੀਟਰ ਕਾਊਂਟਰ : 2