ਲੋਕ ਸਭਾ ਸਕੱਤਰੇਤ
ਲੋਕ ਸਭਾ ਸਪੀਕਰ ਨੇ 60 ਤੋਂ ਵੱਧ ਦੇਸ਼ਾਂ ਨਾਲ ਸੰਸਦੀ ਦੋਸਤੀ ਸਮੂਹਾਂ ਦਾ ਗਠਨ ਕੀਤਾ ; ਵਿਸ਼ਵ ਪੱਧਰ 'ਤੇ ਲੋਕਤੰਤਰੀ ਸਬੰਧਾਂ ਨੂੰ ਮਜ਼ਬੂਤ ਕਰਨ ਵੱਲ ਲੋਕ ਸਭਾ ਸਪੀਕਰ ਦਾ ਇੱਕ ਮਹੱਤਵਪੂਰਨ ਕਦਮ
60 ਤੋਂ ਵੱਧ ਦੇਸ਼, ਇੱਕ ਸੋਚ: ਅੰਤਰ-ਸੰਸਦੀ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਲੋਕ ਸਭਾ ਸਪੀਕਰ ਦੀ ਪਹਿਲਕਦਮੀ
ਪਾਰਟੀ ਰਾਜਨੀਤੀ ਤੋਂ ਉੱਪਰ: ਲੋਕ ਸਭਾ ਸਪੀਕਰ ਦੀ ਸਾਰੀਆਂ ਪਾਰਟੀਆਂ ਨੂੰ ਸ਼ਾਮਲ ਕਰਦੇ ਹੋਏ ਦੋਸਤੀ ਸਮੂਹ ਬਣਾਉਣ ਦੀ ਪਹਿਲਕਦਮੀ ਲੋਕਤੰਤਰ ਦੀ ਮਜ਼ਬੂਤੀ ਨੂੰ ਦਰਸਾਉਂਦੀ ਹੈ
ਲੋਕ ਸਭਾ ਸਪੀਕਰ ਨੇ ਵੱਖ-ਵੱਖ ਪਾਰਟੀਆਂ ਦੇ ਸੀਨੀਅਰ ਆਗੂਆਂ ਨੂੰ ਦੋਸਤੀ ਸਮੂਹਾਂ ਦੀ ਜ਼ਿੰਮੇਵਾਰੀ ਸੌਂਪੀ, 60 ਤੋਂ ਵੱਧ ਦੇਸ਼ਾਂ ਵਿੱਚ ਭਾਰਤ ਦੇ ਲੋਕਤੰਤਰ ਦੀ ਵਿਭਿੰਨਤਾ ਨੂੰ ਉਜਾਗਰ ਕੀਤਾ ਗਿਆ
ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਬਹੁ-ਪਾਰਟੀ ਪਹਿਲਕਦਮੀ ਨੂੰ ਜਾਰੀ ਰੱਖਦੇ ਹੋਏ, ਲੋਕ ਸਭਾ ਸਪੀਕਰ ਨੇ ਸੰਸਦੀ ਦੋਸਤੀ ਸਮੂਹਾਂ ਨੂੰ ਰਸਮੀ ਰੂਪ ਦਿੱਤਾ
ਵਿਸ਼ਵਵਿਆਪੀ ਰਿਸ਼ਤਿਆਂ ਨੂੰ ਮਜ਼ਬੂਤੀ: ਪਹਿਲੇ ਪੜਾਅ ਵਿੱਚ 60 ਤੋਂ ਵੱਧ ਦੇਸ਼ਾਂ ਨਾਲ ਦੋਸਤੀ ਸਮੂਹ ਸਥਾਪਿਤ ਕੀਤੇ ਗਏ, ਜਲਦ ਹੀ ਹੋਰ ਦੇਸ਼ਾਂ ਦੇ ਨਾਲ ਹੋਵੇਗਾ ਦੋਸਤੀ ਸਮੂਹਾਂ ਦਾ ਗਠਨ
Posted On:
23 FEB 2026 4:07PM by PIB Chandigarh
ਦੁਨੀਆ ਭਰ ਦੇ ਦੇਸ਼ਾਂ ਨਾਲ ਭਾਰਤ ਦੇ ਸੰਸਦੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਨੇ 60 ਤੋਂ ਵੱਧ ਦੇਸ਼ਾਂ ਨਾਲ ਸੰਸਦੀ ਦੋਸਤੀ ਸਮੂਹਾਂ ਦਾ ਗਠਨ ਕੀਤਾ ਹੈ। ਇਹ ਕਦਮ ਇਸ ਗੱਲ ਦਾ ਸੰਕੇਤ ਹੈ ਕਿ ਭਾਰਤ ਦੀ ਸੰਸਦ ਵਿਸ਼ਵ ਦੀਆਂ ਵਿਭਿੰਨ ਸੰਸਦਾਂ ਦੇ ਨਾਲ ਸਿੱਧੀ ਅਤੇ ਨਿਯਮਿਤ ਸੰਵਾਦ ਵਧਾਉਣਾ ਚਾਹੁੰਦੀ ਹੈ, ਤਾਂ ਜੋ ਰਵਾਇਤੀ ਕੂਟਨੀਤੀ ਦੇ ਨਾਲ-ਨਾਲ ਸੰਸਦੀ ਪੱਧਰ 'ਤੇ ਵੀ ਮਜ਼ਬੂਤ ਸਬੰਧ ਬਣੇ ਰਹਿਣ।
ਇਨ੍ਹਾਂ ਦੋਸਤੀ ਸਮੂਹਾਂ ਵਿੱਚ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਸਾਂਸਦ ਸ਼ਾਮਲ ਹਨ। ਸੀਨੀਅਰ ਨੇਤਾਵਾਂ ਵਿੱਚ ਸ਼੍ਰੀ ਰਵੀ ਸ਼ੰਕਰ ਪ੍ਰਸਾਦ, ਡਾ. ਐੱਮ. ਥੰਬੀਦੁਰਾਈ, ਸ਼੍ਰੀ ਪੀ. ਚਿਦੰਬਰਮ, ਪ੍ਰੋ. ਰਾਮ ਗੋਪਾਲ ਯਾਦਵ, ਸ਼੍ਰੀ ਟੀ.ਆਰ. ਬਾਲੂ, ਡਾ.ਕਾਕੋਲੀ ਘੋਸ਼ ਦਸਤੀਦਾਰ, ਸ਼੍ਰੀ ਗੌਰਵ ਗੋਗੋਈ, ਸ਼੍ਰੀਮਤੀ ਕਨੀਮੋਝੀ ਕਰੁਣਾਨਿਧੀ, ਸ਼੍ਰੀ ਮਨੀਸ਼ ਤਿਵਾੜੀ, ਸ਼੍ਰੀ ਡੇਰੇਕ ਓ ਬ੍ਰਾਇਨ, ਸ਼੍ਰੀ ਅਭਿਸ਼ੇਕ ਬੈਨਰਜੀ, ਸ਼੍ਰੀ ਅਸਦੁਦੀਨ ਓਵੈਸੀ, ਸ਼੍ਰੀ ਅਖਿਲੇਸ਼ ਯਾਦਵ, ਸ਼੍ਰੀ ਕੇ.ਸੀ. ਵੇਣੂਗੋਪਾਲ, ਸ਼੍ਰੀ ਰਾਜੀਵ ਪ੍ਰਤਾਪ ਰੂਡੀ, ਸੁਸ਼੍ਰੀ ਸੁਪ੍ਰੀਆ ਸੁਲੇ, ਸ਼੍ਰੀ ਸੰਜੈ ਸਿੰਘ, ਸ਼੍ਰੀ ਬੈਜਯੰਤ ਪਾਂਡਾ, ਡਾ: ਸ਼ਸ਼ੀ ਥਰੂਰ, ਡਾ: ਨਿਸ਼ੀਕਾਂਤ ਦੂਬੇ, ਸ਼੍ਰੀ ਅਨੁਰਾਗ ਸਿੰਘ ਠਾਕੁਰ, ਸ਼੍ਰੀ ਭਰਤਰੁਹਰੀ ਮਹਿਤਾਬ, ਡਾ. (ਸ਼੍ਰੀਮਤੀ) ਡੀ. ਪੁਰਦੇਸ਼ਵਰੀ, ਸ਼੍ਰੀ ਸੰਜੈ ਕੁਮਾਰ ਝਾਅ, ਸ਼੍ਰੀਮਤੀ ਹੇਮਾ ਮਾਲਿਨੀ, ਸ਼੍ਰੀ ਬਿਪਲਬ ਕੁਮਾਰ ਦੇਬ, ਡਾ.ਸੁਧਾਂਸ਼ੂ ਤ੍ਰਿਵੇਦੀ, ਸ਼੍ਰੀ ਜਗਦੰਬਿਕਾ ਪਾਲ, ਡਾ.ਸਸਮਿਤ ਪਾਤਰਾ, ਸ਼੍ਰੀਮਤੀ ਅਪਰਾਜਿਤਾ ਸਾਰੰਗੀ, ਸ਼੍ਰੀਕਾਂਤ ਏਕਨਾਥ ਸ਼ਿੰਦੇ, ਸ਼੍ਰੀ ਪੀ.ਵੀ. ਮਿਧੁਨ ਰੈੱਡੀ ਅਤੇ ਸ਼੍ਰੀ ਪ੍ਰਫੁੱਲ ਪਟੇਲ ਸਹਿਤ ਕਈ ਹੋਰ ਨੇਤਾ ਸ਼ਾਮਲ ਹਨ।
ਜਿਨ੍ਹਾਂ ਦੇਸ਼ਾਂ ਨਾਲ ਇਹ ਦੋਸਤੀ ਸਮੂਹ ਬਣਾਏ ਗਏ ਹਨ, ਉਨ੍ਹਾਂ ਵਿੱਚ ਸ੍ਰੀਲੰਕਾ, ਜਰਮਨੀ, ਨਿਊਜ਼ੀਲੈਂਡ, ਸਵਿਟਜ਼ਰਲੈਂਡ, ਦੱਖਣੀ ਅਫਰੀਕਾ, ਭੂਟਾਨ, ਸਾਊਦੀ ਅਰਬ, ਇਜ਼ਰਾਈਲ, ਮਾਲਦੀਵ, ਯੂਐਸਏ, ਰੂਸ, ਯੂਰੋਪੀਅਨ ਸੰਸਦ, ਦੱਖਣੀ ਕੋਰੀਆ, ਨੇਪਾਲ, ਯੂਨਾਈਟਿਡ ਕਿੰਗਡਮ, ਫਰਾਂਸ, ਜਾਪਾਨ, ਇਟਲੀ, ਓਮਾਨ, ਆਸਟ੍ਰੇਲੀਆ, ਗ੍ਰੀਸ, ਸਿੰਗਾਪੁਰ, ਬ੍ਰਾਜ਼ੀਲ, ਵੀਅਤਨਾਮ, ਮੈਕਸੀਕੋ, ਈਰਾਨ ਅਤੇ ਸੰਯੁਕਤ ਅਰਬ ਅਮੀਰਾਤ ਸ਼ਾਮਲ ਹਨ।
ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਸਾਂਸਦਾਂ ਨੂੰ ਆਪਣੇ ਵਿਦੇਸ਼ੀ ਹਮਰੁਤਬਾ ਨਾਲ ਸਿੱਧੇ ਤੌਰ 'ਤੇ ਗੱਲਬਾਤ ਕਰਨ ਦਾ ਮੌਕਾ ਪ੍ਰਦਾਨ ਕਰਨਾ ਹੈ। ਉਹ ਆਪਣੇ ਤਜ਼ਰਬੇ ਸਾਂਝੇ ਕਰਨਗੇ, ਇੱਕ ਦੂਜੇ ਤੋਂ ਸਿੱਖਣਗੇ ਅਤੇ ਨਿਯਮਿਤ ਸੰਪਰਕ ਰਾਹੀਂ ਆਪਸੀ ਵਿਸ਼ਵਾਸ ਵਧਾਉਣਗੇ। ਇਸ ਨਾਲ ਦੁਵੱਲੇ ਸਬੰਧ ਮਜ਼ਬੂਤ ਹੋਣਗੇ ਅਤੇ ਆਪਸੀ ਸਮਝ ਵਧੇਗੀ। ਇਹ ਸਮੂਹ ਵਪਾਰ, ਤਕਨਾਲੋਜੀ, ਸਮਾਜਿਕ ਨੀਤੀਆਂ, ਸੱਭਿਆਚਾਰ ਅਤੇ ਅੱਜ ਦੀਆਂ ਵਿਸ਼ਵਵਿਆਪੀ ਚੁਣੌਤੀਆਂ ਵਰਗੇ ਵਿਸ਼ਿਆਂ 'ਤੇ ਵੀ ਚਰਚਾ ਕਰਨਗੇ।
ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਨੇ ਹਮੇਸ਼ਾ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਸੰਸਦੀ ਕੂਟਨੀਤੀ ਭਾਰਤ ਦੀ ਵਿਸ਼ਵਵਿਆਪੀ ਮੌਜੂਦਗੀ ਨੂੰ ਮਜ਼ਬੂਤ ਬਣਾਉਂਦੀ ਹੈ। ਉਨ੍ਹਾਂ ਦੀ ਅਗਵਾਈ ਹੇਠ, ਸੰਸਦ ਨੇ ਅੰਤਰਰਾਸ਼ਟਰੀ ਫੋਰਮਾਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਹੈ ਅਤੇ ਭਾਰਤ ਨੂੰ ਇੱਕ ਆਤਮਵਿਸ਼ਵਾਸੀ, ਜ਼ਿੰਮੇਵਾਰ ਅਤੇ ਪਰਿਪੱਕ ਲੋਕਤੰਤਰ ਵਜੋਂ ਪੇਸ਼ ਕੀਤਾ ਹੈ ਜੋ ਗੱਲਬਾਤ ਅਤੇ ਸਹਿਯੋਗ ਵਿੱਚ ਵਿਸ਼ਵਾਸ ਰੱਖਦਾ ਹੈ।
ਸੰਸਦ-ਤੋਂ-ਸੰਸਦ ਅਤੇ ਲੋਕਾਂ-ਤੋਂ-ਲੋਕਾਂ ਦਰਮਿਆਨ ਸੰਪਰਕਾਂ ਨੂੰ ਵਧਾਉਣ 'ਤੇ ਜ਼ੋਰ ਦਿੰਦੇ ਹੋਏ ਇਹ ਪਹਿਲਕਦਮੀ ਵਿਦੇਸ਼ੀ ਸਬੰਧਾਂ ਵਿੱਚ ਇੱਕ ਵਿਆਪਕ ਅਤੇ ਭਾਗੀਦਾਰੀ ਅਧਾਰਿਤ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ। ਇਹ ਦੋਸਤੀ ਸਮੂਹ ਨਿਯਮਿਤ ਸੰਵਾਦ, ਅਧਿਐਨ ਦੌਰਿਆਂ ਅਤੇ ਸਾਂਝੀਆਂ ਮੀਟਿੰਗਾਂ ਰਾਹੀਂ ਲੰਬੇ ਸਮੇਂ ਦੇ ਸਹਿਯੋਗ ਨੂੰ ਉਤਸ਼ਾਹਿਤ ਕਰਨਗੇ। ਇਸ ਤਰ੍ਹਾਂ ਭਾਰਤ ਦੀ ਸੰਸਦ ਦੇਸ਼ਾਂ ਵਿਚਕਾਰ ਇੱਕ ਪੁਲ ਦੇ ਰੂਪ ਵਿੱਚ ਅਤੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਇੱਕ ਸ਼ਕਤੀਸ਼ਾਲੀ ਦੇ ਰੁਪ ਵਿੱਚ ਆਪਣੀ ਭੂਮਿਕਾ ਨੂੰ ਹੋਰ ਮਜ਼ਬੂਤ ਕਰੇਗੀ।
ਵਰਣਨਯੋਗ ਹੈ ਕਿ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੀ ਸਥਿਤੀ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰਨ ਲਈ ਵੱਖ-ਵੱਖ ਦੇਸ਼ਾਂ ਵਿੱਚ ਬਹੁ-ਪਾਰਟੀ ਵਫ਼ਦ ਭੇਜੇ ਸਨ। ਵੱਖ-ਵੱਖ ਪਾਰਟੀਆਂ ਅਤੇ ਵਿਚਾਰਧਾਰਾਵਾਂ ਦੇ ਨੇਤਾਵਾਂ ਨੂੰ ਇਕੱਠੇ ਕਰਕੇ, ਇਹ ਸੰਦੇਸ਼ ਦਿੱਤਾ ਗਿਆ ਕਿ ਭਾਰਤ ਰਾਸ਼ਟਰੀ ਸੁਰੱਖਿਆ ਅਤੇ ਹਿੱਤਾਂ ਦੇ ਮਾਮਲਿਆਂ 'ਤੇ ਇਕਜੁੱਟ ਹੈ। ਇਸ ਪਹਿਲਕਦਮੀ ਨਾਲ ਸੰਵਾਦ, ਸਮਾਵੇਸ਼ ਅਤੇ ਸਮੂਹਿਕ ਜ਼ਿੰਮੇਵਾਰੀ ਵਿੱਚ ਵਿਸ਼ਵਾਸ ਨੂੰ ਦਰਸਾਇਆ ਗਿਆ- ਜੋ ਕਿ ਭਾਰਤ ਦੇ ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ਹੈ। ਇਸ ਨੇ ਇਹ ਵੀ ਸਪੱਸ਼ਟ ਕੀਤਾ ਕਿ ਭਾਰਤ ਰਾਸ਼ਟਰੀ ਹਿੱਤ ਦੇ ਮੁੱਦਿਆਂ 'ਤੇ ਇਕਜੁੱਟ ਹੈ। ਲੋਕ ਸਭਾ ਦੁਆਰਾ 60 ਤੋਂ ਵੱਧ ਦੇਸ਼ਾਂ ਨਾਲ ਦੋਸਤੀ ਸਮੂਹ ਗਠਨ ਕਰਨ ਦਾ ਫੈਸਲਾ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਲੋਕ ਸਭਾ ਸਪੀਕਰ ਦੁਆਰਾ 60 ਤੋਂ ਵੱਧ ਦੇਸ਼ਾਂ ਨਾਲ ਦੋਸਤੀ ਸਮੂਹ ਗਠਨ ਕਰਨ ਦਾ ਫੈਸਲਾ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
ਪਹਿਲੇ ਪੜਾਅ ਵਿੱਚ ਜਿੱਥੇ 60 ਤੋਂ ਵੱਧ ਦੇਸ਼ਾਂ ਨਾਲ ਦੋਸਤੀ ਸਮੂਹਾਂ ਦਾ ਗਠਨ ਕੀਤਾ ਗਿਆ ਹੈ, ਉਥੇ ਨੇੜਲੇ ਭਵਿੱਖ ਵਿੱਚ ਹੋਰ ਵੀ ਕਈ ਦੇਸ਼ਾਂ ਨਾਲ ਇਨ੍ਹਾਂ ਸਮੂਹਾਂ ਦੇ ਗਠਨ ਦੇ ਯਤਨ ਕੀਤੇ ਜਾ ਹਨ।
************
ਏਐਮ
(Release ID: 2232561)
ਵਿਜ਼ੀਟਰ ਕਾਊਂਟਰ : 6