ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ 'ਮਨ ਕੀ ਬਾਤ' ਦੇ 131ਵੇਂ ਐਪੀਸੋਡ ਵਿੱਚ ਆਪਣੇ ਸੰਬੋਧਨ ਦੇ ਮੁੱਖ ਅੰਸ਼ ਸਾਂਝਾ ਕੀਤੇ
प्रविष्टि तिथि:
22 FEB 2026 7:17PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਸਾਰਿਤ 'ਮਨ ਕੀ ਬਾਤ' ਪ੍ਰੋਗਰਾਮ ਦੇ 131ਵੇਂ ਐਪੀਸੋਡ ਵਿੱਚ ਆਪਣੇ ਸੰਬੋਧਨ ਦੇ ਮੁੱਖ ਅੰਸ਼ ਸਾਂਝੇ ਕੀਤੇ ਹਨ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਐੱਕਸ 'ਤੇ ਪੋਸਟਾਂ ਦੀ ਇੱਕ ਲੜੀ ਰਾਹੀਂ ਆਪਣੀ ਗੱਲ ਸਾਂਝੀ ਕੀਤੀ:
“ਏਆਈ ਇੰਪੈਕਟ ਸਮਿਟ ਨੇ 140 ਕਰੋੜ ਭਾਰਤੀਆਂ ਦੀ ਤਾਕਤ ਅਤੇ ਹੁਨਰ ਦਾ ਪ੍ਰਦਰਸ਼ਨ ਕੀਤਾ।
ਭਾਰਤ ਆਉਣ ਵਾਲੇ ਸਮੇਂ ਵਿੱਚ ਇਸ ਖੇਤਰ ਵਿੱਚ ਲਗਾਤਾਰ ਤਰੱਕੀ ਕਰਦਾ ਰਹੇਗਾ।
ਨਾਲ ਹੀ ਉਨ੍ਹਾਂ ਦੋ ਪਹਿਲੂਆਂ ਨੂੰ ਵੀ ਸਾਂਝਾ ਕੀਤਾ, ਜਿਨ੍ਹਾਂ ਨੇ ਵਿਸ਼ਵ ਦੇ ਨੇਤਾਵਾਂ ਦਾ ਧਿਆਨ ਆਪਣੇ ਵੱਲ ਖਿੱਚਿਆ।
#MannKiBaat”
“ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ ਚੱਲ ਰਿਹਾ ਹੈ ਅਤੇ ਇੱਕ ਗੱਲ ਜੋ ਸਾਨੂੰ ਮਾਣ ਮਹਿਸੂਸ ਕਰਵਾਉਂਦੀ ਹੈ, ਉਹ ਹੈ ਇਸ ਟੂਰਨਾਮੈਂਟ ਵਿੱਚ ਭਾਰਤੀ ਮੂਲ ਦੇ ਖਿਡਾਰੀਆਂ ਦੀ ਗਿਣਤੀ।
#MannKiBaat”
“ਭਾਰਤ, ਕੇਰਲ ਦੀ ਏਲਿਨ ਸ਼ੇਰਿਨ ਅਬਰਾਹਿਮ ਨੂੰ ਸ਼ਰਧਾਂਜਲੀ ਭੇਂਟ ਕਰਦਾ ਹੈ।
ਉਸਦੇ ਮਾਤਾ-ਪਿਤਾ ਸ਼੍ਰੀ ਅਰੁਣ ਅਬਰਾਹਿਮ ਅਤੇ ਸ਼੍ਰੀਮਤੀ ਸ਼ੇਰਿਨ ਐਨ. ਜੌਨ ਦਾ ਆਪਣੀ ਧੀ ਦੇ ਅੰਗ ਦਾਨ ਕਰਨ ਦਾ ਫ਼ੈਸਲਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰੇਗਾ।
#MannKiBaat”
"ਕੱਲ੍ਹ ਤੋਂ ਸ਼ੁਰੂ ਹੋਣ ਵਾਲਾ ਰਾਜਾਜੀ ਉਤਸਵ, ਰਾਸ਼ਟਰਪਤੀ ਭਵਨ ਵਿਖੇ ਇੱਕ ਸ਼ਲਾਘਾਯੋਗ ਯਤਨ ਹੈ। ਮੇਰੀਆਂ ਤਹਿ ਦਿਲੋਂ ਵਧਾਈਆਂ।"
#MannKiBaat”
"ਆਓ ਆਪਾਂ ਡਿਜੀਟਲ ਧੋਖਾਧੜੀ ਅਤੇ ਡਿਜੀਟਲ ਅਰੈੱਸਟ ਪ੍ਰਤੀ ਹਮੇਸ਼ਾ ਸੁਚੇਤ ਰਹੀਏ! ਇਸ ਦਿਸ਼ਾ ਵਿੱਚ ਭਾਰਤੀ ਰਿਜ਼ਰਵ ਬੈਂਕ ਦੇ ਯਤਨਾਂ ਦਾ ਸਮਰਥਨ ਕਰੀਏ।"
#MannKiBaat”
“ਭਾਰਤ ਦੇ ਕਿਸਾਨ ਸ਼ਾਨਦਾਰ ਤਰੱਕੀ ਕਰ ਰਹੇ ਹਨ, ਜਿਵੇਂ ਕਿ ਓਡੀਸ਼ਾ, ਕੇਰਲ ਅਤੇ ਕਰਨਾਟਕ ਵਿੱਚ ਕੀਤੇ ਗਏ ਇਨ੍ਹਾਂ ਯਤਨਾਂ ਵਿੱਚ ਦੇਖਿਆ ਜਾ ਸਕਦਾ ਹੈ।
#MannKiBaat”
“ਕੇਰਲ ਦੇ ਕੁੰਭ ਮੇਲੇ ਵਜੋਂ ਮਸ਼ਹੂਰ, ਇਹ ਸਮਾਗਮ ਸੂਬੇ ਦੇ ਲੋਕਾਂ ਅਤੇ ਸਾਡੇ ਮਾਣਮੱਤੇ ਸੱਭਿਆਚਾਰ ਦਰਮਿਆਨ ਮਜ਼ਬੂਤ ਜੋੜ ਨੂੰ ਦਰਸਾਉਂਦਾ ਹੈ ।
#MannKiBaat”
"ਜੈਲਲਿਤਾ ਜੀ ਅੱਜ ਵੀ ਲੋਕਾਂ ਦੀਆਂ ਯਾਦਾਂ ਵਿੱਚ ਜ਼ਿੰਦਾ ਹਨ। ਤਾਮਿਲਨਾਡੂ ਦੇ ਵਿਕਾਸ ਪ੍ਰਤੀ ਉਨ੍ਹਾਂ ਦੇ ਯਤਨਾਂ ਅਤੇ ਭਾਰਤ ਦੀ ਤਰੱਕੀ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।"
#MannKiBaat”
“ਆਓ ਅਸੀਂ ਭਾਰਤੀ ਉਤਪਾਦ ਖ਼ਰੀਦੀਏ, ਆਓ ਅਸੀਂ ਭਾਰਤੀ ਉਤਪਾਦਕਾਂ ਦਾ ਸਮਰਥਨ ਕਰੀਏ!”
#MannKiBaat”
********
ਐੱਮਜੇਪੀਐੱਸ/ਐੱਸਟੀ
(रिलीज़ आईडी: 2232035)
आगंतुक पटल : 37
इस विज्ञप्ति को इन भाषाओं में पढ़ें:
Malayalam
,
Telugu
,
Kannada
,
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Odia
,
Tamil