ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਨਵੀਂ ਦਿੱਲੀ ਐਲਾਨਨਾਮੇ ਨੂੰ ਅਪਣਾਉਣ ਨਾਲ ਏਆਈ ਇੰਪੈਕਟ ਸਮਿਟ 2026 ਸੰਪੰਨ
ਮਜ਼ਬੂਤ ਅਤੇ ਕੁਸ਼ਲ ਏਆਈ ਲਈ ਸਾਂਝੇ ਗਲੋਬਲ ਵਿਜ਼ਨ ਦਾ ਸਮਰਥਨ ਕੀਤਾ
ਮੁੱਖ ਗੱਲਾਂ: 7 ਥੰਮ੍ਹਾਂ ਵਿੱਚ ਗਲੋਬਲ ਪਲੈਟਫਾਰਮ, ਸਿਧਾਂਤ ਅਤੇ ਮਿਲ ਕੇ ਕੰਮ ਕਰਨ ਦੇ ਤਰੀਕਿਆਂ ਦਾ ਐਲਾਨ ਕੀਤਾ ਗਿਆ
ਭਾਰਤ ਨੇ ਬਰਾਬਰੀ, ਪਹੁੰਚ ਅਤੇ ਆਲਮੀ ਸਹਿਯੋਗ ‘ਤੇ ਅਧਾਰਿਤ “ਸਭ ਦੇ ਲਈ ਏਆਈ” ਦੀ ਮੰਗ ਨੂੰ ਅੱਗੇ ਵਧਾਇਆ
Posted On:
21 FEB 2026 4:21PM by PIB Chandigarh
ਏਆਈ ਇੰਪੈਕਟ ਸਮਿਟ 2026 ਨਵੀਂ ਦਿੱਲੀ ਵਿੱਚ 18-19 ਫਰਵਰੀ ਦੌਰਾਨ ਆਯੋਜਿਤ ਕੀਤਾ ਗਿਆ। ਸਮਿਟ ਏਆਈ ਇੰਪੈਕਟ ‘ਤੇ ਨਵੀਂ ਦਿੱਲੀ ਐਲਾਨ ਨੂੰ ਅਪਣਾਉਣ ਦੇ ਨਾਲ ਸੰਪੰਨ ਹੋਇਆ। ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ‘ਤੋ ਗਲੋਬਲ ਸਹਿਯੋਗ ਵਿੱਚ ਮਹੱਤਵਪੂਰਨ ਮੀਲ ਪੱਥਰ ਹੈ।
ਇਸ ਐਲਾਨ ਨੂੰ 88 ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਨੇ ਸਮਰਥਨ ਦਿੱਤਾ ਹੈ, ਜੋ ਆਰਥਿਕ ਵਿਕਾਸ ਅਤੇ ਸਮਾਜਿਕ ਭਲਾਈ ਲਈ ਏਆਈ ਦਾ ਫਾਇਦਾ ਉਠਾਉਣ ‘ਤੇ ਵੱਡੀ ਵੱਡੀ ਗਲੋਬਲ ਸਹਿਮਤੀ ਨੂੰ ਦਿਖਾਉਂਦਾ ਹੈ।
ਏਆਈ ਲਈ ਸਾਂਝਾ ਗਲੋਬਲ ਵਿਜ਼ਨ
"ਸਰਵਜਨ ਹਿਤਾਯ, ਸਰਵਜਨ ਸੁਖਾਯ" (ਸਭ ਦਾ ਕਲਿਆਣ, ਸਭ ਦੀ ਖੁਸ਼ੀ) ਦੇ ਸਿਧਾਂਤ ਤੋਂ ਪ੍ਰੇਰਿਤ, ਐਲਾਨ ਇਸ ਗੱਲ 'ਤੇ ਜ਼ੋਰ ਦਿੰਦਾ ਹੈ ਕਿ ਏਆਈ ਦੇ ਲਾਭ ਨੂੰ ਸਾਰੀ ਮਨੁੱਖਤਾ ਨਾਲ ਬਰਾਬਰੀ ਨਾਲ ਸਾਂਝਾ ਕੀਤਾ ਜਾਣਾ ਚਾਹੀਦਾ ਹੈ।
ਇਹ ਇਨ੍ਹਾਂ ਗੱਲਾਂ ‘ਤੇ ਜ਼ੋਰ ਦਿੰਦੀ ਹੈ:
● ਅੰਤਰਰਾਸ਼ਟਰੀ ਸਹਿਯੋਗ ਅਤੇ ਬਹੁਪੱਖੀ ਹਿੱਸੇਦਾਰਾਂ ਨਾਲ ਜੁੜਾਅ ਨੂੰ ਮਜ਼ਬੂਤ ਕਰਨਾ
● ਰਾਸ਼ਟਰੀ ਪ੍ਰਭੂਸੱਤਾ ਦਾ ਸਨਮਾਨ ਕਰਨਾ
● ਪਹੁੰਚਯੋਗ ਅਤੇ ਭਰੋਸੇਮੰਦ ਫ੍ਰੇਮਵਰਕ ਰਾਹੀਂ ਏਆਈ ਨੂੰ ਅੱਗੇ ਵਧਾਉਣਾ
ਕਾਰਵਾਈ ਦੇ ਸੱਤ ਥੰਮ੍ਹ (ਚਕਰ)
ਐਲਾਨ ਸੱਤ ਮੁੱਖ ਥੰਮ੍ਹਾਂ ਦੇ ਆਲੇ-ਦੁਆਲੇ ਕੇਂਦ੍ਰਿਤ ਹੈ ,ਜੋ ਗਲੋਬਲ ਏਆਈ ਸਹਿਯੋਗ ਦੀ ਨੀਂਹ ਰੱਖਦੇ ਹਨ:
1.ਏਆਈ ਸੰਸਾਧਨਾਂ ਦਾ ਲੋਕਤੰਤਰੀ
2. ਆਰਥਿਕ ਵਿਕਾਸ ਅਤੇ ਸਮਾਜਿਕ ਭਲਾਈ
3. ਸੁਰੱਖਿਅਤ ਅਤੇ ਭਰੋਸੇਮੰਦ ਏਆਈ
4. ਵਿਗਿਆਨ ਲਈ ਏਆਈ
5. ਸਮਾਜਿਕ ਸਸ਼ਕਤੀਕਰਣ ਲਈ ਪਹੁੰਚ
6. ਮਨੁੱਖੀ ਪੂੰਜੀ ਵਿਕਾਸ
7. ਲਚਕਦਾਰ, ਕੁਸ਼ਲ, ਅਤੇ ਨਵੀਨਤਾਕਾਰੀ ਏਆਈ ਸਿਸਟਮ
ਮੁੱਖ ਗਲੋਬਲ ਨਤੀਜਿਆਂ ਦਾ ਐਲਾਨ
ਸਮਿਟ ਵਿੱਚ ਕਈ ਸਵੈ-ਇੱਛਤ, ਸਹਿਯੋਗੀ ਆਲਮੀ ਪਹਿਲਕਦਮੀਆਂ ਸ਼ੁਰੂ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਸ਼ਾਮਲ ਹਨ:
1 ਏਆਈ ਦੇ ਲੋਕਤੰਤਰੀ ਵੰਡ ਲਈ ਚਾਰਟਰ
● ਬੁਨਿਆਦੀ ਏਆਈ ਸਰੋਤਾਂ ਤੱਕ ਕਿਫਾਇਤੀ ਪਹੁੰਚ ਨੂੰ ਉਤਸ਼ਾਹਿਤ ਕਰਦਾ ਹੈ
● ਸਥਾਨਕ ਪੱਧਰ 'ਤੇ ਕੰਮ ਦੇ ਇੱਕ ਨਵੇਂ ਵਾਤਾਵਰਣ ਦਾ ਸਮਰਥਨ ਕਰਦਾ ਹੈ
2 ਗਲੋਬਲ ਏਆਈ ਇੰਪੈਕਟ ਸਾਂਝੇ ਨੁਕਤੇ
● ਏਆਈ ਦੀ ਵਰਤੋਂ ਦੇ ਮਾਮਲਿਆਂ ਨੂੰ ਦੁਨੀਆ ਭਰ ਵਿੱਚ ਵਧਾਉਣ ਅਤੇ ਦੁਹਰਾਉਣ ਲਈ ਇੱਕ ਪਲੈਟਫਾਰਮ
● ਵਿਕਾਸ ਪ੍ਰਭਾਵ ਲਈ ਦੇਸ਼-ਵਿਦੇਸ਼ ਵਿੱਚ ਮਿਲ ਕੇ ਕੰਮ ਕਰਨ ਲਾਇਕ ਬਣਾਉਂਦਾ ਹੈ।
3 ਭਰੋਸੇਮੰਦ ਏਆਈ ਸਾਂਝੇ ਨੁਕਤੇ
● ਟੂਲ, ਬੈਂਚਮਾਰਕ ਅਤੇ ਸਭ ਤੋਂ ਵਧੀਆ ਅਭਿਆਸਾਂ ਦਾ ਭੰਡਾਰ
● ਸੁਰੱਖਿਅਤ ਅਤੇ ਭਰੋਸੇਮੰਦ ਏਆਈ ਸਿਸਟਮ ਦੇ ਵਿਕਾਸ ਦਾ ਸਮਰਥਨ ਕਰਦਾ ਹੈ।
4. ਵਿਗਿਆਨ ਸੰਸਥਾਨਾਂ ਲਈ ਏਆਈ ਦਾ ਅੰਤਰਰਾਸ਼ਟਰੀ ਨੈੱਟਵਰਕ
● ਆਲਮੀ ਵਿਗਿਆਨਕ ਸਹਿਯੋਗ ਨੂੰ ਅਸਾਨ ਬਣਾਉਂਦਾ ਹੈ
● ਏਆਈ-ਸੰਚਾਲਿਤ ਖੋਜ ਸਮਰੱਥਾਵਾਂ ਨੂੰ ਵਧਾਉਂਦਾ ਹੈ
5 ਸਮਾਜਿਕ ਸਸ਼ਕਤੀਕਰਣ ਪਲੈਟਫਾਰਮ ਲਈ ਏਆਈ
● ਗਿਆਨ ਦੇ ਅਦਾਨ-ਪ੍ਰਦਾਨ ਅਤੇ ਸਕੇਲੇਬਲ ਹੱਲਾਂ ਨੂੰ ਸਮਰੱਥ ਬਣਾਉਂਦਾ ਹੈ
● ਏਆਈ ਨੂੰ ਬਰਾਬਰ ਅਪਣਾਉਣ 'ਤੇ ਫੋਕਸ ਕਰਦਾ ਹੈ
6. ਏਆਈ ਵਰਕਫੋਰਸ ਡਿਵੈਲਪਮੈਂਟ ਪਲੇਬੁੱਕ ਅਤੇ ਰੀਸਕਿਲਿੰਗ ਸਿਧਾਂਤ
● ਏਆਈ ਸਕਿਲਿੰਗਸ, ਰੀਸਕਿਲਿੰਗ ਅਤੇ ਸਾਖਰਤਾ ਦਾ ਸਮਰਥਨ ਕਰਦਾ ਹੈ
● ਦੇਸ਼ਾਂ ਨੂੰ ਏਆਈ-ਸੰਚਾਲਿਤ ਅਰਥਵਿਵਸਥਾ ਲਈ ਤਿਆਰ ਕਰਦਾ ਹੈ
- ਲਚਕਦਾਰ ਅਤੇ ਕੁਸ਼ਲ ਏਆਈ 'ਤੇ ਮਾਰਗਦਰਸ਼ਕ ਸਿਧਾਂਤ
● ਐਨਰਜੀ ਐਫੀਸ਼ਿਏਂਟ ਏਆਈ ਸਿਸਟਮ ‘ਤੇ ਫੋਕਸ
● ਏਆਈ ਇਨਫ੍ਰਾਸਟ੍ਰਕਚਰ ਲਚਕਤਾ ‘ਤੇ ਪਲੇਬੁੱਕ ਦੁਆਰਾ ਸਮਰਥਿਤ
8. ਆਰਥਿਕ ਵਾਧੇ ਅਤੇ ਕੁਸ਼ਲਤਾ ‘ਤੇ ਫੋਕਸ
ਐਲਾਨ ਵਿੱਚ ਇਹ ਗੱਲਾਂ ਦੱਸੀਆਂ ਗਈਆਂ ਹਨ:
● ਆਰਥਿਕ ਕਾਇਆਕਲਪ ਨੂੰ ਅੱਗੇ ਵਧਾਉਣ ਵਿੱਚ ਏਆਈ ਦੀ ਭੂਮਿਕਾ
● ਓਪਨ-ਸੋਰਸ ਅਤੇ ਐਕਸੈਸਿਬਲ ਏਆਈ ਈਕੋਸਿਸਟਮ ਦਾ ਮਹੱਤਵ
● ਐਨਰਜੀ-ਐਫੀਸ਼ੀਏਂਟ ਏਆਈ ਬੁਨਿਆਦੀ ਢਾਂਚੇ ਦੀ ਜ਼ਰੂਰਤ
● ਵਿਗਿਆਨ, ਸ਼ਾਸਨ ਅਤੇ ਜਨਤਕ ਸੇਵਾ ਵੰਡ ਵਿੱਚ ਏਆਈ ਦੀ ਭੂਮਿਕਾ ਦਾ ਵਿਸਤਾਰ
ਗਲੋਬਲ ਸਹਿਯੋਗ ਨੂੰ ਮਜ਼ਬੂਤ ਕਰਨਾ
ਭਾਗੀਦਾਰਾਂ ਨੇ ਇਨ੍ਹਾਂ ਗੱਲਾਂ ਲਈ ਵਚਨਬੱਧਤਾ ਦੀ ਮੁੜ ਤੋਂ ਪੁਸ਼ਟੀ ਕੀਤੀ:
● ਏਆਈ ਸ਼ਾਸਨ ਵਿੱਚ ਸਾਂਝੀ ਵਿਸ਼ਵਵਿਆਪੀ ਪ੍ਰਾਥਮਿਕਤਾ ਨੂੰ ਅੱਗੇ ਵਧਾਉਣਾ
● ਸਵੈ-ਇੱਛਤ, ਨੌਨ-ਬਾਈਡਿੰਗ ਫ੍ਰੇਮਵਰਕ ਨੂੰ ਹੁਲਾਰਾ ਦੇਣਾ
● ਨਿਰੰਤਰ ਸਹਿਯੋਗ ਰਾਹੀਂ ਵਿਜ਼ਨ ਨੂੰ ਐਕਸ਼ਨ ਵਿੱਚ ਬਦਲਣਾ
ਸਮਿਟ ਤੋਂ ਲੰਬੇ ਸਮੇਂ ਦੀ ਅੰਤਰਰਾਸ਼ਟਰੀ ਸਾਂਝੇਦਾਰੀ ਨੂੰ ਉਤਸ਼ਾਹਿਤ ਕਰਨ ਅਤੇ ਏਆਈ ਨੂੰ ਆਰਥਿਕ ਵਾਧੇ ਦੇ ਮੁੱਖ ਚਾਲਕ ਵਜੋਂ ਸਥਾਪਿਤ ਕਰਨ ਦੀ ਉਮੀਦ ਹੈ।
88 ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੀ ਪੁਸ਼ਟੀ ਅਤੇ ਸਮਰਥਨ ਨਾਲ ਸਮਿਟ ਦੇ ਐਲਾਨ ਨੂੰ ਅਨੁਬੰਧ ਵਿੱਚ ਸੰਖੇਪ ਵਿੱਚ ਦਿੱਤਾ ਗਿਆ ਹੈ।
ਅਨੁਬੰਧ
ਏਆਈ ਇੰਪੈਕਟ ਸਮਿਟ ਐਲਾਨ
ਨਵੀਂ ਦਿੱਲੀ 18-19 ਫਰਵਰੀ 2026
ਪ੍ਰਸਤਾਵਨਾ
"ਸਰਵਜਨ ਹਿਤਾਯ, ਸਰਵਜਨ ਸੁਖਾਯ" ਦੇ ਸਿਧਾਂਤ ਤੋਂ ਪ੍ਰੇਰਿਤ ਹੋ ਕੇ , ਸਾਡਾ ਮੰਨਣਾ ਹੈ ਕਿ ਏਆਈ ਦਾ ਵਾਅਦਾ ਤਦ ਸਭ ਤੋਂ ਵਧੀਆ ਢੰਗ ਨਾਲ ਸਾਕਾਰ ਹੋਵੇਗਾ ਜਦੋਂ ਇਸ ਦੇ ਲਾਭ ਮਨੁੱਖਤਾ ਦੁਆਰਾ ਸਾਂਝੇ ਕੀਤੇ ਜਾਣਗੇ।
ਅਸੀਂ, ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਪ੍ਰਤੀਭਾਗੀ, 19 ਫਰਵਰੀ 2026 ਨੂੰ ਨਵੀਂ ਦਿੱਲੀ ਵਿੱਚ ਏਆਈ ਇੰਪੈਕਟ ਸਮਿਟ ਆਯੋਜਿਤ ਕਰਨ ਲਈ ਇਕੱਠੇ ਹੋਏ। ਏਆਈ ਦਾ ਆਗਮਨ ਤਕਨੀਕੀ ਵਿਕਾਸ ਦੇ ਟ੍ਰੈਜੈਕਟਰੀ ਵਿੱਚ ਇਨਫੈਕਸ਼ਨ ਬਿੰਦੂ ਦਾ ਪ੍ਰਤੀਕ ਹੈ। ਅੱਜ ਅਸੀਂ ਜੋ ਵਿਕਲਪ ਚੁਣਦੇ ਹਾਂ, ਉਹ ਏਆਈ-ਸਮਰੱਥ ਦੁਨੀਆ ਨੂੰ ਆਕਾਰ ਦੇਵੇਗਾ ਜੋ ਭਵਿੱਖ ਦੀਆਂ ਪੀੜ੍ਹੀਆਂ ਨੂੰ ਵਿਰਾਸਤ ਵਿੱਚ ਮਿਲੇਗੀ।
ਇਸ ਦੇ ਲਈ ਸਾਡੇ ਦੇਸ਼ਾਂ ਵਿੱਚ ਏਆਈ ਇੰਪੈਕਟ ਸਮਿਟ ਦੇ ਸੱਤ ਚਕਰ (ਥੰਮ੍ਹਾਂ) ਦੇ ਨਾਲ ਹੋਰ ਵੱਧ ਅੰਤਰਰਾਸ਼ਟਰੀ ਸਹਿਯੋਗ ਅਤੇ ਬਹੁ-ਹਿਤਧਾਰਕ ਜੁੜਾਅ ਦੀ ਜ਼ਰੂਰਤ ਹੈ, ਜੋ ਮਨੁੱਖੀ ਪੂੰਜੀ ਦੇ ਵਿਕਾਸ ਦੇ ਸਿਧਾਂਤਾਂ ਦੇ ਆਲੇ-ਦੁਆਲੇ ਕੇਂਦ੍ਰਿਤ ਹੈ: ਸਮਾਜਿਕ ਸਸ਼ਕਤੀਕਰਣ ਦੇ ਲਈ ਪਹੁੰਚ ਨੂੰ ਵਿਆਪਕ ਬਣਾਉਣਾ; ਏਆਈ ਪ੍ਰਣਾਲੀਆਂ ਦੀ ਭਰੋਸੇਯੋਗਤਾ; ਏਆਈ ਪ੍ਰਣਾਲੀਆਂ ਦੀ ਊਰਜਾ ਕੁਸ਼ਲਤਾ; ਵਿਗਿਆਨ ਵਿੱਚ ਏਆਈ ਦਾ ਉਪਯੋਗ ਮੌਜੂਦਾ ਅੰਤਰਰਾਸ਼ਟਰੀ ਅਤੇ ਦੂਸਰੀਆਂ ਪਹਿਲਕਦਮੀਆਂ ਦੇ ਨਾਲ ਮਿਲ ਕੇ, ਅਸੀਂ ਰਾਸ਼ਟਰੀ ਪ੍ਰਭੂਸਤਾ ਦਾ ਸਨਮਾਨ ਕਰਦੇ ਹੋਏ, ਇਸ ਗੱਲ ‘ਤੇ ਸਾਂਝੀ ਸਮਝ ਨੂੰ ਹੁਲਾਰਾ ਦੇਣ ਲਈ ਕੰਮ ਕਰਨਗੇ ਕਿ ਸਮਿਟ ਦੇ ਸੱਤ ਚਕਰ (ਥੰਮ੍ਹਾਂ) ਵਿੱਚ ਕੀਤੀਆਂ ਗਈਆਂ ਪਹਿਲਕਦਮੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਏਆਈ ਨੂੰ ਮਨੁੱਖਤਾ ਦੀ ਸੇਵਾ ਲਈ ਕਿਵੇਂ ਬਣਾਇਆ ਜਾ ਸਕਦਾ ਹੈ।
ਏਆਈ ਸੰਸਾਧਨਾਂ ਦਾ ਲੋਕਤੰਤਰੀਕਰਣ
ਏਆਈ ਨੂੰ ਤੈਨਾਤ ਕਰਨ ਅਤੇ ਇਸ ਦੀ ਪੂਰੀ ਸਮਰੱਥਾ ਦਾ ਲਾਭ ਲੈਣ ਲਈ ਮਜ਼ਬੂਤ ਡਿਜੀਟਲ ਇਨਫ੍ਰਾਸਟ੍ਰਕਚਰ ਅਤੇ ਸਾਰਥਕ ਅਤੇ ਸਸਤੀ ਕਨੈਕਟੀਵਿਟੀ ਜ਼ਰੂਰੀ ਹੈ। “ਵਸੂਧੈਵ ਕੁਟੁਬੰਕਮ” (ਦੁਨੀਆ ਇੱਕ ਪਰਿਵਾਰ ਹੈ) ਦੇ ਸਿਧਾਂਤ ਤੋਂ ਪ੍ਰੇਰਿਤ ਹੋ ਕੇ , ਅਸੀਂ ਏਆਈ ਸੰਸਾਧਨਾਂ ਦੀ ਕਿਫਾਇਤ ਅਤੇ ਉਨ੍ਹਾਂ ਤੱਕ ਪਹੁੰਚ ਵਧਾਉਣ ਦੇ ਮਹੱਤਵ ਨੂੰ ਸਮਝਦੇ ਹਾਂ। ਇਹ ਸਾਰੇ ਦੇਸ਼ਾਂ ਨੂੰ ਆਪਣੇ ਨਾਗਰਿਕਾਂ ਦੇ ਲਾਭ ਲਈ ਏਆਈ ਨੂੰ ਵਿਕਸਿਤ ਕਰਨ, ਅਪਣਾਉਣ ਅਤੇ ਤੈਨਾਤ ਕਰਨ ਵਿੱਚ ਸਮਰੱਥ ਬਣਾਉਣ ਦੇ ਲਈ ਬਹੁਤ ਜ਼ਰੂਰੀ ਹੋਵੇਗਾ।
ਇਸ ਸਬੰਧ ਵਿੱਚ, ਅਸੀਂ ਏਆਈ ਦੇ ਲੋਕਤੰਤਰੀ ਵੇਰਵੇ ਦੇ ਚਾਟਰ ‘ਤੇ ਧਿਆਨ ਦਿੰਦੇ ਹਨ। ਇਹ ਇੱਕ ਸਵੈਇੱਛਤ ਅਤੇ ਗੈਰ-ਬਾਈਡਿੰਗ ਢਾਂਚਾ ਹੈ ਤੋਂ ਜੋ ਬੁਨਿਆਦੀ ਏਆਈ ਸਰੋਤਾਂ ਤੱਕ ਪਹੁੰਚ ਨੂੰ ਹੁਲਾਰਾ ਦਿੱਤਾ ਜਾ ਸਕੇ, ਸਥਾਨਕ ਤੌਰ 'ਤੇ ਸੰਬੰਧਿਤ ਨਵੀਨਤਾ ਨੂੰ ਸਮਰਥਨ ਦਿੱਤਾ ਜਾ ਸਕੇ, ਅਤੇ ਰਾਸ਼ਟਰੀ ਕਾਨੂੰਨਾਂ ਦਾ ਸਤਿਕਾਰ ਕਰਦੇ ਹੋਏ ਇੱਕ ਮਜ਼ਬੂਤ ਏਆਈ ਈਕੋਸਿਸਟਮ ਨੂੰ ਮਜ਼ਬੂਤ ਕਰਦਾ ਹੈ।
ਆਰਥਿਕ ਵਿਕਾਸ ਅਤੇ ਸਮਾਜ ਦੀ ਭਲਾਈ
ਏਆਈ ਅਤੇ ਏਆਈ-ਅਧਾਰਿਤ ਐਪਲੀਕੇਸ਼ਨਾਂ ਨੂੰ ਵਿਆਪਕ ਤੌਰ 'ਤੇ ਅਪਣਾਉਣ ਨਾਲ ਆਰਥਿਕ ਅਤੇ ਸਮਾਜਿਕ ਵਿਕਾਸ ਨੂੰ ਹੁਲਾਰਾ ਦੇਣ ਦੀ ਬਹੁਤ ਸੰਭਾਵਨਾ ਹੈ। ਓਪਨ-ਸੋਰਸ ਏਆਈ ਐਪਲੀਕੇਸ਼ਨਾਂ ਅਤੇ ਹੋਰ ਪਹੁੰਚਯੋਗ ਏਆਈ ਵਿਧੀਆਂ, ਜਿੱਥੇ ਢੁਕਵਾਂ ਹੋਵੇ, ਅਤੇ ਏਆਈ ਵਰਤੋਂ ਦੇ ਮਾਮਲਿਆਂ ਦਾ ਵਿਆਪਕ ਪ੍ਰਸਾਰ ਸਾਰੇ ਖੇਤਰਾਂ ਵਿੱਚ ਏਆਈ ਪ੍ਰਣਾਲੀਆਂ ਦੀ ਸਕੇਲੇਬਿਲਟੀ, ਪ੍ਰਤੀਕ੍ਰਿਤੀਯੋਗਤਾ ਅਤੇ ਸਵੀਕ੍ਰਿਤੀ ਨੂੰ ਵਧਾਉਣ ਵਿੱਚ ਮਦਦ ਕਰ ਸਕਦਾ ਹੈ।
ਅਸੀਂ ਗਲੋਬਲ ਏਆਈ ਪ੍ਰਭਾਵ ਦੀ ਸਧਾਰਨ ਸਹਿਮਤੀ ਦੇ ਬਿੰਦੂਆਂ ਨੂੰ ਇੱਕ ਸਵੈਇੱਛਤ ਪਹਿਲਕਦਮੀ ਵਜੋਂ ਦੇਖਦੇ ਹਾਂ ਜੋ ਵੱਖ-ਵੱਖ ਖੇਤਰਾਂ ਵਿੱਚ ਸਫਲ ਏਆਈ ਵਰਤੋਂ ਦੇ ਮਾਮਲਿਆਂ ਨੂੰ ਅਪਣਾਉਣ, ਪ੍ਰਤੀਕ੍ਰਿਤੀ ਅਤੇ ਸਕੇਲ-ਅੱਪ ਨੂੰ ਉਤਸ਼ਾਹਿਤ ਕਰਨ ਅਤੇ ਸਮਰੱਥ ਬਣਾਉਣ ਲਈ ਇੱਕ ਵਿਹਾਰਕ ਪਲੈਟਫਾਰਮ ਪ੍ਰਦਾਨ ਕਰਦਾ ਹੈ।
ਸੁਰੱਖਿਅਤ ਅਤੇ ਭਰੋਸੇਮੰਦ ਏਆਈ
ਸੁਰੱਖਿਅਤ, ਭਰੋਸੇਮੰਦ ਅਤੇ ਮਜ਼ਬੂਤ ਏਆਈ ਨੂੰ ਅੱਗੇ ਵਧਾਉਣਾ ਵਿਸ਼ਵਾਸ ਬਣਾਉਣ ਅਤੇ ਸਮਾਜਿਕ ਅਤੇ ਆਰਥਿਕ ਲਾਭਾਂ ਨੂੰ ਵੱਧ ਤੋਂ ਵੱਧ ਕਰਨ ਲਈ ਜ਼ਰੂਰੀ ਹੈ। ਇਹ ਦੇਖਦੇ ਹੋਏ ਕਿ ਸੰਭਾਵੀ ਸੁਰੱਖਿਆ ਵਿਚਾਰਾਂ ਬਾਰੇ ਸਾਡੀ ਸਮਝ ਨੂੰ ਡੂੰਘਾ ਕਰਨਾ ਬਹੁਤ ਜ਼ਰੂਰੀ ਹੈ, ਅਸੀਂ ਏਆਈ ਪ੍ਰਣਾਲੀਆਂ ਵਿੱਚ ਸੁਰੱਖਿਆ ਨੂੰ ਯਕੀਨੀ ਬਣਾਉਣ, ਸਵੈ-ਇੱਛਤ ਉਪਾਵਾਂ ਅਤੇ ਤਕਨੀਕੀ ਹੱਲਾਂ ਨੂੰ ਉਦਯੋਗ-ਵਿਆਪੀ ਅਪਣਾਉਣ, ਅਤੇ ਸਹੀ ਨੀਤੀਗਤ ਢਾਂਚੇ ਦੀ ਮਹੱਤਤਾ ਨੂੰ ਪਛਾਣਦੇ ਹਾਂ ਜੋ ਏਆਈ ਜੀਵਨ ਚੱਕਰ ਦੌਰਾਨ ਜਨਤਕ ਭਲਾਈ ਨੂੰ ਉਤਸ਼ਾਹਿਤ ਕਰਦੇ ਹੋਏ ਨਵੀਨਤਾ ਨੂੰ ਸਮਰੱਥ ਬਣਾਉਂਦੇ ਹਨ।
ਅਸੀਂ ਇੱਕ ਸਵੈ-ਇੱਛਤ ਅਤੇ ਨੌਨ-ਬਾਈਡਿੰਗ ਭਰੋਸੇਯੋਗ ਏਆਈ ਕਾਮਨ ਪੁਆਇੰਟਸ (ਕਾਮਨਜ਼) ਦੇ ਵਿਕਾਸ ਦੀ ਜ਼ਰੂਰਤ ਨੂੰ ਪਛਾਣਦੇ ਹਾਂ, ਇੱਕ ਸਹਿਯੋਗੀ ਪਲੈਟਫਾਰਮ ਜੋ ਤਕਨੀਕੀ ਸਰੋਤਾਂ, ਔਜ਼ਾਰਾਂ, ਬੈਂਚਮਾਰਕਾਂ ਅਤੇ ਸਭ ਤੋਂ ਵਧੀਆ ਅਭਿਆਸਾਂ ਨੂੰ ਇਕੱਠਾ ਕਰਦਾ ਹੈ ਜਿਨ੍ਹਾਂ ਤੱਕ ਕੋਈ ਵੀ ਪਹੁੰਚ ਕਰ ਸਕਦਾ ਹੈ ਅਤੇ ਆਪਣੇ ਸੰਦਰਭ ਅਤੇ ਵਿਕਲਪਿਕ ਮਾਰਗਦਰਸ਼ਨ ਨੋਟਸ ਲਈ ਅਨੁਕੂਲਿਤ ਕਰ ਸਕਦਾ ਹੈ।
ਵਿਗਿਆਨ
ਅਸੀਂ ਮੰਨਦੇ ਹਾਂ ਕਿ ਏਆਈ ਖੋਜ ਬੁਨਿਆਦੀ ਢਾਂਚੇ ਦੀ ਮੌਜੂਦਗੀ ਦਾ ਵਿਸਤਾਰ ਕਰਨ ਅਤੇ ਢਾਂਚਾਗਤ ਰੁਕਾਵਟਾਂ ਨੂੰ ਦੂਰ ਕਰਨ ਨਾਲ ਦੇਸ਼ਾਂ ਵਿੱਚ ਵਿਗਿਆਨਕ ਖੋਜ ਅਤੇ ਵਿਕਾਸ ਵਿੱਚ ਏਆਈ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਅੰਤਰਰਾਸ਼ਟਰੀ ਵਿਗਿਆਨਕ ਸਹਿਯੋਗ ਵਿਲੱਖਣ ਮੁਹਾਰਤ, ਦ੍ਰਿਸ਼ਟੀਕੋਣਾਂ ਅਤੇ ਸਰੋਤਾਂ ਨੂੰ ਇਕੱਠਾ ਕਰਕੇ ਖੋਜ ਅਤੇ ਵਿਕਾਸ ਵਿੱਚ ਏਆਈ ਦੀ ਪੂਰੀ ਸੰਭਾਵਨਾ ਦਾ ਲਾਭ ਉਠਾ ਸਕਦੇ ਹਨ।
ਅਸੀਂ ਵਿਗਿਆਨ ਸੰਸਥਾਵਾਂ ਲਈ ਏਆਈ ਦੇ ਸਵੈ-ਇੱਛਤ ਅਤੇ ਸਹਿਯੋਗੀ ਅੰਤਰਰਾਸ਼ਟਰੀ ਨੈੱਟਵਰਕ ‘ਤੇ ਧਿਆਨ ਦਿੰਦੇ ਹਾਂ। ਇਹ ਵਿਗਿਆਨਕ ਭਾਈਚਾਰੇ ਨੂੰ ਜੋੜਨ ਅਤੇ ਏਆਈ ਖੋਜ ਸਮਰੱਥਾਵਾਂ ਨੂੰ ਭਾਗੀਦਾਰ ਸੰਸਥਾਵਾਂ ਵਿੱਚ ਖੇਤਰ ਵਿੱਚ ਪੂਲ ਕਰਨ ਲਈ ਪਲੈਟਫਾਰਮ ਹੈ, ਤਾਂ ਜੋ ਏਆਈ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅਪਣਾਉਣ ਵਿੱਚ ਤੇਜ਼ੀ ਲਿਆਂਦੀ ਜਾ ਸਕੇ।
ਸਮਾਜਿਕ ਸਸ਼ਕਤੀਕਰਣ ਲਈ ਪਹੁੰਚ
ਏਆਈ ਵਿੱਚ ਸਮਾਜ ਦੇ ਸਾਰੇ ਵਰਗਾਂ ਨੂੰ ਉੱਚਾ ਚੁੱਕਣ ਦੀ ਸਮਰੱਥਾ ਹੈ, ਜਿਸ ਨਾਲ ਲੋਕਾਂ ਨੂੰ ਗਿਆਨ, ਸਰਹੱਦ ਪਾਰ ਏਆਈ ਹੱਲ, ਜਾਣਕਾਰੀ, ਸੇਵਾਵਾਂ, ਮੌਕਿਆਂ ਤੱਕ ਪਹੁੰਚ ਬਣਾ ਸਕਦੇ ਹਾਂ ਅਤੇ ਸਮਾਜਿਕ ਅਤੇ ਆਰਥਿਕ ਗਤੀਵਿਧੀਆਂ ਵਿੱਚ ਭਾਗੀਦਾਰੀ ਵਧਾ ਸਕਦੇ ਹਾਂ। ਅਸੀਂ ਅਜਿਹੇ ਸਹਿਯੋਗ ਦੀ ਮਹੱਤਤਾ ਨੂੰ ਪਛਾਣਦੇ ਹਾਂ ਜੋ ਸਮਾਜਿਕ ਸਸ਼ਕਤੀਕਰਣ ਲਈ ਏਆਈ ਨੂੰ ਅਪਣਾਉਣ ਵਿੱਚ ਮਦਦ ਕਰਨਗੇ।
ਅਸੀਂ ਸਮਾਜਿਕ ਸਸ਼ਕਤੀਕਰਣ ਲਈ ਏਆਈ ਨੂੰ ਅਪਣਾਉਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਸਿੱਖਣ, ਗਿਆਨ ਅਤੇ ਸਕੇਲੇਬਲ ਅਭਿਆਸਾਂ ਦੇ ਅਦਾਨ-ਪ੍ਰਦਾਨ ਨੂੰ ਅਸਾਨ ਬਣਾਉਣ ਲਈ ਸਵੈ-ਇੱਛਤ ਅਤੇ ਸਹਿਯੋਗੀ ਪਲੈਟਫਾਰਮ ਦੇ ਵਿਕਾਸ 'ਤੇ ਧਿਆਨ ਦਿੰਦੇ ਹਾਂ।
ਮਨੁੱਖੀ ਪੂੰਜੀ
ਏਆਈ ਦੇ ਪੂਰੇ ਵਾਅਦੇ ਨੂੰ ਪੂਰਾ ਕਰਨ ਲਈ, ਏਆਈ ਮਨੁੱਖੀ ਸਰੋਤ ਵਿਕਾਸ, ਸਿੱਖਿਆ ‘ਤੇ ਵਿਸ਼ੇਸ਼ ਪਹਿਲਕਦਮੀਆਂ, ਏਆਈ ਕਾਰਜਬਲ ਵਿਕਾਸ, ਜਨਤਕ ਅਧਿਕਾਰੀਆਂ ਦੀ ਟ੍ਰੇਨਿੰਗ, ਏਆਈ ਸਮਰੱਥਾਵਾਂ ਬਾਰੇ ਜਨਤਕ ਜਾਗਰੂਕਤਾ ਵਧਾਉਣ, ਏਆਈ ਸਾਖਰਤਾ ਵਧਾਉਣ ਦੇ ਨਾਲ-ਨਾਲ ਕਿੱਤਾਮੁਖੀ ਅਤੇ ਟ੍ਰੇਨਿੰਗ ਈਕੋਸਿਸਟਮ ਨੂੰ ਅਪਗ੍ਰੇਡ ਕਰਕੇ ਲੋਕਾਂ ਨੂੰ ਪ੍ਰਾਸੰਗਿਕ ਹੁਨਰਾਂ ਨਾਲ ਲੈਸ ਕਰਨ ਦੀ ਜ਼ਰੂਰਤ ਹੈ।
ਸਾਰਥਕ ਸਕਿਲਿੰਗ ਅਤੇ ਰੀਸਕਿਲਿੰਗ ਏਆਈ ਪਹਿਲਕਦਮੀਆਂ ‘ਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰਦੇ ਹੋਏ, ਅਸੀਂ ਏਆਈ ਦੇ ਯੁੱਗ ਵਿੱਚ ਰੀਸਕਿਲਿੰਗ ਲਈ ਵਿਕਲਪਿਕ ਮਾਰਗਦਰਸ਼ਕ ਸਿਧਾਂਤਾਂ ਅਤੇ ਏਆਈ ਕਾਰਜਬਲ ਵਿਕਾਸ ‘ਤੇ ਪਲੇਬੁੱਕ ‘ਤੇ ਧਿਆਨ ਦਿੰਦੇ ਹਾਂ, ਜੋ ਭਵਿੱਖ ਦੀ ਏਆਈ ਸੰਚਾਲਿਤ ਅਰਥਵਿਵਸਥਾ ਦੀ ਤਿਆਰੀ ਵਿੱਚ ਭਾਗੀਦਾਰਾਂ ਦਾ ਸਮਰਥਨ ਕਰੇਗੀ।
ਲਚਕਤਾ, ਨਵੀਨਤਾ ਅਤੇ ਕੁਸ਼ਲਤਾ
ਊਰਜਾ, ਬੁਨਿਆਦੀ ਢਾਂਚੇ ਅਤੇ ਕੁਦਰਤੀ ਸਰੋਤਾਂ 'ਤੇ ਏਆਈ ਦੀਆਂ ਵਧਦੀਆਂ ਮੰਗਾਂ ਨੂੰ ਪਛਾਣਦੇ ਹੋਏ, ਅਸੀਂ ਊਰਜਾ-ਕੁਸ਼ਲ ਏਆਈ ਪ੍ਰਣਾਲੀਆਂ ਨੂੰ ਵਿਕਸਿਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹਾਂ। ਕਿਫਾਇਤੀ ਏਆਈ ਪ੍ਰਣਾਲੀਆਂ ਏਆਈ ਤੱਕ ਪਹੁੰਚ ਵਧਾ ਸਕਦੀਆਂ ਹਨ ਅਤੇ ਸਥਾਨਕ ਨਵੀਨਤਾ ਨੂੰ ਤੇਜ਼ ਕਰ ਸਕਦੀਆਂ ਹਨ, ਜੋ ਸਾਂਝੇ ਵਿਕਾਸ ਦੀਆਂ ਉਮੀਦਾਂ ਨੂੰ ਅੱਗੇ ਵਧਾ ਸਕਦੀਆਂ ਹਨ।
ਸਾਡਾ ਮੰਨਣਾ ਹੈ ਕਿ ਲਚਕੀਲੇ, ਨਵੀਨਤਾਕਾਰੀ, ਅਤੇ ਕੁਸ਼ਲ ਆਰਟੀਫਿਸ਼ੀਅਲ ਇੰਟੈਲੀਜੈਂਸ 'ਤੇ ਵਿਕਲਪਿਕ ਮਾਰਗਦਰਸ਼ਕ ਸਿਧਾਂਤ ਸਾਨੂੰ ਲਚਕੀਲੇ ਅਤੇ ਕੁਸ਼ਲ ਇਨੋਵੇਸ਼ਨ ਸਿਸਟਮ ਦੇ ਵਿਕਾਸ ਵੱਲ ਸੇਧ ਦੇਣਗੇ। ਅਸੀਂ ਨਾਲੇਜ ਆਉਟਪੁੱਟ ਵਜੋਂ ਲਚਕੀਲੇ ਏਆਈ ਬੁਨਿਆਦੀ ਢਾਂਚੇ ਨੂੰ ਅੱਗੇ ਵਧਾਉਣ 'ਤੇ ਪਲੇਬੁੱਕ ‘ਤੇ ਵੀ ਧਿਆਨ ਦਿੰਦੇ ਹਾਂ, ਜੋ ਲਚਕੀਲੇ ਏਆਈ ਵਿਕਾਸ ਨੂੰ ਸਮਰਥਨ ਦੇਣ ਲਈ ਇੱਕ ਸੰਦਰਭ ਸਰੋਤ ਹੈ।
ਸਿੱਟਾ
ਅਸੀਂ ਸਵੀਕਾਰ ਕਰਦੇ ਹਾਂ ਕਿ ਏਆਈ ਇੰਪੈਕਟ ਸਮਿਟ ਸਾਂਝੀਆਂ ਤਰਜੀਹਾਂ ਦੇ ਨਾਲ-ਨਾਲ ਸਵੈ-ਇੱਛਤ ਅਤੇ ਨੌਨ-ਬਾਈਡਿੰਗ ਦਿਸ਼ਾ-ਨਿਰਦੇਸ਼ਾਂ ਅਤੇ ਸਿਧਾਂਤਾਂ ਨੂੰ ਅੱਗੇ ਵਧਾਉਣ ਲਈ ਅੰਤਰਰਾਸ਼ਟਰੀ ਸਹਿਯੋਗ ਅਤੇ ਬਹੁ-ਹਿੱਸੇਦਾਰ ਪਹੁੰਚਾਂ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਦੇਵੇਗਾ। ਇਹ ਮਨੁੱਖਤਾ ਲਈ ਸਮ੍ਰਿੱਧ ਭਵਿੱਖ ਨੂੰ ਯਕੀਨੀ ਬਣਾਉਣ ਲਈ ਏਆਈ ਨੂੰ ਉਤਸ਼ਾਹਿਤ ਕਰ ਸਕਦੇ ਹਨ।
ਅਸੀਂ ਏਆਈ ਦੇ ਲਾਭਾਂ ਨੂੰ ਸਾਕਾਰ ਕਰਨ ਲਈ ਆਪਣੀਆਂ ਸਾਂਝੀਆਂ ਇੱਛਾਵਾਂ ਨੂੰ ਅੱਗੇ ਵਧਾਉਣ ਲਈ ਵਚਨਬੱਧ ਹਾਂ ਅਤੇ ਇੰਡੀਆ ਏਆਈ ਇੰਪੈਕਟ ਸਮਿਟ 2026 ਦੇ ਤਿੰਨ ਹਿੱਸਿਆਂ ਲਈ ਇਨ੍ਹਾਂ ਇੱਛਾਵਾਂ ਨੂੰ ਠੋਸ ਕਾਰਵਾਈਆਂ ਵਿੱਚ ਬਦਲਣ ਲਈ ਨਿਰੰਤਰ ਸਹਿਯੋਗ ਦੀ ਉਮੀਦ ਕਰਦੇ ਹਾਂ।
ਸਮਰਥਨ ਕਰਨ ਵਾਲੇ ਦੇਸ਼/ਅੰਤਰਰਾਸ਼ਟਰੀ ਸੰਗਠਨ:
1. ਅਲਬਾਨੀਆ
2. ਅਰਮੇਨੀਆ
3. ਆਸਟ੍ਰੇਲੀਆ
4. ਆਸਟਰੀਆ
5 ਬੈਲਜੀਅਮ
6. ਭੂਟਾਨ
7. ਬੋਲੀਵੀਆ
8. ਬੋਤਸਵਾਨਾ
9. ਬ੍ਰਾਜ਼ੀਲ
10. ਬੁਲਗਾਰੀਆ
11. ਕੰਬੋਡੀਆ
12. ਕੈਨੇਡਾ
13. ਚਿਲੀ
14. ਚੀਨ
15. ਕਰੋਸ਼ੀਆ
16. ਕਿਊਬਾ
17. ਸਾਈਪ੍ਰਸ
18. ਚੈਕ ਰਿਪਬਲਿਕ
19. ਡੈਨਮਾਰਕ
20. ਮਿਸਰ
21. ਐਸਟੋਨੀਆ
22. ਇਥੋਪੀਆ
23. ਫਿਜੀ
24. ਫਿਨਲੈਂਡ
25. ਫਰਾਂਸ
26. ਗੈਂਬੀਆ
27. ਜਰਮਨੀ
28. ਗ੍ਰੀਸ
29. ਗੁਆਨਾ
30. ਹੰਗਰੀ
31. ਆਈਸਲੈਂਡ
32. ਭਾਰਤ
33. ਇੰਡੋਨੇਸ਼ੀਆ
34. ਈਰਾਨ
35. ਆਇਰਲੈਂਡ
36. ਇਜ਼ਰਾਈਲ
37. ਇਟਲੀ
38. ਜਪਾਨ
39. ਕਜ਼ਾਕਿਸਤਾਨ
40. ਕੀਨੀਆ
41. ਕਿਰਗਿਸਤਾਨ
42. ਲਾਤਵੀਆ
43. ਲੀਕਟੇਨਸਟਾਈਨ
44. ਲਿਥੁਆਨੀਆ
45. ਲਕਜ਼ਮਬਰਗ
46.ਮਾਲਦੀਵ
47. ਮਾਲਟਾ
48. ਮੌਰੀਸ਼ਸ
49. ਮੈਕਸੀਕੋ
50. ਮੋਰੋਕੋ
51. ਮੋਜ਼ਾਮਬੀਕ
52. ਮਿਆਂਮਾਰ
53. ਨੇਪਾਲ
54. ਨੀਦਰਲੈਂਡਜ਼
55. ਨਿਊਜ਼ੀਲੈਂਡ
56. ਨਾਰਵੇ
57. ਓਮਾਨ
58. ਪੈਰਾਗੁਏ
59. ਪੇਰੂ
60. ਫਿਲੀਪੀਨਜ਼
61. ਪੋਲੈਂਡ
62. ਪੁਰਤਗਾਲ
. 63. ਰੋਮਾਨੀਆ
64. ਰੂਸ
65. ਰਵਾਂਡਾ
66. ਸਾਊਦੀ ਅਰਬ
67. ਸੇਨੇਗਲ
68. ਸਰਬੀਆ
69. ਸੇਸ਼ੇਲਸ
70. ਸਿੰਗਾਪੁਰ
71. ਸਲੋਵਾਕੀਆ
72. ਸਲੋਵੇਨੀਆ
73. ਦੱਖਣੀ ਕੋਰੀਆ
74. ਸਪੇਨ
75. ਸ੍ਰੀਲੰਕਾ
77. ਸਵੀਡਨ
78. ਸਵਿਟਜ਼ਰਲੈਂਡ
79. ਤਾਜਿਕਸਤਾਨ
80. ਤਨਜ਼ਾਨੀਆ
81. ਤ੍ਰਿਨੀਦਾਦ ਅਤੇ ਟੋਬੈਗੋ
82. ਯੂਏਈ
83. ਯੂਕਰੇਨ
84. ਬ੍ਰਿਟੇਨ
85. ਅਮਰੀਕਾ
86. ਉਜ਼ਬੇਕਿਸਤਾਨ
87. ਯੂਰੋਪੀਅਨ ਯੂਨੀਅਨ
88. ਆਈਐੱਫਏਡੀ (IFAD)
******
ਪੀਕੇ/ਕੇਸੀ/ਪੀਕੇ
(Release ID: 2231500)
ਵਿਜ਼ੀਟਰ ਕਾਊਂਟਰ : 8
Read this release in:
English
,
Khasi
,
Urdu
,
Nepali
,
Marathi
,
हिन्दी
,
Bengali
,
Bengali-TR
,
Assamese
,
Gujarati
,
Odia
,
Tamil
,
Telugu
,
Kannada
,
Malayalam