ਪ੍ਰਧਾਨ ਮੰਤਰੀ ਦਫਤਰ
ਏਆਈ ਇੰਪੈਕਟ ਸਮਿਟ 2026 ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਾਲ ਸਵਿਸ ਕਨਫੈਡਰੇਸ਼ਨ ਦੇ ਪ੍ਰਧਾਨ ਸ਼੍ਰੀ ਗਾਯ ਪਾਰਮੇਲਿਨ ਨੇ ਮੁਲਾਕਾਤ ਕੀਤੀ
प्रविष्टि तिथि:
19 FEB 2026 6:29PM by PIB Chandigarh
ਸਵਿਸ ਕਨਫੈਡਰੇਸ਼ਨ ਦੇ ਪ੍ਰਧਾਨ ਏਆਈ ਇੰਪੈਕਟ ਸਮਿਟ, 2026 ਵਿੱਚ ਹਿੱਸਾ ਲੈਣ ਲਈ 19-20 ਫ਼ਰਵਰੀ, 2026 ਨੂੰ ਦੋ ਦਿਨਾਂ ਦੇ ਭਾਰਤ ਦੌਰੇ 'ਤੇ ਹਨ।
ਦੋਵਾਂ ਆਗੂਆਂ ਨੇ ਭਾਰਤ ਅਤੇ ਸਵਿਟਜ਼ਰਲੈਂਡ ਵਿਚਕਾਰ ਦੋਸਤਾਨਾ ਅਤੇ ਵੱਖ-ਵੱਖ ਰਿਸ਼ਤਿਆਂ ਨੂੰ ਮਜ਼ਬੂਤ ਕੀਤਾ। ਉਨ੍ਹਾਂ ਨੇ ਵਪਾਰ ਅਤੇ ਨਿਵੇਸ਼, ਵਿਗਿਆਨ ਅਤੇ ਤਕਨਾਲੋਜੀ,ਨਵੀਨਤਾ, ਹੁਨਰ ਵਿਕਾਸ, ਸਭਿਆਚਾਰਕ ਅਦਾਨ-ਪ੍ਰਦਾਨ ਅਤੇ ਲੋਕਾਂ ਦੇ ਵਿੱਚ ਸਬੰਧਾਂ ਸਮੇਤ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ਦੇ ਦਾਇਰੇ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਖੇਤਰੀ ਅਤੇ ਵਿਸ਼ਵ-ਵਿਆਪੀ ਮੁੱਦਿਆਂ 'ਤੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਦੋਵਾਂ ਆਗੂਆਂ ਨੇ ਆਰਥਿਕ ਰਿਸ਼ਤਿਆਂ ਦੇ ਡੂੰਘੇ ਹੋਣ ਦਾ ਸਵਾਗਤ ਕੀਤਾ ਅਤੇ ਹਾਲ ਹੀ ਵਿੱਚ ਹੋਏ ਇਤਿਹਾਸਕ ਭਾਰਤ-ਯੂਰਪੀਅਨ ਫ੍ਰੀ ਟ੍ਰੇਡ ਐਸੋਸੀਏਸ਼ਨ (ਈਐੱਫਟੀਏ) ਦੇ ਵਿੱਚ ਸੰਪੰਨ ਹੋਏ ਵਪਾਰ ਅਤੇ ਆਰਥਿਕ ਸਾਂਝੇਦਾਰੀ ਸਮਝੌਤੇ (ਟੀਈਪੀਏ) ਨੂੰ ਲਾਗੂ ਕਰਨ ਨਾਲ ਪੈਦਾ ਹੋਈ ਸਕਾਰਾਤਮਕ ਰਫ਼ਤਾਰ 'ਤੇ ਜ਼ੋਰ ਦਿੱਤਾ। ਸਵਿਟਜ਼ਰਲੈਂਡ ਇਸਦਾ ਇੱਕ ਅਹਿਮ ਮੈਂਬਰ ਹੈ। ਟੀਈਪੀਏ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਅਤੇ ਨਿਵੇਸ਼ ਪ੍ਰਵਾਹ ਵਧਾਉਣ ਦੀ ਅਥਾਹ ਸੰਭਾਵਨਾ ਹੈ।
ਦੋਵੇਂ ਧਿਰਾਂ ਇਨੋਵੇਸ਼ਨ ਨਾਲ ਹੋਣ ਵਾਲੇ ਵਾਧੇ, ਸਾਂਝੀ ਖੋਜ, ਬਿਹਤਰੀਨ ਅਭਿਆਸਾਂ ਨੂੰ ਸਾਂਝਾ ਕਰਨ ਅਤੇ ਸਿਖਲਾਈ ਅਤੇ ਹੁਨਰ ਵਿਕਾਸ ਪਹਿਲਕਦਮੀਆਂ ਦੇ ਜ਼ਰੀਏ ਸਮਰੱਥਾ ਨਿਰਮਾਣ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤਕਰਨ ’ਤੇ ਸਹਿਮਤ ਹੋਈਆਂ। ਬੈਠਕ ਭਾਰਤ-ਸਵਿਟਜ਼ਰਲੈਂਡ ਸਾਂਝੇਦਾਰੀ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਦੀ ਸਾਂਝੀ ਕਲਪਨਾ ਨਾਲ ਸੰਪੰਨ ਹੋਈ।
ਪ੍ਰਧਾਨ ਮੰਤਰੀ ਨੇ ਅਗਲੇ ਏਆਈ ਸਮਿਟ ਦੀ ਮੇਜ਼ਬਾਨੀ ਲਈ ਸਵਿਟਜ਼ਰਲੈਂਡ ਦੀ ਪਹਿਲਕਦਮੀ ਦਾ ਸਵਾਗਤ ਕੀਤਾ, ਜਿਸ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ ਇਸਦੀ ਮੇਜ਼ਬਾਨੀ ਕਰੇਗਾ।
************
ਐੱਮਜੇਪੀਐੱਸ/ ਐੱਸਆਰ
(रिलीज़ आईडी: 2230798)
आगंतुक पटल : 39
इस विज्ञप्ति को इन भाषाओं में पढ़ें:
Odia
,
Kannada
,
Gujarati
,
English
,
Urdu
,
हिन्दी
,
Marathi
,
Bengali
,
Assamese
,
Manipuri
,
Tamil
,
Telugu
,
Malayalam