ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਿਜ਼ੋਰਮ ਦੇ ਸਥਾਪਨਾ ਦਿਵਸ ’ਤੇ ਸੂਬੇ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ

प्रविष्टि तिथि: 20 FEB 2026 9:33AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਿਜ਼ੋਰਮ ਦੇ ਸਥਾਪਨਾ ਦਿਵਸ ਦੇ ਮੌਕੇ ’ਤੇ ਉੱਥੋਂ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਮਿਜ਼ੋਰਮ ਦੀ ਮਜ਼ਬੂਤ ਭਾਈਚਾਰਕ ਭਾਵਨਾ ਅਤੇ ਲੋਕਾਂ ਦੇ ਨਰਮ ਸੁਭਾਅ ਦੀ ਸ਼ਲਾਘਾ ਕੀਤੀ, ਜੋ ਦਿਆਲਤਾ ਅਤੇ ਹਮਦਰਦੀ ਦੀਆਂ ਕਦਰਾਂ-ਕੀਮਤਾਂ ਦਾ ਪ੍ਰਤੀਕ ਹੈ ।

ਸ਼੍ਰੀ ਮੋਦੀ ਨੇ ਐੱਕਸ ’ਤੇ ਇੱਕ ਪੋਸਟ ਵਿੱਚ ਕਿਹਾ:

“ਮਿਜ਼ੋਰਮ ਦੇ ਲੋਕਾਂ ਨੂੰ ਉਨ੍ਹਾਂ ਦੇ ਸੂਬਾ ਸਥਾਪਨਾ ਦਿਵਸ ’ਤੇ ਦਿਲੋਂ ਵਧਾਈਆਂ।

ਮਿਜ਼ੋਰਮ ਆਪਣੀ ਸ਼ਾਨਦਾਰ ਕੁਦਰਤੀ ਸੁੰਦਰਤਾ ਅਤੇ ਸਥਾਈ ਸਭਿਆਚਾਰਕ ਪਰੰਪਰਾਵਾਂ ਲਈ ਮਸ਼ਹੂਰ ਹੈ। ਇੱਥੋਂ ਦੀ ਮਜ਼ਬੂਤ ਭਾਈਚਾਰਕ ਭਾਵਨਾ ਅਤੇ ਲੋਕਾਂ ਦੇ ਨਰਮ ਸੁਭਾਅ, ਦਇਆ ਅਤੇ ਹਮਦਰਦੀ ਦੇ ਮੁੱਲਾਂ ਦਾ ਪ੍ਰਤੀਕ ਹਨ। ਪਰੰਪਰਾਵਾਂ, ਸੰਗੀਤ ਅਤੇ ਰੋਜ਼ਾਨਾ ਜੀਵਨ ਦੇ ਹੋਰ ਪਹਿਲੂਆਂ ਵਿੱਚ ਪ੍ਰਗਟ ਕੀਤੀ ਗਈ ਖ਼ੁਸ਼ਹਾਲੀ ਮਿਜ਼ੋ ਵਿਰਾਸਤ ਬਹੁਤ ਪ੍ਰੇਰਨਾਦਾਇਕ ਹੈ।

ਆਉਣ ਵਾਲੇ ਸਾਲਾਂ ਵਿੱਚ ਮਿਜ਼ੋਰਮ ਵਿਕਾਸ ਦੇ ਰਾਹ ’ਤੇ ਚੱਲਦਾ ਰਹੇ ਅਤੇ ਨਵੀਂਆਂ ਉਚਾਈਆਂ ਹਾਸਲ ਕਰੇ।"

 

************

ਐੱਮਜੇਪੀਐੱਸ/ਐੱਸਆਰ


(रिलीज़ आईडी: 2230778) आगंतुक पटल : 34
इस विज्ञप्ति को इन भाषाओं में पढ़ें: English , Urdu , Marathi , हिन्दी , Bengali-TR , Manipuri , Bengali , Bengali-TR , Assamese , Gujarati , Odia , Tamil , Telugu , Kannada , Malayalam