ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਛੱਤਰਪਤੀ ਸ਼ਿਵਾਜੀ ਮਹਾਰਾਜ ਜੀ ਦੀ ਜਯੰਤੀ ‘ਤੇ ਉਨ੍ਹਾਂ ਨੂੰ ਨਮਨ ਕੀਤਾ
ਛੋਟੀ ਉਮਰ ਵਿੱਚ ਹੀ ਹਿੰਦਵੀ ਸਵਰਾਜ ਦੀ ਸਥਾਪਨਾ ਦਾ ਸੰਕਲਪ ਲੈ ਕੇ ਸ਼ਿਵਾਜੀ ਮਹਾਰਾਜ ਜੀ ਸਾਰਾ ਜੀਵਨ ਧਰਮ ਝੰਡੇ ਦੀ ਰੱਖਿਆ ਲਈ ਕ੍ਰਿਤ ਸੰਕਲਪਿਤ ਰਹੇ
ਛੱਤਰਪਤੀ ਸ਼ਿਵਾਜੀ ਮਹਾਰਾਜ ਜੀ ਨੇ ਰਾਸ਼ਟਰ ਦੇ ਕਣ-ਕਣ ਵਿੱਚ ਸਵੈ-ਧਰਮ, ਸਵਰਾਜ ਅਤੇ ਸਵੈ-ਭਾਸਾ ਲਈ ਜਿਊਣ-ਮਰਨ ਦੀ ਸਦੀਵੀ ਇੱਛਾ-ਸ਼ਕਤੀ ਜਾਗ੍ਰਿਤ ਕੀਤੀ
ਸ਼ਿਵਾਜੀ ਮਹਾਰਾਜ ਨੇ ਹਰ ਵਰਗ ਨੂੰ ਸੰਗਠਿਤ ਕਰਕੇ ਇੱਕ ਅਜਿਹੀ ਵਿਸ਼ਾਲ ਸੈਨਾ ਦਾ ਨਿਰਮਾਣ ਕੀਤਾ, ਜਿਸ ਦਾ ਉਦੇਸ਼ ਹੀ ਰਾਸ਼ਟਰ ਅਤੇ ਸੰਸਕ੍ਰਿਤੀ ਦੀ ਰੱਖਿਆ ਸੀ
ਉਨ੍ਹਾਂ ਜਿਹੀ ਦ੍ਰਿੜ੍ਹ ਇੱਛਾ ਸ਼ਕਤੀ, ਅਦੁੱਤੀ ਸਾਹਸ ਅਤੇ ਕਲਪਨਾਯੋਗ ਰਣਨੀਤੀ ਇਤਿਹਾਸ ਵਿੱਚ ਵਿਰਲੇ ਹੀ ਦਿਖਾਈ ਦਿੰਦੇ ਹਨ
Posted On:
19 FEB 2026 11:12AM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਛੱਤਰਪਤੀ ਸ਼ਿਵਾਜੀ ਮਹਾਰਾਜ ਜੀ ਦੀ ਜਯੰਤੀ ‘ਤੇ ਉਨ੍ਹਾਂ ਨੂੰ ਨਮਨ ਕੀਤਾ।
X ਪਲੈਟਫਾਰਮ ‘ਤੇ ਇੱਕ ਪੋਸਟ ਵਿੱਚ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ “ਛੋਟੀ ਉਮਰ ਵਿੱਚ ਹੀ ਹਿੰਦਵੀ ਸਵਰਾਜ ਦੀ ਸਥਾਪਨਾ ਦਾ ਸੰਕਲਪ ਲੈ ਕੇ ਸਾਰਾ ਜੀਵਨ ਧਰਮ ਝੰਡੇ ਦੀ ਰੱਖਿਆ ਲਈ ਕ੍ਰਿਤ ਸੰਕਲਪਿਤ ਰਹਿਣ ਵਾਲੇ ਛੱਤਰਪਤੀ ਸ਼ਿਵਾਜੀ ਮਹਾਰਾਜ ਜੀ ਨੇ ਰਾਸ਼ਟਰ ਦੇ ਕਣ-ਕਣ ਵਿੱਚ ਸਵੈ-ਧਰਮ, ਸਵਰਾਜ ਅਤੇ ਸਵੈ-ਭਾਸ਼ਾ ਦੇ ਲਈ ਜਿਊਣ-ਮਰਨ ਦੀ ਸਦੀਵੀ ਇੱਛਾ-ਸ਼ਕਤੀ ਜਾਗ੍ਰਿਤ ਕੀਤੀ। ਉਨ੍ਹਾਂ ਨੇ ਹਰ ਵਰਗ ਨੂੰ ਸੰਗਠਿਤ ਕਰਕੇ ਇੱਕ ਅਜਿਹੀ ਵਿਸ਼ਾਲ ਸੈਨਾ ਦਾ ਨਿਰਮਾਣ ਕੀਤਾ, ਜਿਸ ਦਾ ਉਦੇਸ਼ ਹੀ ਰਾਸ਼ਟਰ ਅਤੇ ਸੰਸਕ੍ਰਿਤੀ ਦੀ ਰੱਖਿਆ ਸੀ। ਉਨ੍ਹਾਂ ਜਿਹੀ ਦ੍ਰਿੜ੍ਹ ਇੱਛਾ ਸ਼ਕਤੀ, ਅਦੁੱਤੀ ਸਾਹਸ ਅਤੇ ਕਲਪਨਾਯੋਗ ਰਣਨੀਤੀ ਇਤਿਹਾਸ ਵਿੱਚ ਵਿਰਲੇ ਹੀ ਦਿਖਾਈ ਦਿੰਦੇ ਹਨ। ਛੱਤਰਪਤੀ ਸ਼ਿਵਾਜੀ ਮਹਾਰਾਜ ਜੀ ਦੀ ਜਯੰਤੀ ‘ਤੇ ਉਨ੍ਹਾਂ ਨੂੰ ਨਮਨ ਕਰਦਾ ਹਾਂ।”
************
ਆਰਕੇ/ਆਰਆਰ/ਪੀਐੱਸ/ਬਲਜੀਤ
(Release ID: 2230138)
ਵਿਜ਼ੀਟਰ ਕਾਊਂਟਰ : 7
Read this release in:
English
,
Urdu
,
हिन्दी
,
Marathi
,
Bengali
,
Assamese
,
Gujarati
,
Tamil
,
Telugu
,
Kannada
,
Malayalam