ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸੂਚਨਾ ਅਤੇ ਪ੍ਰਸਾਰਣ ਮੰਤਰਾਲਾ (ਐੱਮਆਈਬੀ) ਦਾ ਪਵੇਲੀਅਨ ‘ਇੰਡੀਆ ਏਆਈ ਇੰਪੈਕਟ ਸਮਿਟ 2026” ਵਿੱਚ ਭਾਰਤ ਦੇ ਪ੍ਰਮੁੱਖ ਏਆਈ ਨਵੀਨਤਾ ਕਾਰਜ ਖੇਤਰ ਦੇ ਰੂਪ ਵਿੱਚ ਉਭਰਿਆ
ਏਆਈ ਗੇਮਿੰਗ ਲੈਬ ਤੋਂ ਲੈ ਕੇ ਏਜੰਟਿਕ ਨਿਊਜ਼ਰੂਮ ਤੱਕ: ਅਡੋਬ, ਭਾਰਤਜੇਨ ਅਤੇ ਕੂਕੂ ਐੱਫਐੱਮ ਨੇ ‘ਵੇਵਸ’ ਵਿੱਚ ਏਆਈ ਦੇ ਅਸਲ ਦੁਨੀਆ ਨੂੰ ਪ੍ਰਦਰਸ਼ਿਤ ਕੀਤਾ
ਵੇਵਸ ਕ੍ਰਿਏਟਰਸ ਕੌਰਨਰ ਵਿੱਚ ਨਾਰਦ ਮੁਨੀ ਇੰਸਟਾਲੇਸ਼ਨ, ਏਆਈ ਥਿਏਟਰ ਅਤੇ ਭਾਰਤਜੇਨ ਆਕਰਸ਼ਣ ਦਾ ਕੇਂਦਰ ਰਹੇ
Posted On:
17 FEB 2026 7:20PM by PIB Chandigarh
ਵੇਵਸ ਕ੍ਰਿਏਟਰ ਕੌਰਨਰ ਨੂੰ ਸਿਰਫ਼ ਇੱਕ ਪ੍ਰਦਰਸ਼ਨ ਪਵੇਲੀਅਨ ਦੇ ਰੂਪ ਵਿੱਚ ਨਹੀਂ, ਸਗੋਂ ਪੂਰੀ ਤਰ੍ਹਾਂ ਕਾਰਜਾਤਮਕ ਅਤੇ ਵਿਵਹਾਰਿਕ ਨਵੀਨਤਾ ਕਾਰਜ ਸਥਾਨ (ਇਨੋਵੇਸ਼ਨ ਵਰਕਸਪੇਸ) ਦੇ ਰੂਪ ਵਿੱਚ ਵਿਕਸਿਤ ਕੀਤਾ ਗਿਆ ਹੈ। ਇਸ ਨੂੰ ਏਵੀਜੀਸੀ-ਐਕਸਆਰ (ਐਨੀਮੇਸ਼ਨ, ਵੀਐੱਫਐਕਸ, ਗੇਮਿੰਗ, ਕੌਮਿਕਸ ਅਤੇ ਐਕਸਟੈਂਡਿਡ ਰਿਐਲਿਟੀ) ਈਕੋ ਸਿਸਟਮ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਅਸਲ ਅਤੇ ਕ੍ਰਾਂਤੀਕਾਰੀ ਐਪਲੀਕੇਸ਼ਨਾਂ ਨੂੰ ਦਰਸਾਉਣ ਲਈ ਡਿਜ਼ਾਈਨ ਕੀਤਾ ਗਿਆ ਇਹ ਕੌਰਨਰ ਵਿਜ਼ਿਟਰਾਂ ਨੂੰ ਇੱਕ ਸ਼ਾਨਦਾਰ ਅਤੇ ਵਿਸ਼ੇਸ਼ਤਾਪੂਰਨ ਅਨੁਭਵ ਪ੍ਰਦਾਨ ਕਰ ਰਿਹਾ ਹੈ।
ਇਹ ਸਥਾਨ ‘ਵੇਵਸ’ ਅਂਤੇ ਇਸ ਦੇ ਪ੍ਰਮੁੱਖ ਕਾਰਜ ਖੇਤਰ ਵੇਵਐਕਸ, ਵੇਵ ਬਜ਼ਾਰ, ਅਤੇ ਕ੍ਰਿਏਟ ਇਨ ਇੰਡੀਆ ਚੈਲੇਂਜ ਦੇ ਰਣਨੀਤਕ ਵਿਸਤਾਰ ਦੇ ਰੂਪ ਵਿੱਚ ਕੰਮ ਕਰ ਰਹੇ ਹਨ। ਇਸ ਵਿੱਚ ਵੇਵਐਕਸ ਸਟਾਰਟਅੱਪਸ ਪ੍ਰਭਾਵਸ਼ਾਲੀ ਪ੍ਰਦਰਸ਼ਨਾਂ ਅਤੇ ਲਾਈਵ ਤੈਨਾਤੀ ਰਾਹੀਂ ਸਭ ਤੋਂ ਅਹਿਮ ਆਕਰਸ਼ਣ ਬਣਿਆ ਹੋਇਆ ਹੈ।
ਉਭਰਦੇ ਹੋਏ ਇਨੋਵੇਟਰਸ ਦੇ ਨਾਲ-ਨਾਲ ਅਡੋਬ, ਨੈਟਫਲਿਕਸ, ਸੋਨੀ, ਕਲੇਕਟਿਵ, ਇਨਸ਼ੌਰਟਸ, ਕੁਕੂ ਐੱਫਐੱਮ ਅਤੇ ਵਿਸਲਿੰਗ ਵੁਡਸ ਇੰਟਰਨੈਸ਼ਨਲ ਜਿਹੇ ਪ੍ਰਮੁੱਖ ਗਲੋਬਲ ਅਤੇ ਭਾਰਤੀ ਉਦਯੋਗ ਜਗਤ ਦੇ ਦਿੱਗਜ ਆਪਣੀ ਅਤਿਆਧੁਨਿਕ ਏਆਈ ਟੂਲਸ ਅਤੇ ਬਦਲਾਅਕਾਰੀ ਮੀਡੀਆ ਤਕਨੀਕਾਂ ਨੂੰ ਪ੍ਰਦਰਸ਼ਿਤ ਕਰਨਗੇ।

ਮੁੱਖ ਅਨੁਭਵ ਖੇਤਰ
ਏਆਈ ਗੇਮਿੰਗ ਲੈਬ
ਮੁੱਖ ਆਕਰਸ਼ਣਾਂ ਵਿੱਚੋਂ ਇੱਕ ‘ਏਆਈ ਗੇਮਿੰਗ ਲੈਬ’ ਨੇ ਅੱਜ ਵਿਜ਼ਿਟਰਾਂ ਨੂੰ ਭਵਿੱਖ ਦੀ ਤਕਨੀਕ ਨਾਲ ਰੂਬਰੂ ਕਰਵਾਇਆ। ਇੱਥੇ ਲੋਕਾਂ ਨੇ ਨਾ ਸਿਰਫ਼ ਗੇਮ ਖੇਡੇ, ਸਗੋਂ ਇਹ ਵੀ ਦੇਖਿਆ ਕਿ ਕਿਵੇਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਇੱਕ ਸਾਧਾਰਣ ਵਿਚਾਰ (Concept) ਤੋਂ ਲੈ ਕੇ ਖੇਡਣ ਯੋਗ ਪ੍ਰੋਟੋਟਾਈਪ ਤੱਕ ਦਾ ਸਫਰ ਚੰਦ ਮਿੰਟਾਂ ਵਿੱਚ ਪੂਰਾ ਕੀਤਾ ਜਾ ਸਕਦਾ ਹੈ। ਆਉਣ ਵਾਲੇ ਦਿਨਾਂ ਵਿੱਚ ਵੀ ਇੱਥੇ ਏਆਈ ਗੇਮਿੰਗ ਲੈਬ ਲਾਈਵ ਡੈਮੋ ਅਤੇ ਇੰਟਰਐਕਟਿਵ ਸੈਸ਼ਨ ਜਾਰੀ ਰਹਿਣਗੇ, ਜਿੱਥੇ ਤਕਨੀਕ ਪ੍ਰੇਮੀ ਖੁਦ ਏਆਏਈ ਦੇ ਜ਼ਰੀਏ ਗੇਮ ਡਿਜ਼ਾਈਨ ਕਰਨ ਦਾ ਅਨੁਭਵ ਲੈ ਸਕਣਗੇ।

ਏਆਈ ਕੰਟੈਂਟ ਕ੍ਰਿਏਸ਼ਨ ਲੈਬ (ਅਡੋਬ ਦੁਆਰਾ ਸੰਚਾਲਿਤ)
ਲਾਈਵ ਸਟੂਡੀਓ ਮਾਹੌਲ ਨੇ ਏਆਈ ਦੀ ਸਹਾਇਤਾ ਨਾਲ ਫਿਲਮਜ਼ ਨਿਰਮਾਣ ਦਾ ਪ੍ਰਦਰਸ਼ਨ ਕੀਤਾ, ਜਿੱਥੇ ਪ੍ਰੋਪਟਸ ਅਸਲ ਸਮੇਂ ਵਿੱਚ ਸਕ੍ਰਿਪਟ, ਦ੍ਰਿਸ਼ਾਂ ਅਤੇ ਸਿਨੇਮਾਈ ਦ੍ਰਿਸ਼ਾਂ ਨੂੰ ਦਰਸਾਇਆ ਗਿਆ ਜੋ ਬਦਲਦੇ ਗਏ। ਇਹ ਦਿਖਾਉਂਦੀ ਹੈ ਕਿ ਕਿਵੇਂ ਡਿਜੀਟਲ ਸਟੋਰੀਟੈਲਿੰਗ ਕਹਿਣ ਦੀ ਪਰਿਭਾਸ਼ਾ ਬਦਲ ਰਹੀ ਹੈ। ਇਹ ਲੈਬ ਆਉਣ ਵਾਲੇ ਦਿਨਾਂ ਵਿੱਚ ਦਰਸ਼ਕਾਂ ਲਈ ਏਆਈ-ਅਧਾਰਿਤ ਰਚਨਾਤਮਕ ਪ੍ਰਕਿਰਿਆਵਾਂ ਦਾ ਪ੍ਰਦਰਸ਼ਨ ਜਾਰੀ ਰੱਖੇਗੀ।
ਏਆਈ-ਪਾਵਰਡ ਨਿਊਜ਼ਰੂਮ
ਏਡਬਲਿਊਐੱਸ, ਭਾਰਤਜੈਨ, ਇੰਡੀਆ ਟੁਡੇ ਅਤੇ ਕਾਲਸੇਤੂ ਸਟਾਰਟਅੱਪਸ ਦੁਆਰਾ ਸੰਚਾਲਿਤ ਇਸ ਨਿਊਜ਼ਰੂਮ ਇੰਸਟਾਲੇਸ਼ਨ ਨੇ ਦਿਖਾਇਆ ਕਿ ਕਿਵੇਂ ਏਆਈ ਏਜੰਟ ਸਵੈਚਾਲਿਤ ਕੰਟੈਂਟ ਜਨਰੇਸ਼ਨ ਤੋਂ ਲੈ ਕੇ ਵੌਇਸ-ਕਮਾਂਡ-ਅਧਾਰਿਤ ਸੰਪਾਦਕੀ ਪ੍ਰਬੰਧਨ ਤੱਕ, ਨਿਊਜ਼ਰੂਮ ਸੰਚਾਲਨ ਨੂੰ ਸੁਚਾਰੂ ਕਰ ਰਹੇ ਹਨ, ਜੋ ਮੀਡੀਆ ਸੰਚਾਲਨ ਦੇ ਭਵਿੱਖ ਨੂੰ ਬਦਲ ਰਿਹਾ ਹੈ। ਇਹ ਇੰਸਟਾਲੇਸ਼ਨ ਸਮਿਟ ਦੇ ਆਗਾਮੀ ਦਿਨਾਂ ਵਿੱਚ ਵੀ ਸੰਚਾਲਿਤ ਰਹੇਗਾ ਅਤੇ ਪ੍ਰਦਰਸ਼ਨ ਜਾਰੀ ਰੱਖੇਗਾ।
ਨਾਰਦ ਮੁਨੀ ਇੰਟਰਐਕਟਿਵ ਇੰਸਟਾਲੇਸ਼ਨ
ਪੌਰਾਣਿਕ ਸੰਦੇਸ਼ਵਾਹਕ ਤੋਂ ਪ੍ਰੇਰਿਤ ਇਸ ਇਮਰਸਿਵ ਇੰਸਟਾਲੇਸ਼ਨ ਨੇ ਦਿਖਾਇਆ ਕਿ ਕਿਵੇਂ ਏਆਈ-ਸੰਚਾਲਿਤ ਲਾਰਜ ਲੈਂਗਵੇਜ ਮਾਡਲ (ਐੱਲਐੱਲਐੱਮ) ਅਸਲ ਦੁਨੀਆ ਦੇ ਸਵਾਲਾਂ ਨੂੰ ਗਤੀਸ਼ੀਲ, ਸੰਵਾਦਾਤਮਕ ਉਪਭੋਗਤਾ ਅਨੁਭਵਾਂ ਵਿੱਚ ਬਦਲ ਰਿਹਾ ਹੈ, ਜੋ ਇੰਟਰਐਕਟਿਵ ਇਟੈਲੀਜੈਂਸ ਦੀ ਤਾਕਤ ਦਰਸਾਉਂਦਾ ਹੈ। ਇਹ ਇੰਟਰਐਕਟਿਵ ਅਨੁਭਵ ਆਉਣ ਵਾਲੇ ਦਿਨਾਂ ਵਿੱਚ ਵੀ ਦਰਸ਼ਕਾਂ ਨੂੰ ਆਕਰਸ਼ਿਤ ਕਰਦਾ ਰਹੇਗਾ।

ਏਆਈ ਥਿਏਟਰ
ਸਮਰਪਿਤ ਸਿਨੇਮਾਈ ਸਥਾਨ ‘ਤੇ ਐੱਨਐੱਫਡੀਸੀ, ਐੱਲਟੀਆਈ ਮਾਇੰਡਟ੍ਰੀ ਅਤੇ ਅਡੋਬ ਦੁਆਰਾ ਚੁਣੀ ਗਈ ਲਗਭਗ 150 ਏਆਈ-ਜਨਿਤ ਫਿਲਮਾਂ ਨੂੰ ਦਿਖਾਇਆ ਗਿਆ। ਇਹ ਦਰਸ਼ਕਾਂ ਲਈ ਇੱਕ ਵਿਲੱਖਣ ਅਨੁਭਵ ਹੈ, ਜਿੱਥੇ ਉਹ ਦੇਖ ਪਾ ਰਹੇ ਹਨ ਕਿ ਕਿਵੇਂ ਤਕਨੀਕ ਨੇ ਫਿਲਮ ਨਿਰਮਾਣ ਦੀ ਕਲਾਤਮਕ ਸਰਹੱਦਾਂ ਨੂੰ ਵਿਸਤਾਰ ਦਿੱਤਾ ਹੈ। ਆਉਣ ਵਾਲੇ ਦਿਨਾਂ ਵਿੱਚ ਵੀ ਇੱਥੇ ਫਿਲਮਾਂ ਦੀ ਸਕ੍ਰੀਨਿੰਗ ਜਾਰੀ ਰਹੇਗੀ।
ਯੂਅਰਸਟੋਰੀ ਲਾਊਂਜ
ਇਸ ਲਾਊਂਜ ਵਿੱਚ ਅੱਜ ਏਆਈ ਈਕੋਸਿਸਟਮ ਦੇ ਨੇਤਾਵਾਂ ਦੇ ਨਾਲ ਲਾਈਵ ਫਾਇਰਸਾਈਡ ਚਰਚਾਵਾਂ ਆਯੋਜਿਤ ਕੀਤੀਆ ਗਈਆਂ। ਇਨ੍ਹਾਂ ਸੈਸ਼ਨਾਂ ਦਾ ਸੰਚਾਲਨ ਯੂਅਰਸਟੋਰੀ ਦੀ ਸ਼ਰਧਾ ਸ਼ਰਮਾ ਨੇ ਕੀਤਾ, ਜਿੱਥੇ ਨਵੀਨਤਾ, ਉੱਦਮਤਾ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਭਵਿੱਖ ‘ਤੇ ਡੂੰਘੀ ਚਰਚਾ ਹੋਈ। ਇਹ ਲਾਊਂਜ ਆਗਾਮੀ ਦਿਨਾਂ ਵਿੱਚ ਵੀ ਇਸੇ ਤਰ੍ਹਾਂ ਦੀ ਇੰਟਰਐਕਟਿਵ ਚਰਚਾਵਾਂ ਦੀ ਮੇਜ਼ਬਾਨੀ ਕਰਦਾ ਰਹੇਗਾ।
ਐੱਮਆਈਬੀ ਪਵੇਲੀਅਨ ਦੇ ਮੁੱਖ ਆਕਰਸ਼ਣ
ਪਵੇਲੀਅਨ ਦੇ ਵੱਖ-ਵੱਖ ਬੂਥਾਂ ‘ਤੇ ਗਲੋਬਲ ਅਤੇ ਇੰਡੀਅਨ ਇਨੋਵੇਟਰਸ ਫਿਲਮ ਨਿਰਮਾਣ, ਬ੍ਰਾਡਕਾਸਟਿੰਗ, ਭਾਸ਼ਾ ਤਕਨਾਲੋਜੀ, ਸਿੱਖਿਆ ਅਤੇ ਡਿਜੀਟਲ ਕਹਾਣੀ ਸੁਣਾਉਣ (Storytelling) ਦੇ ਖੇਤਰ ਵਿੱਚ ਅਤਿ-ਆਧੁਨਿਕ ਏਆਈ ਐਪਲੀਕੇਸ਼ਨਾਂ ਦਾ ਪ੍ਰਦਰਸ਼ਨ ਕਰ ਰਹੇ ਹਨ।
- ਅਡੋਬ ਇੰਡੀਆ ਫਿਲਮ ਪ੍ਰੋਜੈਕਟ ਜਿਹੇ ਸਹਿਯੋਗਾਂ ਰਾਹੀਂ ਏਆਈ-ਸੰਚਾਲਿਤ ਫਿਲਮ ਨਿਰਮਾਣ ਨੂੰ ਗਤੀ ਦੇ ਰਿਹਾ ਹੈ, ਜਿੱਥੇ ਏਆਈ ਤਿਆਰ ਕੀਤੀਆਂ ਗਈਆਂ ਫਿਲਮਾਂ ਅਤੇ ਲਾਈਵ ਏਆਈ-ਫਰਸਟ ਕ੍ਰਿਏਟਿਵ ਵਰਕਫਲੋ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
- ਭਾਰਤਜੇਨ ਮਲਟੀਮਾਡਲ ਆਰਏਜੀ ਤਕਨੀਕ ਦਾ ਪ੍ਰਦਰਸ਼ਨ ਕਰ ਰਿਹਾ ਹੈ, ਜੋ ਵੀਡੀਓ ਅਤੇ ਆਡੀਓ “ਡਾਰਕ ਡੇਟਾ” ਨੂੰ ਖੋਜ ਯੋਗ ਅਤੇ ਇੰਟਰਐਕਟਿਵ ਅਸੈਟਸ ਵਿੱਚ ਬਦਲਦੀ ਹੈ।
- ਸੋਨੀ ਰਿਸਰਚ ਇੰਡੀਆ, ਟੀਵੀ ਅਤੇ ਓਟੀਟੀ ਪਲੈਟਫਾਰਮਾਂ ਲਈ ਏਆਈ-ਸੰਚਾਲਿਤ ਅਨੁਵਾਦ, ਡਬਿੰਗ, ਚਿਹਰੇ ਅਤੇ ਆਵਾਜ਼ ਦੀ ਉਮਰ ਬਦਲਣ ਅਤੇ ਪਹੁੰਚਯੋਗਤਾ ਸਮਾਧਾਨ ਪੇਸ਼ ਕਰ ਰਿਹਾ ਹੈ।
- ਸਰਵਮ ਵੌਇਸ ਕਲੋਨਿੰਗ, ਲਾਈਵ ਸਪੀਚ-ਟੂ-ਟੈਕਸਟ ਅਤੇ ਰੀਅਲ-ਟਾਈਨ ਲੈਂਗਵੇਜ਼ ਏਆਈ ਟੂਲ ਰਾਹੀਂ ਬਹੁਭਾਸ਼ੀ ਏਆਈ ਇੰਟਰੈਕਸ਼ਨ ਨੂੰ ਸਮਰੱਥ ਬਣਾ ਰਿਹਾ ਹੈ।
- ਐਮਾਜ਼ੋਨ ਵੈੱਬ ਸਰਵਿਸਿਜ਼ (ਏਡਬਲਿਊਐੱਸ) ਹੈਂਡਸ-ਫ੍ਰੀ, ਏਆਈ-ਸਮਰੱਥ ਬ੍ਰਾਡਕਾਸਟ ਪ੍ਰੋਡਕਸ਼ਨ ਅਤੇ ਸਥਾਨਕ ਸਮਾਚਾਰ ਵੰਡ ਲਈ ਇੱਕ “ਏਜੰਟਿਕ ਏਆਈ ਅਸਿਸਟਡ ਨਿਊਜ਼ਰੂਮ” ਦਾ ਪ੍ਰਦਰਸ਼ਨ ਕਰ ਰਿਹਾ ਹੈ।
- ਵਿਸਲਿੰਗ ਵੁੱਡਸ ਬਿਨਾ ਕਿਸੇ ਭਾਰੀ ਹਾਰਡਵੇਅਰ ਦੇ ਸਿਰਫ਼ ਏਆਈ ਦੇ ਜ਼ਰੀਏ ‘ਮਾਰਕਰ-ਲੇਸ- ਮੋਸ਼ਨ ਕੈਪਚਰ’ ਵਰਕਫਲੋ ਦਿਖਾ ਰਿਹਾ ਹੈ।
- ਗੈਲਰੀ5 (Galleri5 - ਕਲੈਕਟਿਵ ਆਰਟਿਸਟਸ ਨੈੱਟਵਰਕ) ਏਆਈ-ਨੇਟਿਵ ਸਿਨੇਮੈਟਿਕ ਪ੍ਰੋਡਕਸ਼ਨ ਪਲੈਟਫਾਰਮ ਪੇਸ਼ ਕਰ ਰਿਹਾ ਹੈ, ਜੋ ਵੱਡੇ ਪੈਮਾਨੇ ਦੇ ਪੌਰਣਿਕ ਅਤੇ ਨਾਟਕੀ ਪ੍ਰੋਜੈਕਟਸ ਨੂੰ ਅਹਿਮ ਸਹਾਇਤਾ ਪ੍ਰਦਾਨ ਕਰ ਰਹੇ ਹਨ।
- ਕੁਕੂ ਐੱਫਐੱਮ ਭਾਰਤ ਦੀ ਪਹਿਲੀ ਏਆਈ-ਸੰਚਾਲਿਤ ਮਾਈਕ੍ਰੋਡ੍ਰਾਮਾ ਸੀਰੀਜ਼ ਲਾਂਚ ਕਰ ਰਿਹਾ ਹੈ, ਜੋ ਡਿਜੀਟਲ ਕਹਾਣੀ ਕਹਿਣ ਦਾ ਭਵਿੱਖ ਹੈ।
- ਪ੍ਰਿਜ਼ਮਿਕਸ (Prismix) ਨੈਰੇਟਿਵ-ਸੰਚਾਲਿਤ ਕੰਟੈਂਟ ਕ੍ਰਿਏਸ਼ਨ ਲਈ ਵੀਐੱਫਐਕਸ ਅਤੇ ਪਰੰਪਰਾਗਤ ਮੀਡੀਆ ਦੇ ਨਾਲ ਏਕੀਕ੍ਰਿਤ ਕਰਕੇ ਬਿਰਤਾਂਤ-ਅਧਾਰਿਤ ਕੰਟੈਂਟ ਨਿਰਮਾਣ ਨੂੰ ਹੁਲਾਰਾ ਦੇ ਰਿਹਾ ਹੈ।
- ਇਨਸ਼ੌਰਟਸ ਵਿਅਕਤੀਗਤ ਕੰਟੈਂਟ ਡਿਲੀਵਰੀ ਦੇ ਨਾਲ ਏਆਈ-ਪਾਵਰਡ ਸਮਾਚਾਰ ਸੰਖੇਪ ਪ੍ਰਦਾਨ ਕਰ ਰਿਹਾ ਹੈ।
- ਇੰਡੀਅਨ ਇੰਸਟੀਟਿਊਟ ਆਫ਼ ਕ੍ਰਿਏਟਿਵ ਤਕਨਾਲੋਜੀਜ਼ (ਆਈਆਈਸੀਟੀ) ਇਮਰਸਿਵ ਪ੍ਰੋਡਕਸ਼ਨ ਵਾਤਾਵਰਣ ਦੇ ਨਾਲ ਏਆਈ-ਏਕੀਕ੍ਰਿਤ ਰਚਨਾਤਮਕ ਸਿੱਖਿਆ ਨੂੰ ਨਵੀਂ ਪਰਿਭਾਸ਼ਾ ਦੇ ਰਿਹਾ ਹੈ।
ਏਆਈ ਇਮਰਸਿਵ ਥਿਏਟਰ:
ਇਸ ਵਿੱਚ 270 ਡਿਗਰੀ ਪ੍ਰੋਜੈਕਸ਼ਨ ਅਤੇ ਏਆਈ-ਸੰਚਾਲਿਤ ਸਿਨੇਮਾਈ ਅਨੁਭਵਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ, ਜਿਸ ਨੇ ਅੱਜ ਕਹਾਣੀ ਕਹਿਣ ਦੇ ਤਰੀਕੇ (ਸਟੋਰੀਟੈਲਿੰਗ) ਅਤੇ ਦਰਸ਼ਕਾਂ ਦੀ ਭਾਗੀਦਾਰੀ ਨੂੰ ਪੁਨਰ ਪਰਿਭਾਸ਼ਿਤ ਕੀਤਾ। ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਅਤੇ ਵੇਵਸ ਬਜ਼ਾਰ ਦੁਆਰਾ ਐੱਲਟੀਐੱਮ ਦੇ ਸਹਿਯੋਗ ਨਾਲ ਪੇਸ਼ ‘ਏਆਈ ਸਿਨੇਮਾ ਸ਼ੋਅਕੇਸ’ ਨੇ ਉਨ੍ਹਾਂ ਉਭਰਦੇ ਫਿਲਮ ਨਿਰਮਾਤਾਵਾਂ ‘ਤੇ ਚਾਣਨਾ ਪਾਇਆ ਜੋ ਏਆਈ ਨੂੰ ਕਹਾਣੀ ਕਹਿਣ ਦੇ ਮਾਧਿਅਮ ਦੇ ਰੂਪ ਵਿੱਚ ਉਪਯੋਗ ਕਰ ਰਹੇ ਹਨ। ਪ੍ਰੋਗਰਾਮ ਵਿੱਚ ਕਿਊਰੇਟਿਡ ਸੰਗ੍ਰਹਿ ਵੀ ਪ੍ਰਦਰਸ਼ਿਤ ਕੀਤਾ ਗਿਆ।
ਨਾਲ ਹੀ ਭਾਰਤ ਦੇ ਪਹਿਲੇ ‘ਸਿਨੇਏਆਈ ਹੈਕਾਥੌਨ’ ਦੇ ਫਾਈਨਲਿਸਟਾਂ ਦੇ ਕੰਮ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ। ਭਾਰਤ ਮੰਡਪਮ ਦੇ ਅੰਦਰ ‘ਵੇਵਸ ਕ੍ਰਿਏਟਰਸ ਕੌਰਨਰ’ ਵਿੱਚ ਪ੍ਰਦਰਸ਼ਿਤ ਇਸ ਪਹਿਲ ਨੇ ਭਾਰਤ ਨੂੰ ਏਆਈ-ਸੰਚਾਲਿਤ ਸਿਨੇਮਾਈ ਨਵੀਨਤਾ ਵਿੱਚ ਸਭ ਤੋਂ ਅੱਗ ਖੱੜ੍ਹਾ ਕਰ ਦਿੱਤਾ ਹੈ। ਇਹ ਇਮਰਸਿਵ ਸਕ੍ਰੀਨਿੰਗ ਅਤੇ ਸ਼ੋਅਕੇਸ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗਾ, ਜੋ ਵਿਜ਼ਿਟਰਾਂ ਨੂੰ ਅਤਿ-ਆਧੁਨਿਕ ਏਆਈ-ਸਮਰੱਥ ਸਟੋਰੀਟੈਲਿੰਗ ਦਾ ਅਨੁਭਵ ਕਰਨ ਦੇ ਹੋਰ ਮੌਕੇ ਪ੍ਰਦਾਨ ਕਰੇਗਾ।
ਅਡੋਬ ਦੁਆਰਾ ਸੰਚਾਲਿਤ ਕੰਟੈਂਟ ਕ੍ਰਿਏਟਸ਼ਨ ਲੈਬ
ਇਸ ਵਿੱਚ ਆਧੁਨਿਕ ਕੰਟੈਂਟ ਕ੍ਰਿਏਟਰਸ ਲਈ ਏਆਈ-ਅਧਾਰਿਤ ਵੀਡੀਓ ਨਿਰਮਾਣ ਵਰਕਫਲੋ ਪ੍ਰਦਰਸ਼ਿਤ ਕੀਤੇ ਗਏ, ਜਿਨ੍ਹਾਂ ਵਿੱਚ ਉਨੱਤ ਰਚਨਾਤਮਕ ਤਕਨੀਕਾਂ ‘ਤੇ ਵਿਸ਼ੇਸ਼ ਜ਼ੋਰ ਰਿਹਾ। ਲੈਬ ਵਿੱਚ ਦਿਖਾਇਆ ਗਿਆ ਕਿ ਟੈਕਸਟ ਪ੍ਰੋਂਪਟ, ਚਿੱਤਰ, ਆਡੀਓ ਇਨਪੁਟ ਅਤੇ ਜਨਰੇਟਿਵ ਏਆਈ ਟੂਲਸ ਦੀ ਮਦਦ ਨਾਲ ਵਿਚਾਰਾਂ ਨੂੰ ਉੱਚ ਗੁਣਵੱਤਾ ਵਾਲੇ ਵੀਡੀਓ ਵਿੱਚ ਕਿਵੇਂ ਬਦਲਿਆ ਜਾਂਦਾ ਹੈ।
ਲਾਈਵ ਡੈਮੋਸਟ੍ਰੇਸ਼ਨ ਰਾਹੀਂ ਕ੍ਰਿਏਟਰਸ ਨੇ ਵੀਡੀਓ, ਆਡੀਓ ਅਤੇ ਇਮੇਜ਼ ਦੇ ਐਂਡ-ਟੂ-ਐਂਡ ਏਈ ਵਰਕਫਲੋ ਦਾ ਅਨੁਭਵ ਕੀਤਾ, ਜਿਸ ਵਿੱਚ ਟੈਕਸਟ-ਟੂ-ਵੀਡੀਓ, ਇਮੇਜ-ਟੂ-ਵੀਡੀਓ ਸਟੋਰੀਟੈਲਿੰਗ, ਜਨਰੇਟਿਵ ਐਡਿਟਸ ਅਤੇ ਤੇਜ਼ ਕੰਟੈਂਟ ਦੁਹਰਾਉਣ ਸ਼ਾਮਲ ਸਨ। ਇਸ ਪੇਸ਼ਕਾਰੀ ਨੇ ਦਿਖਾਇਆ ਕਿ ਏਆਈ ਗੁੰਝਲਦਾਰ ਪ੍ਰੋਡਕਸ਼ਨ ਪ੍ਰਕਿਰਿਆਵਾਂ ਨੂੰ ਸਰਲ ਬਣਾਉਂਦਾ ਹੈ, ਐਡੀਟਿੰਗ ਖੁਦ ਕਰਦਾ ਹੈ, ਵਿਜ਼ੂਅਲ ਨੂੰ ਬਿਹਤਰ ਬਣਾਉਂਦਾ ਹੈ ਅਤੇ ਧਾਰਨਾਂ ਤੋਂ ਅੰਤਿਮ ਆਉਟਪੁਟ ਤੱਕ ਕਹਾਣੀ ਕਹਿਣ ਦੀ ਪ੍ਰਕਿਰਿਆ ਨੂੰ ਤੇਜ਼ ਕਰਦਾ ਹੈ। ਸਮੁੱਚੇ ਤੌਰ ‘ਤੇ, ਇਹ ਅਨੁਭਵ ਏਆਈ ਨੂੰ ਤੇਜ਼, ਸਮਾਰਟ ਅਤੇ ਸਕੇਲੇਬਲ ਮਲਟੀਮੀਡੀਆ ਕੰਟੈਂਟ ਨਿਰਮਾਣ ਦੇ ਉਤਪ੍ਰੇਰਕ ਦੇ ਰੂਪ ਵਿੱਚ ਪੇਸ਼ ਕਰਦਾ ਹੈ।
ਮੀਡੀਆ ਲਾਊਂਜ
ਯੂਅਰਸਟੋਰੀ ਦੀ ਸ਼ਰਧਾ ਸ਼ਰਮਾ ਨੇ ਅੱਜ ਸੰਸਥਾਪਕਾਂ ਅਤੇ ਵਿਚਾਰ ਨੇਤਾਵਾਂ ਦੇ ਨਾਲ ਇੰਟਰਵਿਊ ਕੀਤੇ ਅਤੇ ਸਾਰੇ ਸੈਸ਼ਨ ਵੇਵਸ ਓਟੀਟੀ ‘ਤੇ ਲਾਈਵ ਸਟ੍ਰੀਮ ਕੀਤੇ ਗਏ ਜਿਸ ਨਾਲ ਸਮਿਟ ਦੇ ਸਿੱਟਿਆਂ ਅਤੇ ਨਤੀਜਿਆਂ ਨੂੰ ਵਿਆਪਕ ਤੌਰ ‘ਤੇ ਪਹੁੰਚਯੋਗ ਬਣਾਇਆ ਜਾ ਸਕੇ। ਮਾਹਿਰ ਸੰਵਾਦਾਂ ਵਿੱਚ ਜਨਤਕ ਨੀਤੀ, ਪਲੈਟਫਾਰਮ ਈਕੋਸਿਸਟਮ, ਸੰਪ੍ਰਭੂ ਏਆਈ ਸਮਰੱਥਾਵਾਂ ਅਤੇ ਡਿਜੀਟਲ ਲਚਕਤਾ ਜਿਹੇ ਵਿਸ਼ੇ ਸ਼ਾਮਲ ਰਹੇ। ਇਸ ਵਿੱਚ ਨੈਸ਼ਨਲ ਫੌਰੈਂਸਿਕ ਸਾਇੰਸਜ਼ ਯੂਨੀਵਰਸਿਟੀ ਅਤੇ ਕੋਗੋ ਜਿਹੀਆਂ ਸੰਸਥਾਵਾਂ ਦੇ ਵਿਚਾਰਾਂ ਦੇ ਨਾਲ ਕੁਕੂ ਐੱਫਐੱਮ ਗੈਰਾਜ ਲੈਬਸ ਅਤੇ ਓਰੈਕਲ ਦੇ ਅਨੁਭਵ ਵੀ ਸਾਂਝੇ ਕੀਤੇ ਗਏ।
ਸਟਾਰਟਅੱਪ ਸ਼ੋਅਕੇਸ, ਸੰਸਥਾਪਕ ਪੇਸ਼ਕਾਰੀਆਂ ਅਤੇ ਸਿਹਤ, ਸਮਾਜਿਕ ਚੁਣੌਤੀਆਂ ਅਤੇ ਸਥਾਨਕ ਸਮੱਗਰੀ ਵਿੱਚ ਏਆਈ ਦੇ ਉਪਯੋਗ ‘ਤੇ ਚਰਚਾਵਾਂ ਨੇ ਭਾਰਤ ਵਿੱਚ ਨਵੀਨਤਾ-ਅਧਾਰਿਤ ਪ੍ਰਭਾਵ ਨੂੰ ਰੇਖਾਂਕਿਤ ਕੀਤਾ। ਮੀਡੀਆ ਲਾਊਂਜ ਦੀਆਂ ਗਤੀਵਿਧੀਆਂ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹਿਣਗੀਆਂ, ਜਿਸ ਵਿੱਚ ਸਮਿਟ ਦੇ ਪ੍ਰਮੁੱਖ ਵਿਚਾਰ-ਵਟਾਂਦਰੇ ਅਤੇ ਨਤੀਜਿਆਂ ਤੱਕ ਪਹੁੰਚ ਨੂੰ ਵਿਆਪਕ ਬਣਾਉਣ ਦੇ ਉਦੇਸ਼ ਨਾਲ ਵਾਧੂ ਸੰਵਾਦ, ਚਰਚਾ ਅਤੇ ਲਾਈਵ ਸੈਸ਼ਨ ਸ਼ਾਮਲ ਹੋਣਗੇ।
ਪੈਨਲ ਚਰਚਾਵਾਂ ਅਤੇ ਮਾਸਟਰਕਲਾਸ
ਅੱਜ ਭਾਰਤ ਮੰਡਪਮ ਸਥਿਤ ਪਵੇਲੀਅਨ ਵਿੱਚ ਮੀਡੀਆ ਅਤੇ ਮਨੋਰੰਜਨ (ਐੱਮ ਐਂਡ ਈ) ਉਦਯੋਗ ਵਿੱਚ ਏਆਈ-ਅਧਾਰਿਤ ਬਦਲਾਵਾਂ ‘ਤੇ ਕੇਂਦ੍ਰਿਤ ਪੈਨਲ ਚਰਚਾਵਾਂ ਅਤੇ ਮਾਸਟਰਕਲਾਸ ਦੀ ਸੀਰੀਜ਼ ਆਯੋਜਿਤ ਕੀਤੀ ਗਈ। ਵੇਵਸ ਕ੍ਰਿਏਟਰਸ ਕੌਰਨਰ ਵਿੱਚ ਇਨ੍ਹਾਂ ਚਰਚਾਵਾਂ ਨੂੰ ਉੱਚ-ਪ੍ਰਭਾਵ ਵਾਲੇ ਗਿਆਨ ਪਲੈਟਫਾਰਮਾਂ ਦੇ ਰੂਪ ਵਿੱਚ ਤਿਆਰ ਕੀਤਾ ਗਿਆ ਸੀ, ਜਿਸ ਵਿੱਚ ਉਦਯੋਗ ਜਗਤ ਦੇ ਦਿੱਗਜਾਂ,ਉੱਦਮੀਆਂ, ਪੂੰਜੀਪਤੀਆਂ, ਟੈਕਨੋਲੋਜਿਸਟਾਂ, ਰਚਨਾਕਾਰਾਂ ਅਤੇ ਨੀਤੀ ਨਿਰਮਾਤਾਵਾਂ ਨੇ ਇੱਕ ਪਲੈਟਫਾਰਮ ‘ਤੇ ਆਪਣੀ ਗੱਲ ਰੱਖੀ।
ਚਰਚਾਵਾਂ ਵਿੱਚ ਗੇਮਿੰਗ, ਸਿਨੇਮਾ, ਨਿਊਜ਼ਰੂਮ, ਆਟੋਮੇਸ਼ਨ, ਇੰਟਰਐਕਟਿਵ ਮੀਡੀਆ, ਮੁਦਰੀਕਰਨ ਮਾਡਲ ਅਤੇ ਨੈਤਿਕ ਏਆਈ ਫ੍ਰੇਮਵਰਕ ਵਿੱਚ ਏਆਈ ਦੇ ਭਵਿੱਖ ‘ਤੇ ਵਿਚਾਰ-ਵਟਾਂਦਰਾ ਹੋਇਆ। ਪ੍ਰਸਿੱਧ ਫਿਲਮ ਨਿਰਮਾਤਾ ਸ਼ੇਖਰ ਕਪੂਰ ਦੁਆਰਾ ਮਾਸਟਰਕਲਾਸ ਅਤੇ ਗਲੋਬਲ ਤਕਨੀਕੀ ਕੰਪਨੀਆਂ ਦੁਆਰਾ ਗਹਿਣ ਤਕਨੀਕੀ ਸੈਸ਼ਨ ਵੀ ਪ੍ਰੋਗਰਾਮ ਦਾ ਹਿੱਸਾ ਰਹੇ।
ਸੈਸ਼ਨ ਸਿਰਫ਼ ਸਿਧਾਂਤਕ ਚਰਚਾ ਤੱਕ ਸੀਮਿਤ ਨਹੀਂ ਰਹੇ, ਸਗੋਂ ਇਨ੍ਹਾਂ ਵਿੱਚ ਵਿਵਹਾਰਿਕਤਾ ਪ੍ਰਦਰਸ਼ਨ, ਅਸਲ ਕੇਸ ਸਟੱਡੀ ਅਤੇ ਲਾਈਵ ਸਵਾਲ-ਜਵਾਬ ਸ਼ਾਮਲ ਰਹੇ। ਭਾਗੀਦਾਰਾਂ ਨੂੰ ਏਆਈ-ਸੰਚਾਲਿਤ ਮੀਡੀਆ ਦੇ ਤਤਕਾਲੀ ਉਪਯੋਗ, ਨਿਵੇਸ਼ ਸੰਭਾਵਨਾਵਾਂ ਅਤੇ ਐੱਮ ਐਂਡ ਈ ਈਕੋਸਿਸਟਮ ‘ਤੇ ਇਸ ਦੇ ਦੀਰਘਕਾਲੀ ਰਚਨਾਤਮਕ ਪ੍ਰਭਾਵ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੋਈ।
ਪੈਨਲ ਚਰਚਾਵਾਂ ਅਤੇ ਮਾਸਟਰਕਲਾਸ ਆਉਣ ਵਾਲੇ ਦਿਨਾਂ ਵਿੱਚ ਵੀ ਵੇਵਸ ਪਵੇਲੀਅਨ ਵਿੱਚ ਜਾਰੀ ਰਹਿਣਗੇ, ਜਿਸ ਨਾਲ ਮੀਡੀਆ ਅਤੇ ਮਨੋਰੰਜਨ ਖੇਤਰ ਵਿੱਚ ਏਆਈ ਦੀ ਪਰਿਵਰਤਨਕਾਰੀ ਭੂਮਿਕਾ ‘ਤੇ ਸੰਵਾਦ ਹੋਰ ਡੂੰਘਾ ਹੋਵੇਗਾ।
**********
ਮਹੇਸ਼ ਕੁਮਾਰ/ਵਿਵੇਕ ਵਿਸ਼ਵਾਸ/ਅਪਰਾਜਿਤਾ ਪ੍ਰਿਯਦਰਸ਼ਨੀ/ਬਲਜੀਤ
(Release ID: 2229674)
ਵਿਜ਼ੀਟਰ ਕਾਊਂਟਰ : 5