ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਦਾ ਏਆਈ ਯੁੱਗ: ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦਾ ਪਵੇਲੀਅਨ ਵਿੱਚ ਸਰਕਾਰ, ਸਟਾਰਟਅੱਪਸ ਅਤੇ ਕ੍ਰਿਏਟਰਸ ਨੂੰ ਇਕੱਠੇ ਲਿਆਉਂਦਾ ਹੈ
ਇੰਡੀਆ ਏਆਈ ਇਮਪੈਕਟ ਸਮਿਟ 2026 ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਪਵੇਲੀਅਨ ਨੇ ਭਾਰਤ ਦੀਆਂ ਏਆਈ ਸਮਰੱਥਾਵਾਂ ਅਤੇ ਸਟਾਰਟਅੱਪਸ ਦੀ ਵਿਆਪਕਤਾ ਦਾ ਪ੍ਰਦਰਸ਼ਨ ਕੀਤਾ
Posted On:
16 FEB 2026 12:44PM by PIB Chandigarh
ਭਾਰਤ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੇ ਬਦਲਦੇ ਦ੍ਰਿਸ਼ ਵਿੱਚ ਇੱਕ ਗਲੋਬਲ ਵੌਇਸ ਵਜੋਂ ਆਪਣੀ ਸਥਿਤੀ ਨੂੰ ਮਜ਼ਬੂਤ ਕਰ ਰਿਹਾ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (MoIB) ਨੇ ਇੰਡੀਆ AI ਇਮਪੈਕਟ ਸਮਿਟ 2026 ਵਿੱਚ ਇੱਕ ਸਮਰਪਿਤ ਪਵੇਲੀਅਨ ਸਥਾਪਿਤ ਕੀਤਾ ਹੈ। ਇਸ ਦੀ ਵਰਤੋਂ ਭਾਰਤ ਦੀਆਂ ਵਧਦੀਆਂ ਤਕਨੀਕੀ ਸਮਰੱਥਾਵਾਂ, ਸਟਾਰਟਅੱਪਸ ਦੀ ਵਿਆਪਕਤਾ, ਅਤੇ ਜ਼ਿੰਮੇਵਾਰ AI ਅਪਣਾਉਣ ਲਈ ਨੀਤੀ-ਅਧਾਰਿਤ ਪਹੁੰਚ ਨੂੰ ਉਜਾਗਰ ਕਰਨ ਲਈ ਕੀਤੀ ਜਾ ਰਹੀ ਹੈ।
ਇਹ ਪਵੇਲੀਅਨ, ਜਿਸ ਵਿੱਚ ਵੇਵਸ ਕ੍ਰਿਏਟਰਸ ਕਾਰਨਰ ਸਥਿਤ ਹੈ, ਇੱਕ ਮੀਡੀਆ ਅਤੇ ਇੰਟਰਐਕਟਿਵ ਸਪੇਸ ਵਜੋਂ ਡਿਜ਼ਾਈਨ ਕੀਤਾ ਗਿਆ ਹੈ ਜਿੱਥੇ ਨੀਤੀ ਨਿਰਮਾਤਾ, ਸਟਾਰਟਅੱਪ, ਕ੍ਰਿਏਟਰ ਅਤੇ ਉਦਯੋਗਪਤੀ ਇਸ ਗੱਲ 'ਤੇ ਚਰਚਾ ਕਰਨ ਲਈ ਇਕੱਠੇ ਹੋਣ ਲਈ ਤਿਆਰ ਹਨ ਕਿ ਏਆਈ ਨੂੰ ਭਾਰਤ ਦੀਆਂ ਵਿਕਾਸ ਤਰਜੀਹਾਂ, ਸੱਭਿਆਚਾਰਕ ਵਿਭਿੰਨਤਾ ਅਤੇ ਰਾਸ਼ਟਰੀ ਸੁਰੱਖਿਆ ਸਬੰਧੀ ਵਿਚਾਰਾਂ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ।
ਇਸ ਪਹਿਲਕਦਮੀ ਤੋਂ ਜਾਣੂ ਅਧਿਕਾਰੀਆਂ ਨੇ ਕਿਹਾ ਕਿ ਇਸ ਪਵੇਲੀਅਨ ਦਾ ਉਦੇਸ਼ ਭਾਰਤ ਦੇ ਏਆਈ ਈਕੋਸਿਸਟਮ ਨੂੰ ਨਾ ਸਿਰਫ਼ ਵਿਸ਼ਵਵਿਆਪੀ ਤਕਨਾਲੋਜੀ ਦੇ ਖਪਤਕਾਰ ਵਜੋਂ ਪੇਸ਼ ਕਰਨਾ ਹੈ, ਸਗੋਂ ਸਵਦੇਸ਼ੀ, ਵਿਸਤਾਰ ਯੋਗ ਅਤੇ ਸਮਾਜਿਕ ਤੌਰ 'ਤੇ ਸਬੰਧਿਤ ਏਆਈ ਸਮਾਧਾਨਾਂ ਦੇ ਕ੍ਰਿਏਟਰਜ਼ ਵਜੋਂ ਵੀ ਪੇਸ਼ ਕਰਨਾ ਹੈ।

ਭਾਰਤੀ ਏਆਈ ਨਵੀਨਤਾ ਨੂੰ ਉਤਸ਼ਾਹਿਤ ਕਰਨ ਵਾਲਾ ਇੱਕ ਮੰਚ
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦਾ ਪਵੇਲੀਅਨ ਸਿਹਤ ਸੰਭਾਲ, ਮੀਡੀਆ, ਕੰਟੈਂਟ, ਸ਼ਾਸਨ ਅਤੇ ਸਮਾਜਿਕ ਪ੍ਰਭਾਵ ਵਰਗੇ ਵਿਭਿੰਨ ਖੇਤਰਾਂ ਵਿੱਚ ਕੰਮ ਕਰਨ ਵਾਲੇ ਭਾਰਤੀ ਸਟਾਰਟਅੱਪਸ ਅਤੇ ਉੱਦਮੀਆਂ ਨੂੰ ਉਜਾਗਰ ਕਰਦਾ ਹੈ। ਵਿਸ਼ੇਸ਼ ਗੱਲਬਾਤ ਅਤੇ ਸੰਸਥਾਪਕ-ਅਗਵਾਈ ਵਿੱਚ ਹੋਣ ਵਾਲੇ ਵਿਚਾਰ-ਵਟਾਂਦਰੇ ਰਾਹੀਂ, ਪਵੇਲੀਅਨ ਘਰੇਲੂ ਅਤੇ ਵਿਸ਼ਵਵਿਆਪੀ ਬਜ਼ਾਰਾਂ ਲਈ ਏਆਈ ਉਤਪਾਦ ਵਿਕਸਿਤ ਕਰਨ ਵਾਲੀਆਂ ਭਾਰਤੀ ਕੰਪਨੀਆਂ ਨੂੰ ਪਛਾਣ ਦਿਲਾਉਣ ਦੀ ਕੋਸ਼ਿਸ਼ ਕਰਦਾ ਹੈ।
ਇੱਕ ਅਧਿਕਾਰੀ ਨੇ ਕਿਹਾ ਕਿ ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਭਾਰਤੀ ਏਆਈ ਨਵੀਨਤਾ ਨੂੰ ਆਲਮੀ ਪੱਧਰ ‘ਤੇ ਦੇਖਿਆ, ਸਮਝਿਆ ਅਤੇ ਪ੍ਰਾਸੰਗਿਕ ਬਣਾਇਆ ਜਾਵੇ। ਇਹ ਪਵੇਲੀਅਨ ਸਟਾਰਟਅੱਪਸ ਅਤੇ ਨੀਤੀ ਨਿਰਮਾਤਾਵਾਂ, ਨਿਵੇਸ਼ਕਾਂ ਅਤੇ ਅੰਤਰਰਾਸ਼ਟਰੀ ਵਫਦਾਂ ਦੇ ਵਿਚਕਾਰ ਸਿੱਧਾ ਸੰਵਾਦ ਸਥਾਪਿਤ ਕਰਦਾ ਹੈ।
ਪਵੇਲੀਅਨ ਦੇ ਪ੍ਰੋਗਰਾਮਾਂ ਦਾ ਇੱਕ ਮੁੱਖ ਹਿੱਸਾ ਵੇਵਸ ਕ੍ਰਿਏਟਰਜ਼ ਕਾਰਨਰ ਹੈ, ਜਿੱਥੇ ਢਾਂਚਾਗਤ ਪੈਨਲ ਚਰਚਾਵਾਂ, ਗੈਰ-ਰਸਮੀ ਵਿਚਾਰ-ਵਟਾਂਦਰੇ ਅਤੇ ਸਟਾਰਟਅੱਪ ਪ੍ਰਦਰਸ਼ਨੀਆਂ ਦੀ ਇੱਕ ਲੜੀ ਆਯੋਜਿਤ ਕੀਤੀ ਜਾਂਦੀ ਹੈ। ਸਾਰੇ ਸੈਸ਼ਨਾਂ ਦਾ ਲਾਈਵ ਪ੍ਰਸਾਰਣ ਪ੍ਰਸਾਰ ਭਾਰਤੀ ਦੇ ਡਿਜੀਟਲ ਪਲੈਟਫਾਰਮ, ਵੇਵਸ ਓਟੀਟੀ 'ਤੇ ਕੀਤਾ ਜਾ ਰਿਹਾ ਹੈ, ਜਿਸ ਨਾਲ ਸਮਿਟ ਦੇ ਸਥਾਨ ਤੋਂ ਬਾਹਰ ਦੇ ਦਰਸ਼ਕਾਂ ਤੱਕ ਵੀ ਇਸ ਦੀ ਪਹੁੰਚ ਵਧ ਜਾਂਦੀ ਹੈ।
ਯੁਅਰਸਟੋਰੀ ਸਟਾਰਟਅੱਪ-ਕੇਂਦ੍ਰਿਤ ਪ੍ਰੋਗਰਾਮਿੰਗ ਦਾ ਆਯੋਜਨ ਕਰਦਾ ਹੈ
ਪਵੇਲੀਅਨ ਵਿਖੇ ਸਟਾਰਟਅੱਪ ਅਤੇ ਨਵੀਨਤਾ ਨਾਲ ਸਬੰਧਿਤ ਚਰਚਾ YourStory ਦੁਆਰਾ ਪੇਸ਼ ਕੀਤੀ ਜਾ ਰਹੀ ਹੈ, ਜੋ ਕਿ ਉੱਭਰ ਰਹੇ ਸੰਸਥਾਪਕਾਂ, AI ਵਿੱਚ ਮਹਿਲਾ ਲੀਡਰਸ਼ਿਪ, ਅਤੇ ਭਾਰਤ ਅਤੇ ਟੀਅਰ-2 ਅਤੇ ਟੀਅਰ-3 ਬਜ਼ਾਰਾਂ ਲਈ ਸਮਾਧਾਨ ਵਿਕਸਿਤ ਕਰਨ ਵਾਲੀਆਂ ਕੰਪਨੀਆਂ ਨੂੰ ਉਜਾਗਰ ਕਰਨ ਲਈ ਸਮਿਟ ਵਿੱਚ ਕਈ ਸੈਸ਼ਨਾਂ ਦਾ ਸੰਚਾਲਨ ਕਰ ਰਿਹਾ ਹੈ।
संस्थापक और सीईओ श्रद्धा शर्मा एआई संप्रभुता, सामाजिक प्रभाव वाले स्टार्टअप और लाइव फाउंडर पिच सत्रों सहित कई चर्चाओं का संचालन कर रही हैं।
ਸੰਸਥਾਪਕ ਅਤੇ ਸੀਈਓ ਸ਼ਰਧਾ ਸ਼ਰਮਾ ਏਆਈ ਅਖੰਡਤਾ, ਸਮਾਜਿਕ ਪਹੁੰਚ ਅਤੇ ਸਟਾਰਟਅੱਪ ਅਤੇ ਲਾਈਵ ਫਾਉਂਡਰ ਪਿਚ ਸੈਸ਼ਨਾਂ ਸਮੇਤ ਕਈ ਚਰਚਾਵਾਂ ਦਾ ਸੰਚਾਲਨ ਕਰ ਰਹੇ ਹਨ।
ਉਦਯੋਗ ਜਗਤ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਸਰਕਾਰੀ ਮੰਡਪ ਦੇ ਅੰਦਰ ਇੱਕ ਸਟਾਰਟਅੱਪ-ਕੇਂਦ੍ਰਿਤ ਮੀਡੀਆ ਪਲੈਟਫਾਰਮ ਦੀ ਮੌਜੂਦਗੀ ਇਸ ਗੱਲ ਦਾ ਸੰਕੇਤ ਹੈ ਕਿ ਭਾਰਤ ਆਪਣੀ ਨਵੀਨਤਾ ਗਾਥਾ ਨੂੰ ਪੇਸ਼ ਕਰਨ ਦੇ ਤਰੀਕੇ ਨੂੰ ਬਦਲ ਰਿਹਾ ਹੈ - ਸਿਰਫ਼ ਨੀਤੀਗਤ ਸੰਦੇਸ਼ਾਂ ਤੋਂ ਦੂਰ ਸੰਸਥਾਪਕ-ਅਗਵਾਈ ਵਾਲੀਆਂ ਕਹਾਣੀਆਂ ਵੱਲ ਵਧ ਰਿਹਾ ਹੈ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਪਵੇਲੀਅਨ ਦੇ ਰੋਜ਼ਾਨਾ ਦੇ ਪ੍ਰੋਗਰਾਮ
ਸੋਮਵਾਰ, 16 ਫਰਵਰੀ
ਨਿਰਧਾਰਿਤ ਉੱਚ ਪੱਧਰੀ ਪ੍ਰੋਗਰਾਮਾਂ ਦੇ ਕਾਰਨ ਪ੍ਰਵੇਸ਼ ਪ੍ਰਤਿਬੰਧਿਤ ਹੈ।
ਪੈਨਲ –ਆਗਾਮੀ ਸਟਾਰਟਅੱਪਸ ਦਾ ਪ੍ਰਦਰਸ਼ਨ (ਸੈੱਟ 1)
ਐਂਕਰ ਦੀ ਅਗਵਾਈ ਹੇਠ ਤਿੰਨ ਏਆਈ ਸਟਾਰਟਅੱਪਸ ਦੇ ਨਾਲ ਗੱਲਬਾਤ।
- ਦੁਪਹਿਰ 3:00 ਵਜੇ –ਸ਼ਾਮ 4:00 ਵਜੇ
ਪੈਨਲ- ਆਗਾਮੀ ਸਟਾਰਟਅੱਪ ਦਾ ਪ੍ਰਦਰਸ਼ਨ (ਸੈੱਟ 2)
ਮੰਗਲਵਾਰ, 17 ਫਰਵਰੀ
ਸ਼ਾਸਨ, ਅਖੰਡਤਾ ਅਤੇ ਭਾਰਤ ਦੀ ਏਆਈ ਨੀਤੀ ਦੀ ਦਿਸ਼ਾ ‘ਤੇ ਫੋਕਸ।
ਦੁਪਹਿਰ 12:00 ਵਜੇ- ਦੁਪਹਿਰ 12:30 ਵਜੇ
ਫਾਇਰਸਾਇਡ ਚੈਟ: ਭਾਰਤ ਦਾ ਏਆਈ ਦਾ ਸਮਾਂ
ਸ਼ਰਧਾ ਸ਼ਰਮਾ ਦੁਆਰਾ ਭਾਰਤੀ ਸੂਚਨਾ ਮੰਤਰਾਲੇ ਦੇ ਸਕੱਤਰ ਨਾਲ ਭਾਰਤ ਵਿੱਚ ਏਆਈ ਦੇ ਖੇਤਰ ਵਿੱਚ ਹੋ ਰਹੀ ਤਰੱਕੀ ਨੂੰ ਬਣਾਏ ਰੱਖਣ ਦੇ ਵਿਸ਼ੇ ਬਾਰੇ ਗੱਲਬਾਤ।
ਦੁਪਹਿਰ 1:00 ਵਜੇ- ਦੁਪਹਿਰ 1:40 ਵਜੇ
ਰਾਸ਼ਟਰੀ ਸੁਰੱਖਿਆ, ਡੇਟਾ ਕੰਟਰੋਲ ਅਤੇ ਸਵਦੇਸ਼ੀ ਏਆਈ ਵਿਕਾਸ ਬਾਰੇ ਚਰਚਾ।
- ਦੁਪਹਿਰ 3:00 ਵਜੇ- ਦੁਪਹਿਰ 3:30 ਵਜੇ
ਫਾਇਰਸਾਇਡ ਚੈਟ : ਕੁਕੂ ਐੱਫਐੱਮ
ਸੰਸਥਾਪਕ ਲਾਲ ਚੰਦ ਬਿਸੁ ਦੁਆਰਾ ਸਥਾਨਕ ਭਾਸ਼ਾ ਦੇ ਕੰਟੈਂਟ ਅਤੇ ਏਆਈ –ਸੰਚਾਲਿਤ ਵੰਡ ਬਾਰੇ ਚਰਚਾ।
- ਸ਼ਾਮ 5:00 ਵਜੇ- ਸ਼ਾਮ 6:00 ਵਜੇ
ਭੂਮੀ ਪੇਡਨੇਕਰ ਨਾਲ ਫਾਇਰਾਇਡ ਚੈਟ
ਸਿਨੇਮਾ, ਵਕਾਲਤ ਅਤੇ ਉੱਭਰਦੀਆਂ ਤਕਨਾਲੋਜੀਆਂ ‘ਤੇ ਚਰਚਾ।
ਬੁੱਧਵਾਰ, 18 ਫਰਵਰੀ
ਸਮਾਵੇਸ਼ ਅਤੇ ਸੰਸਥਾਪਕਾਂ ਦੀ ਭਾਈਵਾਲੀ ‘ਤੇ ਸਪੌਟ ਲਾਈਟ।
- ਦੁਪਹਿਰ 1:00 ਵਜੇ- ਦੁਪਹਿਰ 2:00 ਵਜੇ
ਪੈਨਲ : ਆਗਾਮੀ ਸਟਾਰਟਅੱਪਸ ਦਾ ਪ੍ਰਦਰਸ਼ਨ (ਸੈੱਟ 3)
ਦੁਪਹਿਰ 3:00 ਵਜੇ- ਦੁਪਹਿਰ 3:40 ਵਜੇ
ਪੈਨਲ: ਏਆਈ ਵਿੱਚ ਮਹਿਲਾਵਾਂ
ਮਹਿਲਾ ਸੰਸਥਾਪਕ ਅਤੇ ਉਦਯੋਗ ਜਗਤ ਦੀ ਨੇਤਾ, ਅਗਵਾਈ ਅਤੇ ਨਵੀਨਤਾ ‘ਤੇ ਚਰਚਾ ਕਰਦੀਆਂ ਹਨ।
ਸਟਾਰਟਅੱਪਸ ਲਾਈਵ ਵਿਦ ਐੱਸਐੱਸ
ਸੰਸਥਾਪਕਾਂ ਦੁਆਰਾ ਦਿੱਤੇ ਜਾਣ ਵਾਲੇ ਦੋ ਮਿੰਟ ਦਾ ਸੰਖੇਪ ਭਾਸ਼ਣ।
ਵੀਰਵਾਰ, 19 ਫਰਵਰੀ
- ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਇਮੈਨੁਅਲ ਮੈਕ੍ਰੋਂਨ ਦੀਆਂ ਨਿਰਧਾਰਿਤ ਯਾਤਰਾਵਾਂ ਕਾਰਨ ਆਮ ਜਨਤਾ ਨੂੰ ਪ੍ਰਵੇਸ਼ ਦੀ ਮਨਜ਼ੂਰੀ ਨਹੀਂ ਹੈ।
ਸ਼ੁੱਕਰਵਾਰ, 20 ਫਰਵਰੀ
ਪ੍ਰਭਾਵ ਅਤੇ ਭਾਰਤ-ਕੇਂਦ੍ਰਿਤ ਨਵੀਨਤਾ ‘ਤੇ ਸਮਾਪਤੀ ਫੋਕਸ।
- ਦੁਪਹਿਰ 12:00 ਵਜੇ- ਦੁਪਹਿਰ 1:00 ਵਜੇ
ਪੈਨਲ : ਸਮਾਜਿਕ ਪ੍ਰਭਾਵ ਪੈਦਾ ਕਰਨ ਵਾਲੇ ਏਆਈ ਸਟਾਰਟਅੱਪਸ
3:00 ਵਜੇ ਦੁਪਹਿਰ
ਪੈਨਲ : ਭਾਰਤ ਦਾ ਮੌਕਾ
ਭਾਰਤ ਦੀ ਟੀਅਰ-2 ਅਤੇ ਟੀਅਰ-3 ਦੇ ਆਰਥਿਕ ਕੇਂਦਰਾਂ ਦੇ ਏਆਈ ਸਮਾਧਾਨ ਵਿਕਸਿਤ ਕਰਦੀਆਂ ਸਟਾਰਟਅੱਪਸ ਕੰਪਨੀਆਂ।
ਸ਼ਾਮ ਦੇ 4:00
ਪੈਨਲ : ਆਗਾਮੀ ਸਟਾਰਟਅੱਪਸ ਦਾ ਪ੍ਰਦਰਸ਼ਨ (ਸੈੱਟ 4)
ਗਲੋਬਲ ਏਆਈ ਵਾਰਤਾ ਲਈ ਭਾਰਤ ਦੀ ਸਥਿਤੀ
ਅਧਿਕਾਰੀਆਂ ਨੇ ਕਿਹਾ ਕਿ ਪਵੇਲੀਅਨ ਦਾ ਵਿਆਪਕ ਉਦੇਸ਼ ਸਥਾਨਕ ਸੰਦਰਭ ਨੂੰ ਬਣਾਈ ਰੱਖਦੇ ਹੋਏ ਭਾਰਤੀ ਕੰਪਨੀਆਂ ਨੂੰ ਗਲੋਬਲ ਏਆਈ ਚਰਚਾਵਾਂ ਨਾਲ ਜੋੜਨਾ ਹੈ, ਜਿਸ ਨਾਲ ਸਟਾਰਟਅੱਪ ਸਮਿਟ ਵਿੱਚ ਹਿੱਸਾ ਲੈਣ ਵਾਲੇ ਅੰਤਰਰਾਸ਼ਟਰੀ ਹਿਤਧਾਰਕਾਂ, ਨਿਵੇਸ਼ਕਾਂ ਅਤੇ ਸਰਕਾਰਾਂ ਨਾਲ ਜੁੜ ਸਕਣ।
ਸਟਾਰਟਅੱਪਸ, ਕ੍ਰਿਏਟਰਸ ਅਤੇ ਨੀਤੀ ਨਿਰਮਾਤਾਵਾਂ ਨੂੰ ਇੱਕ ਛੱਤ ਹੇਠਾਂ ਲਿਆ ਕੇ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਪਵੇਲੀਅਨ ਦਾ ਉਦੇਸ਼ ਭਾਰਤ ਦੇ ਏਆਈ ਵਿਜ਼ਨ ਨੂੰ ਦ੍ਰਿਸ਼ਮਾਨ, ਬਜ਼ਾਰ ਲਈ ਤਿਆਰ ਸਮਰੱਥਾਵਾਂ ਵਿੱਚ ਅਨੁਵਾਦ ਕਰਨਾ ਹੈ, ਜਿਸ ਨਾਲ ਗਲੋਬਲ AI ਈਕੋਸਿਸਟਮ ਵਿੱਚ ਇੱਕ ਵੱਡੀ ਭੂਮਿਕਾ ਨਿਭਾਉਣ ਦੀ ਭਾਰਤ ਦੀ ਇੱਛਾ ਨੂੰ ਮਜ਼ਬੂਤੀ ਮਿਲੇਗੀ।
ਜਿਵੇਂ-ਜਿਵੇਂ ਇੰਡੀਆ ਏਆਈ ਇਮਪੈਕਟ ਸਮਿਟ 2026 ਅੱਗੇ ਵਧ ਰਹੀ ਹੈ, ਇਹ ਪਵੇਲੀਅਨ ਇਸ ਗੱਲ ਦੀ ਝਲਕ ਦਿਖਾਉਂਦਾ ਹੈ ਕਿ ਭਾਰਤ ਏਆਈ ਨੂੰ ਆਪਣੀਆਂ ਸ਼ਰਤਾਂ 'ਤੇ ਕਿਵੇਂ ਆਕਾਰ ਦੇਣ, ਸ਼ਾਸਨ ਕਰਨ ਅਤੇ ਉਸ ਦਾ ਵਿਸਤਾਰ ਕਰਨ ਦਾ ਇਰਾਦਾ ਰੱਖਦਾ ਹੈ।
************
ਮਹੇਸ਼ ਕੁਮਾਰ /ਰਿਯਾ ਰਾਣੀ/ ਏਕੇ
(Release ID: 2228768)
ਵਿਜ਼ੀਟਰ ਕਾਊਂਟਰ : 6
Read this release in:
English
,
Urdu
,
हिन्दी
,
Marathi
,
Bengali
,
Bengali-TR
,
Gujarati
,
Tamil
,
Telugu
,
Kannada
,
Malayalam