ਮੰਤਰੀ ਮੰਡਲ
azadi ka amrit mahotsav

ਕੇਂਦਰੀ ਕੈਬਨਿਟ ਨੇ ਨੋਇਡਾ ਸੈਕਟਰ 142 ਤੋਂ ਬੋਟੈਨੀਕਲ ਗਾਰਡਨ (ਨੋਇਡਾ) ਤੱਕ 11.56 ਕਿਲੋਮੀਟਰ ਲੰਬੇ ਅਤੇ 8 ਸਟੇਸ਼ਨਾਂ ਵਾਲੇ ਵਿਸਤਾਰ ਕੌਰੀਡੋਰ ਨੂੰ ਪ੍ਰਵਾਨਗੀ ਪ੍ਰਦਾਨ ਕੀਤੀ

Posted On: 14 FEB 2026 1:08PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ  ਨੋਇਡਾ ਮੈਟਰੋ ਰੇਲ ਪ੍ਰੋਜੈਕਟ ਦੇ ਨੋਇਡਾ ਸੈਕਟਰ 142  ਤੋਂ ਬੋਟੈਨੀਕਲ ਗਾਰਡਨ ( ਨੋਇਡਾ ) ਤੱਕ 11.56 ਕਿਲੋਮੀਟਰ ਲੰਬੇ ਐਕਸਟੈਂਸ਼ਨ  ਕੌਰੀਡੋਰ ਨੂੰ ਪ੍ਰਵਾਨਗੀ ਪ੍ਰਦਾਨ ਕੀਤੀ, ਜਿਸ ਵਿੱਚ 8 ਐਲੀਵੇਟਿਡ ਸਟੇਸ਼ਨ ਹੋਣਗੇ । ਇਸ ਕੌਰੀਡੋਰ ਦੇ ਚਾਲੂ ਹੋਣ 'ਤੇ , ਨੋਇਡਾ ਅਤੇ ਗ੍ਰੇਟਰ ਨੋਇਡਾ ਸ਼ਹਿਰਾਂ ਵਿੱਚ 61.62 ਕਿਲੋਮੀਟਰ ਦਾ ਸਰਗਰਮ ਮੈਟਰੋ ਰੇਲ ਨੈੱਟਵਰਕ ਹੋ ਜਾਵੇਗਾ।

ਨੋਇਡਾ ਮੈਟਰੋ ਰੇਲ ਪ੍ਰੋਜੈਕਟ ਦਾ ਨੋਇਡਾ ਸੈਕਟਰ 142 ਤੋਂ ਬੋਟੈਨੀਕਲ ਗਾਰਡਨ (ਨੋਇਡਾ) ਤੱਕ ਦਾ ਵਿਸਤਾਰ ਕੌਰੀਡੋਰ ਸ਼ਹਿਰ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ। ਇਹ ਪ੍ਰੋਜੈਕਟ ਸ਼ਹਿਰ ਵਿੱਚ ਮੈਟਰੋ ਰੇਲ ਨੈੱਟਵਰਕ ਦਾ ਇੱਕ ਵੱਡਾ ਵਿਸਤਾਰ ਹੈ।

ਬਿਹਤਰ ਸੰਪਰਕ ਸੁਵਿਧਾ:

ਨੋਇਡਾ ਮੈਟਰੋ ਪ੍ਰੋਜੈਕਟ ਦਾ ਨੋਇਡਾ ਸੈਕਟਰ 142 ਤੋਂ ਬੋਟੈਨੀਕਲ ਗਾਰਡਨ (ਨੋਇਡਾ) ਤੱਕ ਦਾ ਵਿਸਤਾਰ ਕੌਰੀਡੋਰ ਲਗਭਗ 11.56 ਕਿਲੋਮੀਟਰ ਨਵੀਆਂ ਮੈਟਰੋ ਲਾਈਨਾਂ ਸ਼ੁਰੂ ਕਰੇਗਾ, ਜਿਸ ਨਾਲ ਨੋਇਡਾ ਸ਼ਹਿਰ ਵਿੱਚ ਜਨਤਕ ਆਵਾਜਾਈ ਵਿੱਚ ਜ਼ਿਕਰਯੋਗ ਸੁਧਾਰ ਹੋਵੇਗਾ, ਜਿੱਥੇ ਵਰਤਮਾਨ ਵਿੱਚ ਕੁਸ਼ਲ ਸੰਪਰਕ ਸੁਵਿਧਾ ਦਾ ਅਭਾਵ ਹੈ। ਇਸ ਤੋਂ ਇਲਾਵਾ ਇਹ ਕੌਰੀਡੋਰ ਬੋਟੈਨੀਕਲ ਗਾਰਡਨ (ਬਲੂ ਲਾਈਨ) ਅਤੇ ਮੈਜੇਂਟਾ ਲਾਈਨ ‘ਤੇ ਇੰਟਰਚੇਂਜ ਸਮੇਤ ਜ਼ਿਆਦਾਤਰ ਮੰਗ ਵਾਲੇ ਕੌਰੀਡੋਰਸ ਦੇ ਨਾਲ ਸਿੱਧੀ ਸੰਪਰਕ ਸੁਵਿਧਾ ਵੀ ਪ੍ਰਦਾਨ ਕਰੇਗਾ।

ਇਸ ਪੜਾਅ ਦਾ ਉਦੇਸ਼ ਨੋਇਡਾ ਦੇ ਪ੍ਰਮੁੱਖ ਖੇਤਰਾਂ ਨੂੰ ਸੁਚਾਰੂ ਤੌਰ ‘ਤੇ ਏਕੀਕ੍ਰਿਤ ਕਰਨਾ ਹੈ, ਜਿਨ੍ਹਾਂ ਵਿੱਚ ਸ਼ਾਮਲ ਹਨ:

  • ਸੈਕਟਰ-142 ਵਿੱਚ ਸਥਿਤ ਅਡਵੈਂਡ ਬਿਜਨਸ ਪਾਰਕ, ਸੈਕਟਰ- 98 ਵਿੱਚ ਸਥਿਤ ਸਕਾਈਮਾਰਕ ਵਨ ਮਾਲ ਅਤੇ ਸੈਕਟਰ-93 ਵਿੱਚ ਸਥਿਤ ਮਾਲ ਆਫ਼ ਨੋਇਡਾ ਜਿਹੇ ਵਪਾਰਕ ਕੇਂਦਰ।

  • ਮਾਈਕ੍ਰੋਸੌਫਟ (ਸੈਕਟਰ-145) ਟੀਸੀਐੱਸ (ਸੈਕਟਰ-157), ਹੈਵਲਸ (ਸੈਕਟਰ-126), ਇੰਫੋਸਿਸ (ਸੈਕਟਰ-132), ਕੌਗਨੀਜੈਂਟ (ਸੈਕਟਰ-135), ਅਡੋਬ (ਸੈਕਟਰ-132) ਅਤੇ ਓਰੇਕਲ (ਸੈਕਟਰ 127) ਜਿਹੀਆਂ ਪ੍ਰਮੁੱਖ ਬਹੁ ਰਾਸ਼ਟਰੀ ਕੰਪਨੀਆਂ ਅਤੇ ਆਈਟੀ ਹੱਬ।

  • ਸੈਕਟਰ-125 ਵਿੱਚ ਐੱਮਟੀ ਯੂਨੀਵਰਸਿਟੀ, ਸੈਕਟਰ-91 ਵਿੱਚ ਪੰਚਸ਼ੀਲ ਬਾਲ ਇੰਟਰ ਕਾਲ ਅਤੇ ਸੈਕਟਰ- 44 ਵਿੱਚ ਮਹਾਮਾਯਾ ਬਾਲਿਕਾ ਇੰਟਰ ਕਾਲਜ ਜਿਹੇ ਵਿਦਿਅਕ ਸੰਸਥਾਨ।

  • ਮਹੱਤਵਪੂਰਨ ਸਿਹਤ ਸੁਵਿਧਾਵਾਂ, ਜਿਨ੍ਹਾਂ ਵਿੱਚ ਸਭ ਤੋਂ ਪ੍ਰਮੁੱਖ ਸੈਕਟਰ-128 ਸਥਿਤ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਹੈ।

  • ਪ੍ਰਮੁੱਖ ਟੂਰਿਸਟ ਆਕਰਸ਼ਣਾਂ ਵਿੱਚ ਬੋਟੈਨੀਕਲ ਗਾਰਡਨ ਅਤੇ ਸੈਕਟਰ-93 ਪਾਰਕ ਸ਼ਾਮਲ ਹਨ।

ਇਨ੍ਹਾਂ ਮਹੱਤਵਪੂਰਨ ਖੇਤਰਾਂ ਨੂੰ ਮੈਟਰੋ ਨੈੱਟਵਰਕ ਨਾਲ ਜੋੜ ਕੇ, ਨੋਇਡਾ ਸੈਕਟਰ 142 ਤੋਂ ਬੋਟੈਨੀਕਲ ਗਾਰਡਨ (ਨੋਇਡਾ) ਤੱਕ ਦਾ ਐਕਸਟੈਂਸ਼ਨ ਕੌਰੀਡੋਰ ਨਾ ਸਿਰਫ਼ ਕਨੈਕਟੀਵਿਟੀ ਨੂੰ ਵਧਾਏਗਾ ਸਗੋਂ ਆਰਥਿਕ ਗਤੀਵਿਧੀ ਨੂੰ ਵੀ ਹੁਲਾਰਾ ਦੇਵੇਗਾ ਅਤੇ ਰੁਜ਼ਗਾਰ, ਕਾਰੋਬਾਰ , ਸਿੱਖਿਆ ਅਤੇ ਆਮ ਆਵਾਜਾਈ ਨਾਲ ਸਬੰਧਿਤ ਨਿਵਾਸੀਆਂ ਅਤੇ ਯਾਤਰੀਆਂ ਦੋਹਾਂ ਲਈ ਸ਼ਹਿਰੀ ਗਤੀਸ਼ੀਲਤਾ ਨੂੰ ਅਸਾਨ ਬਣਾਏਗਾ।

  • ਟ੍ਰੈਫਿਕ ਜਾਮ ਵਿੱਚ ਕਮੀ: ਮੈਟਰੋ ਰੇਲ ਇੱਕ ਕੁਸ਼ਲ ਵਿਕਲਪਕ ਰੋਡ ਟ੍ਰਾਂਸਪੋਰਚਟ ਦੇ ਰੂਪ ਵਿੱਚ ਅਤੇ ਨੋਇਡਾ ਸੈਕਟਰ 142 ਤੋਂ ਬੋਟੈਨੀਕਲ ਗਾਰਡਨ (ਨੋਇਡਾ) ਤੱਕ ਐਕਸਟੈਂਸ਼ਨ ਕੌਰੀਡੋਰ ਦੇ ਨਾਲ ਨੋਇਡਾ ਅਤੇ ਗ੍ਰੇਟਰ ਨੋਇਡਾ ਸ਼ਹਿਰ ਵਿੱਚ ਮੈਟਰੋ ਰੇਲ ਨੈੱਟਵਰਕ ਦੇ ਵਿਸਤਾਰ ਨਾਲ ਟ੍ਰੈਫਿਕ ਜਾਮ ਨੂੰ ਘੱਟ ਕਰਨ ਦੀ ਸੰਭਾਵਨਾ ਹੈ। ਰੋਡ ਟ੍ਰਾਂਸਪੋਰਟ ਵਿੱਚ ਕਮੀ ਨਾਲ ਵਾਹਨਾਂ ਦੀ ਪਹੁੰਚਯੋਗ ਆਵਾਜਾਈ, ਯਾਤਰਾ ਸਮੇਂ ਵਿੱਚ ਕਮੀ, ਸਮੁੱਚੀ ਸੜਕ ਸੁਰੱਖਿਆ ਵਿੱਚ ਵਾਧਾ ਆਦਿ ਹੋ ਸਕਦਾ ਹੈ।

  • ਵਾਤਾਵਰਣ ਸਬੰਧੀ ਲਾਭ: ਨੋਇਡਾ ਸੈਕਟਰ 142 ਤੋਂ ਬੋਟੈਨੀਕਲ ਗਾਰਡਨ (ਨੋਇਡਾ) ਤੱਕ ਐਕਸਟੈਂਸ਼ਨ ਕੌਰੀਡੋਰ ਦੇ ਜੁੜਨ ਨਾਲ ਨੋਇਡਾ ਮੈਟਰੋ ਰੇਲ ਪ੍ਰੋਜੈਕਟ ਅਤੇ ਨੋਇਡਾ ਅਤੇ ਗ੍ਰੇਟਰ ਨੋਇਡਾ ਸ਼ਹਿਰ ਵਿੱਚ ਸਮੁੱਚੇ ਮੈਟਰੋ ਰੇਲ ਨੈੱਟਵਰਕ ਵਿੱਚ ਵਾਧਾ ਹੋਣ ਨਾਲ, ਪਰੰਪਰਾਗਤ ਬਾਇਓ ਫਿਊਲ ਅਧਾਰਿਤ ਆਵਾਜਾਈ ਦੀ ਤੁਲਨਾ ਵਿੱਚ ਕਾਰਬਨ ਨਿਕਾਸੀ ਵਿੱਚ ਜ਼ਿਕਰਯੋਗ ਕਮੀ ਆ ਸਕਦੀ ਹੈ।

  • ਆਰਥਿਕ ਵਿਕਾਸ: ਯਾਤਰਾ ਦਾ ਸਮਾਂ ਘੱਟ ਹੋਣ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਅਤੇ ਦਿੱਲੀ ਹਵਾਈ ਅੱਡੇ, ਰੇਲਵੇ ਸਟੇਸ਼ਨਾਂ ਅਤੇ ਵੱਖ-ਵੱਖ ਬੱਸ ਡਿਪੋ ਜਿਹੇ ਟ੍ਰਾਂਸਪੋਰਟੇਸ਼ਨ ਹੱਬਸ ਤੱਕ ਬਿਹਤਰ ਪਹੁੰਚ ਨਾਲ ਉਤਪਾਦਕਤਾ ਵਿੱਚ ਵਾਧਾ ਹੋ ਸਕਦਾ ਹੈ, ਕਿਉਂਕਿ ਇਸ ਨਾਲ ਵਿਅਕਤੀ ਆਪਣੇ ਕਾਰਜ ਸਥਾਨਾਂ ਅਤੇ ਮੰਜ਼ਿਲਾਂ ਤੱਕ ਵਧੇਰੇ ਕੁਸ਼ਲਤਾ ਨਾਲ ਪਹੁੰਚ ਸਕਣਗੇ। ਨਾਲ ਹੀ, ਬਿਹਤਰ ਕਨੈਕਟੀਵਿਟੀ ਨਾਲ ਸਥਾਨਕ ਕਾਰੋਬਾਰਾਂ ਨੂੰ ਪ੍ਰੋਤਸਾਹਨ ਮਿਲ ਸਕਦਾ ਹੈ, ਵਿਸ਼ੇਸ਼ ਤੌਰ ‘ਤੇ ਨਵੇਂ ਮੈਟਰੋ ਸਟੇਸ਼ਨਾਂ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ, ਜਿਸ ਨਾਲ ਪਹਿਲਾਂ ਘੱਟ ਪਹੁੰਚ ਵਾਲੇ ਖੇਤਰਾਂ ਵਿੱਚ ਵੀ ਨਿਵੇਸ਼ ਅਤੇ ਵਿਕਾਸ ਆਕਰਸ਼ਿਤ ਹੋ ਸਕਦਾ ਹੈ।

  • ਸਮਾਜਿਕ ਪ੍ਰਭਾਵ: ਨੋਇਡਾ ਸੈਕਟਰ 142 ਤੋਂ ਬੋਟੈਨੀਕਲ ਗਾਰਡਨ (ਨੋਇਡਾ) ਤੱਕ ਐਕਸਟੈਂਸ਼ਨ ਕੌਰੀਡੋਰ ਦਾ ਵਿਸਤਾਰ ਨੋਇਡਾ ਵਿੱਚ ਮੈਟਰੋ ਰੇਲ ਨੈੱਟਵਰਕ ਨੂੰ ਹੁਲਾਰਾ ਦੇਵੇਗਾ, ਜਿਸ ਨਾਲ ਜਨਤਕ ਆਵਾਜਾਈ ਤੱਕ ਵਧੇਰੇ ਸਮਾਨ ਪਹੁੰਚ ਮਿਲੇਗੀ, ਵੱਖ-ਵੱਖ ਸਮਾਜਿਕ-ਆਰਥਿਕ ਸਮੂਹਾਂ ਨੂੰ ਲਾਭ ਹੋਵੇਗਾ ਅਤੇ ਆਵਾਜਾਈ ਸਬੰਧੀ ਅਸਮਾਨਤਾਵਾਂ ਘੱਟ ਹੋਣਗੀਆਂ, ਜੋ ਯਾਤਰਾ ਦੇ ਸਮੇਂ ਨੂੰ ਘੱਟ ਕਰਕੇ ਅਤੇ ਜ਼ਰੂਰੀ ਸੇਵਾਵਾਂ ਤੱਕ ਪਹੁੰਚ ਵਿੱਚ ਸੁਧਾਰ ਕਰਕੇ ਜੀਵਨ ਦੀ ਉੱਚ ਗੁਣਵੱਤਾ ਵਿੱਚ ਯੋਗਦਾਨ ਦੇਣਗੀਆਂ।

ਨੋਇਡਾ ਮੈਟਰੋ ਰੇਲ ਪ੍ਰੋਜੈਕਟ ਦਾ ਨੋਇਡਾ ਸੈਕਟਰ 142 ਤੋਂ ਬੋਟੈਨੀਕਲ ਗਾਰਡਨ (ਨੋਇਡਾ) ਤੱਕ ਦਾ ਵਿਸਤਾਰ ਕੌਰੀਡੋਰ ਸ਼ਹਿਰ ਲਈ ਇੱਕ ਕ੍ਰਾਂਤੀਕਾਰੀ ਵਿਕਾਸ ਸਾਬਤ ਹੋਣ ਵਾਲਾ ਹੈ। ਇਸ ਨਾਲ ਬਿਹਤਰ ਕਨੈਕਟੀਵਿਟੀ, ਟ੍ਰੈਫਿਕ ਜਾਮ ਵਿੱਚ ਕਮੀ, ਵਾਤਾਵਰਣਿਕ ਲਾਭ, ਆਰਥਿਕ ਵਿਕਾਸ ਅਤੇ ਅਤੇ ਜੀਵਨ ਦੀ ਬਿਹਤਰ ਗੁਣਵੱਤਾ ਮਿਲਣ ਦੀ ਸੰਭਾਵਨਾ ਹੈ। ਪ੍ਰਮੁੱਖ ਸ਼ਹਿਰੀ ਚੁਣੌਤੀਆਂ ਦਾ ਸਮਾਧਾਨ ਕਰਦੇ ਹੋਏ ਅਤੇ ਭਵਿੱਖ ਦੇ ਵਿਸਤਾਰ ਲਈ ਅਧਾਰ ਪ੍ਰਦਾਨ ਕਰਦੇ ਹੋਏ, ਇਹ ਸ਼ਹਿਰ ਦੇ ਵਿਕਾਸ ਪਥ ਅਤੇ ਸਥਿਰਤਾ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।

 

************


ਐੱਮਜੇਪੀਐੱਸ/ਵੀਜੇ


(Release ID: 2228148) ਵਿਜ਼ੀਟਰ ਕਾਊਂਟਰ : 6