ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
azadi ka amrit mahotsav

ਕੈਬਨਿਟ ਨੇ ਗੁਜਰਾਤ ਵਿੱਚ ਰਾਸ਼ਟਰੀ ਰਾਜਮਾਰਗ-56 ਦੇ ਧਮਾਸਿਆ-ਬਿਟਾਡਾ/ਮੋਵੀ ਅਤੇ ਨਾਸਰਪੁਰ-ਮਲੋਥਾ ਸੈਕਸ਼ਨਾਂ ਨੂੰ ਚਾਰ ਲੇਨ ਵਿੱਚ ਤਬਦੀਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਦੀ ਕੁੱਲ ਪੂੰਜੀ ਲਾਗਤ 4583.64 ਕਰੋੜ ਰੁਪਏ ਹੈ

Posted On: 14 FEB 2026 1:02PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਕੱਲ੍ਹ ਗੁਜਰਾਤ ਵਿੱਚ ਧਮਾਸਿਆ-ਬਿਟਾਡਾ/ਮੋਵੀ (47.46 ਕਿਲੋਮੀਟਰ) ਅਤੇ ਨਾਸਰਪੁਰ-ਮਲੋਥਾ (60.21 ਕਿਲੋਮੀਟਰ) ਦੇ ਚਾਰ ਲੇਨ ਸੈਕਸ਼ਨਾਂ ਦੇ ਨਿਰਮਾਣ ਲਈ ਇੱਕ ਪ੍ਰੋਜੈਕਟ ਨੂੰ ਐੱਚਏਐੱਮ ਮੋਡ 'ਤੇ ਮਨਜ਼ੂਰੀ ਦੇ ਦਿੱਤੀ ਹੈ। ਪ੍ਰੋਜੈਕਟ ਦੀ ਕੁੱਲ ਲੰਬਾਈ 107.67 ਕਿਲੋਮੀਟਰ ਹੈ ਅਤੇ ਕੁੱਲ ਪੂੰਜੀ ਲਾਗਤ ₹4583.64 ਕਰੋੜ ਹੈ।

ਇਹ ਪ੍ਰੋਜੈਕਟ ਰਾਸ਼ਟਰੀ ਰਾਜਮਾਰਗ (ਐੱਨਐੱਚ)-56 ਦਾ ਇੱਕ ਹਿੱਸਾ ਹੈ ਜੋ ਰਾਜਸਥਾਨ ਰਾਜ ਦੇ ਨਿੰਬਾਹੇੜਾ ਤੋਂ ਸ਼ੁਰੂ ਹੁੰਦਾ ਹੈ ਅਤੇ ਗੁਜਰਾਤ ਦੇ ਦਾਹੋਦ ਜ਼ਿਲ੍ਹੇ, ਮੱਧ ਪ੍ਰਦੇਸ਼ ਰਾਜ ਦੇ ਅਲੀਰਾਜਪੁਰ ਜ਼ਿਲ੍ਹੇ ਵਿੱਚੋਂ ਹੁੰਦੇ ਹੋਏ ਛੋਟਾ ਉਦੈਪੁਰ ਜ਼ਿਲ੍ਹੇ ਦੇ ਨੇੜੇ ਗੁਜਰਾਤ ਵਿੱਚ ਦੁਬਾਰਾ ਦਾਖਲ ਹੁੰਦਾ ਹੈ ਅਤੇ ਵਾਪੀ ਦੇ ਨੇੜੇ ਐੱਨਐੱਚ-48 ਦੇ ਨਾਲ  ਜੰਕਸ਼ਨ 'ਤੇ ਸਮਾਪਤ ਹੁੰਦਾ ਹੈ।

ਮਨਜ਼ੂਰ ਕੀਤੇ ਗਏ ਪ੍ਰੋਜੈਕਟ ਨਰਮਦਾ ਜ਼ਿਲ੍ਹੇ ਵਿੱਚੋਂ ਲੰਘਦੇ ਹਨ ਅਤੇ ਦਾਹੋਦ, ਛੋਟਾ ਉਦੈਪੁਰ, ਤਾਪੀ ਅਤੇ ਭਰੂਚ ਦੇ ਕਬਾਇਲੀ ਖੇਤਰਾਂ ਨੂੰ ਸੰਪਰਕ ਪ੍ਰਦਾਨ ਕਰਨਗੇ, ਜਿਸ ਨਾਲ ਖੇਤਰ ਦੇ ਆਰਥਿਕ ਵਿਕਾਸ ਵਿੱਚ ਮਦਦ ਮਿਲੇਗੀ। ਇਹ ਪ੍ਰੋਜੈਕਟ ਐੱਨਐੱਚ-56 ਤੋਂ ਲਗਭਗ 11 ਕਿਲੋਮੀਟਰ ਦੀ ਦੂਰੀ ‘ਤੇ ਕੇਵਡੀਆ ਪਿੰਡ ਵਿੱਚ ਸਥਿਤ ਪ੍ਰਮੁੱਖ ਰਾਸ਼ਟਰੀ ਟੂਰਿਜ਼ਮ ਸਥਾਨ ਸਟੈਚੂ ਆਫ਼ ਯੂਨਿਟੀ ਨੂੰ ਵੀ ਸੰਪਰਕ ਸਥਾਪਿਤ ਕਰਨ ਵਿੱਚ ਸਹਾਇਕ ਹੋਵੇਗਾ।

ਇਹ ਪ੍ਰੋਜੈਕਟ 100 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਲਈ ਤਿਆਰ ਕੀਤਾ ਗਿਆ ਹੈ, ਜਿਸ ਨਾਲ ਔਸਤਨ 70 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਪ੍ਰਾਪਤ ਹੋ ਸਕੇਗੀ ਅਤੇ ਯਾਤਰਾ ਦਾ ਸਮਾਂ 40 ਪ੍ਰਤੀਸ਼ਤ ਘਟ ਕੇ 2.5 ਘੰਟੇ ਤੋਂ 1.5 ਘੰਟੇ ਰਹਿ ਜਾਵੇਗਾ।

ਪ੍ਰਵਾਨਿਤ ਪ੍ਰੋਜੈਕਟ ਦੀ ਲੰਬਾਈ 107.67 ਕਿਲੋਮੀਟਰ ਹੈ ਅਤੇ ਇਸ ਨਾਲ ਲਗਭਗ 19.38 ਲੱਖ ਮਨੁੱਖੀ-ਦਿਨਾਂ ਦਾ ਸਿੱਧਾ ਰੁਜ਼ਗਾਰ ਅਤੇ 22.82 ਲੱਖ ਮਨੁੱਖੀ-ਦਿਨਾਂ ਦਾ ਅਸਿੱਧਾ ਰੁਜ਼ਗਾਰ ਪੈਦਾ ਹੋਵੇਗਾ। ਪ੍ਰਸਤਾਵਿਤ ਕੌਰੀਡੋਰ ਦੇ ਆਲੇ ਦੁਆਲੇ ਦੇ ਖੇਤਰ ਵਿੱਚ ਆਰਥਿਕ ਗਤੀਵਿਧੀਆਂ ਵਧਣ ਕਾਰਨ ਇਹ ਪ੍ਰੋਜੈਕਟ ਵਾਧੂ ਰੁਜ਼ਗਾਰ ਦੇ ਮੌਕੇ ਵੀ ਪੈਦਾ ਕਰੇਗਾ।

ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ (ਐੱਨਐੱਚਏਆਈ) ਰਾਹੀਂ ਐੱਨਐੱਚ-56 ਦੇ ਭੀੜ-ਭੜੱਕੇ ਵਾਲੇ ਜੰਬੂਗਾਮ (ਬੋਡੇਲੀ)-ਮਲੋਥਾ ਸੈਕਸ਼ਨ (175 ਕਿਲੋਮੀਟਰ) ਨੂੰ ਚਾਰ ਪੈਕੇਜਾਂ ਅਧੀਨ ਚਾਰ-ਮਾਰਗੀ ਕਰਨ ਦਾ ਕੰਮ ਸ਼ੁਰੂ ਕੀਤਾ ਹੈ। ਜੰਬੂਗਾਮ (ਬੋਡੇਲੀ) ਤੋਂ ਧਮਾਸਿਆ ਅਤੇ ਮੋਵੀ ਤੋਂ ਨਸਰਪੁਰ ਸੈਕਸ਼ਨਾਂ ਲਈ ਪਹਿਲਾਂ ਹੀ ਕੰਟ੍ਰੈਕਟ ਦਿੱਤੇ ਜਾ ਚੁੱਕੇ ਹਨ ਅਤੇ ਨਿਰਮਾਣ ਨਵੰਬਰ 2025 ਵਿੱਚ ਸ਼ੁਰੂ ਹੋ ਚੁੱਕਿਆ ਹੈ। ਇਸ ਕੰਮ ਨੂੰ ਦੋ ਸਾਲਾਂ ਦੀ ਮਿਆਦ ਵਿੱਚ ਪੂਰਾ ਕਰਨ ਦਾ ਟੀਚਾ ਹੈ। ਇਹ ਪ੍ਰੋਜੈਕਟ ਪੂਰਾ ਹੋਣ 'ਤੇ ਬੋਡੇਲੀ ਤੋਂ ਮਲੋਥਾ ਤੱਕ ਇੱਕ ਨਿਰੰਤਰ ਚਾਰ ਲੇਨ ਸੜਕ ਪ੍ਰਦਾਨ ਕਰਨਗੇ, ਐੱਨਐੱਚ-56 'ਤੇ ਭੀੜ-ਭੜੱਕਾ ਘਟਾਉਣਗੇ ਅਤੇ ਐੱਨਐੱਚ-53, ਐੱਨਐੱਚ-48, ਅਤੇ ਦਿੱਲੀ-ਮੁੰਬਈ ਐਕਸਪ੍ਰੈੱਸਵੇਅ (ਐੱਨਈ-4) ਨੂੰ ਬਿਹਤਰ ਸੰਪਰਕ ਪ੍ਰਦਾਨ ਕਰਨਗੇ।

ਐੱਨਐੱਚ-56 'ਤੇ ਧਮਾਸਿਆ-ਬਿਟਾਡਾ/ਮੋਵੀ (47.46 ਕਿਲੋਮੀਟਰ) ਅਤੇ ਨਾਸਰਪੁਰ-ਮਲੋਥਾ (60.21 ਕਿਲੋਮੀਟਰ) ਲਈ ਪ੍ਰੋਜੈਕਟ ਅਲਾਈਨਮੈਂਟ ਨਕਸ਼ੇ

************

ਐੱਮਜੇਪੀਐੱਸ/ਵੀਜੇ


(Release ID: 2228142) ਵਿਜ਼ੀਟਰ ਕਾਊਂਟਰ : 4