ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਫਿਲਮਾਂ ਦੇ ਪ੍ਰਮਾਣੀਕਰਣ ਦਾ ਸਮਾਂ 48 ਦਿਨਾਂ ਦੇ ਪ੍ਰਾਵਧਾਨ ਦੀ ਤੁਲਨਾ ਵਿੱਚ ਔਸਤਨ 18 ਦਿਨ ਕੀਤਾ ਗਿਆ
Posted On:
04 FEB 2026 4:23PM by PIB Chandigarh
ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀਬੀਐੱਫਸੀ) ਸਿਨੇਮੈਟੋਗ੍ਰਾਫ ਐਕਟ, 1952 ਅਤੇ ਸਿਨੈਮੈਟੋਗ੍ਰਾਫ (ਪ੍ਰਮਾਣੀਕਰਣ) ਨਿਯਮਾਂ, 2024 ਦੇ ਅਨੁਸਾਰ ਕੰਮ ਕਰਦਾ ਹੈ। ਉਕਤ ਨਿਯਮਾਂ ਦੇ ਨਿਯਮ 37 ਦੇ ਤਹਿਤ ਫਿਲਮਾਂ ਦੇ ਪ੍ਰਮਾਣੀਕਰਣ ਲਈ ਨਿਰਧਾਰਿਤ ਸਮਾਂ ਸੀਮਾ 48 ਵਰਕਿੰਗ ਡੇਅਸ ਹਨ। ਔਨਲਾਈਨ ਪ੍ਰਮਾਣੀਕਰਣ ਪ੍ਰਣਾਲੀ ਲਾਗੂ ਹੋਣ ਤੋਂ ਬਾਅਦ, ਪ੍ਰਮਾਣੀਕਰਣ ਵਿੱਚ ਲਗਣ ਵਾਲਾ ਮੌਜੂਦਾ ਔਸਤ ਸਮਾਂ ਫੀਚਰ ਫਿਲਮਾਂ ਲਈ 18 ਵਰਕਿੰਗ ਡੇਅਸ ਅਤੇ ਸ਼ੌਰਟ ਫਿਲਮਾਂ ਲਈ 3 ਵਰਕਿੰਗ ਡੇਅਸ ਹੈ।
2021 ਵਿੱਚ ਫਿਲਮ ਸਰਟੀਫਿਕੇਸ਼ਨ ਅਪੀਲੀ ਟ੍ਰਿਬਿਊਨਲ (ਐੱਫਸੀਏਟੀ) ਦੇ ਖਤਮ ਹੋਣ ਦੇ ਬਾਅਦ ਤੋਂ ਸੀਬੀਐੱਫਸੀ ਦੁਆਰਾ ਥਿਏਟਰ ਰਿਲੀਜ਼ ਦੇ ਲਈ ਪ੍ਰਮਾਣਿਤ ਫਿਲਮਾਂ, ਰਿਵਾਈਜ਼ਿੰਗ ਕਮੇਟੀਆਂ (ਆਰਸੀ) ਅਤੇ ਵੱਖ-ਵੱਖ ਹਾਈ ਕੋਰਟ (ਐੱਚਸੀ) ਦੇ ਸਾਹਮਣੇ ਚੁਣੌਤੀ ਲਈ ਦਿੱਤੇ ਗਏ ਫੈਸਲਿਆਂ ਦਾ ਵਰ੍ਹੇ-ਵਾਰ ਵੇਰਵਾ ਹੇਠਾਂ ਦਿੱਤਾ ਗਿਆ ਹੈ:
|
ਵਰ੍ਹੇ
|
2021-22
|
2022-23
|
2023-24
|
2024-25
|
2025-26
ਅੱਜ ਤੱਕ
|
|
ਕੁੱਲ ਪ੍ਰਮਾਣਿਤ ਫਿਲਮਾਂ
|
2031
|
2777
|
2837
|
2687
|
2248
|
|
ਆਰਸੀ ਦੇ ਸਾਹਮਣੇ ਚੁਣੌਤੀ ਦਿੱਤੀ ਗਈ
|
25
|
46
|
49
|
38
|
55
|
|
ਹਾਈ ਕੋਰਟ ਦੇ ਸਾਹਮਣੇ ਚੁਣੌਤੀ ਦਿੱਤੀ ਗਈ
|
2
|
4
|
1
|
4
|
10
|
ਰਿਵਾਈਜ਼ਿੰਗ ਕਮੇਟੀ ਵਿੱਚ ਫਿਲਮਾਂ ਦੇ ਨਿਪਟਾਰੇ ਵਿੱਚ ਲਗਣ ਵਾਲਾ ਸਮਾਂ ਸਿਨੇਮੈਟੋਗ੍ਰਾਫ (ਪ੍ਰਮਾਣੀਕਰਣ) ਨਿਯਮਾਂ,2024 ਦੇ ਨਿਯਮ (37) (7) ਦੇ ਤਹਿਤ ਨਿਰਧਾਰਿਤ ਸਮੇਂ ਸੀਮਾ ਦੇ ਅੰਦਰ ਹੈ।
ਸਿਨੇਮੈਟੋਗ੍ਰਾਫ ਐਕਟ, 1952 ਅਤੇ ਸਿਨੇਮੈਟੋਗ੍ਰਾਫ (ਸਰਟੀਫਿਕੇਸ਼ਨ) ਨਿਯਮਾਂ, 2024 ਦੇ ਤਹਿਤ ਮੌਜੂਦਾ ਨਿਯਮ ਬਹੁ-ਪੱਧਰੀ ਸ਼ਿਕਾਇਤ ਨਿਵਾਰਣ ਵਿਧੀ ਪ੍ਰਦਾਨ ਕਰਦੇ ਹਨ। ਇਸ ਨਾਲ ਬਿਨੈਕਾਰਾਂ ਨੂੰ ਰਿਵਾਈਜ਼ਿੰਗ ਕਮੇਟੀ ਵਿੱਚ ਅਪੀਲ ਕਰਨ ਦੀ ਇਜ਼ਾਜਤ ਮਿਲਦੀ ਹੈ।
ਲੋਕ ਸਭਾ ਵਿੱਚ ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲੇ ਰਾਜ ਮੰਤਰੀ (ਡਾ. ਐੱਲ. ਮੁਰੂਗਨ) ਨੇ ਸ਼੍ਰੀਮਤੀ ਪ੍ਰਿੰਯਕਾ ਗਾਂਧੀ ਵਾਡ੍ਰਾ ਦੇ ਸਵਾਲ ਦੇ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
******
ਮਹੇਸ਼ ਕੁਮਾਰ
(Release ID: 2223917)
ਵਿਜ਼ੀਟਰ ਕਾਊਂਟਰ : 12