ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਭਾਰਤ ਮੈਨੂਫੈਕਚਰਿੰਗ ਅਤੇ ਲਘੂ ਅਤੇ ਦਰਮਿਆਨੇ ਉੱਦਮਾਂ ਨੂੰ ਸਮਰਥਨ ਦੇਣ ਲਈ ਬ੍ਰਿਕਸ ਉਦਯੋਗਿਕ ਕੁਸ਼ਲਤਾ ਕੇਂਦਰ ਵਿੱਚ ਸ਼ਾਮਲ ਹੋਇਆ

Posted On: 04 FEB 2026 11:55AM by PIB Chandigarh

ਵਣਜ ਅਤੇ ਉਦਯੋਗ ਮੰਤਰਾਲੇ ਦੇ ਡਿਪਾਰਟਮੈਂਟ ਆਫ ਪ੍ਰਮੋਸ਼ਨ ਆਫ ਇੰਡਸਟ੍ਰੀ ਐਂਡ ਇੰਟਰਨਲ ਟ੍ਰੇਡ (DPIIT), ਦੁਆਰਾ ਨਵੀਂ ਦਿੱਲੀ ਦੇ ਵਣਜ ਭਵਨ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਭਾਰਤ ਬ੍ਰਿਕਸ ਉਦਯੋਗਿਕ ਕੁਸ਼ਲਤਾ ਕੇਂਦਰ (ਬੀਸੀਆਈਸੀ) ਵਿੱਚ ਸ਼ਾਮਲ ਹੋਇਆ। ਬ੍ਰਿਕਸ ਉਦਯੋਗਿਕ ਕੁਸ਼ਲਤਾ ਕੇਂਦਰ ਸੰਯੁਕਤ ਰਾਸ਼ਟਰ ਉਦਯੋਗਿਕ ਵਿਕਾਸ ਸੰਗਠਨ (UNIDO), ਨਾਲ ਸਾਂਝੇਦਾਰੀ ਵਿੱਚ ਬ੍ਰਿਕਸ ਦੇਸ਼ਾਂ ਵਿੱਚ ਮੈਨੂਫੈਕਚਰਿੰਗ ਕੰਪਨੀਆਂ ਅਤੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (MSMEs) ਨੂੰ ਏਕੀਕ੍ਰਿਤ ਸਹਾਇਤਾ ਸੇਵਾਵਾਂ ਪ੍ਰਦਾਨ ਕਰਨ ਵਾਲੇ ਕੇਂਦਰ ਵਜੋਂ ਕੰਮ ਕਰਦਾ ਹੈ, ਜਿਸ ਦਾ ਮੁੱਖ ਉਦੇਸ਼ ਉਦਯੋਗ 4.0 ਦੀਆਂ ਕੁਸ਼ਲਤਾਵਾਂ ਨੂੰ ਮਜ਼ਬੂਤ ਕਰਨਾ ਹੈ।

ਇਸ ਮੌਕੇ ‘ਤੇ ਡੀਪੀਆਈਆਈਟੀ ਦੇ ਆਰਥਿਕ ਸਲਾਹਕਾਰ ਸ਼੍ਰੀ ਅਗ੍ਰਿਮ ਕੌਸ਼ਲ ਅਤੇ UNIDO ਦੇ ਡਾਇਰੈਕਟਰ ਡਾ. ਕ੍ਰਿਸਟਿਯਾਨੋ ਪਾਸਿਨੀ ਨੇ ਇੱਕ ਟਰਸਟ ਫੰਡ ਸਮਝੌਤੇ ‘ਤੇ ਹਸਤਾਖਰ ਕੀਤੇ ਜਿਸ ਦੇ ਤਹਿਤ ਬੀਸੀਆਈਸੀ ਢਾਂਚੇ ਵਿੱਚ ਭਾਰਤ ਦੀ ਭਾਗੀਦਾਰੀ ਨੂੰ ਰਸਮੀ ਰੂਪ ਦਿੱਤਾ ਗਿਆ। 

ਭਾਰਤ ਵਿੱਚ ਨੈਸ਼ਨਲ ਪ੍ਰੋਡਕਟੀਵਿਟੀ ਕੌਂਸਲ (NPC) ਨੂੰ ਬ੍ਰਿਕਸ ਉਦਯੋਗਿਕ ਕੁਸ਼ਲਤਾਵਾਂ ਦੇ ਕੇਂਦਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਐੱਨਪੀਸੀ ਡੀਪੀਆਈਆਈਟੀ ਦੇ ਨੀਤੀਗਤ ਮਾਰਗਦਰਸ਼ਨ ਅਤੇ ਯੂਐੱਨਆਈਡੀਓ ਦੇ ਤਕਨੀਕੀ ਸਹਿਯੋਗ ਨਾਲ, ਬ੍ਰਿਕਸ ਉਦਯੋਗਿਕ ਕੁਸ਼ਲਤਾਵਾਂ ਦੇ ਨਾਲ ਭਾਰਤ ਦੀ ਸ਼ਮੂਲੀਅਤ ਦੀ ਅਗਵਾਈ ਕਰੇਗਾ ਅਤੇ ਸਮਰੱਥਾ ਨਿਰਮਾਣ, ਉਤਪਾਦਕਤਾ ਵਾਧਾ ਅਤੇ ਉੱਨਤ ਨਿਰਮਾਣ ਅਭਿਆਸਾਂ ਨੂੰ ਅਪਣਾਉਣ ਵਿੱਚ ਯੋਗਦਾਨ ਦੇਵੇਗਾ।

ਇਸ ਪ੍ਰੋਗਰਾਮ ਦੀ ਪ੍ਰਧਾਨਗੀ ਡੀਪੀਆਈਆਈਟੀ ਦੇ ਸਕੱਤਰ ਸ਼੍ਰੀ ਅਮਰਦੀਪ ਸਿੰਘ ਭਾਟੀਆ ਨੇ ਕੀਤੀ ਅਤੇ ਇਸ ਵਿੱਚ ਐੱਨਪੀਸੀ ਦੀ ਡਾਇਰੈਕਟਰ ਜਨਰਲ ਸ਼੍ਰੀਮਤੀ ਨੀਰਜਾ ਸ਼ੇਖਰ ਦੇ ਨਾਲ-ਨਾਲ ਡੀਪੀਆਈਆਈਟੀ, ਸੂਖਮ, ਲਘੂ ਅਤੇ ਦਰਮਿਆਨੇ ਉੱਦਮ (MSME) ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀ, ਯੂਐੱਨਆਈਡੀਓ ਅਤੇ ਫੈੱਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟ੍ਰੀ (ਫਿਕੀ) ਦੇ ਪ੍ਰਤੀਨਿਧੀ ਵੀ ਮੌਜੂਦ ਸਨ। 

*********

ਅਭਿਸ਼ੇਕ ਦਿਆਲ/ਗਰਿਮਾ ਸਿੰਘ/ਅਨੁਸ਼ਕਾ ਪਾਂਡੇ/ਏਕੇ


(Release ID: 2223631) ਵਿਜ਼ੀਟਰ ਕਾਊਂਟਰ : 14