ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਬੀਟਿੰਗ ਰੀਟ੍ਰੀਟ 2026 ਦੀਆਂ ਝਲਕੀਆਂ ਸਾਂਝੀਆਂ ਕੀਤੀਆਂ
प्रविष्टि तिथि:
29 JAN 2026 10:15PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬੀਟਿੰਗ ਰੀਟ੍ਰੀਟ 2026 ਦੀਆਂ ਝਲਕੀਆਂ ਸਾਂਝੀਆਂ ਕੀਤੀਆਂ। ਸ਼੍ਰੀ ਮੋਦੀ ਨੇ ਕਿਹਾ ਕਿ ਵੱਖ-ਵੱਖ ਬੈਂਡਜ਼ ਵੱਲੋਂ ਕੀਤੇ ਗਏ ਪ੍ਰਦਰਸ਼ਨ ਯਾਦਗਾਰੀ ਸਨ।
ਸ਼੍ਰੀ ਮੋਦੀ ਨੇ ਐੱਕਸ ’ਤੇ ਪੋਸਟ ਵਿੱਚ ਕਿਹਾ :
"ਇਹ ਬੀਟਿੰਗ ਰੀਟ੍ਰੀਟ 2026 ਦੀਆਂ ਕੁਝ ਝਲਕੀਆਂ ਹਨ। ਵੱਖ-ਵੱਖ ਬੈਂਡਜ਼ ਦਾ ਪ੍ਰਦਰਸ਼ਨ ਯਾਦਗਾਰੀ ਸੀ।"
"ਬੀਟਿੰਗ ਰੀਟ੍ਰੀਟ 2026 ਦੀਆਂ ਕੁਝ ਹੋਰ ਝਲਕੀਆਂ ਇੱਥੇ ਹਨ।"
"ਬੀਟਿੰਗ ਰੀਟ੍ਰੀਟ 2026 ਵਿੱਚ ਏਅਰ ਫੋਰਸ ਬੈਂਡ ਬੇਮਿਸਾਲ ਸੀ।
ਉਨ੍ਹਾਂ ਨੇ ‘ਬ੍ਰੇਵ ਵਾਰੀਅਰ’, ‘ਟਵਾਈਲਾਈਟ’, ‘ਅਲਰਟ (ਪੋਸਟ ਹੌਰਨ ਗੈਲਪ)’ ਅਤੇ ‘ਫਲਾਇੰਗ ਸਟਾਰ’ ਨੂੰ ਵਧੀਆ ਢੰਗ ਨਾਲ ਪੇਸ਼ ਕੀਤਾ।
ਸਿੰਧੂਰ ਦੀ ਪੇਸ਼ਕਾਰੀ ਸ਼ਾਨਦਾਰ ਸੀ!"
"ਵਾਹ, ਸ਼ਾਨਦਾਰ!
ਜਲ ਸੈਨਾ ਬੈਂਡ ਦੇ ਪ੍ਰਦਰਸ਼ਨ ਵਿੱਚ ‘ਨਮਸਤੇ’, ‘ਸਾਗਰ ਪਵਨ,’ ‘ਮਾਤ-ਭੂਮੀ,’ ‘ਤੇਜਸਵੀ,’ ਅਤੇ ‘ਜੈ ਭਾਰਤੀ’ ਸ਼ਾਮਲ ਸਨ।
ਮਤਸਯ ਯੰਤਰ ਦਾ ਪ੍ਰਦਰਸ਼ਨ ਬੇਦਾਗ਼ ਸੀ।"
ਬੀਟਿੰਗ ਰੀਟ੍ਰੀਟ 2026 ਵਿੱਚ ਸੀਏਪੀਐੱਫ ਬੈਂਡਜ਼ ਵੱਲੋਂ ਵਜਾਈਆਂ ਗਈਆਂ ਵੱਖ-ਵੱਖ ਧੁਨਾਂ ਉਤਸ਼ਾਹ ਨਾਲ ਭਰਪੂਰ ਸਨ ਅਤੇ ਸਾਡੇ ਦੇਸ਼ ਦੀ ਰਾਖੀ ਕਰਨ ਵਾਲਿਆਂ ਪ੍ਰਤੀ ਮਾਣ ਦੀ ਭਾਵਨਾ ਨੂੰ ਦਰਸਾਉਂਦੀਆਂ ਸਨ।
ਬੀਟਿੰਗ ਰੀਟ੍ਰੀਟ 2026 ਵਿੱਚ ਆਰਮੀ ਮਿਲਟਰੀ ਬੈਂਡ ਵੱਲੋਂ ਵਜਾਈਆਂ ਗਈਆਂ ਧੁਨਾਂ ਸ਼ਾਨਦਾਰ ਸਨ। ਓਨੇ ਹੀ ਪ੍ਰਭਾਵਸ਼ਾਲੀ ਉਹ ਫਾਰਮੇਸ਼ਨ ਸਨ, ਜਿਨ੍ਹਾਂ ਵਿੱਚ ਓਪਰੇਸ਼ਨ ਸਿੰਧੂਰ, ਵੰਦੇ ਮਾਤਰਮ ਦੇ 150 ਸਾਲ, ਭਾਰਤ ਦੀ ਨਾਰੀ ਸ਼ਕਤੀ ਦੀਆਂ ਕ੍ਰਿਕਟ ਜਿੱਤਾਂ ਅਤੇ ਨਾਲ ਹੀ ਅਸ਼ਵਿਨੀ ਡਰੋਨ, ਭੈਰਵ ਬਟਾਲੀਅਨ ਅਤੇ ਪ੍ਰਾਚੀਨ 'ਗਰੁੜ ਵਿਊਹਾ' ਯੁੱਧ ਫਾਰਮੇਸ਼ਨ ਨੂੰ ਦਰਸਾਇਆ ਗਿਆ ਸੀ।
"ਡਰਮਜ਼ ਕਾਲ'
ਸ਼ਾਨਦਾਰ! ਬੀਟਿੰਗ ਰੀਟ੍ਰੀਟ 2026 ਵਿੱਚ ਇਸਦੀ ਬਹੁਤ ਪ੍ਰਸ਼ੰਸਾ ਕੀਤੀ ਗਈ।"
"ਇਸ ਸਮੇਂ ਜਦੋਂ ਅਸੀਂ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਮਨਾ ਰਹੇ ਹਾਂ, ਬੀਟਿੰਗ ਰੀਟ੍ਰੀਟ 2026 ਵਿੱਚ ਸਾਡੀਆਂ ਫੌਜਾਂ ਵੱਲੋਂ ਇਹ ਪੇਸ਼ਕਾਰੀ ਖ਼ਾਸ ਤੌਰ 'ਤੇ ਵਿਸ਼ੇਸ਼ ਹੈ।"
*********
ਐੱਮਜੇਪੀਐੱਸ/ਵੀਜੇ
(रिलीज़ आईडी: 2220708)
आगंतुक पटल : 2