ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਬੀਟਿੰਗ ਰਿਟ੍ਰੀਟ ਸਮਾਗਮ ਭਾਰਤ ਦੀ ਅਮੀਰ ਫ਼ੌਜੀ ਵਿਰਾਸਤ ਦੀ ਤਾਕਤ ਨੂੰ ਦਰਸਾਉਂਦਾ ਹੈ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ ਨੇ ਜਿੱਤ ਵਿੱਚ ਗਿਆਨ ਅਤੇ ਸਨਮਾਨ ਦੀ ਭਾਵਨਾ ਪ੍ਰਗਟ ਕਰਨ ਵਾਲੇ ਸੰਸਕ੍ਰਿਤ ਸੁਭਾਸ਼ਤਮ ਨੂੰ ਸਾਂਝਾ ਕੀਤਾ

प्रविष्टि तिथि: 29 JAN 2026 9:51AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਬੀਟਿੰਗ ਰਿਟ੍ਰੀਟ ਸਮਾਗਮ ਗਣਤੰਤਰ ਦਿਵਸ ਸਮਾਗਮ ਦੀ ਸਮਾਪਤੀ ਦਾ ਪ੍ਰਤੀਕ ਹੈ ਅਤੇ ਇਹ ਭਾਰਤ ਦੀ ਅਮੀਰ ਫ਼ੌਜੀ ਵਿਰਾਸਤ ਦੀ ਤਾਕਤ ਨੂੰ ਦਰਸਾਉਂਦਾ ਹੈ। ਸ਼੍ਰੀ ਮੋਦੀ ਨੇ ਕਿਹਾ, "ਸਾਨੂੰ ਆਪਣੀਆਂ ਹਥਿਆਰਬੰਦ ਫ਼ੌਜਾਂ 'ਤੇ ਬੇਹੱਦ ਮਾਣ ਹੈ ਜੋ ਦੇਸ਼ ਦੀ ਰੱਖਿਆ ਲਈ ਸਮਰਪਿਤ ਹਨ।"

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇੱਕ ਸੰਸਕ੍ਰਿਤ ਸੁਭਾਸ਼ਤਮ ਵੀ ਸਾਂਝਾ ਕੀਤਾ, ਜਿਸ ਵਿੱਚ ਇੱਕ ਯੋਧਾ ਦੇ ਜਿੱਤ ਵੱਲ ਵਧਦੇ ਸਮੇਂ ਗਿਆਨ ਅਤੇ ਸਨਮਾਨ 'ਤੇ ਜ਼ੋਰ ਦਿੱਤਾ ਗਿਆ ਹੈ।

"एको बहूनामसि मन्य ईडिता विशं विशं युद्धाय सं शिशाधि।

अकृत्तरुक्त्वया युजा वयं द्युमन्तं घोषं विजयाय कृण्मसि॥"

ਸੁਭਾਸ਼ਤਮ ਦਾ ਅਰਥ ਹੈ ਕਿ ਹੇ ਬਹਾਦਰ ਯੋਧਾ! ਤੁਹਾਡਾ ਗ਼ੁੱਸਾ ਸਮਝਦਾਰੀ ਨਾਲ ਨਿਰਦੇਸ਼ਤ ਹੋਣਾ ਚਾਹੀਦਾ ਹੈ। ਤੁਸੀਂ ਹਜ਼ਾਰਾਂ ਵਿੱਚੋਂ ਇੱਕ ਹੀਰੋ ਹੋ। ਆਪਣੇ ਲੋਕਾਂ ਨੂੰ ਸ਼ਾਸਨ ਕਰਨ ਅਤੇ ਸਨਮਾਨ ਨਾਲ ਯੁੱਧ ਲੜਨ ਦੀ ਸਿਖਲਾਈ ਦਿਓ। ਜਦੋਂ ਅਸੀਂ ਜਿੱਤ ਵੱਲ ਵਧਦੇ ਹੋਈਏ ਤਾਂ ਅਸੀਂ ਤੁਹਾਡੇ ਨਾਲ ਮਿਲ ਕੇ ਜਿੱਤ ਦੀ ਖ਼ੁਸ਼ੀ ਮਨਾਉਣਾ ਚਾਹੁੰਦੇ ਹਾਂ!

ਪ੍ਰਧਾਨ ਮੰਤਰੀ ਨੇ ਐੱਕਸ 'ਤੇ ਲਿਖਿਆ;

"ਅੱਜ ਸ਼ਾਮ ਬੀਟਿੰਗ ਰਿਟ੍ਰੀਟ ਦਾ ਆਯੋਜਨ ਹੋਵੇਗਾ। ਇਹ ਗਣਤੰਤਰ ਦਿਵਸ ਸਮਾਗਮ ਦੀ ਸਮਾਪਤੀ ਦਾ ਪ੍ਰਤੀਕ ਹੈ। ਇਸ ਵਿੱਚ ਭਾਰਤ ਦੀ ਅਮੀਰ ਫ਼ੌਜੀ ਵਿਰਾਸਤ ਦੀ ਤਾਕਤ ਦਿਖਾਈ ਦੇਵੇਗੀ। ਦੇਸ਼ ਦੀ ਰੱਖਿਆ ਵਿੱਚ ਸਮਰਪਿਤ ਆਪਣੀਆਂ ਹਥਿਆਰਬੰਦ ਫ਼ੌਜਾਂ ’ਤੇ ਸਾਨੂੰ ਬੇਹੱਦ ਮਾਣ ਹੈ।

"एको बहूनामसि मन्य ईडिता विशं विशं युद्धाय सं शिशाधि।

अकृत्तरुक्त्वया युजा वयं द्युमन्तं घोषं विजयाय कृण्मसि॥"

************

ਐੱਮਜੇਪੀਐੱਸ/ ਵੀਜੇ


(रिलीज़ आईडी: 2220124) आगंतुक पटल : 3
इस विज्ञप्ति को इन भाषाओं में पढ़ें: English , Urdu , Marathi , हिन्दी , Bengali , Assamese , Manipuri , Gujarati , Odia , Tamil , Telugu , Kannada , Malayalam