ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਨਾਗਰਿਕ-ਕੇਂਦਰਿਤ ਸ਼ਾਸਨ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਅਹਿਮ ਲੇਖ ਸਾਂਝਾ ਕੀਤਾ

प्रविष्टि तिथि: 26 JAN 2026 5:20PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗਣਤੰਤਰ ਦਿਵਸ ਦੇ ਪਵਿੱਤਰ ਮੌਕੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਵੱਲੋਂ ਲਿਖਿਆ ਲੇਖ ਸਾਂਝਾ ਕੀਤਾ।

ਲੇਖ ਇਸ ਗੱਲ ਦਾ ਵਿਸਥਾਰ ਨਾਲ ਵਰਣਨ ਕਰਦਾ ਹੈ ਕਿ ਅੱਜ ਸ਼ਾਸਨ ਦੇ ਕੇਂਦਰ ਵਿੱਚ ਨਾਗਰਿਕ ਹਨ। ਇਸ ਵਿੱਚ ਇਹ ਜ਼ਿਕਰ ਕੀਤਾ ਗਿਆ ਕਿ ਗਣਤੰਤਰ ਸਮਾਜਿਕ ਨਿਆਂ ਨੂੰ ਅੱਗੇ ਵਧਾ ਰਿਹਾ ਹੈ ਅਤੇ ਆਰਥਿਕ ਸ਼ਮੂਲੀਅਤ ਨੂੰ ਸਮਰੱਥ ਬਣਾ ਰਿਹਾ ਹੈ ਅਤੇ ਇਹ ਯਤਨ ਮਿਲ ਕੇ ਇੱਕ ਕਲਿਆਣਕਾਰੀ ਲੋਕਤੰਤਰੀ ਗਣਰਾਜ ਦੀ ਸੰਵਿਧਾਨਕ ਕਲਪਨਾ ਨੂੰ ਮਜ਼ਬੂਤ ਕਰਦੇ ਹਨ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰੱਖਿਆ ਮੰਤਰੀ ਦੇ ਲੇਖ ਸਬੰਧੀ 'ਐੱਕਸ' 'ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਲਿਖਿਆ:

"ਗਣਤੰਤਰ ਦਿਵਸ ਮੌਕੇ ਰੱਖਿਆ ਮੰਤਰੀ ਸ਼੍ਰੀ @rajnathsingh ਜੀ ਨੇ ਇਸ ਗੱਲ 'ਤੇ ਵਿਸਥਾਰ ਨਾਲ ਚਾਨਣਾ ਪਾਇਆ ਹੈ ਕਿ ਅੱਜ ਸ਼ਾਸਨ ਦੇ ਕੇਂਦਰ ਵਿੱਚ ਨਾਗਰਿਕ ਹਨ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਸਾਡਾ ਗਣਤੰਤਰ ਸਮਾਜਿਕ ਨਿਆਂ ਨੂੰ ਅੱਗੇ ਵਧਾ ਰਿਹਾ ਹੈ ਅਤੇ ਆਰਥਿਕ ਸ਼ਮੂਲੀਅਤ ਨੂੰ ਸਮਰੱਥ ਬਣਾ ਰਿਹਾ ਹੈ। ਇਹ ਯਤਨ ਮਿਲ ਕੇ ਇੱਕ ਲੋਕ-ਕਲਿਆਣਕਾਰੀ ਲੋਕਤੰਤਰੀ ਗਣਰਾਜ ਦੀ ਸੰਵਿਧਾਨਕ ਕਲਪਨਾ ਨੂੰ ਤਾਕਤਵਰ ਕਰਦੇ ਹਨ।"

*********

ਐੱਮਜੇਪੀਐੱਸ/ਐੱਸਟੀ


(रिलीज़ आईडी: 2219184) आगंतुक पटल : 4
इस विज्ञप्ति को इन भाषाओं में पढ़ें: English , Urdu , Marathi , हिन्दी , Bengali , Bengali-TR , Assamese , Manipuri , Gujarati , Odia , Tamil , Telugu , Kannada , Malayalam