ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ, ਅੱਜ ਪੱਛਮੀ ਸਿੰਘਭੂਮ ਵਿੱਚ ਸੀਆਰਪੀਐੱਫ ਅਤੇ ਝਾਰਖੰਡ ਪੁਲਿਸ ਦੇ ਜਾਰੀ ਜੁਆਇੰਟ ਆਪ੍ਰੇਸ਼ਨ ਵਿੱਚ 1 ਕਰੋੜ ਰੁਪਏ ਦੇ ਖ਼ਤਰਨਾਕ ਨਾਮੀ ਨਕਸਲੀ ਸੈਂਟਰਲ ਕਮੇਟੀ ਮੈਂਬਰ 'ਅਨਲ ਉਰਫ ਪਤਿਰਾਮ ਮਾਂਝੀ' ਅਤੇ 15 ਹੋਰ ਨਕਸਲਵਾਦੀਆਂ ਦੇ ਮਾਰੇ ਜਾਣ ਨਾਲ ਨਕਸਲਮੁਕਤ ਅਭਿਆਨ ਨੂੰ ਵੱਡੀ ਸਫਲਤਾ ਮਿਲੀ
ਦਹਾਕਿਆਂ ਤੋਂ ਡਰ ਅਤੇ ਆਤੰਕ ਦਾ ਵਿਕਲਪ ਰਹੇ ਨਕਸਲਵਾਦ ਨੂੰ ਅਸੀਂ 31 ਮਾਰਚ 2026 ਤੋਂ ਪਹਿਲਾਂ ਖ਼ਤਮ ਕਰਨ ਲਈ ਸੰਕਲਪਿਤ ਹਾਂ
ਮੇਰੀ ਮੁੜ ਬਾਕੀ ਨਕਸਲਵਾਦੀਆਂ ਨੂੰ ਅਪੀਲ ਹੈ ਕਿ ਹਿੰਸਾ, ਆਤੰਕ ਅਤੇ ਹਥਿਆਰਾਂ ਨਾਲ ਜੋੜਨ ਵਾਲੀ ਵਿਚਾਰਧਾਰਾ ਨੂੰ ਛੱਡ ਕੇ ਵਿਕਾਸ ਅਤੇ ਭਰੋਸੇ ਦੀ ਮੁੱਖ ਧਾਰਾ ਨਾਲ ਜੁੜਣ
प्रविष्टि तिथि:
22 JAN 2026 8:28PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰੀ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ, ਝਾਰਖੰਡ ਦੇ ਪੱਛਮੀ ਸਿੰਘਭੂਮ ਵਿੱਚ 1 ਕਰੋੜ ਰੁਪਏ ਦਾ ਖ਼ਤਰਨਾਕ ਨਾਮੀ ਨਕਸਲੀ ਸੈਂਟਰਲ ਕਮੇਟੀ ਮੈਂਬਰ 'ਅਨਲ ਉਰਫ ਪਤਿਰਾਮ ਮਾਂਝੀ' ਅਤੇ ਹੋਰ 15 ਨਕਸਲਵਾਦੀਆਂ ਦੇ ਮਾਰੇ ਜਾਣ 'ਤੇ ਕਿਹਾ ਕਿ ਇਸ ਨਾਲ ਨਕਸਲ ਮੁਕਤ ਅਭਿਆਨ ਨੂੰ ਵੱਡੀ ਸਫਲਤਾ ਮਿਲੀ।
ਐਕਸ ਪਲੈਟਫਾਰਮ 'ਤੇ ਇੱਕ ਪੋਸਟ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ, "ਅੱਜ ਪੱਛਮੀ ਸਿੰਘਭੂਮ ਵਿੱਚ ਸੀਆਰਪੀਐੱਫ ਅਤੇ ਝਾਰਖੰਡ ਪੁਲਿਸ ਵੱਲੋਂ ਚਲਾਏ ਗਏ ਇੱਕ ਜੁਆਇੰਟ ਆਪ੍ਰੇਸ਼ਨ ਵਿੱਚ 1 ਕਰੋੜ ਰੁਪਏ ਦਾ ਖ਼ਤਰਨਾਕ ਇਨਾਮੀ ਨਕਸਲੀ ਸੈਂਟਰਲ ਕਮੇਟੀ ਮੈਂਬਰ 'ਅਨਲ ਉਰਫ਼ ਪਤਿਰਾਮ ਮਾਂਝੀ' ਅਤੇ 15 ਹੋਰ ਨਕਸਲੀਆਂ ਦੇ ਹੁਣ ਤੱਕ ਐਨਕਾਉਂਟਰ ਨਾਲ ਅਭਿਆਨ ਨੂੰ ਵੱਡੀ ਸਫਲਤਾ ਮਿਲੀ ਹੈ। ਦਹਾਕਿਆਂ ਤੋਂ ਡਰ ਅਤੇ ਦਹਿਸ਼ਤ ਦਾ ਵਿਕਲਪ ਰਹੇ ਨਕਸਲਵਾਦ ਨੂੰ ਅਸੀਂ 31 ਮਾਰਚ, 2026 ਤੋਂ ਪਹਿਲਾਂ ਖਤਮ ਕਰਨ ਲਈ ਸੰਕਲਪਿਤ ਹਾਂ। ਮੇਰੀ ਮੁੜ ਬਾਕੀ ਬਚੇ ਨਕਸਲੀਆਂ ਨੂੰ ਅਪੀਲ ਹੈ ਕਿ ਹਿੰਸਾ, ਆਤੰਕ ਅਤੇ ਹਥਿਆਰਾਂ ਨਾਲ ਜੋੜਨ ਵਾਲੀ ਵਿਚਾਰਧਾਰਾ ਨੂੰ ਛੱਡ ਕੇ ਵਿਕਾਸ ਅਤੇ ਭਰੋਸੇ ਦੀ ਮੁੱਖ ਧਾਰਾ ਨਾਲ ਜੁੜਣ।"
************
ਆਰਕੇ/ਆਰਆਰ/ਪੀਐੱਸ/ ਸ਼ੀਨਮ ਜੈਨ
(रिलीज़ आईडी: 2217974)
आगंतुक पटल : 3