ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਅੰਮ੍ਰਿਤ ਉਦਯਾਨ 3 ਫ਼ਰਵਰੀ ਤੋਂ ਆਮ ਲੋਕਾਂ ਲਈ ਖੁੱਲ੍ਹੇਗਾ

प्रविष्टि तिथि: 21 JAN 2026 11:02AM by PIB Chandigarh

ਰਾਸ਼ਟਰਪਤੀ ਭਵਨ ਦਾ ਅੰਮ੍ਰਿਤ ਉਦਯਾਨ 3 ਫ਼ਰਵਰੀ ਤੋਂ 31 ਮਾਰਚ, 2026 ਤੱਕ ਆਮ ਲੋਕਾਂ ਲਈ ਖੁੱਲ੍ਹਿਆ ਰਹੇਗਾ। ਲੋਕ ਹਫ਼ਤੇ ਵਿੱਚ ਛੇ ਦਿਨ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ (ਆਖ਼ਰੀ ਐਂਟਰੀ ਸ਼ਾਮ 5:15 ਵਜੇ) ਬਾਗ਼ ਵਿੱਚ ਘੁੰਮਣ ਜਾ ਸਕਦੇ ਹਨ। ਬਾਗ਼ ਸੋਮਵਾਰ ਨੂੰ ਰੱਖ-ਰਖਾਅ ਦੇ ਦਿਨ ਅਤੇ 4 ਮਾਰਚ ਨੂੰ ਹੋਲੀ ਕਾਰਨ ਬੰਦ ਰਹੇਗਾ।

ਅੰਮ੍ਰਿਤ ਉਦਯਾਨ ਵਿੱਚ ਰਜਿਸਟ੍ਰੇਸ਼ਨ ਅਤੇ ਦਾਖ਼ਲਾ ਮੁਫ਼ਤ ਹੈ। 

ਬੁਕਿੰਗ https://visit.rashtrapatibhavan.gov.in ’ਤੇ ਕੀਤੀ ਜਾ ਸਕਦੀ ਹੈ। ਸੈਲਾਨੀ ਪ੍ਰਵੇਸ਼ ਦੁਆਰ ਦੇ ਬਾਹਰ ਸਵੈ-ਸੇਵਾ ਕਿਓਸਕ ਤੋਂ ਸਿੱਧਾ ਟਿਕਟਾਂ ਲੈ ਸਕਦੇ ਹਨ।

ਸਾਰੇ ਸੈਲਾਨੀਆਂ ਲਈ ਆਉਣਾ ਅਤੇ ਬਾਹਰ ਨਿਕਲਣਾ ਨਾਰਥ ਐਵੇਨਿਊ ਮਾਰਗ ਦੇ ਨੇੜੇ ਗੇਟ ਨੰਬਰ 35 ਰਾਹੀਂ ਹੋਵੇਗਾ। ਸੈਲਾਨੀਆਂ ਦੀ ਸਹੂਲਤ ਲਈ ਕੇਂਦਰੀ ਸਕੱਤਰੇਤ ਮੈਟਰੋ ਸਟੇਸ਼ਨ ਤੋਂ ਗੇਟ ਨੰਬਰ 35 ਤੱਕ ਸਵੇਰੇ 9:30 ਵਜੇ ਤੋਂ ਸ਼ਾਮ 6:00 ਵਜੇ ਤੱਕ ਹਰ 30 ਮਿੰਟਾਂ ਵਿੱਚ ਸ਼ਟਲ ਬੱਸ ਸੇਵਾ ਮੁਹੱਈਆ ਹੋਵੇਗੀ। ਸ਼ਟਲ ਬੱਸਾਂ ਦੀ ‘ਅੰਮ੍ਰਿਤ ਉਦਯਾਨ ਲਈ ਸ਼ਟਲ ਸੇਵਾ' ਬੈਨਰ ਰਾਹੀਂ ਪਛਾਣ ਕੀਤੀ ਜਾ ਸਕਦੀ ਹੈ।

********

ਐੱਮਜੇਪੀਐੱਸ/ਐੱਸਆਰ


(रिलीज़ आईडी: 2217178) आगंतुक पटल : 2
इस विज्ञप्ति को इन भाषाओं में पढ़ें: English , Urdu , Marathi , हिन्दी , Bengali , Bengali-TR , Gujarati , Tamil , Telugu , Malayalam