ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਮਣੀਪੁਰ, ਮੇਘਾਲਿਆ ਅਤੇ ਤ੍ਰਿਪੁਰਾ ਨੂੰ ਉਸ ਦੇ ਰਾਜ ਸਥਾਪਨਾ ਦਿਵਸ ‘ਤੇ ਵਧਾਈ ਦਿੱਤੀ


ਇੱਕ ਜੀਵੰਤ ਸੱਭਿਆਚਾਰ ਅਤੇ ਪ੍ਰਤਿਭਾਸ਼ਾਲੀ ਲੋਕਾਂ ਨਾਲ ਭਰਪੂਰ, ਮਣੀਪੁਰ ਹਮੇਸ਼ਾ ਸਾਡਾ ਮਾਣ ਰਿਹਾ ਹੈ

ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਛੂੰਹਦੇ ਹੋਏ ਤ੍ਰਿਪੁਰਾ ਨੇ ਅੱਜ ਖੁਦ ਨੂੰ ਭਾਰਤ ਦੇ ਵਿਕਾਸ ਵਿੱਚ ਇੱਕ ਗੌਰਵਸ਼ਾਲੀ ਯੋਗਦਾਨਕਰਤਾ ਵਜੋਂ ਸਥਾਪਿਤ ਕੀਤਾ ਹੈ

ਸਮ੍ਰਿੱਧ ਜੈਵ ਵਿਭਿੰਨਤਾ ਦਾ ਕੇਂਦਰ, ਸੱਭਿਆਚਾਰਾਂ ਅਤੇ ਰੀਤੀ-ਰਿਵਾਜਾਂ ਦਾ ਸੰਗਮ, ਮੇਘਾਲਿਆ ਭਾਰਤ ਦੀ ਸਪਿਰਿਟ ਨੂੰ ਅਪਾਰ ਸ਼ਕਤੀ ਪ੍ਰਦਾਨ ਕਰਦਾ ਹੈ

प्रविष्टि तिथि: 21 JAN 2026 12:53PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਮਣੀਪੁਰ, ਮੇਘਾਲਿਆ ਅਤੇ ਤ੍ਰਿਪੁਰਾ ਨੂੰ ਉਨ੍ਹਾਂ ਦੇ ਰਾਜ ਸਥਾਪਨਾ ਦਿਵਸ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਐਕਸ ਪਲੈਟਫਾਰਮ ‘ਤੇ ਪੋਸਟਾਂ ਦੀ ਸੀਰੀਜ਼ ਵਿੱਚ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ “ਮਣੀਪੁਰ ਦੀਆਂ ਸਾਡੀਆਂ ਭੈਣਾਂ ਅਤੇ ਭਰਾਵਾਂ ਨੂੰ ਰਾਜ ਸਥਾਪਨਾ ਦਿਵਸ ਦੀਆਂ ਸ਼ੁਭਕਾਮਨਾਵਾਂ। ਉਨ੍ਹਾਂ ਨੇ ਕਿਹਾ ਕਿ ਇੱਕ ਜੀਵੰਤ ਸੱਭਿਆਚਾਰ ਅਤੇ ਪ੍ਰਤਿਭਾਸ਼ਾਲੀ ਲੋਕਾਂ ਨਾਲ ਭਰਪੂਰ, ਮਣੀਪੁਰ ਹਮੇਸ਼ਾ ਸਾਡਾ ਮਾਣ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਇਹ ਰਾਜ ਨਵੀਆਂ ਉਚਾਈਆਂ ਨੂੰ ਛੂਹੇ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੇਘਾਲਿਆ ਦੇ ਲੋਕਾਂ ਨੂੰ ਰਾਜ ਸਥਾਪਨਾ ਦਿਵਸ ਦੀਆਂ ਹਾਰਦਿਕ ਸ਼ੁਭਕਾਮਨਾਵਾਂ। ਉਨ੍ਹਾਂ ਨੇ ਕਿਹਾ ਕਿ ਇੱਕ ਸਮ੍ਰਿੱਧ ਜੈਵ ਵਿਭਿੰਨਤਾ ਹੌਟਸਪੌਟ ਅਤੇ ਸੱਭਿਆਚਾਰਾਂ ਅਤੇ ਰੀਤੀ ਰਿਵਾਜਾਂ ਦਾ ਸੁਮੇਲ, ਮੇਘਾਲਿਆ ਭਾਰਤ ਦੀ ਸਪਿਰਿਟ ਨੂੰ ਅਪਾਰ ਸ਼ਕਤੀ ਪ੍ਰਦਾਨ ਕਰਦਾ ਹੈ। ਇਹ ਰਾਜ ਤਰੱਕੀ ਵਿੱਚ ਨਵੇਂ ਮੀਲ ਪੱਥਰ ਹਾਸਲ ਕਰੇ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਤ੍ਰਿਪੁਰਾ ਦੀਆਂ ਸਾਡੀਆਂ ਭੈਣਾਂ ਅਤੇ ਭਰਾਵਾਂ ਨੂੰ ਰਾਜ ਸਥਾਪਨਾ ਦਿਵਸ ਦੀਆਂ ਸ਼ੁਭਕਾਮਨਾਵਾਂ। ਉਨ੍ਹਾਂ ਕਿਹਾ ਕਿ ਵਿਕਾਸ ਵਿੱਚ ਨਵੀਆਂ ਉਚਾਈਆਂ ਨੂੰ ਛੂੰਹਦੇ ਹੋਏ, ਤ੍ਰਿਪੁਰਾ ਨੇ ਅੱਜ ਖੁਦ ਨੂੰ ਭਾਰਤ ਦੇ ਵਿਕਾਸ ਵਿੱਚ ਇੱਕ ਗੌਰਵਸ਼ਾਲੀ ਯੋਗਦਾਨਕਰਤਾ ਵਜੋਂ ਸਥਾਪਿਤ ਕੀਤਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਮੁੱਖ ਮੰਤਰੀ ਡਾ. ਮਾਣਿਕ ਸਾਹਾ ਜੀ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਦੇ ਹੋਏ ਅੱਗੇ ਵਧਦੇ ਰਹਿਣ। 

https://x.com/AmitShah/status/2013810026687738229 

https://x.com/AmitShah/status/2013808936059859215 

https://x.com/AmitShah/status/2013811369653502101 

 

************

ਆਰਕੇ / ਆਰਆਰ/ ਪੀਐੱਸ /ਏਕੇ


(रिलीज़ आईडी: 2216975) आगंतुक पटल : 41
इस विज्ञप्ति को इन भाषाओं में पढ़ें: English , Urdu , हिन्दी , Bengali , Bengali-TR , Assamese , Manipuri , Gujarati , Tamil , Telugu , Kannada , Malayalam