ਰੇਲ ਮੰਤਰਾਲਾ
azadi ka amrit mahotsav

ਇੱਕ ਸਟੇਸ਼ਨ ਇੱਕ ਉਤਪਾਦ (ਓਐੱਸਓਪੀ): ਭਾਰਤੀ ਰੇਲ ਰਾਹੀਂ ਖੇਤਰੀ ਪਛਾਣ ਨੂੰ ਉਤਸ਼ਾਹਿਤ ਕਰਨਾ


ਇੱਕ ਸਟੇਸ਼ਨ ਇੱਕ ਉਤਪਾਦ 2,000 ਤੋਂ ਵੱਧ ਰੇਲਵੇ ਸਟੇਸ਼ਨਾਂ ਤੱਕ ਦਾ ਵਿਸਤਾਰ, 1.32 ਲੱਖ ਕਾਰੀਗਰਾਂ ਨੂੰ ਸਸ਼ਕਤ ਬਣਾਇਆ ਗਿਆ ਅਤੇ ਲੱਖਾਂ ਯਾਤਰੀਆਂ ਤੱਕ ਸਿੱਧੀ ਮਾਰਕਿਟ ਪਹੁੰਚ ਰਾਹੀਂ ਭਾਰਤ ਦੀਆਂ ਰਵਾਇਤੀ ਸ਼ਿਲਪਕਾਰੀ ਨੂੰ ਮੁੜ ਸੁਰਜੀਤ ਕੀਤਾ ਗਿਆ

प्रविष्टि तिथि: 20 JAN 2026 4:43PM by PIB Chandigarh

ਭਾਰਤੀ ਰੇਲ ਦੀ 'ਇੱਕ ਸਟੇਸ਼ਨ ਇੱਕ ਉਤਪਾਦ' (ਓਐੱਸਓਪੀ) ਯੋਜਨਾ ਸਥਾਨਕ ਕਾਰੀਗਰੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਸ਼ਕਤੀਸ਼ਾਲੀ ਪਲੇਟਫ਼ਾਰਮ ਦੇ ਰੂਪ ਵਜੋਂ ਉੱਭਰੀ ਹੈ। ਇਹ ਸਾਰੇ ਦੇਸ਼ ਭਰ ਵਿੱਚ ਜ਼ਮੀਨੀ ਪੱਧਰ 'ਤੇ ਉਦਮਤਾ ਨੂੰ ਉਤਸ਼ਾਹਿਤ ਕਰ ਰਹੀ ਹੈ। ਇਸ ਪਹਿਲਕਦਮੀ ਦਾ ਉਦੇਸ਼ ਰੇਲਵੇ ਸਟੇਸ਼ਨਾਂ ਨੂੰ ਭਾਰਤ ਦੀ ਅਮੀਰ ਖੇਤਰੀ ਵਿਭਿੰਨਤਾ ਦੇ ਜੀਵਿਤ ਪ੍ਰਦਰਸ਼ਨ ਕੇਂਦਰਾਂ ਵਿੱਚ ਬਦਲਣਾ ਹੈ।

ਤੇਨਕਾਸੀ ਜੰਕਸ਼ਨ ਰੇਲਵੇ ਸਟੇਸ਼ਨ, ਤਾਮਿਲਨਾਡੂ

 

ਸਥਾਨਕ ਵਿਰਾਸਤ ਨੂੰ ਰਾਸ਼ਟਰੀ ਰੇਲਵੇ ਨੈੱਟਵਰਕ ਨਾਲ ਜੋੜ ਕੇ, ਓਐੱਸਓਪੀ ਨਾ ਸਿਰਫ਼ ਯਾਤਰੀਆਂ ਦੇ ਅਨੁਭਵ ਨੂੰ ਬਿਹਤਰ ਬਣਾਉਂਦਾ ਹੈ ਬਲਕਿ ਸਮਾਵੇਸ਼ੀ ਆਰਥਿਕ ਵਿਕਾਸ ਨੂੰ ਵੀ ਉਤਸ਼ਾਹਿਤ ਕਰਦਾ ਹੈ।

19 ਜਨਵਰੀ, 2026 ਤੱਕ, 2,002 ਸਟੇਸ਼ਨਾਂ 'ਤੇ ਓਐੱਸਓਪੀ (ਇੱਕ ਸਟੇਸ਼ਨ ਇੱਕ ਉਤਪਾਦ) ਆਊਟਲੇਟ ਸਥਾਪਤ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਕੁੱਲ 2,326 ਆਊਟਲੇਟ ਕਾਰਜਸ਼ੀਲ ਹਨ। ਇਹ ਆਊਟਲੈੱਟ ਹਜ਼ਾਰਾਂ ਸਥਾਨਕ ਕਾਰੀਗਰਾਂ, ਬੁਣਕਰਾਂ ਅਤੇ ਛੋਟੇ ਉਤਪਾਦਕਾਂ ਲਈ ਰੋਜ਼ੀ-ਰੋਟੀ ਦਾ ਸਾਧਨ ਬਣ ਗਈਆਂ ਹਨ, ਜਿਨ੍ਹਾਂ ਦਾ ਹੁਣ ਰੋਜ਼ਾਨਾ ਲੱਖਾਂ ਯਾਤਰੀਆਂ ਨਾਲ ਸਿੱਧਾ ਸੰਪਰਕ ਹੈ। ਇਸ ਤੋਂ ਇਲਾਵਾ, 2022 ਵਿੱਚ ਓਐੱਸਓਪੀ ਦੀ ਸ਼ੁਰੂਆਤ ਤੋਂ ਬਾਅਦ, ਇਸ ਪਹਿਲਕਦਮੀ ਨੇ ਪੂਰੇ ਭਾਰਤ ਵਿੱਚ 1.32 ਲੱਖ ਤੋਂ ਵੱਧ ਲਾਭਪਾਤਰੀਆਂ ਲਈ ਸਿੱਧੇ ਆਰਥਿਕ ਮੌਕੇ ਪੈਦਾ ਕੀਤੇ ਹਨ।

ਅੰਕੜਿਆਂ ਤੋਂ ਪਰੇ, (ਓਐੱਸਓਪੀ)  ਉਹਨਾਂ ਰਵਾਇਤੀ ਸ਼ਿਲਪਕਾਰੀ ਅਤੇ ਖੇਤਰੀ ਵਿਸ਼ੇਸ਼ਤਾਵਾਂ ਨੂੰ ਮੁੜ ਸੁਰਜੀਤ ਕਰਨ ਵਿੱਚ ਮਦਦ ਕਰ ਰਿਹਾ ਹੈ, ਜੋ ਕਦੇ ਅਲੋਪ ਹੋ ਰਹੀਆਂ ਸਨ। ਉੱਤਰ-ਪੂਰਬ ਵਿੱਚ ਹੱਥ ਨਾਲ ਬਣੇ ਮਿੱਟੀ ਦੇ ਭਾਂਡਿਆਂ ਅਤੇ ਬਾਂਸ ਦੀਆਂ ਕਲਾਕ੍ਰਿਤੀਆਂ ਤੋਂ ਲੈ ਕੇ ਹੋਰ ਖੇਤਰਾਂ ਵਿੱਚ ਮਸਾਲੇ, ਹੱਥਖੱਡੀ ਉਤਪਾਦਾਂ ਅਤੇ ਸਥਾਨਕ ਮਿਠਾਈਆਂ ਤੱਕ, ਇਹ ਉਤਪਾਦ ਯਾਤਰੀਆਂ ਨੂੰ ਹਰੇਕ ਖੇਤਰ ਦਾ ਸੁਆਦ ਪ੍ਰਦਾਨ ਕਰਦੇ ਹਨ।

ਸਭਿਆਚਾਰ ਨੂੰ ਵਪਾਰ ਨਾਲ ਜੋੜ ਕੇ ਭਾਰਤੀ ਰੇਲਵੇ ਨੇ ਸਟੇਸ਼ਨਾਂ ਨੂੰ ਸਥਾਨਕ ਉੱਦਮ ਦੇ ਕੇਂਦਰਾਂ ਵਿੱਚ ਬਦਲ ਦਿੱਤਾ ਹੈ। 'ਇੱਕ ਸਟੇਸ਼ਨ ਇੱਕ ਉਤਪਾਦ' ਪਹਿਲਕਦਮੀ " ਵੋਕਲ ਫ਼ਾਰ ਲੋਕਲ" ਦੀ ਇੱਕ ਸੱਚੀ ਉਦਾਹਰਣ ਹੈ, ਜੋ  ਭਾਈਚਾਰੇ ਨੂੰ ਸਸ਼ਕਤ ਬਣਾਉਣ ਦੇ ਨਾਲ-ਨਾਲ ਦੇਸ਼ ਵਿੱਚ ਯਾਤਰੀਆਂ ਦੇ ਯਾਤਰਾ ਅਨੁਭਵ ਨੂੰ ਖ਼ੁਸ਼ਹਾਲ ਕਰਦੀ ਹੈ ।

************

ਧਰਮਿੰਦਰ ਤਿਵਾੜੀ/ਡਾ. ਨਯਨ ਸੋਲੰਕੀ/ਮਾਨਿਕ ਸ਼ਰਮਾ


(रिलीज़ आईडी: 2216889) आगंतुक पटल : 8
इस विज्ञप्ति को इन भाषाओं में पढ़ें: Tamil , English , Urdu , हिन्दी , Marathi , Bengali , Bengali-TR , Gujarati , Odia , Kannada , Malayalam