ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 17-18 ਜਨਵਰੀ ਨੂੰ ਅਸਾਮ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ 17 ਜਨਵਰੀ ਨੂੰ ਬੋਡੋ ਭਾਈਚਾਰੇ ਦੀ ਅਮੀਰ ਵਿਰਾਸਤ ਦਾ ਜਸ਼ਨ ਮਨਾਉਣ ਵਾਲੇ ਇੱਕ ਇਤਿਹਾਸਕ ਸਭਿਆਚਾਰਕ ਪ੍ਰੋਗਰਾਮ "ਬਾਗੁਰੁੰਬਾ ਦੋਹੋ 2026" ਵਿੱਚ ਹਿੱਸਾ ਲੈਣਗੇ

ਬੋਡੋ ਭਾਈਚਾਰੇ ਦੇ 10,000 ਤੋਂ ਵੱਧ ਕਲਾਕਾਰ ਬਾਗੁਰੁੰਬਾ ਨਾਚ ਪੇਸ਼ ਕਰਨਗੇ

ਪ੍ਰਧਾਨ ਮੰਤਰੀ ਕਾਲੀਆਬੋਰ ਵਿੱਚ ₹6,950 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਕਾਜ਼ੀਰੰਗਾ ਐਲੀਵੇਟਿਡ ਕੌਰੀਡੋਰ ਪ੍ਰੋਜੈਕਟ ਲਈ ਭੂਮੀ ਪੂਜਨ ਕਰਨਗੇ

ਇਹ ਪ੍ਰੋਜੈਕਟ ਜਾਨਵਰਾਂ ਦੇ ਨਿਰਵਿਘਨ ਆਉਣ-ਜਾਣ ਨੂੰ ਯਕੀਨੀ ਬਣਾਏਗਾ, ਮਨੁੱਖੀ-ਜੰਗਲੀ ਜੀਵ ਟਕਰਾਅ ਨੂੰ ਘਟਾਏਗਾ ਅਤੇ ਖੇਤਰੀ ਸੰਪਰਕ ਨੂੰ ਵੀ ਵਧਾਏਗਾ

ਪ੍ਰਧਾਨ ਮੰਤਰੀ ਗੁਹਾਟੀ (ਕਾਮਾਖਿਆ)-ਰੋਹਤਕ ਅਤੇ ਡਿਬਰੂਗੜ੍ਹ-ਲਖਨਊ (ਗੋਮਤੀ ਨਗਰ) ਦਰਮਿਆਨ 2 ਨਵੀਆਂ ਅੰਮ੍ਰਿਤ ਭਾਰਤ ਐਕਸਪ੍ਰੈਸ ਰੇਲਾਂ ਨੂੰ ਹਰੀ ਝੰਡੀ ਦਿਖਾਉਣਗੇ

प्रविष्टि तिथि: 16 JAN 2026 1:53PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 17-18 ਜਨਵਰੀ, 2026 ਨੂੰ ਅਸਾਮ ਦਾ ਦੌਰਾ ਕਰਨਗੇ।

17 ਜਨਵਰੀ ਨੂੰ ਸ਼ਾਮ 6 ਵਜੇ ਦੇ ਕਰੀਬ ਪ੍ਰਧਾਨ ਮੰਤਰੀ ਗੁਹਾਟੀ ਦੇ ਸਰੂਸਾਜਈ ਸਟੇਡੀਅਮ ਵਿੱਚ ਇੱਕ ਰਵਾਇਤੀ ਬੋਡੋ ਸਭਿਆਚਾਰਕ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ।

18 ਜਨਵਰੀ ਨੂੰ ਸਵੇਰੇ 11 ਵਜੇ ਦੇ ਕਰੀਬ ਪ੍ਰਧਾਨ ਮੰਤਰੀ ₹6,950 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਕਾਜ਼ੀਰੰਗਾ ਐਲੀਵੇਟਿਡ ਕੌਰੀਡੋਰ ਪ੍ਰੋਜੈਕਟ ਲਈ ਭੂਮੀ ਪੂਜਨ ਕਰਨਗੇ ਅਤੇ ਨਾਗਾਓਂ ਜ਼ਿਲ੍ਹੇ ਦੇ ਕਾਲੀਆਬੋਰ ਵਿਖੇ 2 ਨਵੀਆਂ ਅੰਮ੍ਰਿਤ ਭਾਰਤ ਐਕਸਪ੍ਰੈੱਸ ਰੇਲਾਂ ਨੂੰ ਹਰੀ ਝੰਡੀ ਦਿਖਾਉਣਗੇ।

ਗੁਹਾਟੀ ਵਿੱਚ ਪ੍ਰਧਾਨ ਮੰਤਰੀ 

ਪ੍ਰਧਾਨ ਮੰਤਰੀ ਗੁਹਾਟੀ ਦੇ ਸਰੂਸਾਜਈ ਸਟੇਡੀਅਮ ਵਿਖੇ ਬੋਡੋ ਭਾਈਚਾਰੇ ਦੀ ਅਮੀਰ ਵਿਰਾਸਤ ਦਾ ਜਸ਼ਨ ਮਨਾਉਣ ਵਾਲੇ ਇੱਕ ਇਤਿਹਾਸਕ ਸਭਿਆਚਾਰਕ ਪ੍ਰੋਗਰਾਮ "ਬਾਗੁਰੁੰਬਾ ਦੋਹੋ 2026" ਵਿੱਚ ਹਿੱਸਾ ਲੈਣਗੇ।

ਇਸ ਮੌਕੇ 'ਤੇ ਬੋਡੋ ਭਾਈਚਾਰੇ ਦੇ 10,000 ਤੋਂ ਵੱਧ ਕਲਾਕਾਰ ਇਕੱਠੇ ਮਿਲ ਕੇ ਬਾਗੁਰੁੰਬਾ ਨਾਚ ਪੇਸ਼ ਕਰਨਗੇ। ਰਾਜ ਦੇ 23 ਜ਼ਿਲ੍ਹਿਆਂ ਦੇ 81 ਵਿਧਾਨ ਸਭਾ ਹਲਕਿਆਂ ਦੇ ਕਲਾਕਾਰ ਇਸ ਸਮਾਗਮ ਵਿੱਚ ਹਿੱਸਾ ਲੈਣਗੇ।

ਬਾਗੁਰੁੰਬਾ ਬੋਡੋ ਭਾਈਚਾਰੇ ਦੇ ਲੋਕ ਨਾਚਾਂ ਵਿੱਚੋਂ ਇੱਕ ਹੈ, ਜੋ ਕੁਦਰਤ ਤੋਂ ਬਹੁਤ ਪ੍ਰੇਰਿਤ ਹੈ। ਇਹ ਨਾਚ ਖਿੜਦੇ ਫੁੱਲਾਂ ਦਾ ਪ੍ਰਤੀਕ ਹੈ ਅਤੇ ਮਨੁੱਖੀ ਜੀਵਨ ਅਤੇ ਕੁਦਰਤੀ ਦੁਨੀਆ ਦਰਮਿਆਨ ਸਦਭਾਵਨਾ ਨੂੰ ਦਰਸਾਉਂਦਾ ਹੈ। ਇਹ ਰਵਾਇਤੀ ਤੌਰ 'ਤੇ ਨੌਜਵਾਨ ਬੋਡੋ ਮਹਿਲਾਵਾਂ ਵਲੋਂ ਪੇਸ਼ ਕੀਤਾ ਜਾਂਦਾ ਹੈ, ਜਿਸ ਵਿੱਚ ਪੁਰਸ਼ ਸੰਗੀਤਕਾਰਾਂ ਵਜੋਂ ਸ਼ਾਮਲ ਹੁੰਦੇ ਹਨ, ਇਸ ਨਾਚ ਵਿੱਚ ਕੋਮਲ, ਤਾਲ ਅਧਾਰਤ ਗਤੀਵਿਧੀਆਂ ਹੁੰਦੀਆਂ ਹਨ ਜੋ ਤਿਤਲੀਆਂ, ਪੰਛੀਆਂ, ਪੱਤਿਆਂ ਅਤੇ ਫੁੱਲਾਂ ਦੀ ਨਕਲ ਦਰਸਾਉਂਦੀਆਂ ਹਨ। ਇਹ ਚੱਕਰ ਜਾਂ ਕਤਾਰਾਂ ਬਣਾਉਂਦਿਆਂ ਇਹ ਪ੍ਰਦਰਸ਼ਨ ਆਮ ਤੌਰ 'ਤੇ ਸਮੂਹਾਂ ਵਿੱਚ ਕਰਵਾਏ ਜਾਂਦੇ ਹਨ, ਜੋ ਇਸਦੀ ਦ੍ਰਿਸ਼ਟੀਗਤ ਸੁੰਦਰਤਾ ਨੂੰ ਵਧਾਉਂਦੇ ਹਨ।

ਬਾਗੁਰੁੰਬਾ ਨਾਚ ਬੋਡੋ ਲੋਕਾਂ ਲਈ ਡੂੰਘਾ ਸਭਿਆਚਾਰਕ ਮਹੱਤਵ ਰੱਖਦਾ ਹੈ। ਇਹ ਸ਼ਾਂਤੀ, ਉਪਜਾਊ ਸ਼ਕਤੀ, ਖੁਸ਼ੀ ਅਤੇ ਸਮੂਹਿਕ ਸਦਭਾਵਨਾ ਨੂੰ ਦਰਸਾਉਂਦਾ ਹੈ ਅਤੇ ਬਿਵਿਸਾਗੂ, ਬੋਡੋ ਨਵਾਂ ਸਾਲ ਅਤੇ ਦੋਮਾਸੀ ਵਰਗੇ ਤਿਉਹਾਰਾਂ ਨਾਲ ਨੇੜਿਓਂ ਜੁੜਿਆ ਹੋਇਆ ਹੈ।

ਕਾਲੀਆਬੋਰ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਕਾਜ਼ੀਰੰਗਾ ਐਲੀਵੇਟਿਡ ਕੌਰੀਡੋਰ ਪ੍ਰੋਜੈਕਟ (ਐੱਨਐੱਚ-715 ਦੇ ਕਾਲੀਆਬੋਰ-ਨੁਮਾਲੀਗੜ੍ਹ ਸੈਕਸ਼ਨ ਦਾ 4-ਮਾਰਗੀ) ਦਾ ਭੂਮੀ ਪੂਜਨ ਕਰਨਗੇ, ਜਿਸਦੀ ਲਾਗਤ ₹6,950 ਕਰੋੜ ਤੋਂ ਵੱਧ ਹੈ।

86 ਕਿਲੋਮੀਟਰ ਲੰਬਾ ਕਾਜ਼ੀਰੰਗਾ ਐਲੀਵੇਟਡ ਕੌਰੀਡੋਰ ਪ੍ਰੋਜੈਕਟ ਇੱਕ ਵਾਤਾਵਰਨ ਪ੍ਰਤੀ ਸੁਚੇਤ ਰਾਸ਼ਟਰੀ ਰਾਜਮਾਰਗ ਪ੍ਰੋਜੈਕਟ ਹੈ। ਇਸ ਵਿੱਚ ਕਾਜ਼ੀਰੰਗਾ ਰਾਸ਼ਟਰੀ ਪਾਰਕ ਵਿੱਚੋਂ ਲੰਘਦਾ 35 ਕਿੱਲੋਮੀਟਰ ਦਾ ਐਲੀਵੇਟਿਡ ਜੰਗਲੀ ਜੀਵ ਕੋਰੀਡੋਰ, 21 ਕਿੱਲੋਮੀਟਰ ਦਾ ਬਾਈਪਾਸ ਸੈਕਸ਼ਨ ਅਤੇ ਐੱਨਐੱਚ-715 ਦੇ ਮੌਜੂਦਾ ਹਾਈਵੇਅ ਦੇ 30 ਕਿੱਲੋਮੀਟਰ ਸੈਕਸ਼ਨ ਨੂੰ ਦੋ ਮਾਰਗਾਂ ਤੋਂ ਚਾਰ ਮਾਰਗਾਂ ਤੱਕ ਚੌੜਾ ਕਰਨਾ ਸ਼ਾਮਲ ਹੋਵੇਗਾ। ਇਸ ਪ੍ਰੋਜੈਕਟ ਦਾ ਮੰਤਵ ਪਾਰਕ ਦੀ ਭਰਪੂਰ ਜੀਵ ਭਿੰਨਤਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਖੇਤਰੀ ਸੰਪਰਕ ਨੂੰ ਬਿਹਤਰ ਬਣਾਉਣਾ ਹੈ।

ਇਹ ਪ੍ਰੋਜੈਕਟ ਨਾਗਾਓਂ, ਕਰਬੀ ਆਂਗਲੋਂਗ ਅਤੇ ਗੋਲਾਘਾਟ ਜ਼ਿਲ੍ਹਿਆਂ ਵਿੱਚੋਂ ਲੰਘੇਗਾ ਅਤੇ ਉੱਪਰੀ ਅਸਾਮ, ਖ਼ਾਸ ਕਰਕੇ ਡਿਬਰੂਗੜ੍ਹ ਅਤੇ ਤਿਨਸੁਕੀਆ ਨਾਲ ਸੰਪਰਕ ਵਿੱਚ ਮਹੱਤਵਪੂਰਨ ਸੁਧਾਰ ਕਰੇਗਾ। ਐਲੀਵੇਟਡ ਜੰਗਲੀ ਜੀਵ ਕੌਰੀਡੋਰ ਜਾਨਵਰਾਂ ਦੀ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਏਗਾ, ਮਨੁੱਖ-ਜੰਗਲੀ ਜੀਵ ਟਕਰਾਅ ਨੂੰ ਘਟਾਏਗਾ। ਇਹ ਸੜਕ ਸੁਰੱਖਿਆ ਨੂੰ ਵੀ ਵਧਾਏਗੀ, ਯਾਤਰਾ ਦਾ ਸਮਾਂ ਅਤੇ ਦੁਰਘਟਨਾ ਦਰਾਂ ਨੂੰ ਘਟਾਏਗੀ ਅਤੇ ਵਧ ਰਹੀ ਯਾਤਰੀ ਅਤੇ ਮਾਲ ਆਵਾਜਾਈ ਦਾ ਸਮਰਥਨ ਕਰੇਗੀ। ਪ੍ਰੋਜੈਕਟ ਦੇ ਹਿੱਸੇ ਵਜੋਂ, ਜਖਲਾਬੰਧਾ ਅਤੇ ਬੋਕਾਖਾਟ ਵਿੱਚ ਬਾਈਪਾਸ ਬਣਾਏ ਜਾਣਗੇ ਜੋ ਸ਼ਹਿਰਾਂ ਦੇ ਭੀੜ-ਭੜੱਕੇ ਘਟਾਉਣ, ਸ਼ਹਿਰੀ ਗਤੀਸ਼ੀਲਤਾ ਨੂੰ ਬਿਹਤਰ ਬਣਾਉਣ ਅਤੇ ਸਥਾਨਕ ਲੋਕਾਂ ਲਈ ਜੀਵਨ ਦੀ ਗੁਣਵੱਤਾ ਨੂੰ ਵਧਾਉਣ ਵਿੱਚ ਮਦਦ ਕਰਨਗੇ।

ਇਸ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ 2 ਨਵੀਆਂ ਅੰਮ੍ਰਿਤ ਭਾਰਤ ਐਕਸਪ੍ਰੈਸ ਰੇਲਾਂ- ਗੁਹਾਟੀ (ਕਾਮਾਖਿਆ)-ਰੋਹਤਕ ਅੰਮ੍ਰਿਤ ਭਾਰਤ ਐਕਸਪ੍ਰੈਸ ਅਤੇ ਡਿਬਰੂਗੜ੍ਹ-ਲਖਨਊ (ਗੋਮਤੀ ਨਗਰ) ਅੰਮ੍ਰਿਤ ਭਾਰਤ ਐਕਸਪ੍ਰੈੱਸ ਨੂੰ ਵੀ ਹਰੀ ਝੰਡੀ ਦਿਖਾਉਣਗੇ। ਇਹ ਨਵੀਆਂ ਰੇਲ ਸੇਵਾਵਾਂ ਉੱਤਰ-ਪੂਰਬ ਅਤੇ ਉੱਤਰੀ ਭਾਰਤ ਦਰਮਿਆਨ ਰੇਲ ਸੰਪਰਕ ਨੂੰ ਮਜ਼ਬੂਤ ਕਰਨਗੀਆਂ, ਜਿਸ ਨਾਲ ਲੋਕਾਂ ਲਈ ਸੁਰੱਖਿਅਤ ਅਤੇ ਵਧੇਰੇ ਸੁਵਿਧਾਜਨਕ ਯਾਤਰਾ ਸੰਭਵ ਹੋਵੇਗੀ।

***

ਐੱਮਜੇਪੀਐੱਸ/ਐੱਸਆਰ 


(रिलीज़ आईडी: 2215914) आगंतुक पटल : 4
इस विज्ञप्ति को इन भाषाओं में पढ़ें: Bengali , Assamese , English , Khasi , Urdu , Marathi , हिन्दी , Nepali , Bengali-TR , Gujarati , Odia , Tamil , Telugu , Kannada , Malayalam