ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸਵਾਮੀ ਵਿਵੇਕਾਨੰਦ ਦੇ ਯੁਵਾ ਸ਼ਕਤੀ 'ਤੇ ਅਧਾਰਿਤ ਵਿਸ਼ਵਾਸ ਨੂੰ ਦਰਸਾਉਂਦੇ ਹੋਏ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ
प्रविष्टि तिथि:
12 JAN 2026 10:11AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਵਾਮੀ ਵਿਵੇਕਾਨੰਦ ਦੇ ਇਸ ਵਿਸ਼ਵਾਸ 'ਤੇ ਜ਼ੋਰ ਦਿੰਦਿਆਂ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ ਕਿ ਯੁਵਾ ਸ਼ਕਤੀ ਰਾਸ਼ਟਰ ਨਿਰਮਾਣ ਦੀ ਸਭ ਤੋਂ ਮਜ਼ਬੂਤ ਨੀਂਹ ਹੈ ਅਤੇ ਭਾਰਤ ਦੇ ਨੌਜਵਾਨ ਆਪਣੇ ਉਤਸ਼ਾਹ ਅਤੇ ਜਨੂਨ ਨਾਲ ਹਰ ਸੰਕਲਪ ਨੂੰ ਸਾਕਾਰ ਕਰ ਸਕਦੇ ਹਨ:
"अङ्गणवेदी वसुधा कुल्या जलधिः स्थली च पातालम्।
वल्मीकश्च सुमेरुः कृतप्रतिज्ञस्य वीरस्य॥"
ਸੁਭਾਸ਼ਤਮ ਦਾ ਅਰਥ ਹੈ ਕਿ ਹਿੰਮਤ ਅਤੇ ਮਜ਼ਬੂਤ ਇੱਛਾ ਸ਼ਕਤੀ ਵਾਲੇ ਲੋਕਾਂ ਲਈ, ਪੂਰੀ ਧਰਤੀ ਉਨ੍ਹਾਂ ਦੇ ਆਪਣੇ ਵਿਹੜੇ ਵਰਗੀ ਹੈ, ਸਮੁੰਦਰ ਤਲਾਬਾਂ ਵਰਗੇ ਹਨ ਅਤੇ ਅਸਮਾਨ ਉੱਚੇ ਪਹਾੜਾਂ ਵਰਗੇ ਹਨ। ਮਜ਼ਬੂਤ ਇੱਛਾ ਸ਼ਕਤੀ ਵਾਲੇ ਲੋਕਾਂ ਲਈ ਧਰਤੀ 'ਤੇ ਕੁਝ ਵੀ ਅਸੰਭਵ ਨਹੀਂ ਹੈ।
ਪ੍ਰਧਾਨ ਮੰਤਰੀ ਨੇ ਐੱਕਸ 'ਤੇ ਆਪਣੀ ਪੋਸਟ ਵਿੱਚ ਲਿਖਿਆ;
"ਸਵਾਮੀ ਵਿਵੇਕਾਨੰਦ ਦਾ ਮੰਨਣਾ ਸੀ ਕਿ ਯੁਵਾ ਸ਼ਕਤੀ ਹੀ ਰਾਸ਼ਟਰ ਨਿਰਮਾਣ ਲਈ ਸਭ ਤੋਂ ਸ਼ਕਤੀਸ਼ਾਲੀ ਨੀਂਹ ਹੈ। ਭਾਰਤੀ ਨੌਜਵਾਨ ਆਪਣੇ ਉਤਸ਼ਾਹ ਅਤੇ ਜਨੂਨ ਨਾਲ ਹਰ ਸੰਕਲਪ ਨੂੰ ਸਾਕਾਰ ਕਰ ਸਕਦੇ ਹਨ।"
अङ्गणवेदी वसुधा कुल्या जलधिः स्थली च पातालम्।
वल्मीकश्च सुमेरुः कृतप्रतिज्ञस्य वीरस्य॥"
****
ਐੱਮਜੇਪੀਐੱਸ/ਵੀਜੇ
(रिलीज़ आईडी: 2214589)
आगंतुक पटल : 4
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Bengali
,
Bengali-TR
,
Assamese
,
Gujarati
,
Tamil
,
Telugu
,
Kannada
,
Malayalam