ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਅਤੇ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਿਕ ਸਲਾਹਕਾਰ ਦਫ਼ਤਰ ਦੇ ਕੌਸ਼ਲ ਵਿਕਾਸ ਪਹਿਲ ‘ਇੰਸਪਾਇਰਿੰਗ


ਆਤਮਨਿਰਭਰ ਭਾਰਤ ਦ੍ਰਿਸ਼ਟੀ ਯੋਜਨਾ ਦੇ ਅਨੁਸਾਰ, ਕੌਸ਼ਲ ਵਿਕਾਸ ਪਹਿਲ ਦੇ ਤਹਿਤ ਬਣਾਈਆਂ ਗਈਆਂ ਅੱਠ ਛੋਟੀਆਂ ਫਿਲਮਾਂ ਭਾਰਤ ਦੇ ਉਭਰਦੇ ਇਨੋਵੇਸ਼ਨ ਈਕੋਸਿਸਟਮ ਨੂੰ ਦਰਸਾਉਂਦੀਆਂ ਹਨ

प्रविष्टि तिथि: 13 JAN 2026 5:49PM by PIB Chandigarh

ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਅਤੇ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਿਕ ਸਲਾਹਕਾਰ ਦਫ਼ਤਰ ਦੇ ਨੈੱਟਫਲਿਕਸ ਦੇ ਨਾਲ ਸਹਿਯੋਗ ਨੈੱਟਫਲਿਕਸ ਫੰਡ ਫਾਰ ਕ੍ਰਿਏਟਿਵ ਇਕੁਇਟੀ ਦੁਆਰਾ ਵਿਕਸਿਤ ਕੌਸ਼ਲ ਵਿਕਾਸ ਪਹਿਲ ‘ਇੰਸਪਾਇਰਿੰਗ ਇਨੋਵੇਟਰਸ- ਨਏ ਭਾਰਤ ਕੀ ਨਈ ਪਹਿਚਾਣ’ ਨੀਤੀ ਦੇ ਰੂਪ ਵਿੱਚ ਸਾਹਮਣੇ ਆਈ ਹੈ। ਗ੍ਰਾਫਿਟੀ ਸਟੂਡੀਓਜ਼ ਦੀ ਸਾਂਝੇਦਾਰੀ ਵਿੱਚ ਲਾਗੂ ਕੀਤੀ ਗਈ ਇਹ ਪਹਿਲ, ਕਹਾਣੀ ਕਹਿਣ ਅਤੇ ਵਿਵਹਾਰਿਕ ਕੌਸ਼ਲ ਟ੍ਰੇਨਿੰਗ ਦੁਆਰਾ ਸਮਾਜਿਕ ਤੌਰ ‘ਤੇ ਪ੍ਰਾਸੰਗਿਕ ਨਵੀਨਤਾਕਾਰੀ ਨੂੰ ਹਲਾਰਾ ਦੇਣ ਲਈ ਭਾਰਤ ਦੇ ਨਵੀਨਤਾ ਅਤੇ ਰਚਨਾਤਮਕ ਈਕੋਸਿਸਟਮ ਨੂੰ ਨਾਲ ਜੋੜਦੀ ਹੈ।

ਇਸ ਪਹਿਲ ਵਿੱਚ ਨਵੀਨਤਾ ਤੋਂ ਸਮਾਜਿਕ ਪ੍ਰਭਾਵ ਨੂੰ ਅੱਗੇ ਵਧਾਉਣ ਲਈ ਪ੍ਰਮੁੱਖ ਵਿਗਿਆਨਿਕ ਸਲਾਹਕਾਰ ਦਫ਼ਤਰ ਦੁਆਰਾ ਚੁਣੇ ਗਏ ਅੱਠ ਭਾਰਤੀ ਸਟਾਰਟਅੱਪਸ ਦੇ ਯੋਗਦਾਨ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਇਹ ਸਟਾਰਟਅੱਪਸ ਦੇਸ਼ ਭਰ ਦੀਆਂ ਅੱਠ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੁਆਰਾ ਬਣਾਈਆਂ ਗਈਆਂ ਅੱਠ ਛੋਟੀਆਂ ਐਨੀਮੇਟਿਡ ਫਿਲਮਾਂ ਦੁਆਰਾ ਦਰਸਾਏ ਗਏ ਹਨ। ਫਿਲਮ ਨਿਰਮਾਣ ਵਿੱਚ ਰਾਸ਼ਟਰੀ ਡਿਜ਼ਾਈਨ ਸੰਸਥਾਨ, ਚਿਤਕਾਰਾ ਯੂਨੀਵਰਸਿਟੀ, ਸੱਤਿਆਜੀਤ ਰੇਅ ਇੰਸਟੀਟਿਊਟ ਆਫ਼ ਫਿਲਮ ਐਂਡ ਟੈਲੀਵਿਜ਼ਨ ਅਤੇ ਕਈ ਹੋਰ ਯੂਨੀਵਰਸਿਟੀਆਂ ਸ਼ਾਮਲ ਹਨ। ਫਿਲਮਾਂ ਲਈ ਵੌਇਸਓਵਰ-ਪਾਰਸ਼ਵ ਸੁਰ, ਨੈੱਟਫਲਿਕਸ ਅਤੇ ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰੋਪੇਰਸ਼ਨ –ਐੱਨਐੱਫਡੀਸੀ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਕੌਸ਼ਲ ਵਿਕਾਸ ਪਹਿਲ ‘ਵੌਇਸਬੌਕਸ ਦੇ ਭਾਗੀਦਾਰਾਂ ਦੁਆਰਾ ਰਿਕਾਰਡ ਕੀਤੇ ਗਏ ਹਨ।

ਨੈੱਟਫਲਿਕਸ ਫੰਡ ਫਾਰ ਕ੍ਰਿਏਟਿਵ ਇਕੁਇਟੀ ਦੇ ਤਹਿਤ ਕਹਾਣੀ ਕਹਿਣ ਅਤੇ ਕੌਸ਼ਲ ਵਿਕਾਸ ‘ਤੇ ਅਧਾਰਿਤ ਇਸ ਪ੍ਰੋਗਰਾਮ ਨੇ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਆਏ 26 ਵਿਦਿਆਰਥੀਆਂ ਨੂੰ ਵਿਵਹਾਰਿਕ ਰਚਨਾਤਮਕ ਅਨੁਭਵ ਪ੍ਰਦਾਨ ਕਰਵਾਇਆ। ਭਾਗੀਦਾਰਾਂ ਵਿੱਚ 50 ਪ੍ਰਤੀਸ਼ਤ ਮਹਿਲਾਵਾਂ ਸਨ ਅਤੇ ਇਨ੍ਹਾਂ ਵਿੱਚੋਂ ਕਈ ਭਾਗੀਦਾਰ ਸ਼੍ਰੇਣੀ-ਦੋ ਦੇ ਸ਼ਹਿਰਾਂ ਤੋਂ ਆਏ ਸਨ। ਉਨ੍ਹਾਂ ਨੂੰ ਅਹਿਮਦਾਬਾਦ ਸਥਿਤ ਨੈਸ਼ਨਲ ਇੰਸਟੀਟਿਊਟ ਆਫ਼ ਡਿਜ਼ਾਈਨ- ਐੱਨਆਈਡੀ ਅਤੇ ਗ੍ਰਾਫਿਟੀ ਸਟੂਡੀਓ ਦੇ ਮਾਹਿਰਾਂ ਦੇ ਮਾਰਗਦਰਸ਼ਨ ਵਿੱਚ ਉਦਯੋਗ ਪ੍ਰਕਿਰਿਆਵਾਂ ਦਾ ਵਿਵਹਾਰਿਕ ਅਤੇ ਅਸਲ ਅਨੁਭਵ ਪ੍ਰਾਪਤ ਹੋਇਆ। ਪ੍ਰੋਗਰਾਮ ਵਿੱਚ ਸੱਭਿਆਚਾਰਕ ਅਤੇ ਰਚਨਾਤਮਕ ਆਯਾਮ ਜੋੜਦੇ ਹੋਏ ਸ਼ੰਕਰ ਮਹਾਦੇਵਨ ਅਕਾਦਮੀ ਦੇ ਵਿਦਿਆਰਥੀਆਂ ਨੇ ਪਹਿਲ ਦਾ ਮੂਲ ਗਾਨ ਪੇਸ਼ ਕੀਤਾ।

ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲੇ ਰਾਜ ਮੰਤਰੀ ਡਾ. ਐੱਲ. ਮੁਰੂਗਨ ਨੇ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਦੀ ਸਮ੍ਰਿੱਧ ਕਹਾਣੀ ਕਹਿਣ ਦੀ ਪਰੰਪਰਾ ਵਿੱਚ ਸਾਡੇ ਫਿਲਮਕਾਰਾਂ ਦੇ ਕੋਲ ਅੱਜ ਭਾਰਤੀ ਕਹਾਣੀਆਂ ਨੂੰ ਵਿਸ਼ਵਵਿਆਪੀ ਦਰਸ਼ਕਾਂ ਤੱਕ ਪਹੁੰਚਾਉਣ ਦਾ ਮੌਕਾ ਹੈ, ਜਿਸ ਵਿੱਚ ਬੌਧਿਕ ਸੰਪਦਾ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਭਵਿੱਖ ਲਈ ਤਿਆਰ ਸਿਰਜਣਾਤਮਕ ਈਕੋਸਿਸਟਮ ਯੋਗ ਬਣਾਉਣ ਲਈ ਸਰਕਾਰ ਦਾ ਸਹਿਯੋਗ ਪ੍ਰਾਪਤ ਹੈ।

ਡਾ. ਮੁਰੂਗਨ ਨੇ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਇਹ ਪਹਿਲ ਭਾਰਤ ਵਿੱਚ ਸਿਰਜਣ ਅਤੇ ਵਿਸ਼ਵ ਦੇ ਲਈ ਸਿਰਜਣ ਕਰਨ ਦਾ ਸਹੀ ਸਮਾਂ ਹੈ, ਜਿਸ ਵਿੱਚ ਵਿਸ਼ਾ ਵਸਤੂ, ਰਚਨਾਸ਼ੀਲਤਾ ਅਤੇ ਸੱਭਿਆਚਾਰ ਭਾਰਤ ਦੀ ਅਰਥਵਿਵਸਥਾ ਦੇ ਪ੍ਰਮੁੱਖ ਥੰਮ੍ਹਾਂ ਦੇ ਰੂਪ ਵਿੱਚ ਉਭਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਫਿਲਮਕਾਰਾਂ ਦੁਆਰਾ ਕਹਾਣੀ ਕਹਿਣ ਦੇ ਤਰੀਕੇ ਉਭਰਦੀਆਂ ਤਕਨਾਲੋਜੀਆਂ ਦੁਆਰਾ ਆਕਾਰ ਦਿੱਤੇ ਗਏ ਨਵੇਂ ਯੁੱਗ ਵਿੱਚ ਪ੍ਰਵੇਸ਼ ਕਰ ਰਹੀ ਹੈ, ਇੰਸਪਾਇਰਿੰਗ ਇਨੋਵੇਟਰਜ਼ ਜਿਹੀਆਂ ਪਹਿਲਕਦਮੀਆਂ ਦਰਸਾਉਂਦੀਆਂ ਹਨ ਕਿ ਸਿਰਜਣਸ਼ੀਲਤਾ ਦੀ ਵਰਤੋਂ ਸਮਾਜ ਸੇਵਾ ਵਿੱਚ ਕਿਸ ਤਰ੍ਹਾਂ ਹੋ ਸਕਦਾ ਹੈ।”

 

ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਿਕ ਸਲਾਹਕਾਰ ਪ੍ਰੋਫੈਸਰ ਅਜੈ ਕੁਮਾਰ ਸੂਦ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇੰਸਪਾਇਰਿੰਗ ਇਨੋਵੇਟਰਸ ਪ੍ਰੋਗਰਾਮ ਦਾ ਉਦੇਸ਼ ਸਮਾਜਿਕ ਮਹੱਤਵ ਵਾਲੀਆਂ ਨਵੀਨਤਾਵਾਂ ਨੂੰ ਸਾਹਮਣੇ ਲਿਆਉਣਾ ਅਤੇ ਕੌਸ਼ਲ ਅਤੇ ਗਿਆਨ ਦੇ ਵਿਕਾਸ ਨੂੰ ਹੁਲਾਰਾ ਦੇਣਾ ਹੈ। ਉਨ੍ਹਾਂ ਨੇ ਕਿਹਾ ਕਿ ਸਿਰਜਣਾਤਮਕ ਪ੍ਰਕਿਰਿਆ ਦੁਆਰਾ ਸਟਾਰਟਅੱਪਸ ਅਤੇ ਵਿਦਿਆਰਥੀਆਂ ਨੂੰ ਨਾਲ ਲਿਆ ਕੇ, ਅਤੇ ਨੈੱਟਫਲਿਕਸ ਫੰਡ ਫਾਰ ਕ੍ਰਿਏਟਿਵ ਇਕੁਇਟੀ ਅਤੇ ਉਦਯੋਗ ਮਾਰਗਦਰਸ਼ਨ ਰਾਹੀਂ ਕੌਸ਼ਲ ਵਿਕਾਸ ਸਹਾਇਤਾ ਪ੍ਰਦਾਨ ਕਰਕੇ, ਇਹ ਭਾਰਤ ਦੇ ਇਨੋਵੇਸ਼ਨ ਈਕੋਸਿਸਟਮ ਨੂੰ ਬਣਾਉਣ ਦੇ ਸਮੁੱਚੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ, ਜੋ ਨੀਤੀਗਤ ਉਦੇਸ਼ਾਂ ਨੂੰ ਪ੍ਰਤਿਭਾ ਵਿਕਾਸ ਅਤੇ ਰੀਅਲ ਵਰਲਡ ਐਪਲੀਕੇਸ਼ਨ ਨਾਲ ਜੋੜਦਾ ਹੈ।

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਸਕੱਤਰ ਸ਼੍ਰੀ ਸੰਜੈ ਜਾਜੂ ਨੇ ਕਿਹਾ ਕਿ ਭਾਰਤ ਵਿੱਚ ਕਈ ਜ਼ਿਕਰਯੋਗ  ਇਨੋਵੇਸ਼ਨ ਹੋ ਰਹੇ ਹਨ, ਜਿਨ੍ਹਾਂ ਵਿੱਚ ਆਮ ਤੌਰ ‘ਤੇ ਸਮਾਜਿਕ ਇਨੋਵੇਟਰਸ ਰੋਜ਼ਾਨਾ ਦੀਆਂ ਚੁਣੌਤੀਆਂ ਦਾ ਪ੍ਰਭਾਵਸ਼ਾਲੀ ਅਤੇ ਉਦੇਸ਼ਪੂਰਨ ਸਮਾਧਾਨ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਨੈੱਟਫਲਿਕਸ ਦੇ ਇੱਕ ਦਹਾਕਾ ਪੂਰਾ ਹੋਣ ‘ਤੇ ‘ਇੰਸਪਾਇਰਿੰਗ ਇਨੋਵੇਟਰਸ’ ਇਸ ਦੀ ਇੱਕ ਸਸ਼ਕਤ ਉਦਾਹਰਣ ਹੈ ਕਿ ਕਿਵੇਂ ਕਹਾਣੀ ਕਹਿਣ ਦੀ ਕਲਾ ਆਡੀਓ ਵਿਜ਼ੁਅਲ ਪ੍ਰੋਡਕਸ਼ਨ ਤੋਂ ਅੱਗੇ ਵਧ ਕੇ ਸਾਰਥਕ ਕੌਸ਼ਲ ਵਿਕਾਸ ਅਤੇ ਸਸ਼ਕਤੀਕਰਣ ਪਲੈਟਫਾਰਮ ਦੇ ਰੂਪ ਵਿੱਚ ਵਿਕਸਿਤ ਹੋ ਸਕਦੀ ਹੈ।

ਇਹ ਦੇਸ਼ ਭਰ ਦੀਆਂ ਯੁਵਾ ਪ੍ਰਤਿਭਾਵਾਂ ਦੇ ਆਤਮਵਿਸ਼ਵਾਸ ਅਤੇ ਉਨ੍ਹਾਂ ਦੀ ਪੇਸ਼ੇਵਰਤਾ ਨੂੰ ਦਰਸਾਉਂਦੀ ਹੈ। ਇਹ ਅਸਲ ਵਿੱਚ ਸਿਰਜਣਕਾਰਾਂ ਅਤੇ ਉਨ੍ਹਾਂ ਦੇ ਬਿਰਤਾਂਤ ਕਹਿਣ ਦਾ ਯੁੱਗ ਹੈ, ਅਤੇ ਜਦੋਂ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਅਧਾਰਿਤ ਕਹਾਣੀਆਂ ਨੂੰ ਆਕਾਰ ਦੇਣ ਦੇ ਯੁੱਗ ਵਿੱਚ ਪ੍ਰਵੇਸ਼ ਕਰ ਰਹੇ ਹਾਂ, ਅਗਲੀ ਪੀੜ੍ਹੀ ਦੇ ਵਿਕਾਸ ਅਤੇ ਤਰੱਕੀ ਨੂੰ ਯੋਗ ਬਣਾਉਣ ਵਾਲੀਆਂ ਨਵੀਆਂ ਤਕਨਾਲੋਜੀਆਂ ਨੂੰ ਅਪਣਾਉਣਾ ਜ਼ਰੂਰੀ ਹੈ। ਸ਼੍ਰੀ ਜਾਜੂ ਨੇ ਕਿਹਾ ਕਿ ਭਾਰਤ ਦੀ ਪ੍ਰਾਸੰਗਿਕ, ਉਦੇਸ਼ਪੂਰਨ ਕਹਾਣੀਆਂ ਨੂੰ ਦੂਰ-ਦੁਰਾਡੇ ਦੇ ਦਰਸ਼ਕਾਂ ਤੱਕ ਪਹੁੰਚਦੇ ਦੇਖਣਾ ਉਤਸ਼ਾਹਜਨਕ ਹੈ।”

ਨੈੱਟਫਲਿਕਸ ਇੰਡੀਆ ਦੀ ਗਲੋਬਲ ਅਫੇਅਰਸ ਡਾਇਰੈਕਟਰ ਮਹਿਲਾ ਕੌਲ ਨੇ ਕਿਹਾ ਕਿ ਅਸੀਂ ਭਾਰਤ ਦੇ ਯੁਵਾ ਅਤੇ ਜੀਵੰਤ ਰਚਨਾਤਮਕ ਈਕੋਸਿਸਟਮ ਦੇ ਕੌਸ਼ਲ ਵਿਕਾਸ ਅਤੇ ਇਸ ਦੇ ਅਪਗ੍ਰੇਡ ਲਈ ਵਚਨਬੱਧ ਹਾਂਉਨ੍ਹਾਂ ਨੇ ਕਿਹਾ ਕਿ ਇੰਸਪਾਇਰਿੰਗ ਇਨੋਵੇਟਰਸ ਅਸਲ ਸਮਾਜਿਕ ਸਹਿਯੋਗ ਪ੍ਰਦਾਨ ਕਰਨ ਵਾਲੀ ਨਵੀਨਤਾ ਨੂੰ ਮਾਨਤਾ ਦੇਣ ਦੀ ਸਾਡੀ ਸਾਂਝੀ ਵਚਨਬੱਧਤਾ ਦਰਸਾਉਂਦੀ ਹੈ।

ਮੰਥਨ-ਪ੍ਰੇਰਿਤ ਨਵੀਨਤਾ

 

 ਮੰਥਨ ਇੱਕ ਰਾਸ਼ਟਰੀ ਡਿਜੀਟਲ ਅਧਾਰ ਦੇ ਰੂਪ ਵਿੱਚ  ਕੰਮ ਕਰਦਾ ਹੈ ਜੋ ਉੱਚ ਸ਼੍ਰੇਣੀ ਦੀਆਂ ਨਵੀਨਤਾਵਾਂ ਦੀ ਪਛਾਣ ਕਰਕੇ, ਉਨ੍ਹਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਵਿਸਤਾਰ ਦੇ ਮੌਕੇ ਪ੍ਰਦਾਨ ਕਰਦਾ ਹੈ। ਮੰਥਨ ਪਲੈਟਫਾਰਮ ਦੁਆਰਾ ਅੱਠ ਸਮਾਜਿਕ ਨਵੀਨਤਾ ਸਟਾਰਟਅੱਪਸ ਦੀ ਖੋਜ ਕੀਤੀ ਗਈ ਅਤੇ ਉਨ੍ਹਾਂ ਨੂੰ ਸਹਿਯੋਗ ਦਿੱਤਾ ਗਿਆ। ਇਸ ਪਹਿਲ ਦੇ ਤਹਿਤ ਨਿਰਮਾਣ ਕੀਤੀਆਂ ਗਈਆਂ ਅੱਠ ਫਿਲਮਾਂ ਹੇਠ ਲਿਖਿਆਂ ਹਨ:

  1. ਨਿਓਮੋਸ਼ਨ
    ਇਹ ਫਿਲਮ ਉਨ੍ਹਾਂ ਇਨੋਵੇਟਰਸ ਬਾਰੇ ਦੱਸਦੀ ਹੈ ਜੋ ਦਿਵਯਾਂਗਾਂ ਨੂੰ ਸੁਤੰਤਰ ਤੌਰ ‘ਤੇ ਚੱਲਣ ਅਤੇ ਸਨਮਾਨਜਨਕ ਆਜੀਵਿਕਾ ਅਰਜਿਤ ਕਰਨ ਵਿੱਚ ਯੋਗ ਬਣਾਉਣ ਲਈ ਅਨੁਕੂਲਿਤ ਵ੍ਹੀਲ ਚੇਅਰ ਅਤੇ ਗਤੀਸ਼ੀਲਤਾ ਸਮਾਧਾਨ ਪ੍ਰਦਾਨ ਕਰਦੇ ਹਨ।
  2.  ਬਲਾਇੰਡ ਵਿਜ਼ਨ ਫਾਊਂਡੇਸ਼ਨ

ਇਸ ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਬਲਾਇੰਡ ਵਿਜ਼ਨ ਫਾਊਂਡੇਸ਼ਨ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ-ਸੰਚਾਲਿਤ ਸਮਾਰਟ ਐਨਕਾਂ ਬਣਾਈਆਂ ਹਨ ਜੋ ਨੇਤਰਹੀਨ ਵਿਅਕਤੀਆਂ ਨੂੰ ਪੜ੍ਹਨ, ਰਸਤਾ ਲੱਭਣ, ਚਿਹਰਿਆਂ ਨੂੰ ਪਛਾਣਨ ਅਤੇ ਆਤਮਵਿਸ਼ਵਾਸ ਦੇ ਨਾਲ ਸੁਤੰਤਰ ਤੌਰ ‘ਤੇ ਜੀਵਨ ਜਿਊਣ ਵਿੱਚ ਯੋਗ ਬਣਾਉਂਦਾ ਹੈ।

  1. ਹੈਲਥਕੇਅਰ ਗਲੋਬਲ ਐਂਟਰਪ੍ਰਾਈਜ਼ਿਜ਼ (ਇਨੌਮੇਸ਼ਨ)
    ਇਹ ਘੱਟ ਕੀਮਤ ਵਾਲੀ ਵੌਇਸ ਪ੍ਰੋਸਥੇਸਿਸ ਦੀ ਕਹਾਣੀ ਦੱਸਦੀ ਹੈ ਜੋ ਲੌਰਿੰਜੈਕਟੋਮੀ ਦੇ ਬਾਅਦ ਗਲੇ ਦੇ ਕੈਂਸਰ ਤੋਂ ਬਚੇ ਲੋਕਾਂ ਲਈ ਸੰਵਾਦ, ਗਰਿਮਾ ਅਤੇ ਆਜੀਵਿਕਾ ਪਾਉਣ ਵਿੱਚ ਮਦਦ ਕਰਦੀ ਹੈ।
  2. ਇਨੋਗਲ
    ਇਸ ਵਿੱਚ ਭਾਰਤ ਦੀ ਜਲ ਅਧਾਰਿਤ ਅਰਥਵਿਵਸਥਾ ਲਈ ਸਮੁੰਦਰੀ ਸੁਰੱਖਿਆ, ਜਲ ਖੇਤੀ ਉਤਪਾਦਕਤਾ, ਮਹਾਸਾਗਰ ਸੁਰੱਖਿਆ ਅਤੇ ਆਫ਼ਤ ਨਿਗਰਾਨੀ ਵਿੱਚ ਸੁਧਾਰ ਲਿਆਉਣ ਵਾਲੀ ਏਆਈ ਅਤੇ ਅੰਡਰ ਵਾਟਰ ਤਕਨਾਲੋਜੀਆਂ ਦੀ ਕਹਾਣੀ ਦੱਸੀ ਗਈ ਹੈ।
  1. ਕਲਟੀਵੇਟ
    ਇਸ ਵਿੱਚ ਖੁਦ ਵਿੱਚ ਪੂਰਨ, ਆਰਟੀਫਿਸ਼ੀਅਲ ਇੰਟੈਲੀਜੈਂਸ-ਸੰਚਾਲਿਤ ਸਿੰਚਾਈ ਪ੍ਰਣਾਲੀਆਂ ਨੂੰ ਦਰਸਾਇਆ ਗਿਆ ਹੈ ਜੋ ਕਿਸਾਨਾਂ ਨੂੰ ਪਾਣੀ ਬਚਾਉਣ,ਪੈਦਾਵਰ ਵਧਾਉਣ ਅਤੇ ਜਲਵਾਯੂ-ਅਨੁਕੂਲ, ਖੇਤੀਬਾੜੀ ਵਿਧੀਆਂ ਅਪਣਾਉਣ ਵਿੱਚ ਮਦਦ ਕਰਦੀਆਂ ਹਨ।
  2. ਵੀਈਵੀਓਆਈਐੱਸ ਲੈਬਸ
    ਇਸ ਵਿੱਚ ਤਕਨੀਕ-ਸਮਰੱਥ ਵੇਸਟ ਮੈਨੇਜਮੈਂਟ ਦਰਸਾਇਆ ਗਿਆ ਹੈ ਜੋ ਅਲੱਗ-ਥਲੱਗ, ਰੀਸਾਈਕਲਿੰਗ, ਸਨਮਾਨਜਨਕ ਸਵੱਛਤਾ ਕਾਰਜ ਅਤੇ ਸਰਕੂਲਰ ਅਰਥਵਿਵਸਥਾ ਸਮਾਧਾਨਾਂ ਰਾਹੀਂ ਸ਼ਹਿਰਾਂ ਵਿੱਚ ਬਦਲਾਅ ਲਿਆ ਰਿਹਾ ਹੈ।

 

  1. ਗ੍ਰੀਨਜੀਨ ਐਨਵਾਇਰਮੈਂਟਲ ਤਕਨੋਲੋਜੀਜ਼
    ਇਸ ਫਿਲਮ ਵਿੱਚ ਸੂਖਮ ਸ਼ੈਵਾਲ ਅਧਾਰਿਤ ਕਾਰਬਨ ਕੈਪਚਰ ਇਨੋਵੇਸ਼ਨਸ ਦੀ ਖੋਜ ਬਾਰੇ ਦੱਸਿਆ ਗਿਆ ਹੈ, ਜੋ ਉਦਯੋਗਿਕ ਨਿਕਾਸੀ ਵਿੱਚ ਕਮੀ ਲਿਆ ਕੇ CO ਨੂੰ ਜੈਵ-ਸੰਸਾਧਨਾਂ ਵਿੱਚ ਸਥਾਈ ਤੌਰ ‘ਤੇ ਪਰਿਵਰਤਿਤ ਕਰਦੇ ਹਨ।

ਐੱਲਸੀਬੀ ਫਰਟੀਲਾਈਜ਼ਰਸ
ਇਸ ਫਿਲਮ ਵਿੱਚ ਖੇਤੀਬਾੜੀ ਅਤੇ ਉਦਯੋਗਿਕ ਕਚਰੇ ਨੂੰ ਬਾਇਓ-ਨੈਨੋ ਖਾਦ ਵਿੱਚ ਤਬਦੀਲ ਕਰਨ ਦੀ ਪ੍ਰਕਿਰਿਆ ਦਰਸਾਈ ਗਈ ਹੈ, ਜਿਸ ਨਾਲ ਮਿੱਟੀ ਦੀ ਸਿਹਤ, ਕਿਸਾਨਾਂ ਦੀ ਆਮਦਨ ਅਤੇ ਟਿਕਾਊ ਖੇਤੀ ਵਿੱਚ ਸੁਧਾਰ ਹੋ ਰਿਹਾ ਹੈ।

ਇਹ ਅੱਠ ਫਿਲਮਾਂ ਨੈੱਟਫਲਿਕਸ ਇੰਡੀਆ ਦੇ ਯੂਟਿਊਬ ਚੈਨਲ  ‘ਤੇ ਦੇਖੀਆਂ ਜਾ ਸਕਦੀਆਂ ਹਨ।

ਨੈੱਟਫਲਿਕਸ ਫੰਡ ਫਾਰ ਕ੍ਰਿਏਟਿਵ ਇਕੁਇਟੀ

ਨੈੱਟਫਲਿਕਸ ਫੰਡ ਫਾਰ ਕ੍ਰਿਏਟਿਵ ਇਕੁਇਟੀ ਮਨੋਰੰਜਨ ਜਗਤ ਦੇ ਘੱਟ ਸੰਸਾਧਨ ਵਾਲੇ ਸਿਰਜਣਕਾਰਾਂ ਨੂੰ ਸਹਾਇਤਾ ਦੇਣ ਦਾ ਸਮਰਪਿਤ ਯਤਨ ਹੈ। ਟੈਲੀਵਿਜ਼ਨ ਅਤੇ ਫਿਲਮ ਉਦਯੋਗਾਂ ਵਿੱਚ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਬਣਾਉਣ ਲਈ ਵਚਨਬੱਧ ਬਾਹਰੀ ਸੰਗਠਨਾਂ ਦਾ ਸਮਰਥਨ ਕਰਨ ਦੇ ਨਾਲ ਹੀ, ਇਹ ਫੰਡ ਨੈੱਟਫਲਿਕਸ ਦੇ ਉਨ੍ਹਾਂ ਵਿਸ਼ੇਸ਼ ਪ੍ਰੋਗਰਾਮਾਂ ਨੂੰ ਵੀ ਸਹਿਯੋਗ ਦਿੰਦਾ ਹੈ ਜੋ ਵਿਸ਼ਵਵਿਆਪੀ ਪੱਧਰ ‘ਤੇ ਉਭਰਦੀਆਂ ਪ੍ਰਤਿਭਾਵਾਂ ਦੀ ਪਛਾਣ ਕਰਕੇ, ਉਨ੍ਹਾਂ ਨੂੰ ਟ੍ਰੇਂਡ ਕਰਨ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਤਿਆਰ ਕੀਤੇ ਗਏ ਹਨ।

 

******

 

ਮਹੇਸ਼ ਕੁਮਾਰ/ਵਿਵੇਕ ਵਿਸ਼ਵਾਸ
 


(रिलीज़ आईडी: 2214575) आगंतुक पटल : 5
इस विज्ञप्ति को इन भाषाओं में पढ़ें: Odia , English , Urdu , Marathi , हिन्दी , Bengali , Kannada , Malayalam