ਸਿੱਖਿਆ ਮੰਤਰਾਲਾ
azadi ka amrit mahotsav

ਪਰੀਕਸ਼ਾ ਪੇ ਚਰਚਾ ਨੇ ਚਾਰ ਕਰੋੜ ਤੋਂ ਵੱਧ ਰਜਿਸਟ੍ਰੇਸ਼ਨਾਂ ਦੇ ਨਾਲ ਇੱਕ ਨਵਾਂ ਰਿਕਾਰਡ ਬਣਾਇਆ: ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ


प्रविष्टि तिथि: 10 JAN 2026 1:28PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਦੱਸਿਆ ਕਿ ਪਰੀਕਸ਼ਾ ਪੇ ਚਰਚਾ 2026 ਨੇ ਪਿਛਲੇ ਵਰ੍ਹੇ ਦੇ ਗਿਨੀਜ਼ ਵਰਲਡ ਰਿਕਾਰਡ (3.56 ਕਰੋੜ ਰਜਿਸਟ੍ਰੇਸ਼ਨਾਂ) ਨੂੰ ਪਾਰ ਕਰ ਲਿਆ ਹੈ ਅਤੇ ਚਾਰ ਕਰੋੜ ਤੋਂ ਵੱਧ ਔਨਲਾਈਨ ਉਮੀਦਵਾਰ ਪਹਿਲਾਂ ਹੀ ਰਜਿਸਟਰਡ ਹੋ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਪਰੀਕਸ਼ਾ ਪੇ ਚਰਚਾ ਸਿਰਫ਼ ਇੱਕ ਸਲਾਨਾ ਸੰਵਾਦ ਤੋਂ ਕਿਤੇ ਵੱਧ ਇੱਕ ਰਾਸ਼ਟਰਵਿਆਪੀ ਅੰਦੋਲਨ ਵਿੱਚ ਤਬਦੀਲ ਹੋ ਗਈ ਹੈ ਜਿਸ ਦਾ ਉਦੇਸ਼ ਦੇਸ਼ ਦੇ ਨੌਜਵਾਨਾਂ ਲਈ ਤਣਾਅਮੁਕਤ ਵਾਤਾਵਰਣ ਦਾ ਨਿਰਮਾਣ ਕਰਨਾ ਹੈ।

 

ਉਨ੍ਹਾਂ ਨੇ ਸਾਰੇ ਵਿਦਿਆਰਥੀਆਂ-ਵਿਦਿਆਰਥਣਾਂ ਨੂੰ ਪਰੀਕਸ਼ਾ ਪੇ ਚਰਚਾ 2026 ਵਿੱਚ ਸਰਗਰਮ ਤੌਰ ‘ਤੇ ਹਿੱਸਾ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਿਵੇਂ-ਜਿਵੇਂ ਪ੍ਰੀਖਿਆ ਦਾ ਸਮਾਂ ਨੇੜੇ ਆ ਰਿਹਾ ਹੈ, ਵਿਦਿਆਰਥੀ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੇ ਆਤਮ-ਵਿਸ਼ਵਾਸ, ਇਕਾਗਰਤਾ ਅਤੇ ਸਿਹਤ ਬਾਰੇ ਦਿੱਤੇ ਗਏ ਵਿਆਖਿਆਨ ਨਾਲ ਪ੍ਰੀਖਿਆ ਸਬੰਧੀ ਤਣਾਅ ਨੂੰ ਘੱਟ ਕਰ ਸਕਦੇ ਹਨ।

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਦੀ ਮੁੱਖ ਪਹਿਲ ਪਰੀਕਸ਼ਾ ਪੇ ਚਰਚਾ (ਪੀਪੀਸੀ) ਲਈ ਰਜਿਸਟ੍ਰੇਸ਼ਨ ਨੇ ਇੱਕ ਇਤਿਹਾਸਕ ਮੀਲ ਪੱਥਰ ਨੂੰ ਪਾਰ ਕਰ ਲਿਆ ਹੈ ਜਿਸ ਵਿੱਚ 8 ਜਨਵਰੀ, 2026 ਤੱਕ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਦੇ ਚਾਰ ਕਰੋੜ ਤੋਂ ਵੱਧ ਰਜਿਸਟ੍ਰੇਸ਼ਨ ਹੋ ਚੁੱਕੇ ਹਨ।

 

ਇਸ ਪ੍ਰੋਗਰਾਮ ਦੀ ਵਧ ਰਹੀ ਲੋਕਪ੍ਰਿਯਤਾ ਅਤੇ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਪ੍ਰੀਖਿਆ ਦੇ ਪ੍ਰਤੀ ਸਕਾਰਾਤਮਕ, ਆਤਮ-ਵਿਸ਼ਵਾਸ ਨਾਲ ਭਰਪੂਰ ਅਤੇ ਤਣਾਅ ਮੁਕਤ ਦ੍ਰਿਸ਼ਟੀਕੋਣ ਨੂੰ ਉਤਸ਼ਾਹਿਤ ਕਰਨ ਵਿੱਚ ਇਸ ਦੀ ਨਿਰੰਤਰ ਸਫਲਤਾ ਨੂੰ ਦਰਸਾਉਂਦੀ ਹੈ। ਵਿਆਪਕ ਭਾਗੀਦਾਰੀ ਅਤੇ ਵਿਭਿੰਨਤਾ ਇਸ ਗੱਲ ਨੂੰ ਦਰਸਾਉਂਦੀ ਹੈ ਕਿ ‘ਪਰੀਕਸ਼ਾ ਪੇ ਚਰਚਾ’ ਇੱਕ ਸੱਚਾ ਜਨ ਅੰਦੋਲਨ ਬਣ ਗਿਆ ਹੈ ਜੋ ਦੇਸ਼ ਭਰ ਦੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਆਪਸ ਵਿੱਚ ਡੂੰਘਾਈ ਨਾਲ ਜੋੜਦਾ ਹੈ। ਇਹ ਪਹਿਲ ਸਿਰਫ ਇੱਕ ਸਲਾਨਾ ਸੰਵਾਦ ਤੋਂ ਕਿਤੇ ਵਧੇਰੇ ਵਿਕਸਿਤ ਹੋ ਕੇ ਇੱਕ ਰਾਸ਼ਟਰਵਿਆਪੀ ਅੰਦੋਲਨ ਬਣ ਗਈ ਹੈ ਜੋ ਕਿ ਸਿੱਖਿਆ, ਭਲਾਈ ਅਤੇ ਸੰਪੂਰਨ ਵਿਕਾਸ ‘ਤੇ ਸਾਰਥਕ ਸੰਵਾਦ ਨੂੰ ਹੁਲਾਰਾ ਦਿੰਦੀ ਹੈ।

ਪਰੀਕਸ਼ਾ ਪੇ ਚਰਚਾ 2026 ਲਈ ਔਨਲਾਈਨ ਰਜਿਸਟ੍ਰੇਸ਼ਨ 1 ਦਸੰਬਰ, 2025  ਨੂੰ ਮਾਈਗੌਵ ਪੋਰਟਲ (MyGov portal) ‘ਤੇ ਸ਼ੁਰੂ ਹੋ ਗਏ। ਸਿੱਖਿਆ ਮੰਤਰਾਲੇ ਦੇ ਤਹਿਤ ਸਕੂਲ ਐਜੂਕੇਸ਼ਨ ਅਤੇ ਸਾਖ਼ਰਤਾ ਵਿਭਾਗ ਦੁਆਰਾ ਹਰ ਵਰ੍ਹੇ ਆਯੋਜਿਤ ਇਹ ਪਹਿਲ ਇੱਕ ਬਹੁਤ ਉਡੀਕਿਆ ਜਾਣ ਵਾਲਾ ਮੰਚ ਬਣ ਗਈ ਹੈ ਜੋ ਕਿ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਪ੍ਰਧਾਨ ਮੰਤਰੀ ਨਾਲ ਸਿੱਧੇ ਤੌਰ ‘ਤੇ ਜੁੜਨ ਦਾ ਮੌਕਾ ਪ੍ਰਦਾਨ ਕਰਦੀ ਹੈ। 

ਜਿਵੇਂ-ਜਿਵੇਂ ਪ੍ਰੀਖਿਆ ਦਾ ਸਮਾਂ ਨੇੜੇ ਆ ਰਿਹਾ ਹੈ ਦੇਸ਼ ਭਰ ਦੇ ਵਿਦਿਆਰਥੀਆਂ ਨੂੰ ‘ਪਰੀਕਸ਼ਾ ਪੇ ਚਰਚਾ 2026’ ਵਿੱਚ ਹਿੱਸਾ ਲੈਣ ਅਤੇ ਪ੍ਰੀਖਿਆ ਸਬੰਧੀ ਤਣਾਅ ਦੇ ਪ੍ਰਬੰਧਨ ਅਤੇ ਆਤਮਵਿਸ਼ਵਾਸ ਨਾਲ ਸਿੱਖਣ ਨੂੰ ਅਪਣਾਉਣ ਬਾਰੇ ਪ੍ਰਧਾਨ ਮੰਤਰੀ ਦੇ ਮਾਰਗਦਰਸ਼ਨ ਤੋਂ ਲਾਭ ਲੈਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।

ਪਰੀਕਸ਼ਾ ਪੇ ਚਰਚਾ 2026 ਵਿੱਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਕਰੋ:🔗 https://innovateindia1.mygov.in/

*****

ਏਕੇ/ਏਕੇ


(रिलीज़ आईडी: 2214183) आगंतुक पटल : 5
इस विज्ञप्ति को इन भाषाओं में पढ़ें: Malayalam , English , Urdu , हिन्दी , Marathi , Gujarati , Tamil , Telugu , Kannada