ਸਿੱਖਿਆ ਮੰਤਰਾਲਾ
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਤਮਿਲ, ਉੜੀਆ, ਮਲਿਆਲਮ, ਤੇਲੁਗੂ, ਕੰਨੜ ਅਤੇ ਭਾਰਤੀ ਸੰਕੇਤਕ ਭਾਸ਼ਾਵਾਂ ਸਮੇਤ ਸ਼ਾਸਤਰੀ ਭਾਰਤੀ ਭਾਸ਼ਾਵਾਂ ਵਿੱਚ 55 ਸਾਹਿਤਕ ਰਚਨਾਵਾਂ ਜਾਰੀ ਕੀਤੀਆਂ
Posted On:
06 JAN 2026 5:33PM by PIB Chandigarh
ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤੀ ਸ਼ਾਸਤਰੀ ਭਾਸ਼ਾਵਾਂ ਵਿੱਚ 55 ਸਾਹਿਤਕ ਰਚਨਾਵਾਂ ਜਾਰੀ ਕੀਤੀਆਂ। ਇਨ੍ਹਾਂ ਵਿੱਚ ਭਾਰਤੀ ਭਾਸ਼ਾ ਸੰਸਥਾਨ (ਸੀਆਈਆਈਐੱਲ) ਦੇ ਤਹਿਤ ਸ਼ਾਸਤਰੀ ਭਾਸ਼ਾਵਾਂ ਲਈ ਸੈਂਟਰਸ ਆਫ਼ ਐਕਸੀਲੈਂਸ ਵੱਲੋਂ ਤਿਆਰ ਕੀਤੀਆਂ ਗਈਆਂ 41 ਕਿਤਾਬਾਂ, ਨਾਲ ਹੀ ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (ਸੀਆਈਸੀਟੀ) ਵੱਲੋਂ ਲਿਆਂਦੀਆਂ ਗਈਆਂ 13 ਕਿਤਾਬਾਂ ਅਤੇ ਇੱਕ ਤਿਰੂਕੁਰਲ (Tirukkural) ਸੰਕੇਤਕ ਭਾਸ਼ਾ ਸੰਗ੍ਰਹਿ ਸ਼ਾਮਲ ਹਨ।

ਇਸ ਸੰਗ੍ਰਹਿ ਵਿੱਚ ਕੰਨੜ, ਤੇਲੁਗੂ, ਮਲਿਆਲਮ, ਉੜੀਆ ਅਤੇ ਤਮਿਲ ਭਾਸ਼ਾਵਾਂ ਵਿੱਚ ਮਹੱਤਵਪੂਰਨ ਵਿਦਵਾਨਾਂ ਦੇ ਕੰਮ ਸ਼ਾਮਲ ਹਨ, ਨਾਲ ਹੀ ਤਿਰੂਕੁਰਲ ਦੀ ਭਾਰਤੀ ਸੰਕੇਤਕ ਭਾਸ਼ਾ ਵਿੱਚ ਵੀ ਵਿਆਖਿਆ ਹੈ। ਇਹ ਪ੍ਰਕਾਸ਼ਨ ਭਾਰਤ ਦੀ ਭਾਸ਼ਾਈ ਵਿਰਾਸਤ ਨੂੰ ਸਿੱਖਿਆ ਅਤੇ ਖੋਜ ਦੇ ਕੇਂਦਰ ਵਿੱਚ ਰੱਖਣ ਅਤੇ ਸੱਭਿਆਚਾਰਕ ਮਾਣ ਨੂੰ ਪ੍ਰੋਤਸਾਹਨ ਦੇਣ ਲਈ ਇੱਕ ਵੱਡੇ ਰਾਸ਼ਟਰੀ ਯਤਨ ਦਾ ਹਿੱਸਾ ਹਨ, ਨਾਲ ਹੀ ਸ਼ਾਸਤਰੀ ਗਿਆਨ ਪਰੰਪਰਾ ਦੇ ਨਾਲ ਜੁੜਾਅ ਨੂੰ ਵੀ ਮਜ਼ਬੂਤ ਕਰਦੇ ਹਨ।
ਇਸ ਪ੍ਰੋਗਰਾਮ ਵਿੱਚ ਬੋਲਦੇ ਹੋਏ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਨੇ ਸਾਰੀਆਂ ਭਾਰਤੀ ਭਾਸ਼ਾਵਾਂ ਨੂੰ ਮਜ਼ਬੂਤ ਕਰਨ ਅਤੇ ਪ੍ਰੋਤਸਾਹਨ ਦੇਣ ਲਈ ਵੱਡੇ ਪੈਮਾਨੇ ‘ਤੇ ਜਿਵੇਂ ਕਿ ਸ਼ਡਿਊਲ ਲਿਸਟ ਵਿੱਚ ਅਤੇ ਭਾਸ਼ਾਵਾਂ ਨੂੰ ਸ਼ਾਮਲ ਕਰਨ, ਸ਼ਾਸਤਰੀ ਗ੍ਰੰਥਾਂ ਦਾ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਅਤੇ ਭਾਰਤੀ ਭਾਸ਼ਾਵਾਂ ਵਿੱਚ ਸਿੱਖਿਆ ਨੂੰ ਪ੍ਰੋਤਸਾਹਨ ਦੇਣ, ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤੀ ਭਾਸ਼ਾਵਾਂ ਨੂੰ ਖਤਮ ਕਰਨ ਦੇ ਯਤਨਾਂ ਦੇ ਬਾਵਜੂਦ, ਉਹ ਸਮੇਂ ਦੀ ਕਸੌਟੀ ‘ਤੇ ਖਰੇ ਉਤਰੇ ਹਨ।
ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਲੋਕਤੰਤਰ ਦੀ ਜਨਨੀ ਹੈ ਅਤੇ ਬਹੁਤ ਜ਼ਿਆਦਾ ਭਾਸ਼ਾਈ ਵਿਭਿੰਨਤਾ ਵਾਲਾ ਦੇਸ਼ ਹੈ, ਅਤੇ ਇਹ ਸਮਾਜ ਦੀ ਜ਼ਿੰਮੇਵਾਰੀ ਹੈ ਕਿ ਦੇਸ਼ ਦੀ ਇਤਿਹਾਸਿਕ, ਸੱਭਿਆਚਾਰਕ ਅਤੇ ਸਾਹਿਤਕ ਵਿਰਾਸਤ ਨੂੰ ਸੁਰੱਖਿਅਤ ਕੀਤਾ ਜਾਵੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਭਾਸ਼ਾਵਾਂ ਜੋੜਨ ਵਾਲੀਆਂ ਸ਼ਕਤੀਆਂ ਹਨ ਅਤੇ ਦੱਸਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਗੱਲ ‘ਤੇ ਹਮੇਸ਼ਾ ਜ਼ੋਰ ਦਿੱਤਾ ਹੈ ਕਿ ਸਾਰੀਆਂ ਭਾਰਤੀਆਂ ਭਾਸ਼ਾਵਾਂ ਰਾਸ਼ਟਰੀ ਭਾਸ਼ਾਵਾਂ ਹਨ।
ਸ਼੍ਰੀ ਪ੍ਰਧਾਨ ਨੇ ਇਹ ਵੀ ਕਿਹਾ ਕਿ ਸੰਕੇਤਕ ਭਾਸ਼ਾ ਵਿੱਚ ਤਿਰੂਕੁਰਲ ਦੇ ਸਾਰ ਨੂੰ ਸ਼ਾਮਲ ਕਰਨਾ ਇੱਕ ਸਮਾਵੇਸ਼ੀ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਕਰਦਾ ਹੈ, ਜਿੱਥੇ ਸਾਰਿਆਂ ਲਈ ਗਿਆਨ ਤੱਕ ਪਹੁੰਚ ਨੂੰ ਯਕੀਨੀ ਬਣਾਇਆ ਜਾਂਦਾ ਹੈ, ਅਤੇ ਉਨ੍ਹਾਂ ਨੂੰ ਕਿਹਾ ਕਿ ਇਹ ਪ੍ਰਕਾਸ਼ਨ ਭਾਰਤ ਦੇ ਬੌਧਿਕ ਸਾਹਿਤ ਵਿੱਚ ਇੱਕ ਕੀਮਤੀ ਯੋਗਦਾਨ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ 2020, ਭਾਰਤੀ ਭਾਸ਼ਾਵਾਂ ਵਿੱਚ ਸਿੱਖਿਆ ਦੇ ਵਿਜ਼ਨ ਨੂੰ ਅੱਗੇ ਵਧਾਉਂਦੀ ਹੈ ਅਤੇ ਭਾਰਤ ਵਿਭਿੰਨਤਾ ਵਿੱਚ ਏਕਤਾ ਦੀ ਇੱਕ ਜੀਵੰਤ ਉਦਾਹਰਣ ਬਣਿਆ ਹੋਇਆ ਹੈ, ਜਿੱਥੇ ਭਾਸ਼ਾਵਾਂ ਸਮਾਜ ਨੂੰ ਜੋੜਨ ਦਾ ਮਾਧਿਅਮ ਹਨ। ਉਨ੍ਹਾਂ ਨੇ ਕਿਹਾ ਕਿ ਬਸਤੀਵਾਦੀ ਯੁੱਗ ਦੀ ਮੈਕਾਲੇ ਦੀ ਮਾਨਸਿਕਤਾ ਦੇ ਵਿਪਰੀਤ, ਭਾਰਤੀ ਸੱਭਿਅਤਾ ਨੇ ਹਮੇਸ਼ਾ ਭਾਸ਼ਾਵਾਂ ਨੂੰ ਸੰਵਾਦ ਅਤੇ ਸੱਭਿਆਚਾਰਕ ਸਦਭਾਵਨਾ ਦੇ ਲਈ ਪੁਲ ਦੇ ਤੌਰ ‘ਤੇ ਦੇਖਿਆ ਹੈ।
ਸ਼੍ਰੀ ਪ੍ਰਧਾਨ ਨੇ ਭਾਰਤੀ ਭਾਸ਼ਾਵਾਂ ਨੂੰ ਪ੍ਰੋਤਸਾਹਨ ਦੇਣ ਦੇ ਯਤਨਾਂ ਲਈ ਭਾਰਤੀਯ ਭਾਸ਼ਾ ਸਮਿਤੀ, ਸੈਂਟਰ ਆਫ਼ ਐਕਸੀਲੈਂਸ, ਭਾਰਤੀ ਭਾਸ਼ਾ ਸੰਸਥਾਨ (ਸੀਆਈਆਈਐੱਲ) ਅਤੇ ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (ਸੀਆਈਸੀਟੀ) ਨੂੰ ਵੀ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਪ੍ਰੋਗਰਾਮ ਵਿੱਚ ਸਿੱਖਿਆ ਮੰਤਰਾਲੇ ਦੇ ਸਕੱਤਰ (ਉੱਚ ਸਿੱਖਿਆ) ਸ਼੍ਰੀ ਵਿਨੀਤ ਜੋਸ਼ੀ; ਭਾਰਤੀਯ ਭਾਸ਼ਾ ਸਮਿਤੀ ਦੇ ਪ੍ਰਧਾਨ ਸ਼੍ਰੀ ਚਾਮੂ ਕ੍ਰਿਸ਼ਣ ਸ਼ਾਸਤਰੀ; ਸੀਆਈਆਈਐੱਲ ਦੇ ਡਾਇਰੈਕਟਰ ਪ੍ਰੋਫੈਸਰ, ਸ਼ੈਲੇਂਦਰ ਮੋਹਨ; ਸੀਆਈਸੀਟੀ ਡਾਇਰੈਕਟਰ ਪ੍ਰੋਫੈਸਰ, ਆਰ. ਚੰਦ੍ਰਸ਼ੇਖਰਨ; ਸਲਾਹਕਾਰ (ਲਾਗਤ) ਸੁਸ਼੍ਰੀ ਮਨਮੋਹਨ ਕੌਰ ਅਤੇ ਸਿੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ।
*****
ਏਕੇ
(Release ID: 2213648)
ਵਿਜ਼ੀਟਰ ਕਾਊਂਟਰ : 23