ਪ੍ਰਧਾਨ ਮੰਤਰੀ ਦਫਤਰ
ਸ਼੍ਰੀਮਦ ਵਿਜੈਰਤਨ ਸੁੰਦਰ ਸੂਰੀਸ਼ਵਰ ਜੀ ਮਹਾਰਾਜ ਦੀ 500ਵੀਂ ਪੁਸਤਕ ਦੇ ਰਿਲੀਜ਼ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
प्रविष्टि तिथि:
11 JAN 2026 1:48PM by PIB Chandigarh
ਜੈ-ਜਿਨੇਂਦਰ!
ਅੱਜ ਦੇ ਇਸ ਪਵਿੱਤਰ ਮੌਕੇ 'ਤੇ ਸਭ ਤੋਂ ਪਹਿਲਾਂ ਮੈਂ ਸਾਡੇ ਸਾਰਿਆਂ ਦੇ ਪ੍ਰੇਰਨਾ ਸਰੋਤ ਪੂਜਨੀਕ ਭੁਵਨਭਾਨੁਸੂਰੀਸ਼ਵਰ ਜੀ ਮਹਾਰਾਜ ਸਾਹਿਬ ਦੇ ਚਰਨਾਂ ਵਿੱਚ ਪ੍ਰਣਾਮ ਕਰਦਾ ਹਾਂ। ਪ੍ਰਸ਼ਾਂਤਮੂਰਤੀ ਸੁਵਿਸ਼ਾਲ ਗੱਛਾਧਿਪਤੀ ਪੂਜਨੀਕ ਸ਼੍ਰੀਮਦ ਵਿਜੈ ਰਾਜੇਂਦਰਸੂਰੀਸ਼ਵਰ ਜੀ ਮਹਾਰਾਜ ਸਾਹਿਬ, ਪੂਜਨੀਕ ਗੱਛਾਧਿਪਤੀ ਸ਼੍ਰੀ ਕਲਪਤਰੂਸੂਰੀਸ਼ਵਰ ਜੀ ਮਹਾਰਾਜ ਸਾਹਿਬ, ਸਰਸਵਤੀ ਕ੍ਰਿਪਾਪਾਤਰ ਪਰਮ ਪੂਜਨੀਕ ਆਚਾਰੀਆ ਭਗਵੰਤ ਸ਼੍ਰੀਮਦ ਵਿਜੈਰਤਨਸੁੰਦਰਸੂਰੀਸ਼ਵਰ ਜੀ ਮਹਾਰਾਜ ਅਤੇ ਇਸ ਸਮਾਗਮ ਵਿੱਚ ਮੌਜੂਦ ਸਾਰੇ ਸਾਧੂ-ਸਾਧਵੀਆਂ ਨੂੰ ਮੈਂ ਨਮਨ ਕਰਦਾ ਹਾਂ।
ਊਰਜਾ ਮਹਾਉਤਸਵ ਦੀ ਇਸ ਕਮੇਟੀ ਨਾਲ ਜੁੜੇ ਸਾਰੇ ਮੈਂਬਰਾਂ ਭਰਾ ਸ਼੍ਰੀ ਕੁਮਾਰਪਾਲ ਭਾਈ, ਕਲਪੇਸ਼ ਭਾਈ, ਸੰਜੈ ਭਾਈ, ਕੌਸ਼ਿਕ ਭਾਈ, ਅਜਿਹੇ ਸਾਰੇ ਮਹਾਨੁਭਾਵਾਂ ਦਾ ਵੀ ਮੈਂ ਸਵਾਗਤ ਕਰਦਾ ਹਾਂ। ਪੂਜਨੀਕ ਸੰਤਜਨੋ, ਅੱਜ ਅਸੀਂ ਸਾਰੇ ਸ਼੍ਰੀਮਦ ਵਿਜੈਰਤਨ ਸੁੰਦਰ ਸੂਰੀਸ਼ਵਰ ਜੀ ਮਹਾਰਾਜ ਸਾਹਿਬ ਦੀ 500ਵੀਂ ਪੁਸਤਕ ਦੇ ਰਿਲੀਜ਼ ਹੋਣ ਦੇ ਪੁੰਨ ਭਾਗੀ ਬਣ ਰਹੇ ਹਾਂ। ਮਹਾਰਾਜ ਸਾਹਿਬ ਨੇ ਗਿਆਨ ਨੂੰ ਸਿਰਫ ਗ੍ਰੰਥਾਂ ਤੱਕ ਸੀਮਤ ਨਹੀਂ ਰੱਖਿਆ ਹੈ, ਸਗੋਂ ਜੀਵਨ ਵਿੱਚ ਉਤਾਰ ਕੇ ਦਿਖਾਇਆ ਹੈ, ਅਤੇ ਹੋਰਨਾਂ ਨੂੰ ਵੀ ਜੀਵਨ ਵਿੱਚ ਉਤਾਰਨ ਲਈ ਪ੍ਰੇਰਿਤ ਕੀਤਾ ਹੈ। ਉਨ੍ਹਾਂ ਦੀ ਸ਼ਖ਼ਸੀਅਤ ਸੰਜਮ, ਸਾਦਗੀ ਅਤੇ ਸਪਸ਼ਟਤਾ ਦਾ ਸੰਗਮ ਹੈ। ਜਦੋਂ ਉਹ ਲਿਖਦੇ ਹਨ, ਤਾਂ ਸ਼ਬਦਾਂ ਵਿੱਚ ਤਜਰਬੇ ਦੀ ਡੂੰਘਾਈ ਹੁੰਦੀ ਹੈ। ਜਦੋਂ ਉਹ ਬੋਲਦੇ ਹਨ, ਤਾਂ ਬਾਣੀ ਵਿੱਚ ਦਇਆ ਦੀ ਸ਼ਕਤੀ ਹੁੰਦੀ ਹੈ। ਅਤੇ ਜਦੋਂ ਉਹ ਚੁੱਪ ਹੁੰਦੇ ਹਨ, ਤਾਂ ਵੀ ਮਾਰਗ-ਦਰਸ਼ਨ ਮਿਲਦਾ ਹੈ। ਮਹਾਰਾਜ ਸਾਹਿਬ ਦੀ 500ਵੀਂ ਪੁਸਤਕ ਦਾ ਵਿਸ਼ਾ, ''ਪ੍ਰੇਮਨੁ ਵਿਸ਼ਵ, ਵਿਸ਼ਵਨੋ ਪ੍ਰੇਮ'', ਇਹ ਸਿਰਲੇਖ ਆਪਣੇ ਆਪ ਵਿੱਚ ਕਿੰਨਾ ਕੁਝ ਕਹਿ ਦਿੰਦਾ ਹੈ! ਮੈਨੂੰ ਭਰੋਸਾ ਹੈ ਕਿ ਸਾਡਾ ਸਮਾਜ, ਸਾਡੇ ਨੌਜਵਾਨ ਅਤੇ ਪੂਰੀ ਮਨੁੱਖਤਾ ਉਨ੍ਹਾਂ ਦੀ ਇਸ ਰਚਨਾ ਦਾ ਲਾਭ ਉਠਾਏਗੀ। ਇਸ ਖ਼ਾਸ ਮੌਕੇ ਊਰਜਾ ਮਹਾਉਤਸਵ ਦਾ ਇਹ ਆਯੋਜਨ ਜਨ-ਜਨ ਵਿੱਚ ਨਵੀਂ ਵਿਚਾਰ ਊਰਜਾ ਦਾ ਸੰਚਾਰ ਕਰੇਗਾ। ਮੈਂ ਤੁਹਾਨੂੰ ਸਾਰਿਆਂ ਨੂੰ ਇਸ ਮੌਕੇ ਦੀ ਵਧਾਈ ਦਿੰਦਾ ਹਾਂ।
ਸਾਥੀਓ,
ਮਹਾਰਾਜ ਸਾਹਿਬ ਦੀਆਂ 500 ਰਚਨਾਵਾਂ ਇੱਕ ਅਜਿਹਾ ਵਿਸ਼ਾਲ ਸਾਗਰ ਹੈ, ਜਿਸ ਵਿੱਚ ਭਾਂਤ-ਭਾਂਤ ਦੇ ਵਿਚਾਰ ਰਤਨ ਸਮਾਏ ਹੋਏ ਹਨ। ਇਨ੍ਹਾਂ ਪੁਸਤਕਾਂ ਵਿੱਚ ਮਨੁੱਖਤਾ ਦੀਆਂ ਤਮਾਮ ਸਮੱਸਿਆਵਾਂ ਦੇ ਸਹਿਜ ਅਤੇ ਅਧਿਆਤਮਕ ਹੱਲ ਮੌਜੂਦ ਹਨ। ਸਮੇਂ ਅਤੇ ਹਾਲਾਤ ਮੁਤਾਬਕ ਜਦੋਂ ਜਿਸ ਨੂੰ ਜਿਹੋ ਜਿਹਾ ਮਾਰਗਦਰਸ਼ਨ ਚਾਹੀਦਾ, ਇਹ ਵੱਖ-ਵੱਖ ਗ੍ਰੰਥ ਉਸ ਲਈ ਚਾਨਣ ਮੁਨਾਰੇ ਦਾ ਕੰਮ ਕਰਨਗੇ। ਅਹਿੰਸਾ, ਅਪ੍ਰਿਗ੍ਰਹਿ ਅਤੇ ਅਨੇਕਾਂਤ, ਪ੍ਰੇਮ, ਸਹਿਣਸ਼ੀਲਤਾ ਅਤੇ ਸਦਭਾਵਨਾ ਸਾਡੇ ਤੀਰਥੰਕਰਾਂ ਨੇ ਸਾਨੂੰ ਜੋ ਸਿੱਖਿਆਵਾਂ ਦਿੱਤੀਆਂ ਹਨ, ਸਾਡੇ ਪਹਿਲਾਂ ਦੇ ਆਚਾਰੀਆ ਨੇ ਸਾਨੂੰ ਜੋ ਪਾਠ ਪੜ੍ਹਾਏ ਹਨ, ਉਨ੍ਹਾਂ ਸਭ ਨੂੰ ਆਧੁਨਿਕ ਅਤੇ ਮੌਜੂਦਾ ਸਰੂਪ ਵਿੱਚ ਅਸੀਂ ਇਨ੍ਹਾਂ ਰਚਨਾਵਾਂ ਵਿੱਚ ਦੇਖ ਸਕਦੇ ਹਾਂ। ਖਾਸ ਕਰਕੇ, ਅੱਜ ਜਦੋਂ ਦੁਨੀਆ ਵੰਡ ਅਤੇ ਟਕਰਾਅ ਨਾਲ ਜੂਝ ਰਹੀ ਹੈ, ਉਦੋਂ ''ਪ੍ਰੇਮਨੁ ਵਿਸ਼ਵ, ਵਿਸ਼ਵਨੋ ਪ੍ਰੇਮ'' ਇਹ ਇੱਕ ਗ੍ਰੰਥ ਹੀ ਨਹੀਂ, ਇਹ ਇੱਕ ਮੰਤਰ ਵੀ ਹੈ। ਇਹ ਮੰਤਰ ਸਾਨੂੰ ਪ੍ਰੇਮ ਦੀ ਸ਼ਕਤੀ ਨਾਲ ਜਾਣੂ ਤਾਂ ਕਰਵਾਉਂਦਾ ਹੀ ਹੈ, ਜਿਸ ਸ਼ਾਂਤੀ ਅਤੇ ਸਦਭਾਵਨਾ ਦੀ ਭਾਲ ਵਿੱਚ ਅੱਜ ਦੁਨੀਆ ਪਰੇਸ਼ਾਨ ਹੈ, ਇਹ ਮੰਤਰ ਸਾਨੂੰ ਉਸ ਤੱਕ ਪਹੁੰਚਣ ਦਾ ਰਸਤਾ ਦਿਖਾਉਂਦਾ ਹੈ।
ਸਾਥੀਓ,
ਸਾਡੇ ਜੈਨ ਦਰਸ਼ਨ ਦਾ ਸੂਤਰ ਹੈ- ''ਪਰਸਪਰ ਉਪਗ੍ਰਹੋ ਜੀਵਾਨਾਮ।'' ਭਾਵ, ਹਰ ਜੀਵਨ, ਦੂਜੇ ਜੀਵਨ ਨਾਲ ਜੁੜਿਆ ਹੈ। ਜਦੋਂ ਅਸੀਂ ਇਸ ਸੂਤਰ ਨੂੰ ਸਮਝਦੇ ਹਾਂ, ਤਾਂ ਸਾਡੀ ਨਜ਼ਰ ਵਿਅਸ਼ਟੀ (ਵਿਅਕਤੀਗਤ) ਤੋਂ ਹਟ ਕੇ ਸਮਸ਼ਟੀ (ਸਮੂਹਿਕ) ਨਾਲ ਜੁੜ ਜਾਂਦੀ ਹੈ। ਅਸੀਂ ਵਿਅਕਤੀਗਤ ਇੱਛਾ ਤੋਂ ਉੱਪਰ ਉੱਠ ਕੇ ਸਮਾਜ, ਰਾਸ਼ਟਰ ਅਤੇ ਮਨੁੱਖਤਾ ਦੇ ਟੀਚਿਆਂ ਵੱਲ ਸੋਚਣ ਲੱਗਦੇ ਹਾਂ। ਇਸੇ ਭਾਵਨਾ ਨਾਲ ਮੈਂ ਤੁਹਾਡੇ ਵਿਚਕਾਰ, ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ ਨਵਕਾਰ ਮਹਾਮੰਤਰ ਦਿਵਸ 'ਤੇ ਵੀ ਆਇਆ ਸੀ। ਉਸ ਆਯੋਜਨ ਵਿੱਚ ਚਾਰੇ ਫਿਰਕੇ ਇਕੱਠੇ ਜੁੜੇ ਸਨ। ਉਸ ਇਤਿਹਾਸਕ ਮੌਕੇ ਮੈਂ ਨੌਂ ਬੇਨਤੀਆਂ ਕੀਤੀਆਂ ਸਨ, ਨੌਂ ਸੰਕਲਪਾਂ ਦੀ ਗੱਲ ਕੀਤੀ ਸੀ। ਅੱਜ ਦਾ ਇਹ ਮੌਕਾ ਉਨ੍ਹਾਂ ਨੂੰ ਫਿਰ ਤੋਂ ਦੁਹਰਾਉਣ ਦਾ ਵੀ ਹੈ। ਪਹਿਲਾ ਸੰਕਲਪ- ਪਾਣੀ ਬਚਾਉਣ ਦਾ ਸੰਕਲਪ। ਦੂਜਾ ਸੰਕਲਪ- ਏਕ ਪੇੜ ਮਾਂ ਦੇ ਨਾਮ। ਤੀਜਾ- ਸਵੱਛਤਾ ਦਾ ਮਿਸ਼ਨ। ਚੌਥਾ- ਵੋਕਲ ਫਾਰ ਲੋਕਲ। ਪੰਜਵਾਂ- ਦੇਸ਼ ਦਰਸ਼ਨ। ਛੇਵਾਂ- ਕੁਦਰਤੀ ਖੇਤੀ ਨੂੰ ਅਪਣਾਉਣਾ। ਸੱਤਵਾਂ- ਸਿਹਤਮੰਦ ਜੀਵਨ ਸ਼ੈਲੀ ਅਪਣਾਉਣੀ। ਅੱਠਵਾਂ- ਯੋਗ ਅਤੇ ਖੇਡ ਨੂੰ ਜੀਵਨ ਵਿੱਚ ਲਿਆਉਣਾ। ਨੌਵਾਂ - ਗ਼ਰੀਬਾਂ ਦੀ ਮਦਦ ਦਾ ਸੰਕਲਪ।
ਸਾਥੀਓ,
ਅੱਜ ਸਾਡਾ ਭਾਰਤ, ਦੁਨੀਆ ਦੇ ਸਭ ਤੋਂ ਨੌਜਵਾਨ ਦੇਸ਼ਾਂ ਵਿੱਚੋਂ ਇੱਕ ਹੈ। ਸਾਡੀ ਯੁਵਾ ਸ਼ਕਤੀ ਵਿਕਸਿਤ ਭਾਰਤ ਦਾ ਵੀ ਨਿਰਮਾਣ ਕਰ ਰਹੀ ਹੈ ਅਤੇ ਆਪਣੀਆਂ ਸੱਭਿਆਚਾਰਕ ਜੜ੍ਹਾਂ ਨੂੰ ਵੀ ਮਜ਼ਬੂਤ ਬਣਾ ਰਹੀ ਹੈ। ਇਸ ਬਦਲਾਅ ਵਿੱਚ, ਮਹਾਰਾਜ ਸਾਹਿਬ ਵਰਗੇ ਸੰਤਾਂ ਦਾ ਮਾਰਗ-ਦਰਸ਼ਨ, ਉਨ੍ਹਾਂ ਦਾ ਸਾਹਿਤ ਅਤੇ ਉਨ੍ਹਾਂ ਦੇ ਸ਼ਬਦ ਅਤੇ ਜੋ ਹਮੇਸ਼ਾ-ਹਮੇਸ਼ਾ ਸਾਧਨਾ ਨਾਲ ਸਨਮਾਨਿਤ ਹੈ, ਇਨ੍ਹਾਂ ਦੀ ਬਹੁਤ ਵੱਡੀ ਭੂਮਿਕਾ ਹੈ। ਮੈਂ ਇੱਕ ਵਾਰ ਫਿਰ, ਉਨ੍ਹਾਂ ਪ੍ਰਤੀ ਧੰਨਵਾਦ ਪ੍ਰਗਟ ਕਰਦੇ ਹੋਏ, ਉਨ੍ਹਾਂ ਦੀ 500ਵੀਂ ਪੁਸਤਕ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਨੂੰ ਭਰੋਸਾ ਹੈ, ਭਾਰਤ ਦੀ ਬੌਧਿਕ, ਨੈਤਿਕ ਅਤੇ ਮਨੁੱਖੀ ਯਾਤਰਾ ਵਿੱਚ ਉਨ੍ਹਾਂ ਦੇ ਵਿਚਾਰ ਲਗਾਤਾਰ ਚਾਨਣ ਦਿੰਦੇ ਰਹਿਣਗੇ। ਮੈਂ ਤੁਹਾਡੇ ਸਾਰਿਆਂ ਤੋਂ ਮੁਆਫ਼ੀ ਵੀ ਮੰਗਣੀ ਹੈ। ਮੈਂ ਖੁਦ ਆਉਣਾ ਚਾਹੁੰਦਾ ਸੀ ਅਤੇ ਬਹੁਤ ਪਹਿਲਾਂ ਤੋਂ ਪ੍ਰੋਗਰਾਮ ਵੀ ਬਣਿਆ ਸੀ, ਪਰ ਤੁਸੀਂ ਜਾਣਦੇ ਹੋ ਜੋ ਹਾਲਾਤ ਪੈਦਾ ਹੋਏ, ਉਸ ਕਾਰਨ ਮੈਂ ਤੁਹਾਡੇ ਸਾਰਿਆਂ ਦੇ ਦਰਸ਼ਨ ਨਹੀਂ ਕਰ ਪਾ ਰਿਹਾ ਹਾਂ, ਤੁਹਾਡੇ ਵਿਚਕਾਰ ਨਹੀਂ ਆ ਪਾ ਰਿਹਾ ਹਾਂ। ਪਰ ਇਹ ਮਹਾਰਾਜ ਸਾਹਿਬ ਦੀ ਕਿਰਪਾ ਹੈ ਕਿ ਉਨ੍ਹਾਂ ਨੇ ਮੇਰੀ ਇਸ ਮੁਸ਼ਕਲ ਨੂੰ ਸਮਝਿਆ ਅਤੇ ਵੀਡੀਓ ਸੰਦੇਸ਼ ਰਾਹੀਂ ਤੁਹਾਡੇ ਦਰਸ਼ਨ ਕਰਨ ਦਾ, ਤੁਹਾਨੂੰ ਮਿਲਣ ਦਾ, ਤੁਹਾਡੇ ਨਾਲ ਗੱਲ ਕਰਨ ਦਾ ਮੈਨੂੰ ਮੌਕਾ ਦਿੱਤਾ। ਮੈਂ ਇਸ ਲਈ ਵੀ ਮਹਾਰਾਜ ਸਾਹਿਬ ਦਾ ਬਹੁਤ ਧੰਨਵਾਦੀ ਹਾਂ।
ਜੈ ਜਿਨੇਂਦਰ!
************
ਐੱਮਜੇਪੀਐੱਸ/ਵੀਜੇ
(रिलीज़ आईडी: 2213584)
आगंतुक पटल : 3
इस विज्ञप्ति को इन भाषाओं में पढ़ें:
English
,
Urdu
,
हिन्दी
,
Bengali
,
Bengali-TR
,
Manipuri
,
Assamese
,
Gujarati
,
Tamil
,
Telugu
,
Kannada
,
Malayalam