ਭਾਰਤ ਚੋਣ ਕਮਿਸ਼ਨ
azadi ka amrit mahotsav

ਇਲੈਕਸ਼ਨ ਕਮਿਸ਼ਨ ਨੇ ਆਈਆਈਸੀਡੀਈਐਮ 2026 ਤੋਂ ਪਹਿਲਾਂ ਸੀਈਓ ਕਾਨਫਰੰਸ ਦਾ ਆਯੋਜਨ ਕੀਤਾ


ਆਈਆਈਸੀਡੀਈਐਮ 2026 ਵਿੱਚ ਲਗਭਗ 100 ਅੰਤਰਰਾਸ਼ਟਰੀ ਡੈਲੀਗੇਟ ਹਿੱਸਾ ਲੈਣਗੇ

40 ਤੋਂ ਵੱਧ ਦੁਵੱਲੀਆਂ ਮੀਟਿੰਗਾਂ ਅਤੇ 36 ਬ੍ਰੇਕਆਉਟ ਸੈਸ਼ਨ ਆਯੋਜਿਤ ਕੀਤੇ ਜਾਣਗੇ

प्रविष्टि तिथि: 08 JAN 2026 1:05PM by PIB Chandigarh
  1. ਭਾਰਤੀ ਇਲੈਕਸ਼ਨ ਕਮਿਸ਼ਨ (ਈਸੀਆਈ) ਨੇ ਅੱਜ ਨਵੀਂ ਦਿੱਲੀ ਵਿੱਚ ਮੁੱਖ ਚੋਣ ਅਧਿਕਾਰੀਆਂ (ਸੀਈਓਸ) ਦੀ ਦਾ ਇੱਕ ਸੰਮੇਲਨ ਆਯੋਜਨ ਕੀਤਾ। ਇਹ ਸੰਮੇਲਨ  21-23 ਜਨਵਰੀ, 2026 ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਹੋਣ ਵਾਲੇ ਇੰਡੀਆ ਇੰਟਰਨੈਸ਼ਨਲ ਕਾਨਫਰੰਸ ਆਨ ਡੈਮੋਕ੍ਰੇਸੀ ਐਂਡ ਇਲੈਕਸ਼ਨ ਮੈਨੇਜਮੈਂਟ (ਆਈਆਈਸੀਡੀਈਐਮ) ਦੀਆਂ ਤਿਆਰੀਆਂ ਦੇ ਸਬੰਧ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।

  2. ਭਾਰਤ ਦੇ ਮੁੱਖ ਇਲੈਕਸ਼ਨ ਕਮਿਸ਼ਨਰ, ਸ਼੍ਰੀ ਗਿਆਨੇਸ਼ ਕੁਮਾਰ, ਨੇ ਇਲੈਕਸ਼ਨ ਕਮਿਸ਼ਨਰ ਡਾ. ਸੁਖਬੀਰ ਸਿੰਘ ਸੰਧੂ ਅਤੇ ਡਾ. ਵਿਵੇਕ ਜੋਸ਼ੀ ਦੇ ਨਾਲ,  ਭਾਗੀਦਾਰਾਂ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਨੂੰ ਆਈਆਈਸੀਡੀਈਐਮ 2026 ਦੀਆਂ ਬਾਰੀਕੀਆਂ ਅਤੇ ਉਨ੍ਹਾਂ ਦੀਆਂ ਖਾਸ ਭੂਮਿਕਾਵਾਂ ਬਾਰੇ ਜਾਣਕਾਰੀ ਦਿੱਤੀ।

3. ਸੀਈਓ ਨੇ ਸੰਬੋਧਨ ਤੋਂ ਬਾਅਦ, 36 ਥੀਮੈਟਿਕ ਗਰੁੱਪਾਂ 'ਤੇ ਚਰਚਾ ਕੀਤੀ ਗਈ, ਜਿਨ੍ਹਾਂ ਦੀ ਅਗਵਾਈ ਆਈਆਈਸੀਡੀਈਐਮ 2026 ਵਿੱਚ ਸਬੰਧਤ ਸੀਈਓ ਕਰਨਗੇ । ਇਹ ਥੀਮ ਚੋਣ ਪ੍ਰਬੰਧਨ ਦੇ ਸਾਰੇ ਪਹਿਲੂਆਂ ਨੂੰ ਕਵਰ ਕਰਦੇ ਹਨ ਅਤੇ ਇਨ੍ਹਾਂ ਦਾ ਉਦੇਸ਼ ਚੋਣ ਪ੍ਰਬੰਧਨ ਸੰਸਥਾਵਾਂ (ਈਐਮਬੀਸ) ਦੇ ਸਮ੍ਰਿੱਧ ਅਤੇ ਵਿਭਿੰਨ ਤਜ਼ਰਬਿਆਂ ਦੇ ਅਧਾਰ ਤੇ ਗਿਆਨ ਦਾ ਇੱਕ ਸਮੂਹ ਵਿਕਸਤ ਕਰਨਾ ਹੈ।

4. ਆਈਆਈਸੀਡੀਈਐਮ 2026 ਚੋਣ ਪ੍ਰਬੰਧਨ ਅਤੇ ਲੋਕਤੰਤਰ ਦੇ ਖੇਤਰ ਵਿੱਚ ਭਾਰਤ ਦੁਆਰਾ ਆਯੋਜਿਤ ਆਪਣੀ ਕਿਸਮ ਦਾ ਸਭ ਤੋਂ ਵੱਡਾ ਗਲੋਬਲ ਸੰਮੇਲਨ ਹੋਵੇਗਾ। ਦੁਨੀਆ ਭਰ ਤੋਂ ਚੋਣ ਪ੍ਰਬੰਧਨ ਸੰਸਥਾਵਾਂ (ਈਐਮਬੀਸ) ਦੀ ਨੁਮਾਇੰਦਗੀ ਕਰਨ ਵਾਲੇ ਲਗਭਗ 100 ਅੰਤਰਰਾਸ਼ਟਰੀ ਡੈਲੀਗੇਟ, ਅੰਤਰਰਾਸ਼ਟਰੀ ਸੰਗਠਨਾਂ ਦੇ ਪ੍ਰਤੀਨਿਧੀ, ਭਾਰਤ ਵਿੱਚ ਵਿਦੇਸ਼ੀ ਦੂਤਾਵਾਸਾਂ ਦੇ ਪ੍ਰਤੀਨਿਧੀ, ਅਤੇ ਚੋਣ ਪ੍ਰਬੰਧਨ ਦੇ ਖੇਤਰ ਵਿੱਚ ਅਕਾਦਮਿਕ ਅਤੇ ਵਿਹਾਰਕ ਮਾਹਰ ਹਿੱਸਾ ਲੈਣਗੇ।

5. ਆਈਆਈਸੀਡੀਈਐਮ 2026 ਵਿੱਚ ਉਦਘਾਟਨ ਸੈਸ਼ਨ, ਈਐਮਬੀ ਲੀਡਰਸ ਦਾ ਪੂਰਨ ਸੈਸ਼ਨ, ਈਐਮਬੀ ਵਰਕਿੰਗ ਗਰੁੱਪ ਮੀਟਿੰਗਾਂ, ਅਤੇ ਈਸੀਆਈਨੇਟ ਦੀ ਸ਼ੁਰੂਆਤ ਵਰਗੇ ਪੂਰਨ ਸੈਸ਼ਨਾਂ ਦੇ ਨਾਲ-ਨਾਲ ਗਲੋਬਲ ਚੋਣ ਵਿਸ਼ਿਆਂ, ਮੌਡਲ ਅੰਤਰਰਾਸ਼ਟਰੀ ਚੋਣ ਮਿਆਰਾਂ, ਅਤੇ ਚੋਣ ਪ੍ਰਕਿਰਿਆਵਾਂ ਵਿੱਚ ਸਭ ਤੋਂ ਵਧੀਆ ਅਭਿਆਸਾਂ ਅਤੇ ਇਨੋਵੇਸ਼ਨਸ ਨੂੰ ਕਵਰ ਕਰਨ ਵਾਲੇ ਥੀਮੈਟਿਕ ਸੈਸ਼ਨ ਸ਼ਾਮਲ ਹੋਣਗੇ।

6. ਇਸ ਸੰਮੇਲਨ ਵਿੱਚ 4 ਆਈਆਈਟੀ, 6 ਆਈਆਈਐਮ, 12 ਰਾਸ਼ਟਰੀ ਕਾਨੂੰਨ ਯੂਨੀਵਰਸਿਟੀਆਂ ਅਤੇ ਆਈਆਈਐਮਸੀ ਸਮੇਤ ਪ੍ਰਮੁੱਖ ਅਕਾਦਮਿਕ ਸੰਸਥਾਵਾਂ ਦੀ ਭਾਗੀਦਾਰੀ ਵੀ ਹੋਵੇਗੀ, ਜਿਸ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੀਈਓ ਦੀ ਅਗਵਾਈ ਵਿੱਚ 36 ਥੀਮੈਟਿਕ ਸਮੂਹ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਕਾਦਮਿਕ ਮਾਹਰ ਵਿਚਾਰ-ਵਟਾਂਦਰਾ ਕਰਨਗੇ।

*****

ਪੀਕੇ/ਜੀਡੀਐਚ/ਆਰਪੀ/ਬਲਜੀਤ


(रिलीज़ आईडी: 2213086) आगंतुक पटल : 5
इस विज्ञप्ति को इन भाषाओं में पढ़ें: English , Gujarati , Urdu , हिन्दी , Marathi , Bengali , Bengali-TR , Tamil , Telugu