ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਦੇਸ਼ ਦੀ ਸਮੂਹਿਕ ਚੇਤਨਾ ਨੂੰ ਜਾਗ੍ਰਿਤ ਕਰਨ ਵਿੱਚ ਸੋਮਨਾਥ ਧਾਮ ਦੀ ਸਦੀਵੀ ਭੂਮਿਕਾ ਨੂੰ ਸੁਭਾਸ਼ਤਮ ਰਾਹੀਂ ਉਜਾਗਰ ਕੀਤਾ
प्रविष्टि तिथि:
09 JAN 2026 8:44AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪਵਿੱਤਰ ਸੋਮਨਾਥ ਧਾਮ ਵਿਖੇ ਸ਼ਰਧਾਂਜਲੀ ਭੇਟ ਕੀਤੀ ਅਤੇ ਦੇਸ਼ ਦੀ ਸਮੂਹਿਕ ਚੇਤਨਾ ਨੂੰ ਜਗਾਉਣ ਵਿੱਚ ਇਸ ਦੀ ਸਦੀਵੀ ਭੂਮਿਕਾ ਨੂੰ ਉਜਾਗਰ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਵਿੱਤਰ ਸੋਮਨਾਥ ਧਾਮ ਨੇ ਸਦੀਆਂ ਤੋਂ ਆਪਣੀ ਬ੍ਰਹਮ ਊਰਜਾ ਰਾਹੀਂ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ ਹੈ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਇਹ ਊਰਜਾ ਅੱਜ ਵੀ ਵਿਸ਼ਵਾਸ, ਹਿੰਮਤ ਅਤੇ ਸਵੈ-ਮਾਣ ਦੇ ਮਾਰਗ ਨੂੰ ਰੋਸ਼ਨ ਕਰਦੀ ਹੋਈ ਸਦੀਆਂ ਤੋਂ ਸਾਰੇ ਭਾਰਤੀਆਂ ਲਈ ਇੱਕ ਮਾਰਗ-ਦਰਸ਼ਕ ਪ੍ਰਕਾਸ਼ ਵਜੋਂ ਕੰਮ ਕਰ ਰਹੀ ਹੈ।
ਸ਼੍ਰੀ ਮੋਦੀ ਨੇ ਇੱਕ ਸੰਸਕ੍ਰਿਤ ਸਲੋਕ ਨੂੰ ਐੱਕਸ 'ਤੇ ਸਾਂਝਾ ਕਰਦੇ ਹੋਏ ਲਿਖਿਆ:
"ਪਵਿੱਤਰ ਸੋਮਨਾਥ ਧਾਮ ਦੀ ਸ਼ਾਨਦਾਰ ਵਿਰਾਸਤ ਸਦੀਆਂ ਤੋਂ ਲੋਕਾਂ ਦੀ ਚੇਤਨਾ ਨੂੰ ਜਗਾਉਂਦੀ ਆ ਰਹੀ ਹੈ। ਇੱਥੋਂ ਨਿਕਲਣ ਵਾਲੀ ਬ੍ਰਹਮ ਊਰਜਾ ਯੁਗ-ਯੁਗਾਂਤਰ ਤੱਕ ਵਿਸ਼ਵਾਸ, ਹਿੰਮਤ ਅਤੇ ਸਵੈ-ਮਾਣ ਦੇ ਦੀਵੇ ਨੂੰ ਜਗਾਉਂਦੀ ਰਹੇਗੀ।
आदिनाथेन शर्वेण सर्वप्राणिहिताय वै।
आद्यतत्त्वान्यथानीयं क्षेत्रमेतन्महाप्रभम्।
प्रभासितं महादेवि यत्र सिद्ध्यन्ति मानवाः॥”
************
ਐੱਮਜੇਪੀਐੱਸ/ਐੱਸਆਰ
(रिलीज़ आईडी: 2212933)
आगंतुक पटल : 6
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam